ਮੱਧ ਪ੍ਰਦੇਸ਼ ਤੇ ਛੱਤੀਸਗੜ੍ਹ ‘ਚ ਕਾਂਗਰਸ ਅਤੇ ਬਸਪਾ ਦੇ ਗਠਜੋੜ ਦੀ ਚਰਚਾ

Congress, BSP, Alliance, Madhya Pradesh, Chhattisgarh

ਗੱਠਜੋੜ ਦੀਆਂ ਸੰਭਾਵਨਾਵਾਂ ‘ਤੇ ਮੁੱਖ ਆਗੂਆਂ ਦੇ ਨਾਲ ਵੀ ਕੀਤੀ ਚਰਚਾ

ਨਵੀਂ ਦਿੱਲੀ, (ਏਜੰਸੀ)। ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਨੇ ਚੁਣਾਵੀ ਸੂਬੇ ਮੱਧ ਪ੍ਰਦੇਸ਼ ‘ਚ ਬਸਪਾ ਨਾਲ ਗੱਠਜੋੜ ‘ਤੇ ਮੋਹਰ ਲਾਉਣ ਦੀ ਚਰਚਾ ਹੈ। ਇਸ ਸਾਲ ਦੇ ਆਖਰ ‘ਚ ਮੱਧ ਪ੍ਰਦੇਸ਼ ‘ਚ ਵਿਧਾਨ ਸਭਾ ਚੋਣਾਂ ਹੋਣੀਆਂ ਹਨ। ਇਸ ਲਈ ਇਹ ਕਾਂਗਰਸ ਦੇ ਵੱਡੇ ਕਦਮ ਵਜੋਂ ਦੇਖਿਆ ਜਾ ਰਿਹਾ ਹੈ।  ਜ਼ਿਕਰਯੋਗ ਹੈ ਕਿ ਕਾਂਗਰਸ ਪ੍ਰਧਾਨ ਨੇ ਸ਼ਨਿੱਚਰਵਾਰ ਨੂੰ ਚੁਣਾਵੀ ਸੂਬਿਆਂ ਮੱਧ ਪ੍ਰਦੇਸ਼, ਰਾਜਸਥਾਨ ਤੇ ਛੱਤੀਸਗੜ੍ਹ ‘ਚ ਭਾਜਪਾ ਨੂੰ ਹਰਾਉਣ ਲਈ ਚੁਣਾਵੀ ਗੱਠਜੋੜ ਦੀਆਂ ਸੰਭਾਵਨਾਵਾਂ ‘ਤੇ ਮੁੱਖ ਆਗੂਆਂ ਦੇ ਨਾਲ ਚਰਚਾ ਵੀ ਕੀਤੀ ਹੈ। ਇਸ ਮੀਟਿੰਗ ‘ਚ ਮੱਧ ਪ੍ਰਦੇਸ਼ ‘ਚ ਗਠਜੋੜ ਨੂੰ ਲੈ ਕੇ ਹਾਮੀ ਭਰੀ ਗਈ ਹੈ। (Rahul Gandhi)

ਮੱਧ ਪ੍ਰਦੇਸ਼ ਦੇ ਇੰਚਾਰਜ਼ ਜਨਰਲ ਸਕੱਤਰ ਦੀਪਕ ਬਾਬਰੀਆ ਨੇ ਕਿਹਾ, ਸੂਬੇ ‘ਚ ਬਸਪਾ ਨਾਲ ਮਿਲ ਕੇ ਚੋਣ ਲੜਨ ਨੂੰ ਲੈ ਕੇ ਚੱਲ ਰਹੀ ਗੱਲਬਾਤ ਸੰਤੋਸ਼ਜਨਕ ਤਰੀਕੇ ਨਾਲ ਅੱਗੇ ਵਧ ਰਹੀ ਹੈ। ਸੀਟਾਂ ਦੀ ਵੰਡ ਫਾਰਮੂਲੇ ਦਾ ਮੁੱਦਾ ਗੁਪਤ ਹੈ। ਅਸੀਂ ਹਾਲੇ ਮੀਡੀਆ ਅੱਗੇ ਕੁਝ ਕਹਿਣਾ ਨਹੀਂ ਚਾਹੁੰਦੇ ਅਸੀਂ ਫੈਸਲਾ ਹੋ ਜਾਵੇਗਾ ਤਾਂ ਇਸ ਸਬੰਧੀ ਦੱਸਾਂਗੇ। ਜਿਕਰਯੋਗ ਹੈ ਕਿ ਵਿਰੋਧੀ ਪਾਰਟੀਆਂ ਭਾਜਪਾ ‘ਚੋਂ ਸੱਤਾ ‘ਚੋਂ ਬਾਹਰ ਰੱਖਣ ਲਈ ਅੱਡੀ ਚੋਟੀ ਦਾ ਜ਼ੋਰ ਲਾ ਰਹੀਆਂ ਹਨ। ਕਰਨਾਟਕ ‘ਚ ਇਸ ਰਣਨੀਤੀ ਦੇ ਤਹਿਤ ਹੀ ਵਿਰੋਧੀ ਪਾਰਟੀਆਂ ਨੂੰ ਕਾਮਯਾਬੀ ਹੱਥ ਲੱਗ ਗਈ ਤੇ ਭਾਜਪਾ ਸਭ ਤੋਂ ਵੱਡੀ ਪਾਰਟੀ ਹੋ ਕੇ ਵੀ ਸੱਤਾ ਤੋਂ ਵਾਂਝੀ ਹੋ ਗਈ। (Rahul Gandhi)