ਆਰਐਸਐਸ ਆਗੂ ਸਮੇਤ ਚਾਰ ਰਾਜ ਸਭਾ ਮੈਂਬਰ ਨਾਮਜ਼ਦ

Four, Rajya Sabha, Members, Including, RSS. Leader, Nominated

ਪ੍ਰਸਿੱਧ ਸ਼ਾਸਤਰੀ ਨਤਿਆਂਗਨਾ ਸੋਨਲ ਮਾਨਸਿੰਘ ਨੂੰ ਰਾਜ ਸਭਾ ਦਾ ਨਵਾਂ ਮੈਂਬਰ ਨਾਮਜ਼ਦ ਕੀਤਾ | Natyangana Sonal Mansingh

ਨਵੀਂ ਦਿੱਲੀ, (ਏਜੰਸੀ)। ਰਾਸ਼ਟਰਪਤੀ ਸ੍ਰੀ ਰਾਮਨਾਥ ਕੋਵਿੰਦ ਨੇ ਉੱਤਰ ਪ੍ਰਦੇਸ਼ ਦੇ ਕਲਿਤ ਆਗੂ ਰਾਮ ਸ਼ਕਲ, ਆਰਐਸਐਸ ਨਾਲ ਸਬੰਧਿਤ ਮੰਨੇ-ਪ੍ਰਮੰਨੇ ਵਿਚਾਰਕ ਪ੍ਰੋ. ਰਾਕੇਸ਼ ਸਿਨਹਾ, ਪ੍ਰਸਿੱਧ ਸ਼ਿਲਪਕਾਰ ਰਘੂਨਾਥ ਮਹਾਪਾਤਰਾ ਤੇ ਪ੍ਰਸਿੱਧ ਸ਼ਾਸਤਰੀ ਨਤਿਆਂਗਨਾ ਸੋਨਲ ਮਾਨਸਿੰਘ ਨੂੰ ਰਾਜ ਸਭਾ ਦਾ ਨਵਾਂ ਮੈਂਬਰ ਨਾਮਜ਼ਦ ਕੀਤਾ ਹੈ। ਇੱਕ ਸਰਕਾਰੀ ਨੋਟਿਸ ‘ਚ ਅੱਜ ਦੱਸਿਆ ਕਿ ਸੰਵਿਧਾਨ ਦੇ ਪੰਨੇ 80 ਤਹਿਤ ਪ੍ਰਧਾਨ ਮੰਤਰੀ ਦੀ ਸਲਾਹ ‘ਤੇ ਰਾਸ਼ਟਰਪਤੀ ਨੇ ਰਾਜਸਭਾ ਦੇ ਮੈਂਬਰ ਵਜੋਂ ਇਨ੍ਹਾਂ ਚਾਰ ਵਿਅਕਤੀਆਂ ਨੂੰ ਨਾਮਜ਼ਦ ਕੀਤਾ ਹੈ। (Natyangana Sonal Mansingh)

ਜ਼ਿਕਰਯੋਗ ਹੈ ਰਕੇਸ਼ ਸਿਨਹਾ ਨੇ ਮੀਡੀਆ ‘ਚ ਸੰਘ ਦਾ ਪੱਖ ਰੱਖਣ ਲਈ ਜਾਣੇ ਜਾਂਦੇ ਹਨ। ਉਨ੍ਹਾਂ ਨੇ ਸੰਘ ਦੇ ਸੰਸਥਾਪਕ ਡਾ. ਹੈੱਡਗੇਵਾਰ ਦੀ ਜੀਵਨੀ ਵੀ ਲਿਖੀ ਹੈ। ਰਾਮ ਸਕਲ ਸਿੰਘ ਉੱਤਰ ਪ੍ਰਦੇਸ਼ ਤੋਂ ਜਿਨ੍ਹਾਂ ਨੇ ਦਲਿਤ  ਭਾਈਚਾਰੇ ਤੇ ਕਿਸਾਨਾਂ ਲਈ ਕੰਮ ਕੀਤਾ ਹੈ। ਰਘੂਨਾਥ ਮਹਾਪਾਤਰਾ ਵਿਰਾਸਤੀ ਇਮਾਰਤਾਂ ਦੀ ਸੰਭਾਲ ਲਈ ਪ੍ਰਸਿੱਧ ਹਨ। ਉਨ੍ਹਾਂ ਨੂੰ ਪਦਮਭੂਸ਼ਣ ਤੇ ਪਦਮ ਵਿਭੂਸ਼ਣ ਨਾਲ ਵੀ ਸਨਮਾਨਿਤ ਕੀਤਾ ਗਿਆ ਸੀ ਸੋਨਲ ਮਾਨ ਸਿੰਘ ਓਡੀਸ਼ੀ ਨਾਚ ਕਲਾਕਾਰ ਹੈ। ਜਿਸ ਨੇ ਘਰਦਿਆਂ ਦੀ ਪਰਵਾਹ ਨਾ ਕਰਦਿਆਂ ਨਾਚ ਸਿੱਖਣ ਲਈ ਆਪਣਾ ਘਰ ਛੱਡ ਦਿੱਤਾ ਅਤੇ ਜ਼ਿੰਦਗੀ ‘ਚ ਭਾਰੀ ਚੁਣੌਤੀਆਂ ਦਾ ਸਾਹਮਣਾ ਕਰਦਿਆਂ ਸਫ਼ਲਤਾ ਹਾਸਲ ਕੀਤੀ। ਸੋਨਲ ਨੂੰ 1992 ‘ਚ ਪਦਮ ਭੂਸ਼ਣ ਨਾਲ ਸਨਮਾਨਿਤ ਕੀਤਾ ਗਿਆ ਸੀ।