ਅਨੋਖਾ ਸਿਮਰਨ ਪ੍ਰੇਮ ਮੁਕਾਬਲਾ, ਹਰਿਆਣਾ ਨੇ ਮਾਰੀ ਬਾਜ਼ੀ

Unique, Simran, Competition, Haryana, Win

ਪੰਜਾਬ ਦੂਜੇ ਤੇ ਮਹਾਂਨਗਰ ਦਿੱਲੀ ਤੀਜੇ ਸਥਾਨ ‘ਤੇ | Dera Sacha Sauda

ਸਰਸਾ, (ਸੱਚ ਕਹੂੰ ਨਿਊਜ਼)। ਡੇਰਾ ਸੱਚਾ ਸੌਦਾ ਵੱਲੋਂ ਕੀਤੇ ਜਾ ਰਹੇ ਸਿਮਰਨ ਪ੍ਰੇਮ ਮੁਕਾਬਲੇ ਦਾ ਰੰਗ ਸੰਸਾਰ ਭਰ ‘ਚ ਚੜ੍ਹਨ ਲੱਗਾ ਹੈ। ਡੇਰਾ ਸ਼ਰਧਾਲੂ ਇਸ ਪ੍ਰੇਮ ਮੁਕਾਬਲੇ ‘ਚ ਵੱਧ-ਚੜ੍ਹ ਕੇ ਹਿੱਸਾ ਲੈਂਦੇ ਹੋਏ ਅਖੰਡ ਸਿਮਰਨ ਕਰਨ ‘ਚ ਜੁਟ ਗਏ ਹਨ। ਵਿਸ਼ਵ ਭਰ ‘ਚ 366 ਬਲਾਕਾਂ ਦੇ 122177 ਮੈਂਬਰਾਂ ਨੇ 878710 ਘੰਟੇ ਸਿਮਰਨ ਕਰਕੇ ਸਤਿਗੁਰੂ ਤੋਂ ਖੁਸ਼ੀਆਂ ਪ੍ਰਾਪਤ ਕੀਤੀਆਂ। ਅਖੰਡ ਸਿਮਰਨ ਦੇ ਸਾਰਥਕ ਨਤੀਜਿਆਂ ਦਰਮਿਆਨ ਹਰਿਆਣਾ ਓਵਰ ਆਲ ਅੱਵਲ ਰਿਹਾ। ਸਿਮਰਨ ਮੁਕਾਬਲੇ ‘ਚ ਪੰਜਾਬ ਦੂਜੇ, ਮਹਾਂਨਗਰ ਦਿੱਲੀ ਤੀਜੇ ਤੇ ਰਾਜਸਥਾਨ ਚੌਥੇ ਸਥਾਨ ‘ਤੇ ਰਿਹਾ ਹਰਿਆਣਾ ਦੇ 65157 ਸੇਵਾਦਾਰਾਂ ਨੇ 483219 ਘੰਟੇ ਸਿਮਰਨ ਕਰਕੇ ਪਹਿਲਾ ਸਥਾਨ ਪ੍ਰਾਪਤ ਕੀਤਾ। ਇਸ ਮੁਕਾਬਲੇ ‘ਚ ਜੇਤੂ ਬਣਨ ਲਈ 144 ਬਲਾਕਾਂ ਦੀ ਸਾਧ-ਸੰਗਤ ਨੇ ਹਿੱਸਾ ਲਿਆ। ਇਸ ਤਰ੍ਹਾਂ ਪੰਜਾਬ ਦੇ 123 ਬਲਾਕਾਂ ਦੇ 47860 ਸੇਵਾਦਾਰਾਂ ਨੇ 324706 ਘੰਟੇ ਸਿਮਰਨ ਕਰਕੇ ਦੂਜਾ ਸਥਾਨ ਪ੍ਰਾਪਤ ਕੀਤਾ। (Dera Sacha Sauda)

ਇਸੇ ਤਹਿਤ ਦਿੱਲੀ ਦੇ 29 ਬਲਾਕਾਂ ਦੇ 3696 ਸੇਵਾਦਾਰਾਂ ਨੇ 40947 ਘੰਟੇ ਸਿਮਰਨ ਕਰਕੇ ਤੀਜਾ ਤੇ ਰਾਜਸਥਾਨ ਦੇ 43 ਬਲਾਕਾਂ ਦੇ 4194 ਸੇਵਾਦਾਰਾਂ ਨੇ 22663 ਘੰਟੇ ਸਿਮਰਨ ਕਰਕੇ ਚੌਥਾ ਸਥਾਨ ਹਾਸਲ ਕੀਤਾ। ਸੂਬਾ ਪੱਧਰ ‘ਤੇ ਹੋਏ ਮੁਕਾਬਲਿਆਂ ਵਿੱਚ ਹਰਿਆਣਾ ‘ਚ ਕੈਥਲ, ਸਰਸਾ ਤੇ ਕਲਿਆਣ ਨਗਰ, ਪੰਜਾਬ ‘ਚ ਮੋਗਾ, ਮਹਿਲਾ ਚੌਂਕ ਤੇ ਰਾਮਾਂ ਨਸੀਬਪੁਰਾ ਤੇ ਰਾਜਸਥਾਨ ਦੇ ਸਿਲਵਾਲਾ ਖੁਦਰ, 1ਸੀ ਛੋਟੀ ਤੇ ਸਾਦੁਲਸ਼ਹਿਰ ਨੇ ਸਿਮਰਨ ਮੁਕਾਬਲੇ ਵਿੱਚ ਪਹਿਲਾ, ਦੂਜਾ ਤੇ ਤੀਜਾ ਸਥਾਨ ਪ੍ਰਾਪਤ ਕੀਤਾ।