‘Bharat Bachao’ | ਮੋਦੀ ਸਰਕਾਰ ਨੇ ਕੀਤਾ ਜਨਤਾ ਨੂੰ ਗੁਮਰਾਹ : ਡਾ. ਮਨਮੋਹਨ ਸਿੰਘ

manmohan

ਦੇਸ਼ ਨੂੰ ਤਬਾਹੀ ਤੋਂ ਬਚਾਉਣਾ ਸਾਡਾ ਫਰਜ਼: ਪ੍ਰਿਯੰਕਾ ਗਾਂਧੀ

ਨਵੀਂ ਦਿੱਲੀ, ਸੱਚ ਕਹੂੰ ਨਿਊਜ਼। ਕਾਂਗਰਸ ਦੇ ਸੀਨੀਅਰ ਨੇਤਾ ਅਤੇ ਸਾਬਕਾ ਪ੍ਰਧਾਨ ਮੰਤਰੀ ਡਾ. ਮਨਮੋਹਨ ਸਿੰਘ ਨੇ ਦੋਸ਼ ਲਾਇਆ ਹੈ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ 6 ਸਾਲ ਪਹਿਲਾਂ ਦੇਸ਼ ਦੀ ਅਰਥ ਵਿਵਸਥਾ ਨੂੰ ਮਜ਼ਬੂਤ ਕਰਨ ਦੇ ਜੋ ਵਾਅਦੇ ਕੀਤੇ ਸਨ, ਉਨ੍ਹਾਂ ਨੂੰ ਪੂਰਾ ਨਹੀਂ ਕੀਤਾ ਹੈ। ਡਾ. ਸਿੰਘ ਨੇ ਸ਼ਨਿੱਚਰਵਾਰ ਭਾਵ ਅੱਜ ਇੱਥੇ ਰਾਮ ਲੀਲਾ ਮੈਦਾਨ ‘ਤੇ ਕਾਂਗਰਸ ਦੀ ‘ਭਾਰਤ ਬਚਾਓ ਰੈਲੀ’ ਨੂੰ ਸੰਬੋਧਿਤ ਕਰਦਿਆਂ ਇਹ ਗੱਲ ਆਖੀ। ਮੋਦੀ ਨੇ 2024 ਤਕ ਦੇਸ਼ ਦੀ ਅਰਥ ਵਿਵਥਾ ਨੂੰ 5 ਖਰਬ ਡਾਲਰ ਦੀ ਬਣਾਉਣ ਦੇ ਨਾਲ ਹੀ ਕਿਸਾਨਾਂ ਦੀ ਆਮਦਨ ਦੋਗੁਣੀ ਕਰਨ ਅਤੇ ਹਰ ਸਾਲ ਦੋ ਕਰੋੜ ਲੋਕਾਂ ਲਈ ਰੋਜ਼ਗਾਰ ਦੇ ਸਾਧਨ ਪੈਦਾ ਕਰਨ ਦਾ ਵਾਅਦਾ ਕੀਤਾ ਸੀ ਪਰ ਇਹ ਵਾਅਦੇ ਝੂਠੇ ਸਾਬਤ ਹੋਏ ਅਤੇ ਦੇਸ਼ ਦੀ ਜਨਤਾ ਨੂੰ ਸਿਰਫ ਗੁੰਮਰਾਹ ਕੀਤਾ ਗਿਆ ਹੈ।

ਉਨ੍ਹਾਂ ਨੇ ਕਿਹਾ ਕਿ ਲੋਕਾਂ ਨੂੰ ਮੋਦੀ ਸਰਕਾਰ ਦੇ ਵਾਅਦਿਆਂ ਤੋਂ ਗੁੰਮਰਾਹ ਹੋਣ ਦੀ ਬਜਾਏ ਉਸ ਨੂੰ ਅਸਲੀਅਤ ਦਾ ਸ਼ੀਸ਼ਾ ਦਿਖਾਉਣਾ ਚਾਹੀਦਾ ਹੈ। ਉਨ੍ਹਾਂ ਨੇ ਕਿਹਾ ਕਿ ਇਸ ਲਈ ਅੱਜ ਜ਼ਰੂਰਤ ਹੈ ਕਿ ਤੁਸੀਂ ਲੋਕ ਕਾਂਗਰਸ ਪ੍ਰਧਾਨ ਸੋਨੀਆ ਗਾਂਧੀ ਅਤੇ ਰਾਹੁਲ ਗਾਂਧੀ ਦੇ ਹੱਥ ਮਜ਼ਬੂਤ ਕਰੋ, ਤਾਂ ਕਿ ਦੇਸ਼ ਨੂੰ ਅੱਗੇ ਲਿਜਾਇਆ ਜਾ ਸਕੇ।

‘ਮੋਦੀ ਸਰਕਾਰ ਨੇ ਅਰਥਵਿਵਸਥਾ ਨੂੰ ਬਰਬਾਦ ਕਰ ਦਿੱਤਾ ਹੈ : ਪ੍ਰਿਯੰਕਾ ਗਾਂਧੀ

‘ਮੋਦੀ ਸਰਕਾਰ ਨੇ ਅਰਥਵਿਵਸਥਾ ਨੂੰ ਬਰਬਾਦ ਕਰ ਦਿੱਤਾ ਹੈ ਤੇ ਦੇਸ਼ ਨੂੰ ਤਬਾਹੀ ਤੋਂ ਬਚਾਉਣਾ ਸਾਡਾ ਸਾਰਿਆਂ ਦਾ ਫਰਜ਼ ਹੈ।’ ਇਹ ਪ੍ਰਗਟਾਵਾ ਪ੍ਰਿਯੰਕਾ ਗਾਂਧੀ ਨੇ ਕਾਂਗਰਸ ਪਾਰਟੀ ਦੀ ਅੱਜ ਦਿੱਲੀ ਦੇ ਰਾਮਲੀਲਾ ਮੈਦਾਨ ‘ਚ ‘ਭਾਰਤ ਬਚਾਓ’ ‘Bharat Bachao’ ਰੈਲੀ ਦੌਰਾਨ ਸੰਬੋਧਨ ਕਰਦਿਆਂ ਕੀਤਾ।

rally

ਉਹਨਾ ਕਿਹਾ ਕਿ ਜੇਕਰ ਅਸੀਂ ਚੁੱਪ ਰਹਾਂਗੇ ਤਾਂ ਸਾਡਾ ਕ੍ਰਾਂਤੀਕਾਰੀ ਸੰਵਿਧਾਨ ਨਸ਼ਟ ਹੋ ਜਾਵੇਗਾ ਅਤੇ ਦੇਸ਼ ਦੀ ਵੰਡ ਸ਼ੁਰੂ ਹੋ ਜਾਵੇਗੀ। ਪ੍ਰਿਯੰਕਾ ਗਾਂਧੀ ਨੇ ਕਿਹਾ ਕਿ ਦੇਸ਼ ‘ਚ ਅਨਿਆਂ ਖਿਲਾਫ਼ ਲੜਾਈ ਨਾ ਲੜਨ ਵਾਲੇ ਨੂੰ ਕਾਇਰ ਮੰਨਿਆ ਜਾਂਦਾ ਹੈ।ਦੱਸਣਯੋਗ ਹੈ ਕਿ ਕਾਂਗਰਸ ਪ੍ਰਧਾਨ ਸੋਨੀਆ ਗਾਂਧੀ, ਰਾਹੁਲ ਗਾਂਧੀ, ਸਾਬਕਾ ਪ੍ਰਧਾਨ ਮੰਤਰੀ ਮਨਮੋਹਨ ਸਿੰਘ ਦੀ ਅਗਵਾਈ ‘ਚ ਹੋ ਰਹੀ ‘ਭਾਰਤ ਬਚਾਓ’ ਰੈਲੀ ਦਾ ਮੁੱਖ ਉਦੇਸ਼ ਭਾਜਪਾ ਸਰਕਾਰ ਦੀ ‘ਵੰਡ ਪਾਓ’ ਨੀਤੀਆਂ ਨੂੰ ਉਜਾਗਰ ਕਰਨਾ ਹੈ।

ਰੈਲੀ ਦੀਆਂ ਝਲਕੀਆਂ

  • ਪ੍ਰਿਯੰਕਾ ਨੇ ਭਾਸ਼ਣ ਦੀ ਸ਼ੁਰੂਆਤ ‘ਚ ਕਿਹਾ ‘ਰਾਹੁਲ ਗਾਂਧੀ ਮੇਰੇ ਨੇਤਾ’
  • ਪ੍ਰਿਯੰਕਾ ਨੇ ਮੋਦੀ ਹੈ ਤਾਂ ਮੁਮਕਿਨ ਹੈ ਨਾਅਰੇ ‘ਤੇ ਕੀਤਾ ਕਟਾਖਸ਼, ਕਿਹਾ ਬੀਜੇਪੀ ਹੈ ਤਾਂ 4 ਕਰੋੜ ਨੌਕਰੀਆਂ ਨਸ਼ਟ ਹੋਣਾ ਮੁਮਕਿਨ ਹੈ।
  • ਕੱਲ੍ਹ ਵਿੱਤ ਮੰਤਰੀ ਨੇ ਕਿਹਾ ਕਿ ਸਭ ਕੁਝ ਠੀਕ ਹੈ, ਸਿਰਫ ਇੱਕ ਚੀਜ਼ ਜੋ ਉਹਨਾਂ ਨੇ ਨਹੀਂ ਕਹੀ ਉਹ ਹੈ ‘ਚੰਗੇ ਦਿਨ ਆਉਣ ਵਾਲੇ ਹਨ’: ਪੀ ਚਿਦੰਬਰਮ
  • ਰੈਲੀ ਦੁਪਹਿਰ 12 ਵਜੇ ਤੋਂ ਸ਼ਾਮ 4 ਵਜੇ ਤੱਕ ਚੱਲੇਗੀ
  • ਰਾਹੁਲ ਗਾਂਧੀ ਨੇ ਕਿਹਾ ਕਾਂਗਰਸੀ ਵਰਕਰ ਕਿਸੇ ਤੋਂ ਨਹੀਂ ਡਰਦੇ
  • ਕਾਂਗਰਸੀ ਆਗੂ ਨੇ ਕਿਹਾ ਕਿ ਮੇਰਾ ਨਾਂਅ ਰਾਹੁਲ ਸਾਵਰਕਰ ਨਹੀਂ ਹੈ, ਮੇਰਾ ਨਾਮ ਰਾਹੁਲ ਗਾਂਧੀ ਹੈ। ਮੈਂ ਮਰ ਜਾਵਾਂਗਾ ਪਰ ਮੈਂ ਮੁਆਫੀ ਨਹੀਂ ਮੰਗਾਂਗਾ।
  • ਨਰਿੰਦਰ ਮੋਦੀ ਨੂੰ ਦੇਸ਼ ਤੋਂ ਮੁਆਫੀ ਮੰਗਣੀ ਚਾਹੀਦੀ ਹੈ। ਅਮਿਤ ਸ਼ਾਹ ਨੂੰ ਦੇਸ਼ ਤੋਂ ਮੁਆਫੀ ਮੰਗਣੀ ਚਾਹੀਦੀ ਹੈ।
  • ਮੈਂ ਤੁਹਾਨੂੰ ਦੱਸਣ ਆਇਆ ਹਾਂ ਕਿ ਇਸ ਦੇਸ਼ ਦੀ ਆਤਮਾ, ਇਸ ਦੇਸ਼ ਦੀ ਸ਼ਕਤੀ ਇਸ ਦੀ ਅਰਥਵਿਵਸਥਾ ਸੀ।
  • ਨਾਗਰਿਕਤਾ ਕਾਨੂੰਨ ਭਾਰਤ ਦੀ ਆਤਮਾ ਨੂੰ ਖਤਮ ਕਰ ਦੇਵੇਗਾ : ਸੋਨੀਆ
  • ਜਬਰ ਜਨਾਹ ਦੇ ਪਿਤਾ ਨੂੰ ਵੇਖ ਮੈਨੂੰ ਯਾਦ ਆਏ ਆਪਣੇ ਪਿਤਾ : ਪ੍ਰਿਯੰਕਾ ਗਾਂਧੀ

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।