ਗੁਹਾਟੀ ਵਾਸੀਆਂ ਨੂੰ ਕੁਝ ਸਮੇਂ ਲਈ ਮਿਲੀ ਰਾਹਤ

Guhati, Residents, Relief Some Time
Outline of a crowd of angry people,

ਗੁਹਾਟੀ ਵਾਸੀਆਂ ਨੂੰ ਕੁਝ ਸਮੇਂ ਲਈ ਮਿਲੀ ਰਾਹਤ
ਸ਼ਨਿੱਚਰਵਾਰ ਨੂੰ ਦਿੱਤੀ ਗਈ ਕਰਫਿਊ ‘ਚ ਢਿੱਲ

ਗੁਹਾਟੀ (ਏਜੰਸੀ)। ਨਾਗਰਿਕਤਾ ਸੋਧ ਕਾਨੂੰਨ 2019 (ਸੀਏਬੀ) ਦੇ ਵਿਰੋਧ ਕਾਰਨ ਹੋਈਆਂ ਹਿੰਸਕ ਘਟਨਾਵਾਂ ਤੋਂ ਬਾਅਦ ਗੁਹਾਟੀ Guhati ‘ਚ ਜਾਰੀ ਅਣਮਿੱਥੇ ਸਮੇਂ ਲਈ ਕਰਫ਼ਿਊ ‘ਚ ਸ਼ਨਿੱਚਰਵਾਰ ਨੂੰ ਸ਼ਾਮ ਚਾਰ ਵਜੇ ਤੋਂ ਸੱਤ ਘੰਟਿਆਂ ਦੀ ਢਿੱਲ ਦਿੱਤੀ ਗਈ। ਗੁਹਾਟੀ ‘ਚ ਦੋ ਦਿਨਾਂ ਦੀ ਹਿੰਸਾ ਤੋਂ ਬਾਅਦ ਹੁਣ ਜਨਜੀਵਨ ਆਮ ਹੁੰਦਾ ਜਾ ਰਿਹਾ ਹੈ। ਕਰੀਬ 60 ੰਘੰਟਿਆਂ ਤੱਕ ਘਰਾਂ ਦੇ ਅੰਦਰ ਰਹਿਣ ਤੋਂ ਬਾਅਦ ਲੋਕ ਸ਼ਨਿੱਚਰਵਾਰ ਸਵੇਰੇ ਬਾਹਰ ਨਿੱਕਲੇ। ਅਸਮ ਉਸ ਸੀਏਬੀ ਦਾ ਵਿਰੋਧ ਕਰਦਾ ਰਿਹਾ ਹੈ ਜਿਸ ‘ਚ ਬੰਗਲਾਦੇਸ਼, ਪਾਕਿਸਤਾਨ ਅਤੇ ਅਫ਼ਗਾਨਿਸਤਾਨ ਤੋਂ ਆਏ ਹਿੰਦੂ, ਪਾਰਸੀ, ਸਿੱਖ, ਜੈਨ, ਬੌਧ ਅਤੇ ਇਸਾਈ ਪ੍ਰਵਾਸੀਆਂ ਨੂੰ ਭਾਰਤੀ ਨਾਗਰਿਕਤਾ ਦੇਣ ਦੀ ਤਜਵੀਜ਼ ਕੀਤੀ ਗਈ ਹੈ, ਜਿਨ੍ਹਾਂ ਨੇ 31 ਦਸੰਬਰ 2014 ਤੋਂ ਪਹਿਲਾਂ ਬਿਨਾ ਕਿਸੇ ਦਸਤਾਵੇਜ਼ ਦੇ ਭਾਰਤ ‘ਚ ਪ੍ਰਵੇਸ਼ ਕੀਤਾ ਸੀ। ਅਸਮ ਅਤੇ ਤ੍ਰਿਪੁਰਾ ਸਮੇਤ ਪੂਰਬ ਉੱਤਰ ਰਾਜਾਂ ਦੇ ਲੋਕ ਇਸ ਨੂੰ ਰੱਦ ਕਰਨ ਦੀ ਮੰਗ ਕਰ ਰਹੇ ਹਨ ਕਿਉਂਕਿ ਉਨ੍ਹਾਂ ਨੂੰ ਗੁਆਂਢੀ ਬੰਗਲਾਦੇਸ਼ ਤੋਂ ਗੈਰ-ਮੁਸਲਮਾਨਾਂ ਦੀ ਕਾਫ਼ੀ ਜ਼ਿਆਦਾ ਗਿਣਤੀ ਆਉਣ ਦਾ ਡਰ ਹੈ।

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।