ਤੀਜੀ ਲਹਿਰ ਲਈ ਹੋਵੇ ਠੋਸ ਤਿਆਰੀ

Coronavirus Third wave Sachkahoon

ਤੀਜੀ ਲਹਿਰ ਲਈ ਹੋਵੇ ਠੋਸ ਤਿਆਰੀ

ਕੋਵਿਡ-19 ਦੀ ਦੂਜੀ ਲਹਿਰ ਨਾਲ ਦੇਸ਼ ਬਹੁਤ ਪ੍ਰਭਾਵਿਤ ਹੋਇਆ ਹੈ ਵਿਰੋਧੀ ਪਾਰਟੀਆਂ ਕੇਂਦਰ ਸਰਕਾਰ ’ਤੇ ਇਸ ਲਹਿਰ ਨੂੰ ਗੰਭੀਰਤਾ ਨਾਲ ਨਾ ਲੈਣ ਦੇ ਦੋਸ਼ ਲਾ ਰਹੀਆ ਹਨ ਕੋਵਿਡ ਕਾਰਨ ਸਿਆਸਤ ਵੀ ਗਰਮਾਈ ਹੋਈ ਹੈ ਜੇਕਰ ਪਾਰਟੀ ਪੱਧਰ ਦੀ ਬਿਆਨਬਾਜ਼ੀ ਨੂੰ ਛੱਡ ਦੇਈਏ ਤਾਂ ਵੀ ਇਸ ਗੱਲ ਨੂੰ ਸਵੀਕਾਰ ਕਰਨਾ ਪਵੇਗਾ ਕਿ ਵੈਕਸੀਨ ਘਾਟ ਅਜੇ ਬਹੁਤ ਵੱਡੀ ਚੁਣੌਤੀ ਹੈ ਚੰਗੀ ਗੱਲ ਹੈ ਕਿ ਨਵੇਂ ਮਾਮਲਿਆ ’ਚ ਭਾਰੀ ਗਿਰਾਵਟ ਨਾਲ ਸਰਕਾਰ ਨੂੰ ਰਾਹਤ ਮਿਲੀ ਹੈ ।

ਪਰ ਮੁਕੰਮਲ ਟੀਕਾਕਰਨ ਲਈ ਵੱਡੀ ਯੋਜਨਾਬੰਦੀ ਨਾਲ ਕੰਮ ਕਰਨਾ ਪਵੇਗਾ ਸਰਕਾਰ ਨੇ ਜੁਲਾਈ-ਅਗਸਤ ਤੋਂ ਰੋਜ਼ਾਨਾ ਇਕ ਕਰੋੜ ਟੀਕਾ ਲਾਉਣ ਦਾ ਦਾਅਵਾ ਕੀਤਾ ਹੈ ਟੀਕੇ ਦਾ ਉਤਪਾਦਨ ਵਧਾਉਣ ’ਤੇ ਜ਼ੋਰ ਦਿੱਤਾ ਗਿਆ ਹੈ ਇਸ ਤੋਂ ਵੀ ਜ਼ਰੂਰੀ ਹੈ ਕਿ ਸੰਭਾਵੀ ਤੀਸਰੀ ਲਹਿਰ ਨਾਲ ਨਜਿੱਠਣ ਲਈ ਕੋਈ ਕਮੀ ਨਾ ਛੱਡੀ ਜਾਏ । ਕੇਂਦਰ ਤੇ ਸੂਬਾ ਸਰਕਾਰਾਂ ਨੂੰ ਮਿਲ ਕੇ ਹਰ ਤਰ੍ਹਾਂ ਦੇ ਪ੍ਰਬੰਧ ਕਰਨ ਲੈਣੇ ਚਾਹੀਦੇ ਹਨ ਤੀਜੀ ਲਹਿਰ ’ਚ ਬੱਚਿਆਂ ਨੂੰ ਬਚਾਉਣ ਲਈ ਇੰਗਲੈਂਡ ਤੇ ਅਮਰੀਕਾ ਨੇ ਬੱਚਿਆਂ ਨੂੰ ਵੀ ਟੀਕਾ ਲਾਉਣ ਦੀ ਮਨਜ਼ੂਰੀ ਦੇ ਦਿੱਤੀ ਹੈ ਭਾਰਤ ਸਰਕਾਰ ਨੇ ਬੱਚਿਆਂ ’ਤੇ ਵੈਕਸੀਨ ਦਾ ਟਰਾਇਲ ਸ਼ੁਰੂ ਕਰ ਦਿੱਤਾ ਹੈ ਬੱਚਿਆਂ ਲਈ ਟੀਕਾਕਰਨ ਲਈ ਠੋਸ ਇੰਤਜ਼ਾਮ ਕਰਨੇ ਪੈਣਗੇ ।

ਨੀਤੀ ਕਮਿਸ਼ਨ ਅਨੁਸਾਰ 12-18 ਸਾਲ ਦੇ ਬੱਚਿਆਂ ਦੀ ਆਬਾਦੀ 13-14 ਕਰੋੜ ਹੈ ਜਿਨ੍ਹਾਂ ਵਾਸਤੇ ਘੱਟੋ-ਘੱਟ 25 ਕਰੋੜ ਵੈਕਸੀਨ ਦਾ ਪ੍ਰਬੰਧ ਕਰਨਾ ਪਵੇਗਾ ਇਸ ਦੇ ਨਾਲ ਹੀ ਇਕ ਹੋਰ ਚੁਣੌਤੀ ਇਹ ਹੈ ਕਿ ਕੀ ਸਾਰੇ ਬੱਚਿਆਂ ਦੇ ਮਾਪੇ ਟੀਕਾ ਲਵਾਉਣ ਲਈ ਸਹਿਮਤ ਹੋਣਗੇ ਜਾਂ ਨਹੀਂ । ਟੀਕਾਕਰਨ ਮੁਹਿੰਮ ਦੀ ਸ਼ੁਰੂਆਤ ’ਚ ਲੋਕ ਟੀਕਾ ਲਵਾਉਣ ਤੋਂ ਟਾਲਾ ਵੱਟਦੇ ਨਜ਼ਰ ਆਏ ਸਨ ਕਈ ਥਾਈਂ ਦੂਸਰੀ ਡੋਜ ਦੀ ਤਾਰੀਕ ਆਉਣ ਦੇ ਬਾਵਜੂਦ ਲੋਕ ਟੀਕਾ ਲਵਾਉਣ ਲਈ ਨਹੀ ਪਹੁੰਚੇ ਅਫ਼ਵਾਹਾਂ ਕਾਰਨ ਲੋਕਾਂ ਨੂੰ ਟੀਕੇ ਲਈ ਪ੍ਰੇਰਿਤ ਕਰਨਾ ਪਿਆ।

ਇਸੇ ਤਰ੍ਹਾਂ ਬੱਚਿਆਂ ਦੇ ਟੀਕਾਕਰਨ ਲਈ ਵੀ ਅਸਰਦਾਰ ਮੁਹਿੰਮ ਦਾ ਸਾਰਾ ਖਾਕਾ ਹੁਣੇ ਹੀ ਉਲੀਕ ਲੈਣਾ ਚਾਹੀਦਾ ਹੈ ਤਾਂ ਕਿ ਲੋਕਾਂ ਦੇ ਦਿਲਾਂ ’ਚੋਂ ਵਹਿਮ ਭਰਮ ਦੂਰ ਕੀਤੇ ਜਾ ਸਕਣ ਇਸ ਮਾਮਲੇ ’ਚ ਬਾਲ ਮਨੋਵਿਗਿਆਨ ਮਾਹਿਰਾਂ ਦੀਆਂ ਸੇਵਾਵਾਂ ਵੀ ਲਈਆ ਜਾ ਸਕਦੀਆਂ ਹਨ ਉਮੀਦ ਕੀਤੀ ਜਾਣਾ ਚਾਹੀਦੀ ਹੈ ਕਿ ਸਰਕਾਰ ਵੱਡੇ ਪੱਧਰ ’ਤੇ ਇੰਤਜ਼ਾਮ ਕਰੇਗੀ ਤੇ ਲੋਕ ਵੀ ਸਹਿਯੋਗ ਦੇਣਗੇ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।