ਪੰਜਾਬ ਅਤੇ ਹੈਦਰਾਬਾਦ ‘ਚ ਮੁਕਾਬਲਾ ਅੱਜ

Punjab Match

ਦੋਵੇਂ ਟੀਮਾਂ ਉਮੀਦਾਂ ਕਾਇਮ ਰੱਖਣ ਲਈ ਖੇਡਣਗੀਆਂ

ਦੁਬਈ। ਆਪਣੇ-ਆਪਣੇ ਪਿਛਲੇ ਮੁਕਾਬਲੇ ਜਿੱਤ ਚੁੱਕੀਆਂ ਕਿੰਗਜ਼ ਇਲੈਵਨ ਪੰਜਾਬ ਅਤੇ ਸਨਰਾਈਜ਼ ਹੈਦਰਾਬਾਦ ਦੀਆਂ ਟੀਮਾਂ ਸ਼ਨਿੱਚਰਵਾਰ ਨੂੰ ਹੋਣ ਵਾਲੇ ਆਈਪੀਐਲ ਮੁਕਾਬਲੇ ‘ਚ ਉਮੀਦਾਂ ਦੀ ਲੜਾਈ ਲੜਨਗੀਆਂ। ਹੈਦਰਾਬਾਦ 10 ਮੈਚਾਂ ‘ਚ ਚਾਰ ਜਿੱਤ, ਛੇ ਹਾਰ ਅਤੇ ਅੱਠ ਅੰਕਾਂ ਨਾਲ ਅੰਕ ਸੂਚੀ ‘ਚ ਪੰਜਵੇਂ ਸਥਾਨ ‘ਤੇ ਹੈ ਜਦੋਂਕਿ ਪੰਜਾਬ ਦੀ ਟੀਮ 10 ਮੈਚਾਂ ‘ਚ ਚਾਰ ਜਿੱਤ, ਛੇ ਹਾਰ ਅਤੇ ਅੱਠ ਅੰਕਾਂ ਨਾਲ ਛੇਵੇਂ ਸਥਾਨ ‘ਤੇ ਹੈ ਦੋਵਾਂ ਟੀਮਾਂ ਨੂੰ ਪਲੇਆਫ ਯਕੀਨੀ ਕਰਨ ਲਈ ਆਪਣੇ ਬਾਕੀ ਚਾਰ ਮੈਚਾਂ ਨੂੰ ਜਿੱਤਣ ਦੀ ਲੋੜ ਹੈ।

ਇਸ ਮੁਕਾਬਲੇ ‘ਚ ਜਿੱਤਣ ਵਾਲੀ ਟੀਮ ਦੀਆਂ ਉਮੀਦਾਂ ਬਣੀ ਰਹਿਣਗੀਆਂ, ਜਦੋਂਕਿ ਹਾਰਨ ਵਾਲੀ ਟੀਮ ਦੀਆਂ ਮੁਸ਼ਕਲਾਂ ਵਧ ਜਾਣਗੀਆਂ ਦੋਵਾਂ ਟੀਮਾਂ ਆਪਣੇ ਪਿਛਲੇ ਮੁਕਾਬਲੇ ਜਿੱਤ ਕੇ ਇਸ ਮੈਚ ‘ਚ ਵਧੇ ਹੋਏ ਮਨੋਬਲ ਨਾਲ ਉੱਤਰ ਰਹੀਆਂ ਹਨ ਹੈਦਰਾਬਾਦ ਨੇ ਰਾਜਸਥਾਨ ਰਾਇਲਜ਼ ਨੂੰ ਅੱਠ ਵਿਕਟਾਂ ਨਾਲ ਅਤੇ ਪੰਜਾਬ ਨੇ ਚੋਟੀ ਦੀ ਟੀਮ ਦਿੱਲੀ ਕੈਪੀਟਲਜ਼ ਨੂੰ ਪੰਜ ਵਿਕਟਾਂ ਨਾਲ ਹਰਾਇਆ ਸੀ।

ਹੈਦਰਾਬਾਦ ਦੇ ਕਪਤਾਨ ਡੇਵਿਡ ਵਾਰਨਰ ਨੇ ਕਿਹਾ, ਅਸੀਂ ਰਾਜਸਥਾਨ ਖਿਲਾਫ ਉਮੀਦਾਂ ਅਨੁਸਾਰ ਪ੍ਰਦਰਸ਼ਨ ਕੀਤਾ ਦਿੱਲੀ ਖਿਲਾਫ ਮਿਲੀ ਸ਼ਾਨਦਾਰ ਜਿੱਤ ਤੋਂ ਉਤਸ਼ਾਹਿਤ ਪੰਜਾਬ ਦੇ ਕਪਤਾਨ ਲੋਕੇਸ਼ ਰਾਹੁਲ ਨੇ ਕਿਹਾ ਕਿ ਕਿਸੇ ਵੀ ਮੈਚ ਨੂੰ ਜਿੱਤਣ ਲਈ ਟੀਮ ਦੇ ਸਿਖਰਲੇ ਬੱਲੇਬਾਜ਼ੀ ਕ੍ਰਮ ਦਾ ਬਿਹਤਰ ਪ੍ਰਦਰਸ਼ਨ ਕਰਨਾ ਜ਼ਰੂਰੀ ਹੁੰਦਾ ਹੇ। ਰਾਹੁਲ ਨੇ ਕਿਹਾ, ਉਦੋਂ ਜਦੋਂਕਿ ਤੁਸੀਂ ਛੇ ਬੱਲੇਬਾਜ਼ਾਂ ਅਤੇ ਇੱਕ ਆਲਰਾਊਂਡਰ ਨਾਲ ਖੇਡ ਰਹੋ ਉਦੋਂ ਮੈਚ ‘ਚ ਬਣੇ ਰਹਿਣ ਲਈ ਸਿਖਰਲੇ ਚਾਰ ਬੱਲੇਬਾਜ਼ਾਂ ‘ਚੋਂ ਕਿਸੇ ਇੱਕ ਨੂੰ ਅਹਿਮ ਭੂਮਿਕਾ ਨਿਭਾਉਣੀ ਹੁੰਦੀ ਹੈ  ਕਿਸੇ ਇੱਕ ਬੱਲੇਬਾਜ਼ ਨੂੰ ਮੈਚ ਦੇ ਆਖਰ ਤੱਕ ਮੈਦਾਨ ‘ਤੇ ਡਟੇ ਰਹਿਣਾ ਹੋਵੇਗਾ ਸਾਨੂੰ ਇਸ ‘ਤੇ ਧਿਆਨ ਦੇਣਾ ਪਵੇਗਾ ਅਤੇ ਇਸ ‘ਚ ਸੁਧਾਰ ਕਰਨਾ ਪਵੇਗਾ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ.