ਆਓ! ਸਾਡੀਆਂ ਕੁਝ ਖੇਡਾਂ ਦਾ ਇਤਿਹਾਸ ਜਾਣੀਏ

ਆਓ! ਸਾਡੀਆਂ ਕੁਝ ਖੇਡਾਂ ਦਾ ਇਤਿਹਾਸ ਜਾਣੀਏ

ਖੇਡਾਂ ਸਿਰਫ ਸਾਡੇ ਮਨੋਰੰਜਨ ਦਾ ਸਾਧਨ ਹੀ ਨਹੀਂ ਸਗੋਂ ਇਹ ਸਾਡੇ ਤਨ, ਮਨ ਦੋਵਾਂ ਨੂੰ ਸਿਹਤਮੰਦ ਰੱਖਦੀਆਂ ਹਨ ਖੇਡਾਂ ਨਾਲ ਖਿਡਾਰੀ ਦੀ ਸਮਾਜਿਕ, ਮਾਨਸਿਕ, ਸਰੀਰਕ, ਭਾਵਨਾਤਮਕ ਜੁੜਿਆ ਹੋਇਆ ਹੁੰਦਾ ਹੈ। ਆਓ! ਜਾਣਦੇ ਹਾਂ ਇਹਨਾਂ ਦੀ ਸ਼ੁਰੂਆਤ ਬਾਰੇ:-

ਐਥਲੈਟਿਕਸ

ਇਹ ਖੇਡ ਆਪਣੇ-ਆਪ ’ਚ ਇੱਕ ਵਿਆਪਕ ਪੱਦਤੀ ਹੈ। ਐਥਲੈਟਿਕ ਸ਼ਬਦ ਗ੍ਰੀਕ ਭਾਸ਼ਾ ਦੇ ਸ਼ਬਦ ਐਥਲੋਸ ਤੋਂ ਲਿਆ ਗਿਆ ਹੈ ਜਿਸ ਦਾ ਅਰਥ ਹੈ ਮੁਕਾਬਲਾ। ਇਸ ਕਰਕੇ ਐਥਲੈਟਿਕਸ ਨੂੰ ਸਾਰੀਆਂ ਖੇਡਾਂ ਦਾ ਰਾਜਾ ਸਮਝਿਆ ਜਾਂਦਾ ਹੈ। ਸਭ ਤੋਂ ਪਹਿਲਾਂ ਆਧੁਨਿਕ ਟਰੈਕ ਅਤੇ ਫੀਲਡ ਇੰਗਲੈਂਡ ਵਿਖੇ 1800 ਈ. ਵਿੱਚ ਸ਼ੁਰੂ ਹੋਏ। 1860 ਈ. ਵਿਚ ਦ ਆਰਗਨਾਈਜੇਸ਼ਨ ਆਫ ਓਪਨ ਕੰਪੀਟੀਸ਼ਨ ਸ਼ੁਰੂ ਹੋਏ । ਜਿਸ ਵਿਚ ਸਿਰਫ ਦੌੜਾਂ ਨੂੰ ਹੀ ਮੁਕਾਬਲੇ ਵਿਚ ਲਿਆ ਗਿਆ।

1928 ਵਿਚ ਐਮਸਟਰਡਮ ਉਲੰਪਿਕ ਗੇਮਜ ਵਿਚ ਪਹਿਲੀ ਵਾਰ ਔਰਤਾਂ ਨੂੰ ਓਲੰਪਿਕ ਖੇਡਾਂ ਵਿਚ ਹਿੱਸਾ ਲੈਣ ਦੀ ਆਗਿਆ ਦਿੱਤੀ ਗਈ।1950 ਵਿਚ ਮੈਕਸੀਕੋ ਓਲੰਪਿਕ ਖੇਡਾਂ ਵਿੱਚ ਪਹਿਲਾ ਸਿੰਥੈਟਿਕ ਟਰੈਕ ਬਣਾਇਆ ਗਿਆ। ਐਥਲੈਟਿਕਸ ਦਾ ਪਹਿਲਾ ਵਰਲਡ ਕੱਪ ਮਾਂਟਰੀਅਲ ਵਿਖੇ ਹੋਇਆ। ਅਮੈਟੀਓਰ ਐਥਲੈਟਿਕ ਫੈਡਰੇਸ਼ਨ ਆੱਫ ਇੰਡੀਆ ਪਹਿਲੀ ਵਾਰ 1946 ਵਿਚ ਬੈਂਗਲੋਰ ਵਿਖੇ ਸਥਾਪਤ ਹੋਈ ।

ਫੁੱਟਬਾਲ

ਫੁੱਟਬਾਲ ਇੱਕ ਪੁਰਾਣੀ ਖੇਡ ਹੈ । ਇਹ ਪੁਰਾਣੇ ਸਮਿਆਂ ਵਿੱਚ ਏਜੀਪਟ, ਚੀਨ, ਯੂਰਪ ਵਿੱਚ ਖੇਡੀ ਜਾਂਦੀ ਸੀ। ਆਧੁਨਿਕ ਫੁੱਟਬਾਲ ਦੇ ਨਿਯਮ ਕੈਂਬਿ੍ਰਜ ਯੂਨੀਵਰਸਿਟੀ ਇੰਗਲੈਂਡ ਵਿਚ 1848 ਵਿਚ ਰੂਪਿਤ ਕੀਤੇ ਗਏ। ਪਹਿਲਾ ਫੁੱਟਬਾਲ ਕਲੱਬ ਸੀਫੀਲਡ ਫੁੱਟਬਾਲ ਕਲੱਬ ਇੰਗਲੈਂਡ ਵਿਚ ਬਣਿਆ । ਫੁੱਟਬਾਲ ਦਾ ਪਹਿਲਾ ਅੰਤਰਰਾਸ਼ਟਰੀ ਮੈਚ 1872 ਵਿਚ ਇੰਗਲੈਂਡ ਤੇ ਸਕਾਟਲੈਂਡ ਵਿਚਕਾਰ ਖੇਡਿਆ ਗਿਆ। 1904 ਵਿਚ ਫੈਡਰੇਸ਼ਨ ਆਫ ਇੰਟਰਨੈਸ਼ਨਲ ਫੁੱਟਬਾਲ ਐਸੋਸੀਏਸ਼ਨ ਦੀ ਸਥਾਪਨਾ ਹੋਈ।

1908 ਵਿਚ ਫੁੱਟਬਾਲ ਨੂੰ ਓਲੰਪਿਕ ਖੇਡਾਂ ਵਿੱਚ ਸ਼ਾਮਲ ਕੀਤਾ ਗਿਆ। ਇਸ ਦਾ ਪਹਿਲਾ ਵਰਲਡ ਕੱਪ 1930 ਵਿਚ ਵਿਚ ਖੇਡਿਆ ਗਿਆ। ਇਹ ਬਹੁਤ ਪ੍ਰਸਿੱਧ ਖੇਡ ਸਿੱਧ ਹੋਈ। ਅੱਜ 200 ਤੋਂ ਵੱਧ ਦੇਸ਼ਾਂ ਦੁਆਰਾ ਇਹਨੂੰ ਖੇਡਿਆ ਜਾਂਦਾ ਹੈ। ਇਹ ਅੰਗਰੇਜ ਲੋਕਾਂ ਦੁਆਰਾ ਸ਼ੁਰੂ ਕੀਤੀ ਗਈ। ਭਾਰਤ ਨੇ ਪਹਿਲੀ ਵਾਰ ਇਸ ਵਿਚ ਹਿੱਸਾ 1948 ਵਿਚ ਲੰਡਨ ਓਲੰਪਿਕਸ ਵਿਚ ਲਿਆ। ਭਾਰਤ ਨੇ ਮੈਲਬੌਰਨ ਓਲੰਪਿਕਸ ਵਿਚ 1956 ਇਸ ਖੇਡ ਵਿੱਚ ਪਹਿਲੀ ਵਾਰ ਚੌਥਾ ਸਥਾਨ ਹਾਸਲ ਕੀਤਾ।

ਕ੍ਰਿਕਟ

ਇਹ ਸ਼ਾਹੀ ਖੇਡ ਵਾਂਗ ਪ੍ਰਸਿੱਧ ਹੈ। ਜਿਸ ਦਾ ਜਨਮ ਇੰਗਲੈਂਡ ਵਿਚ ਮੰਨਿਆ ਜਾਂਦਾ ਹੈ ।ਉਸ ਸਮੇਂ ਇਸ ਦੇ ਕੋਈ ਖਾਸ ਨਿਯਮ ਨਹੀਂ ਸਨ। ਬੈਟ ਦਾ ਸਾਈਜ ਨਿਰਧਾਰਤ ਨਹੀਂ ਸੀ ।1787 ਵਿਚ ਮੈਲਬੌਰਨ ਕਿ੍ਰਕਟ ਕਲੱਬ ਦੀ ਸਥਾਪਨਾ ਹੋਈ ਅਤੇ ਇਸ ਦੇ ਨਿਸ਼ਚਿਤ ਨਿਯਮ ਬਣਾਏ ਗਏ। ਪਹਿਲਾ ਆਫੀਸ਼ੀਅਲ ਮੈਚ ਆਸਟਰੇਲੀਆ ਅਤੇ ਇੰਗਲੈਂਡ ਦੇ ਵਿਚਕਾਰ 1877 ਵਿਚ ਖੇਡਿਆ ਗਿਆ। ਪਹਿਲਾ ਇੱਕ ਰੋਜ਼ਾ ਅੰਤਰਰਾਸ਼ਟਰੀ ਮੈਚ 5 ਜਨਵਰੀ 1971 ਵਿਚ ਆਸਟਰੇਲੀਆ ਅਤੇ ਇੰਗਲੈਂਡ ਵਿਚ ਖੇਡਿਆ ਗਿਆ।

ਸੰਸਾਰ ਪੱਧਰ ’ਤੇ ਕਿ੍ਰਕਟ ਨੂੰ ਇੰਟਰਨੈਸ਼ਨਲ ਕਿ੍ਰਕਟ ਕੌਂਸਲ ਵੱਲੋਂ ਕੰਟਰੋਲ ਕੀਤਾ ਜਾਂਦਾ ਹੈ ਜੋ ਹਰ ਚਾਰ ਸਾਲ ਬਾਅਦ ਵਰਲਡ ਕੱਪ ਕਰਵਾਉਂਦੀ ਹੈ। ਪਹਿਲਾ ਵਰਲਡ ਕੱਪ 1975 ਵਿਚ ਖੇਡਿਆ ਗਿਆ। ਭਾਰਤ ਵਿਚ ਇਸ ਦੀ ਸ਼ੁਰੂਆਤ ਬਿ੍ਰਟਿਸ਼ ਲੋਕਾਂ ਨੇ ਕੀਤੀ ਸੀ। ਪਹਿਲਾ ਭਾਰਤੀ ਕਿ੍ਰਕਟ ਕਲੱਬ 1848 ਵਿਚ ਬਣਿਆ। ਭਾਰਤ ਵਰਲਡ ਕੱਪ 1983 ਵਿਚ ਕਪਿਲ ਦੇਵ ਦੀ ਕਪਤਾਨੀ ਹੇਠ ਜਿੱਤਿਆ। ਇਸ ਦਾ ਇੱਕ ਹੋਰ ਰੂਪ ਹੁਣ ਪ੍ਰਚੱਲਿਤ ਹੋਇਆ ਹੈ ਜਿਸਨੂੰ ਟਵੰਟੀ-ਟਵੰਟੀ ਕਿਹਾ ਜਾਂਦਾ ਹੈ। ਭਾਰਤ ਟਵੰਟੀ-ਟਵੰਟੀ ਦਾ ਪਹਿਲਾ ਵਰਲਡ ਕੱਪ 2007 ਵਿਚ ਜਿੱਤਿਆ।

ਕਬੱਡੀ

ਕਬੱਡੀ ਦੀ ਸ਼ੁਰੂਆਤ ਭਾਰਤ ਤੋਂ ਹੋਈ। ਇਸ ਦੇ ਨਿਯਮ 1923 ਵਿਚ ਬਣਾਏ ਗਏ ਜਿਨ੍ਹਾਂ ਨੂੰ ਬਾਅਦ ਵਿਚ 1934 ਵਿਚ ਰਿਵਾਈਜ਼ ਕੀਤਾ ਗਿਆ। ਇਹ ਬਹੁਤ ਰੂਪਾਂ ਵਿਚ ਖੇਡੀ ਜਾਂਦੀ ਹੈ ਅਤੇ ਭਾਰਤ ਦੇ ਵੱਖ-ਵੱਖ ਭਾਗਾਂ ਵਿਚ ਇਸ ਦੇ ਵੱਖ-ਵੱਖ ਨਾਂਅ ਰੱਖੇ ਗਏ ਹਨ ਜਿਵੇਂ ਹੂ-ਤੂ-ਤੂ, ਹੂ-ਦੂ-ਦੂ, ਚੱਡੂ-ਗੁਡੂ ਆਦਿ। ਕੱਬਡੀ ਨੂੰ ਇੰਟਰਨੈਸ਼ਨਲ ਕਬੱਡੀ ਫੈਡਰੇਸ਼ਨ ਵੱਲੋਂ ਕੰਟਰੋਲ ਕੀਤਾ ਜਾਂਦਾ ਹੈ।

ਜਿਸ ਦੀ ਸਥਾਪਨਾ 1952 ਵਿਚ ਹੋਈ ਅੰਤਰਰਾਸ਼ਟਰੀ ਤੇ ਰਾਸ਼ਟਰੀ ਪੱਧਰ ’ਤੇ ਜ਼ਿਆਦਾਤਰ ਨੈਸ਼ਨਲ ਸਟਾਈਲ ਕਬੱਡੀ ਖੇਡੀ ਜਾਂਦੀ ਹੈ। 1990 ਵਿਚ ਏਸ਼ੀਅਨ ਖੇਡਾਂ ਵਿੱਚ ਕਬੱਡੀ ਨੂੰ ਪੱਕੇ ਤੌਰ ’ਤੇ ਸ਼ਾਮਿਲ ਕੀਤਾ ਗਿਆ। ਇਸ ਤੋਂ ਬਾਅਦ ਭਾਰਤ ਏਸ਼ੀਅਨ ਖੇਡਾਂ ਵਿੱਚ ਲਗਾਤਾਰ ਗੋਲਡ ਮੈਡਲ ਜਿੱਤਦਾ ਆਇਆ ਹੈ।

ਬਾਸਕਟਬਾਲ

ਇਹ ਇੱਕ ਆਧੁਨਿਕ ਖੇਡ ਹੈ। ਜਿਸਦੀ ਮੌਜੂਦਾ ਸੰਰਚਨਾ ਅਮਰੀਕਾ ਦੇ ਡਾ. ਜੇਮਜ ਨੈਸਮਿੱਥ 1891 ਦੁਆਰਾ ਦਿੱਤੀ ਗਈ। 1895 ਤੋਂ ਲੈ ਕੇ 1900 ਤੱਕ ਇਸ ਦੇ ਨਿਯਮਾਂ ਵਿਚ ਕਾਫੀ ਸੁਧਾਰ ਹੋਏ। ਇਸ ਖੇਡ ਨੂੰ ਸਭ ਤੋਂ ਪਹਿਲਾਂ ਓਲੰਪਿਕ ਖੇਡਾਂ ਵਿੱਚ ਸ਼ਾਮਲ ਹੋਣ ਦਾ ਮਾਣ 1936 ਵਿਚ ਬਰਲਿਨ ਓਲੰਪਿਕਸ ਵਿਚ ਮਿਲਿਆ।

ਵਿਸ਼ਵ ਪੱਧਰ ’ਤੇ ਇਸ ਦੇ ਨਿਯਮ ਫੈਡਰੇਸ਼ਨ ਇੰਟਰਨੈਸ਼ਨਲ ਆਫ ਬਾਸਕਟਬਾਲ ਐਸੋਸੀਏਸ਼ਨ ਦੁਆਰਾ ਨਿਰਧਾਰਿਤ ਕੀਤੇ ਜਾਂਦੇ ਹਨ। ਭਾਰਤ ਵਿਚ ਇਸਨੂੰ ਖੇਡਣ ਦੀ ਸ਼ੁਰੂਆਤ 1930 ਵਿਚ ਕਲਕੱਤਾ ਅਤੇ ਮਦਰਾਸ ਵਿੱਚ ਹੋਈ। ਭਾਰਤ ਵਿਚ ਬਾਸਕਟਬਾਲ ਫੈਡਰੇਸ਼ਨ ਆੱਫ ਇੰਡੀਆ ਦੀ ਸਥਾਪਨਾ 1950 ਵਿਚ ਹੋਈ ਪੂਜਾ ਪੁੰਡਰਕ, ਵਿਦਿਆਰਥੀ ਯੂਨੀਵਰਸਿਟੀ ਕਾਲਜ, ਮੂਣਕ

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ