ਜਲਵਾਯੂ ਸੰਕਟ ’ਤੇ ਚਰਚਾ

ਜਲਵਾਯੂ ਸੰਕਟ ’ਤੇ ਚਰਚਾ

ਜਲਵਾਯੂ ਸੰਕਟ ’ਤੇ ਚਰਚਾ ਕਰਨ ਲਈ ਜਦੋਂ ਕੌਮਾਂਤਰੀ ਆਗੂ ਕੋਪ-26 (ਸੰਯੁਕਤ ਰਾਸ਼ਟਰ ਜਲਵਾਯੂ ਸੰਮੇਲਨ) ਲਈ ਬ੍ਰਿਟੇਨ ’ਚ ਮਿਲਣ, ਉਦੋਂ ਇਹ ਮਨ ਬਣਾ ਕੇ ਬੈਠਣ ਕਿ ਇਸ ਵਾਰ ਸੰਕਟ ਨਾਲ ਨਜਿੱਠਣ ਲਈ ਤੁਰੰਤ ਅਤੇ ਸਖ਼ਤ ਕਾਰਵਾਈ ਦੀ ਜ਼ਰੂਰਤ ਤੋਂ ਕਦੇ ਪਿੱਛੇ ਨਹੀਂ ਹਟਣਾ ਹੈ ਜਲਵਾਯੂ ਬਦਲਾਅ ਦੇ ਖ਼ਤਰੇ ਨੂੰ ਸਮਝਣ ਲਈ ਸਾਨੂੰ ਹੁਣ ਕਿਸੇ ਵਿਗਿਆਨ ਦੀ ਦਰਕਾਰ ਨਹੀਂ ਹੈ ਅਸੀਂ ਇਸ ਨੂੰ ਆਪਣੇ ਆਸ-ਪਾਸ ਦੇਖ ਰਹੇ ਹਾਂ ਮਾੜੀਆਂ ਮੌਸਮੀ ਘਟਨਾਵਾਂ ਦੀ ਆਮਦ ਵਧ ਰਹੀ ਹੈ ਅਤੇ ਉਹ ਅਰਥਵਿਵਸਥਾ ਅਤੇ ਜਾਨ-ਮਾਲ ਲਈ ਵੀ ਤਬਾਹਕਾਰੀ ਸਾਬਤ ਹੋਣ ਲੱਗੀਆਂ ਹਨ ਤਾਂ ਕੋਪ-26 ਦਾ ਏਜੰਡਾ ਕੀ ਹੋਣਾ ਚਾਹੀਦਾ ਹੈ? ਸਭ ਤੋਂ ਪਹਿਲਾ ਅਤੇ ਮਹੱਤਵਪੂਰਨ ਏਜੰਡਾ ਤਾਂ ਇਹੀ ਹੈ ਕਿ ਇਹ ਸੰਮੇਲਨ ਜਲਵਾਯੂ ਨਿਆਂ ਦੀ ਜ਼ਰੂਰਤ ਨੂੰ ਸਮਝੋ ਇਹ ਸਿਰਫ਼ ਨੈਤਿਕਤਾ ਦਾ ਮਸਲਾ ਨਹੀਂ ਹੈ

ਇਸ ਦੇ ਕਾਰਨ ਬੇਸ਼ੱਕ ਅਸਹਿਜ ਕਰਦੇ ਹਨ ਪਰ ਕਾਫ਼ੀ ਸਰਲ ਹਨ ਕਾਰਬਨ ਡਾਈ ਅਕਸਾਈਡ ਲੰਮੇ ਸਮੇਂ ਤੱਕ ਆਬੋ-ਹਵਾ ’ਚ ਬਣੀ ਰਹਿੰਦੀ ਹੈ, ਇਸ ਲਈ ਅਤੀਤ ’ਚ ਜੋ ਨਿਕਾਸੀ ਹੋਈ ਹੈ, ਉਹ ਵਾਯੂਮੰਡਲ ’ਚ ਇਕੱਠੀ ਹੈ ਅਤੇ ਤਾਪਮਾਨ ਨੂੰ ਵਧਾਉਂਦੀ ਹੈ, ਫ਼ਿਰ, ਕਾਰਬਨ ਡਾਈ-ਆਕਸਾਈਡ ਦੀ ਨਿਕਾਸੀ ਦੁਨੀਆ ਦੇ ਆਰਥਿਕ ਪਹੀਏ ਨਾਲ ਵੀ ਹੈ ਜੇਕਰ ਹੋਰ ਦੇਸ਼ਾਂ ਦੀ ਨਿਕਾਸੀ ਦੇ ਨਾਲ ਭਾਰਤ ਦੀ ਤੁਲਨਾ ਕਰੀਏ, ਤਾਂ ਇਹ ਘੱਟ ਹੈ ਚੀਨ ਦੀ ਨਿਕਾਸੀ ਦਾ ਅੰਕੜਾ ਜਿੱਥੇ 27 ਫੀਸਦੀ ਹੈ, ਉੱਥੇ ਅਮਰੀਕਾ ਦਾ ਯੋਗਦਾਨ 11 ਫੀਸਦੀ ਹੈ, ਯੂਰਪੀ ਸੰਘ ਦੇ ਦੇਸ਼ 7 ਫੀਸਦੀ ਗਰੀਨ ਹਾਊਸ ਗੈਸ ਦੀ ਨਿਕਾਸੀ ਕਰਦੇ ਹਨ ਭਾਰਤ ਦੀ ਅਬਾਦੀ ਚੀਨ ਦੇ ਲਗਭਗ ਬਰਾਬਰ ਹੈ,

ਪਰ ਅਮਰੀਕਾ ਅਤੇ ਯੂਰਪ ਤੋਂ ਬਹੁਤ ਜ਼ਿਆਦਾ ਹੈ ਚੀਨ ਸਮੇਤ ਇਨ੍ਹਾਂ ਸਾਰੇ ਦੇਸ਼ਾਂ ਨੇ ਤਾਂ ਵੱਡੀ ਆਰਥਿਕ ਤਰੱਕੀ ਕੀਤੀ ਹੈ ਭਾਰਤ ਲਈ ਕੋਲੇ ਦਾ ਸਵਾਲ ਘਰੇਲੂ ਕਾਰਨਾਂ ਕਰਕੇ ਵੀ ਖਾਸਾ ਮਹੱਤਵਪੂਰਨ ਹੈ ਸਾਨੂੰ ਪੁਰਾਣੇ ਅਤੇ ਬੇਕਾਰ ਹੋ ਚੁੱਕੇ ਥਰਮਲ ਪਲਾਂਟਾਂ ਨੂੰ ਲੜੀਵਾਰ ਤਰੀਕੇ ਨਾਲ ਖ਼ਤਮ ਕਰਨਾ ਹੋਏਗਾ ਅਤੇ ਇਹ ਯਕੀਨੀ ਬਣਾਉਣਾ ਪਏਗਾ ਕਿ ਸਾਰੇ ਮੌਜ਼ੂਦਾ ਪਲਾਂਟ ਆਧੁਕਿਨ ਤਕਨੀਕ ਨਾਲ ਲੈੱਸ ਹੋਣ, ਤਾਂ ਕਿ ਪ੍ਰਦੂਸ਼ਣ ’ਤੇ ਕਾਬ ਪਾਉਣ ਵਿਚ ਸਫ਼ਲਤਾ ਮਿਲੇ ਨਿਸ਼ਚਿਤ ਤੌਰ ’ਤੇ ਭਾਰਤ ਦੀ ਵੀ ਜਿੰਮੇਵਾਰੀ ਹੈ, ਪਰ ਨਿਕਾਸੀ ਵਿਚ ਕਟੌਤੀ ਹੌਲੀ-ਹੌਲੀ ਹੀ ਹੋ ਸਕਦੀ ਹੈ,

ਨਹੀਂ ਤਾਂ ਉਦਯੋਗਿਕ ਅਤੇ ਹੋਰ ਗਤੀਵਿਧੀਆਂ ’ਤੇ ਨਕਾਰਾਤਮਿਕ ਅਸਰ ਪਏਗਾ ਧਰਤੀ ਦਾ ਤਾਪਮਾਨ ਵਧਾਉਣ ਵਿਚ ਇਤਿਹਾਸਕ ਤੌਰ ’ਤੇ ਵਿਕਸਿਤ ਦੇਸ਼ ਜਿੰਮੇਵਾਰ ਹਨ ਉਨ੍ਹਾਂ ਨੂੰ ਅਵਿਕਸਿਤ ਅਤੇ ਵਿਕਾਸਸ਼ੀਲ ਅਰਥਚਾਰਿਆਂ ਨੂੰ ਸਹਿਯੋਗ ਵੀ ਦੇਣਾ ਚਾਹੀਦਾ ਹੈ ਹਾਲੀਆ ਊਰਜਾ ਸੰਕਟ ਨੇ ਫਿਰ ਸਾਫ਼ ਕੀਤਾ ਹੈ ਕਿ ਚੀਨ ਅਤੇ ਪੱਛਮੀ ਦੇਸ਼ ਵੀ ਜੀਵਾਸ਼ਮ-ਅਧਾਰਿਤ ਈਂਧਣਾਂ ’ਤੇ ਨਿਰਭਰ ਹਨ ਅਤੇ ਉਨ੍ਹਾਂ ਦੀ ਪ੍ਰਤੀ ਵਿਅਕਤੀ ਔਸਤਨ ਕਾਰਬਨ ਨਿਕਾਸੀ ਭਾਰਤ ਤੋਂ ਬਹੁਤ ਜ਼ਿਆਦਾ ਹੈ ਉਮੀਦ ਹੈ ਕਿ ਸੰਮੇਲਨ ਸਾਰੇ ਪਹਿਲੂਆਂ ਨੂੰ ਧਿਆਨ ਵਿਚ ਰੱਖਦੇ ਹੋਏ ਵਿਹਾਰਕ ਹੱਲ ਤੈਅ ਕਰੇਗਾ

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ