ਸਾਡੇ ਨਾਲ ਸ਼ਾਮਲ

Follow us

18.3 C
Chandigarh
Thursday, February 26, 2026
More
    Home Breaking News ਭਵਾਨੀਗੜ੍ਹ ਨੇੜ...

    ਭਵਾਨੀਗੜ੍ਹ ਨੇੜੇ ਵਾਪਰਿਆ ਭਿਆਨਕ ਹਾਦਸਾ, 1 ਦੀ ਮੌਤ

    Accident, Truck, Car, Death

    ਗੈਸ ਸਿਲੰਡਰਾਂ ਵਾਲੇ ਟਰੱਕ ਅਤੇ ਕਾਰ ਵਿਚਕਾਰ ਟੱਕਰ, 3 ਜਖਮੀ

    ਸੰਗਰੂਰ (ਗੁਰਪ੍ਰੀਤ ਸਿੰਘ)। ਅੱਜ ਸਵੇਰੇ ਭਵਾਨੀਗੜ੍ਹ ਵਿੱਚ ਸਮਾਣਾ ਰੋਡ ‘ਤੇ ਗੈਸ ਸਿਲੰਡਰਾਂ ਨਾਲ ਭਰੇ ਟਰੱਕ ਅਤੇ ਇਕ ਕਾਰ ਦਰਮਿਆਨ ਸਿੱਧੀ ਟੱਕਰ ਹੋ ਗਈ ਜਿਸ ਕਾਰਨ ਕਾਰ ਸਵਾਰ ਵਿਅਕਤੀ ਦੀ ਦਰਦਨਾਕ ਮੌਤ ਹੋ ਗਈ ਜਦਕਿ ਹਾਦਸੇ ਵਿੱਚ ਤਿੰਨ ਵਿਅਕਤੀ ਗੰਭੀਰ ਜਖਮੀ ਹੋ ਗਏ, ਜਿਨ੍ਹਾਂ ਨੂੰ ਲੁਧਿਆਣਾ ਅਤੇ ਪਟਿਆਲਾ ਦੇ ਹਸਪਤਾਲਾਂ ਲਈ ਰੈਫਰ ਕਰ ਦਿੱਤਾ ਗਿਆ। ਜਾਣਕਾਰੀ ਅਨੁਸਾਰ ਇੱਕ ਅਦਾਲਤੀ ਕੇਸ ਦੀ ਪੇਸ਼ੀ ਭੁਗਤਣ ਲੁਧਿਆਣਾ ਜਾ ਰਹੇ ਗੁਰਦੀਪ ਸਿੰਘ ਵਾਸੀ ਘੰਗਰੋਲੀ (ਸਮਾਣਾ) ਹੋਰ ਵਿਅਕਤੀਆਂ ਰਘਵੀਰ ਸਿੰਘ ਵਾਸੀ ਘੰਗਰੋਲੀ, ਦਵਿੰਦਰ ਸਿੰਘ ਵਾਸੀ ਸਮਾਣਾ ਅਤੇ ਬਹਾਦਰ ਸਿੰਘ ਵਾਸੀ ਕੁਲਾਰਾਂ ਦੀ ਕਾਰ ਦੀ ਭਵਾਨੀਗੜ੍ਹ-ਸਮਾਣਾ ਰੋਡ ਤੇ ਸਥਿਤ ਪੈਟਰੋਲ ਪੰਪ ਨੇੜੇ ਅੱਗੋਂ ਆ ਰਹੇ ਗੈਸ ਸਿਲੰਡਰਾਂ ਦੇ ਟਰੱਕ ਨਾਲ ਅਚਾਨਕ ਸਿੱਧੀ ਟੱਕਰ ਹੋ ਗਈ। ਹਾਦਸੇ ਦੌਰਾਨ ਕਾਰ ਚਲਾ ਰਹੇ ਗੁਰਦੀਪ ਸਿੰਘ ਦੀ ਮੌਕੇ ਤੇ ਹੀ ਮੌਤ ਹੋ ਗਈ। (Road Accident)

    ਜਦਕਿ ਕਾਰ ਵਿੱਚ ਸਵਾਰ ਦਵਿੰਦਰ ਸਿੰਘ, ਬਹਾਦਰ ਸਿੰਘ, ਰਘਵੀਰ ਸਿੰਘ ਗੰਭੀਰ ਰੂਪ ਵਿੱਚ ਜਖਮੀ ਹੋ ਗਏ, ਜਖਮੀਆਂ ਨੂੰ ਪਹਿਲਾਂ ਭਵਾਨੀਗੜ ਦੇ ਸਰਕਾਰੀ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਜਿੱਥੇ ਮੁਢਲੀ ਸਹਾਇਤਾ ਤੋਂ ਬਾਅਦ ਗੰਭੀਰ ਹਾਲਤ ਨੂੰ ਦੇਖਦਿਆਂ ਰਘਵੀਰ ਸਿੰਘ ਤੇ ਦਵਿੰਦਰ ਸਿੰਘ ਨੂੰ ਪਟਿਆਲਾ ਅਤੇ ਬਹਾਦਰ ਸਿੰਘ ਨੂੰ ਡੀਐਮਸੀ ਲੁਧਿਆਣਾ ਭੇਜ ਦਿੱਤਾ ਗਿਆ। ਹਾਦਸੇ ਤੋਂ ਬਾਅਦ ਟਰੱਕ ਚਾਲਕ ਟਰੱਕ ਛੱਡ ਕੇ ਫਰਾਰ ਹੋ ਗਿਆ ਭਵਾਨੀਗੜ੍ਹ ਪੁਲਿਸ ਸੂਚਨਾ ਮਿਲਦਿਆਂ ਹੀ ਘਟਨਾ ਸਥਾਨ ‘ਤੇ ਪੁੱਜੀ ਅਤੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। (Road Accident)

    LEAVE A REPLY

    Please enter your comment!
    Please enter your name here