Punjab

International Yoga Day: ਅੰਤਰਰਾਸ਼ਟਰੀ ਯੋਗ ਦਿਵਸ ਮੌਕੇ ਸਪੀਕਰ ਸੰਧਵਾਂ, ਵਿਧਾਇਕ ਸੇਖੋਂ ਤੇ ਡੀਸੀ ਨੇ ਕੀਤਾ ਯੋਗ ਅਭਿਆਸ
AAP Statewide Protest Punjab: ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੂੰ ਨਿਸ਼ਾਨਾ ਬਣਾਉਣ ਵਾਲੀ ਫਰਜ਼ੀ ਵੀਡੀਓ ਫੈਲਾ ਕੇ ਅਕਾਲੀ ਦਲ ਦੀਆਂ ਪੰਥ ਵਿਰੋਧੀ ਅਤੇ ਪੰਜਾਬ ਵਿਰੋਧੀ ਗਤੀਵਿਧੀਆਂ ਖ਼ਿਲਾਫ਼ ਆਪ ਨੇ ਸੂਬਾ ਪੱਧਰੀ ਪ੍ਰਦਰਸ਼ਨ ਕੀਤਾ
PSPCL Recruitment: ਪੰਜਾਬ ਸਰਕਾਰ ਵੱਲੋਂ 2,437 ਅਪ੍ਰੈਂਟਿਸ ਟ੍ਰੇਨੀਜ਼ ਨੂੰ ਪੀਐਸਪੀਸੀਐਲ ਵਿੱਚ ਸਹਾਇਕ ਲਾਈਨਮੈਨ ਵਜੋਂ ਭਰਤੀ ਕਰਨ ਦਾ ਫੈਸਲਾ : ਵਿੱਤ ਮੰਤਰੀ ਹਰਪਾਲ ਸਿੰਘ ਚੀਮਾ
Punjab Widow Financial Assistance: ਵਿਧਵਾ ਅਤੇ ਨਿਆਸ਼ਰਿਤ ਮਹਿਲਾਵਾਂ ਲਈ ਪੰਜਾਬ ਸਰਕਾਰ ਦਾ ਵੱਡਾ ਸਹਾਰਾ; 305 ਕਰੋੜ ਰੁਪਏ ਤੋਂ ਵੱਧ ਦੀ ਵਿੱਤੀ ਸਹਾਇਤਾ ਜਾਰੀ: ਡਾ. ਬਲਜੀਤ ਕੌਰ
Kapurthala Crime News: ਕਪੂਰਥਲਾ ਦੇ ਵਿਆਹ ਸਮਾਗਮ ’ਚ ਦੋ ਧਿਰਾਂ ਵਿਚਾਲੇ ਖੂਨੀ ਝੜਪ, ਨੌਜਵਾਨ ਦਾ ਹੱਥ ਵੱਢਿਆ

ਕੋਲਾ ਘਪਲਾ ਮਾਮਲਾ : ਮਧੂ ਕੋੜਾ ਨੂੰ ਤਿੰਨ ਸਾਲ ਕੈਦ

Sach Kahoon Punjabi Desk Picture
Published On

25 ਲੱਖ ਦਾ ਜ਼ੁਰਮਾਨਾ | Coal Scam Case

ਨਵੀਂ ਦਿੱਲੀ (ਏਜੰਸੀ)। ਕੋਲਾ ਘਪਲੇ ‘ਚ ਝਾਰਖੰਡ ਦੇ ਸਾਬਕਾ ਮੁੱਖ ਮੰਤਰੀ ਮਧੂ ਕੋੜਾ ਤੇ ਸਾਬਕਾ ਕੋਲਾ ਸਕੱਤਰ ਐਸਸੀ ਗੁਪਤਾ ਨੂੰ ਦਿੱਲੀ ਨੂੰ ਵਿਸ਼ੇਸ਼ ਸੀਬੀਆਈ ਅਦਾਲਤ ਨੇ ਅੱਜ ਤਿੰਨ ਸਾਲ ਦੀ ਜੇਲ੍ਹ ਦੀ ਸਜ਼ਾ ਸੁਣਾਈ ਹੈ ਜੇਲ੍ਹ ਤੋਂ ਇਲਾਵਾ ਵਿਸ਼ੇਸ਼ ਅਦਾਲਤ ਨੇ ਕੋੜਾ ‘ਤੇ 25 ਲੱਖ ਰੁਪਏ ਦਾ ਜ਼ੁਰਮਾਨਾ ਲਾਇਆ ਹੈ ਜਦੋਂਕਿ ਐਚਸੀ ਗੁਪਤਾ ‘ਤੇ ਇੱਕ ਲੱਖ ਰੁਪਏ ਦਾ ਜ਼ੁਰਮਾਨਾ ਲੱਗਾ ਹੈ। ਇਸ ਦੇ ਨਾਲ ਹੀ ਝਾਰਖੰਡ ਦੇ ਸਾਬਕਾ ਚੀਫ ਸੈਕ੍ਰੇਟਰੀ ਏਕੇ ਬਸੂ ਅਤੇ ਝਾਰਖੰਡ ਦੇ ਤੱਤਕਾਲੀਨ ਮੁੱਖ ਮੰਤਰੀ ਕੋੜਾ ਦੇ ਸਹਿਯੋਗੀ ਵਿਜੈ ਜੋਸ਼ੀ ਨੂੰ ਵੀ ਰਾਝਰਾ ਕੋਲ ਬਲਾਕ ਗਲਤ ਤਰੀਕੇ ਨਾਲ ਸਾਜਿਸ਼ ਰਚਦਿਆਂ ਕੋਲਕਾਤਾ ਦੇ ਪ੍ਰਾਈਵੇਟ ਫਰਮ ਵਿਨੀ ਆਇਰਨ ਐਂਡ ਸਟੀਲ ਉਦਯੋਗ ਲਿਮਟਿਡ (ਵੀਆਈਐਸਯੂਐਲ) ਨੂੰ ਵੰਡ ਕਰਨ ਦੇ ਜ਼ੁਰਮ ‘ਚ ਤਿੰਨ ਸਾਲ ਕੈਦ ਦੀ ਸਜ਼ਾ ਦਿੱਤੀ ਗਈ ਹੈ ਵਿਸ਼ੇਸ਼ ਜੱਜ ਭਰਤ ਪਰਾਸਰ ਨੇ ਪ੍ਰਾਈਵੇਟ ਫਰਮ ਨੂੰ ਵੀ ਦੋਸ਼ੀ ਮੰਨਿਆ ਅਤੇ ਉਸ ‘ਤੇ 50 ਲੱਖ ਰੁਪਏ ਦਾ ਜ਼ੁਰਮਾਨਾ ਲਾਇਆ ਹੈ। (Coal Scam Case)

About The Author

Related Posts