ਲਾਏ ਰਹਿਮਤਾਂ ਦੇ ਬੰਦ

ਲਾਏ ਰਹਿਮਤਾਂ ਦੇ ਬੰਦ

ਪਹਿਲਾ ਬੰਦ: ਪੂਜਨੀਕ ਸ਼ਾਹ ਮਸਤਾਨਾ ਜੀ ਮਹਾਰਾਜ ਨੇ ਆਪਣੇ ਪਵਿੱਤਰ ਮੁਖਾਰਬਿੰਦ ’ਚੋਂ ਤਿੰਨ ਬੰਦਾਂ ਦਾ ਵਿਸਥਾਰਪੂਰਵਕ ਵਰਣਨ ਕਰਦਿਆਂ ਫ਼ਰਮਾਇਆ, ‘‘ਸਰਦਾਰ ਸਤਿਨਾਮ ਸਿੰਘ ਜੀ ਨੇ ਰਾਮ-ਨਾਮ ਨੂੰ ਪ੍ਰਾਪਤ ਕਰਨ ਲਈ ਆਪਣਾ ਮਕਾਨ ਢਾਹਿਆ ਤੇ ਦੁਨੀਆ ਦੇ ਲੋਕਾਂ ਵੱਲੋਂ ਕੀਤੀ ਬਦਨਾਮੀ ਨੂੰ ਵੀ ਸਹਿਣ ਕੀਤਾ ਉਨ੍ਹਾਂ ਆਪਣੇ ਸਤਿਗੁਰੂ ਦਾ ਹੁਕਮ ਮੰਨਿਆ ਤੇ ਆਪਣੀਆਂ ਅੱਖਾਂ ਦੇ ਸਾਹਮਣੇ ਹੀ ਆਪਣੇ ਘਰ-ਬਾਰ ਦਾ ਸਾਰਾ ਸਾਮਾਨ ਸਾਧ-ਸੰਗਤ ’ਚ ਲੁਟਾਇਆ ਹੈ ਇਸ ਲਈ ਹੁਣ ਇਹ ਇੱਥੋਂ ਵਾਪਸ ਨਹੀਂ ਜਾ ਸਕਦੇ ਹਨ ਇਹ ਇਨ੍ਹਾਂ ਲਈ ਪਹਿਲਾ ਗੁਰੂ ਪਿਆਰ ਦਾ ਬੰਦ ਹੈ’’

ਦੂਜਾ ਬੰਦ: ਦੂਜੇ ਬੰਦ ਦੇ ਵਿਸ਼ੇ ’ਚ ਸਪੱਸ਼ਟ ਜਾਣਕਾਰੀ ਦਿੰਦਿਆਂ ਸ਼ਾਹ ਮਸਤਾਨਾ ਜੀ ਨੇ ਫ਼ਰਮਾਇਆ, ‘‘ਅਸੀਂ ਇਨ੍ਹਾਂ ਦਾ ਨਾਂਅ ਹਰਬੰਸ ਸਿੰਘ ਜੀ ਤੋਂ ਬਦਲ ਕੇ ਸਰਦਾਰ ਸਤਿਨਾਮ ਸਿੰਘ ਜੀ ਰੱਖਿਆ ਹੈ ਇਨ੍ਹਾਂ ਦੇ ਸਿਰ ਤੋਂ ਪੈਰਾਂ ਤੱਕ ਨੋਟਾਂ ਦੇ ਹਾਰ ਪਹਿਨਾ ਕੇ ਸਾਰੇ ਸਰਸਾ ਸ਼ਹਿਰ ’ਚ ਜਨ-ਜਨ ਦੀ ਜਾਣਕਾਰੀ ਲਈ ਜਲੂਸ (ਸ਼ੋਭਾ ਯਾਤਰਾ) ਸਜਾਇਆ ਹੈ ਜਿਸ ਨਾਲ ਸਮੂਹ ਸਾਧ-ਸੰਗਤ ਤੇ ਸਮੁੱਚੇ ਇਲਾਕੇ ਦੇ ਲੋਕਾਂ ਨੂੰ ਪਤਾ ਲੱਗ ਜਾਵੇ ਕਿ ਗਰੀਬ ਮਸਤਾਨੇ ਨੇ ਸਰਦਾਰ ਸਤਿਨਾਮ ਸਿੰਘ ਜੀ ਨੂੰ ਆਤਮਾ ਤੋਂ ਪਰਮਾਤਮਾ ਕਰਕੇ ਆਪਣਾ ਉੱਤਰਾਅਧਿਕਾਰੀ ਬਣਾ ਲਿਆ ਹੈ ਇਸ ਲਈ ਇਹ ਗੱਲ ਵੀ ਉਨ੍ਹਾਂ ਨੂੰ ਇੱਥੋਂ ਵਾਪਸ ਆਪਣੇ ਘਰ ਨਹੀਂ ਜਾਣ ਦੇਵੇਗੀ ਇਸ ਲਈ ਇਨ੍ਹਾਂ ’ਤੇ ਲਾਇਆ ਗਿਆ ਗੁਰੂ ਪਿਆਰ ਦਾ ਇਹ ਦੂਜਾ ਬੰਦ ਹੈ’’

ਤੀਜਾ ਬੰਦ: ਤੀਜੇ ਬੰਧਨ ਸਬੰਧੀ ਪੂਜਨੀਕ ਸ਼ਾਹ ਮਸਤਾਨਾ ਜੀ ਮਹਾਰਾਜ ਨੇ ਸਪੱਸ਼ਟ ਸ਼ਬਦਾਂ ’ਚ ਫ਼ਰਮਾਇਆ, ‘‘ਇਹ ਅਲੌਕਿਕ ਗੁਫ਼ਾ ਸਰਦਾਰ ਸਤਿਨਾਮ ਸਿੰਘ ਜੀ ਨੂੰ ਪੁਰਸਕਾਰ ’ਚ ਮਿਲੀ ਹੈ ਤੇ ਇਹ ਹੀ ਇਸ ਦੇ ਅਸਲੀ ਹੱਕਦਾਰ ਹਨ ਹਨ੍ਹੇਰੀ, ਤੂਫ਼ਾਨ, ਮੀਂਹ, ਭੂਚਾਲ ਆਉਣ ’ਤੇ ਵੀ ਇਹ ਹਿੱਲ ਨਹੀਂ ਸਕੇਗੀ ਇਸ ਪ੍ਰਕਾਰ ਸਰਦਾਰ ਸਤਿਨਾਮ ਸਿੰਘ ਜੀ ਨੂੰ ਦੁਨੀਆ ਦੀ ਕੋਈ ਵੀ ਤਾਕਤ ਹਿਲਾ ਨਹੀਂ ਸਕੇਗੀ ਕਿਉਂਕਿ ਅਸੀਂ ਇਨ੍ਹਾਂ ’ਤੇ ਬਚਨਾਂ ਦੇ ਰੂਪ ’ਚ ਗੁਰੂ ਪਿਆਰ ਦੇ ਤਿੰਨ ਬੰਦ ਲਾ ਦਿੱਤੇ ਹਨ ਇਹ ਬਚਨ ਸਦਾ ਅਟੱਲ ਰਹਿਣਗੇ ਯੁੱਗ ਪਲਟ ਸਕਦੇ ਹਨ ਪਰੰਤੂ ਸੰਤ-ਮਹਾਤਮਾਵਾਂ ਦੇ ਕਹੇ ਬਚਨ ਸਦਾ ਅਟੱਲ ਰਹਿੰਦੇ ਹਨ ‘ਸੰਤ ਬਚਨ ਪਲਟੇ ਨਹੀਂ ਪਲਟ ਜਾਏ ਬ੍ਰਹਿਮੰਡ’ ਇਸ ਪ੍ਰਕਾਰ ਆਪ ਜੀ ਨੂੰ ਪਵਿੱਤਰ ਗੁਫ਼ਾ ’ਚ ਸੁਸ਼ੋਭਿਤ ਕਰਕੇ ਪੂਜਨੀਕ ਸ਼ਾਹ ਮਸਤਾਨਾ ਜੀ ਮਹਾਰਾਜ ਨੇ ਫ਼ਰਮਾਇਆ, ‘‘ਭਾਈ, ਇਸ ’ਚ ਬੈਠ ਕੇ ਖੂਬ ਭਜਨ-ਸਿਮਰਨ ਕਰਨਾ, ਸਤਿਸੰਗ ਕਰਨਾ ਤੇ ਸਾਧ-ਸੰਗਤ ਤੇ ਆਸ਼ਰਮ ਦੀ ਸੰਭਾਲ ਕਰਨਾ’’

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ.