ਸਫ਼ਾਈ ਸੱਭਿਆਚਾਰ

ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਵੱਲੋਂ ਪਿਛਲੇ ਸਾਲਾਂ ‘ਚ ਦੇਸ਼ ਨੂੰ ਦਿੱਤਾ ਸਵੱਛਤਾ ਦਾ ਤੋਹਫ਼ਾ ਅੱਜ ਕੌਮੀ ਸੰਸਕ੍ਰਿਤੀ ਦਾ ਅਟੁੱਟ ਅੰਗ ਬਣ ਗਿਆ ਹੈ ਪੂਜਨੀਕ ਗੁਰੂ ਜੀ ਵੱਲੋਂ ਸੰਨ 2011 ‘ਚ ਰਾਜਧਾਨੀ ਦਿੱਲੀ ਤੋਂ ਸ਼ੁਰੂ ਕੀਤੇ ਸਫ਼ਾਈ ਮਹਾਂਅਭਿਆਨ 30 ਸ਼ਹਿਰਾਂ ਦਾ ਸਫ਼ਰ ਕਰ ਚੁੱਕੇ ਹਨ।

ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਇਸ ਮੁਹਿੰਮ ਨੂੰ ਅਪਣਾਉਂਦਿਆਂ ਸੰਨ 2014 ‘ਚ ‘ਸਵੱਛ ਭਾਰਤ’ ਦੀ ਮੁਹਿੰਮ ਚਲਾਈ ਸਫ਼ਾਈ ਦੀ ਇਹ ਮੁਹਿੰਮ ਪੂਰੇ ਦੇਸ਼ ਵਿੱਚ ਲਹਿਰ ਤੋਂ ਅੱਗੇ ਭਾਰਤੀਆਂ ਦੀ ਜੀਵਨਸ਼ੈਲੀ ਦਾ ਅੰਗ ਬਣ ਗਈ ਹੈ ਸਫ਼ਾਈ ਦੀ ਸ਼ਲਾਘਾ ਹੋ ਰਹੀ ਹੈ ਤੇ ਗੰਦੇ ਸ਼ਹਿਰਾਂ ਲਈ ਸ਼ਾਸਨ ਪ੍ਰਸ਼ਾਸਨ ਦੀ ਜਵਾਬਤਲਬੀ ਵਧੇਗੀ ਜ਼ਿਆਦਾਤਰ ਟੋਕੀਓ ਦੀ ਗੰਦੇ ਸ਼ਹਿਰ ਵਜੋਂ ਚਰਚਾ ਹੁੰਦੀ ਰਹੀ ਹੈ ਆਮ ਭਾਰਤੀਆਂ ਲਈ ਵੀ ਸਫ਼ਾਈ ਕੋਈ ਮੁੱਦਾ ਹੀ ਨਹੀਂ ਹੁੰਦਾ ਸੀ ਸਿਆਸੀ ਰੈਲੀਆਂ ਤੋਂ ਬਾਦ ਗੰਦਗੀ ਦੇ ਢੇਰ ਲੱਗਦੇ ਸਨ  ਹੁਣ ਦੇਸ਼ ਦੇ ਪ੍ਰਧਾਨ ਮੰਤਰੀ ਜਨਤਾ ਨੂੰ ਅਪੀਲ ਕਰਦੇ ਹਨ ਕਿ ਰੈਲੀ ਤੋਂ ਬਾਦ ਸਭ ਨੇ ਸਫ਼ਾਈ ਕਰਕੇ ਜਾਣਾ ਹੈ ਦੇਸ਼ ਅੰਦਰ ਜ਼ਿਲ੍ਹਿਆਂ ਤੇ ਤਹਿਸੀਲ ਪੱਧਰ ਤੱਕ ਸਫ਼ਾਈ ਦੀ ਚਰਚਾ ਆਮ ਲੋਕਾਂ ਨੂੰ ਸਫ਼ਾਈ ਪ੍ਰਤੀ ਜਾਗਰੂਕ ਕਰੇਗੀ ਦੱਖਣੀ ਰਾਜਾਂ ਦੇ ਸ਼ਹਿਰਾਂ ਦੀ ਸਫ਼ਾਈ ਦੀ ਚਰਚਾ ਉੱਤਰ ਭਾਰਤ ਦੇ ਲੋਕ ਕਰਦੇ ਵੇਖੇ ਜਾਂਦੇ ਹਨ।

ਹੁਣ ਮੱਧ ਪ੍ਰਦੇਸ਼ ਨੇ ਸਫ਼ਾਈ ‘ਚ ਇਤਿਹਾਸ ਰਚ ਦਿੱਤਾ ਹੈ ਸੂਬੇ ਨੇ ਪਹਿਲੇ ਅਤੇ ਦੂਜੇ ਦੋਵੇਂ ਸਥਾਨਾਂ ‘ਤੇ ਕਬਜ਼ਾ ਕਰ ਲਿਆ ਹੈ ਇੰਦੌਰ ਦੇਸ਼ ਦਾ ਸਭ ਤੋਂ ਸਾਫ਼ ਸ਼ਹਿਰ ਤੇ ਭੁਪਾਲ ਦੂਜਾ ਸ਼ਹਿਰ ਬਣਿਆ ਹੈ ਸਫ਼ਾਈ ਪ੍ਰਤੀ ਵਧ ਰਹੀ ਜਾਗਰੂਕਤਾ ਦਾ ਨਤੀਜਾ ਹੈ ਕਿ ਗਵਾਲੀਅਰ ਜੋ ਪਿਛਲੇ ਸਾਲ 400ਵੇਂ ਸਥਾਨ ‘ਤੇ ਸੀ ਛਾਲ ਮਾਰ ਕੇ 27ਵੇਂ ਸਥਾਨ ‘ਤੇ ਆ ਗਿਆ ਹੈ ਹੋਰ ਵੀ ਕਈ ਸ਼ਹਿਰਾਂ ਨੇ ਸੁਧਾਰ ਕੀਤਾ ਹੈ ਇਹ ਤਾਂ ਅਜੇ ਸ਼ੁਰੂਆਤ ਹੈ ਜੇਕਰ ਸਫ਼ਾਈ ਅਭਿਆਨ ਨੂੰ ਪ੍ਰਸ਼ਾਸਨ ਤੇ ਆਮ ਜਨਤਾ ਗੰਭੀਰਤਾ ਨਾਲ ਲੈਣ ਤਾਂ ਕੂੜੇ ਦੇ ਢੇਰਾਂ ਹੇਠ ਦੱਬੇ ਪਏ ਸ਼ਹਿਰ ਨਿੱਖਰ ਆਉਣਗੇ ਤੇ ਲੋਕਾਂ ਨੂੰ ਯਕੀਨ ਹੀ ਨਹੀਂ ਆਵੇਗਾ ਕਿ ਉਹਨਾਂ ਦੇ ਸ਼ਹਿਰ ਏਨੇ ਸਾਫ਼ ਸੁਥਰੇ ਵੀ ਹੋ ਸਕਦੇ ਹਨ।

ਸਫ਼ਾਈ ਕਿਸੇ ਦੇਸ਼ ਦੀ ਸਿਰਫ਼ ਸ਼ਾਨ ਹੀ ਨਹੀਂ ਸਗੋਂ ਤਰੱਕੀ ਦੀ ਵੀ ਪਹਿਲੀ ਸ਼ਰਤ ਹੈ  ਸਫ਼ਾਈ ਦੀ ਘਾਟ, ਵਧ ਰਹੀ ਅਬਾਦੀ ਤੇ ਉਦਯੋਗੀਕਰਨ ‘ਚ ਵਾਧੇ ਨਾਲ ਬਿਮਾਰੀਆਂ ਨੇ ਘਾਤਕ ਰੁਪ ਧਾਰਨ ਕੀਤਾ ਹੈ ਮੇਲਰੀਆ, ਡੇਂਗੂ, ਸਵਾਈਨ ਫਲੂ, ਚਿਕਨਗੁਣੀਆ, ਹੈਜੇ ਵਰਗੀਆਂ ਬਿਮਾਰੀਆਂ ਤਾਂ ਸਰਕਾਰਾਂ ਲਈ ਚੁਣੌਤੀ ਬਣੀਆਂ ਹੁੰਦੀਆਂ ਹਨ ਅਰਬਾਂ ਰੁਪਏ ਇਹਨਾਂ ਬਿਮਾਰੀਆਂ ਦੀ ਰੋਕਥਾਮ ਤੇ ਜਾਗਰੂਕਤਾ ਲਈ ਖਰਚੇ ਜਾਂਦੇ ਹਨ ‘ਇਲਾਜ ਨਾਲੋਂ ਪਰਹੇਜ਼ ਚੰਗਾ’ ਵਾਲੀ ਕਹਾਵਤ ਅਨੁਸਾਰ ਜੇਕਰ ਸਫ਼ਾਈ ਦਾ ਸੱਭਿਆਚਾਰ ਪ੍ਰਫੁੱਲਤ ਹੋਵੇ ਤਾਂ ਬਿਮਾਰੀਆਂ ਦੇ ਕਹਿਰ ਤੋਂ ਬਚਣ ਦੇ ਨਾਲ-ਨਾਲ ਵਿੱਤੀ ਬੱਚਤ ਵੀ ਹੋ ਸਕਦੀ ਹੈ ‘ਸਵੱਛ ਭਾਰਤ’ ਹੀ ਸਿਹਤਮੰਦ ਤੇ ਖੁਸ਼ਹਾਲ ਭਾਰਤ ਬਣੇਗਾ ਦੇਸ਼ ਲਈ ਇਹ ਮਾਣ ਵਾਲੀ ਗੱਲ ਹੈ ਕਿ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਨੇ ਸਫ਼ਾਈ ਮਹਾਂਅਭਿਆਨ ਨੂੰ ਜਾਰੀ ਰੱਖਦਿਆਂ ਭਲਕੇ ਕਰਨਾਲ ਤੇ 7 ਮਈ ਨੂੰ ਦਿੱਲੀ ‘ਚ ਸਫ਼ਾਈ ਅਭਿਆਨ ਦਾ ਪ੍ਰੋਗਰਾਮ ਰੱਖਿਆ ਹੈ ਜੋ ਸਫ਼ਾਈ ਦੇ ਸੰਦੇਸ਼ ਨੂੰ ਹੋਰ ਮਜ਼ਬੂਤ ਕਰੇਗਾ ਇਸ ਨਰੋਈ ਮੁਹਿੰਮ ਦਾ ਸਵਾਗਤ ਹੈ।