ਸਿਵਲ ਸਰਜਨ ਦਾ ਅਸਤੀਫਾ ਹੋਇਆ ਨਾ ਮਨਜੂਰ

Civil Surgeon, Resignation

ਪਟਿਆਲਾ  | ਪਟਿਆਲਾ ਦੇ ਸਿਵਲ ਸਰਜਨ ਡਾ ਮਨਜੀਤ ਸਿੰਘ ਵੱਲੋਂ ਆਪਣੀ ਬਦਲੀ ਸੰਗਰੂਰ ਵਿਖੇ ਹੋ ਜਾਣ ਤੋਂ ਬਾਅਦ ਖਫਾ ਹੋ ਕੇ ਆਪਣਾ ਅਸਤੀਫਾ ਦੇ ਦਿੱਤਾ ਗਿਆ ਸੀ ਇਸ ਅਸਤੀਫ਼ੇ ਨੂੰ ਸਿਹਤ ਵਿਭਾਗ ਵੱਲੋਂ ਨਾ ਮਨਜ਼ੂਰ ਕਰ ਦਿੱਤਾ ਗਿਆ. ਡਾ ਮਨਜੀਤ ਸਿੰਘ ਵੱਲੋਂ ਸੰਗਰੂਰ ਵਿਖੇ ਆਪਣੀ ਤੈਨਾਤੀ ਲਈ ਹਾਂ ਕਰ ਦਿੱਤੀ ਗਈ ਹੈ ਅਤੇ ਉਨ੍ਹਾਂ ਵੱਲੋਂ ਆਪਣਾ ਉਹਦਾ ਸੰਭਾਲ ਲਿਆ ਗਿਆ ਹੈ ਇਸ ਪੱਤਰਕਾਰ ਨਾਲ ਗੱਲ ਕਰਦਿਆਂ ਡਾਕਟਰ ਮਨਜੀਤ ਸਿੰਘ ਦਾ ਕਹਿਣਾ ਹੈ ਕਿ  ਲੋਕਾਂ ਦੀਆਂ ਦੁਆਵਾਂ ਨੇ ਉਨ੍ਹਾਂ ਨੂੰ ਮੁੜ ਆਪਣੀ ਨੌਕਰੀ ਲਈ ਬੁਲਾਇਆ ਹੈ ਅਤੇ ਉਹ ਅਜੇ ਆਪਣੇ ਰਹਿੰਦੇ ਸਮੇਂ ਤੱਕ ਲੋਕਾਂ ਦੀ ਸੇਵਾ ਕਰਦੇ ਰਹਿਣਗੇ ਉਨ੍ਹਾਂ ਕਿਹਾ ਕਿ ਉਨ੍ਹਾਂ ਵੱਲੋਂ ਸਿਹਤ ਮੰਤਰੀ ਅਤੇ ਅਤੇ ਸੈਕਟਰੀ ਵੱਲੋਂ ਮੁੜ ਸੇਵਾ ਕਰਨ ਦੀ ਅਪੀਲ ਕੀਤੀ ਗਈ ਜਿਸ ਤੋਂ ਬਾਅਦ ਉਨ੍ਹਾਂ ਨੇ ਉਸ ਅਪੀਲ ਨੂੰ ਮਨਜ਼ੂਰ ਕਰਦਿਆਂ ਮੁੜ ਡਿਊਟੀ  ਜੁਆਇਨ ਕੀਤੀ ਗਈ ਹੈ

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।