ਚੀਨ ਨੇ ਵੀਜਾ ਵਿਵਾਦ ‘ਚ ‘ਵਿਦੇਸ਼ੀ ਦਖਲ’ ‘ਤੇ ਦਿੱਤੀ ਚਿਤਾਵਨੀ

China

ਮੀਡੀਆ ਅਤੇ ਹੋਰ ਸੰਗਠਨਾਂ ਵੱਲੋਂ ਹਾਂਗਕਾਂਗ ਪ੍ਰਸ਼ਾਸਨ ਦੇ ਇਸ ਫੈਸਲੇ ਨੂੰ ਗੈਰ ਪਰੰਪਰਾਗਤ ਕਰਾਰ

ਬੀਜਿੰਗ, ਏਜੰਸੀ। ਚੀਨ ਨੇ ਦੂਜੇ ਦੇਸ਼ਾਂ ਨੂੰ ਚਿਤਾਵਨੀ ਦਿੱਤੀ ਹੈ ਕਿ ਫਾਈਨੈਸ਼ੀਅਲ ਟਾਈਮਜ਼ ਦੇ ਸੀਨੀਅਰ ਪੱਤਰਕਾਰ ਨੂੰ ਬਲੈਕਲਿਸਟ ਕਰਨ ਦੇ ਹਾਂਗਕਾਂਗ ਦੇ ਫੈਸਲੇ ‘ਚ  ਉਹ ‘ਦਖਲ’ ਨਾ ਦੇਣ। ਬੀਬੀਸੀ ਦੀ ਰਿਪੋਰਟ ਅਨੁਸਾਰ ਫਾਈਨੈਸ਼ੀਅਲ ਟਾਈਮਜ਼ ਦੇ ਏਸ਼ੀਆ ਸਮਾਚਾਰ ਸੰਪਾਦਕ ਅਤੇ ਬ੍ਰਿਟਿਸ਼ ਨਾਗਰਿਕ ਵਿਕਟਰ ਮੈਲੇਟ ਨੇ ਅਗਸਤ ‘ਚ ਅਜਾਦੀ ਪੱਖੀ ਛੋਟੇ ਜਿਹੇ ਰਾਜਨੀਤਿਕ ਦਲ ਦੇ ਨੇਤਾ ਐਂਡੀ ਚਾਨ ਦੇ ਭਾਸ਼ਣ ਕਰਵਾਇਆ ਸੀ। ਫਾਈਨੈਸ਼ੀਅਲ ਟਾਈਮਜ਼ ਅਨੁਸਾਰ ਹਾਂਗਕਾਂਗ ਦੇ ਅਪ੍ਰਵਾਸ਼ਨ ਪ੍ਰਸ਼ਾਸਨ ਨੇ ਸ੍ਰੀ ਮੈਲੇਟ ਦੇ ਵੀਜਾ ਨੂੰ ਮੁੜ ਜਾਰੀ ਕਰਨ ਤੋਂ ਇਨਕਾਰ ਕਰ ਦਿੱਤਾ ਹੈ।

ਇਸ ‘ਤੇ ਬ੍ਰਿਟੇਨ ਨੇ ਇਸ ਸਬੰਧੀ ਤੁਰੰਤ ਸਪੱਸ਼ਟੀਕਰਨ ਦੀ ਮੰਗ ਕੀਤੀ ਅਤੇ ਮੀਡੀਆ ਅਤੇ ਹੋਰ ਸੰਗਠਨਾਂ ਨੇ ਹਾਂਗਕਾਂਗ ਪ੍ਰਸ਼ਾਸਨ ਦੇ ਇਸ ਫੈਸਲੇ ਨੂੰ ਗੈਰ ਪਰੰਪਰਾਗਤ ਕਰਾਰ ਦਿੱਤਾ। ਇਸ ‘ਤੇ ਚੀਨ ਦੇ ਹਾਂਗਕਾਂਗ ਸਥਿਤ ਵਿਦੇਸ਼ ਮੰਤਰਾਲੇ ਦੇ ਬੁਲਾਰੇ ਨੇ ਕਿਹਾ ਕਿ ਕਿਸੇ ਵੀ ਦੂਜੇ ਦੇਸ਼ ਨੂੰ ਇਸ ਮਾਮਲੇ ‘ਚ ਦਖਲ ਦੇਣ ਦਾ ਕੋਈ ਅਧਿਕਾਰ ਨਹੀਂ ਹੈ। ਬ੍ਰਿਟੇਨ ਦੇ ਵਿਦੇਸ਼ ਅਤੇ ਰਾਸ਼ਟਰਮੰਡਲ ਦਫ਼ਤਰ ਨੇ ਵੀਜਾ ਦੇਣ ਤੋਂ ਇਨਕਾਰ ਕੀਤੇ ਜਾਣ ‘ਤੇ ਜਾਰੀ ਆਪਣੇ ਬਿਆਨ ‘ਚ ਕਿਹਾ ਕਿ ਅਸੀਂ ਹਾਂਗਕਾਂਗ ਸਰਕਾਰ ਤੋਂ ਤੁਰੰਤ ਸਪੱਸ਼ਟੀਕਰਨ ਦੇਣ ਦੀ ਮੰਗ ਕੀਤੀ ਹੈ। ਬ੍ਰਿਟੇਨ ਅਤੇ ਕਈ ਹੋਰ ਦੇਸ਼ਾਂ ਦੀਆਂ ਸਰਕਾਰਾਂ ਨੇ ਸਾਬਕਾ ਬ੍ਰਿਟਿਸ਼ ਉਪਨਿਵੇਸ਼ ਰਹੇ ਹਾਂਗਕਾਂਗ ਦੀ ਅਜ਼ਾਦੀ ‘ਚ ਕਮੀ ਹੋਣ ‘ਤੇ ਚਿੰਤਾ ਜਾਹਰ ਕੀਤੀ ਹੈ।

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।