ਚੀਨ ਲਾਪਤਾ ਇੰਟਰਪੋਲ ਮੁਖੀ ਸਬੰਧੀ ਦੇਵੇ ਜਾਣਕਾਰੀ: ਇੰਟਰਪੋਲ

China, Missing, Interpol, Chief, Information: Interpol

ਇੰਟਰਪੋਲ ਦੇ ਜਨਰਲ ਸਕੱਤਰ ਜੁਰਗੇਨ ਸਟਾਕ ਨੇ ਮੰਗੀ ਜਾਣਕਾਰੀ

ਪੈਰਿਸ, ਏਜੰਸੀ। 

ਅੰਤਰਰਾਸ਼ਟਰੀ ਅਪਰਾਧਿਕ ਪੁਲਿਸ ਸੰਗਠਨ (ਇੰਟਰਪੋਲ) ਨੇ ਚੀਨ ਦੀ ਯਾਤਰਾ ਦੌਰਾਨ ਲਾਪਤਾ ਹੋਏ ਇੰਟਰਪੋਲ ਮੁਖੀ ਮੇਂਗ ਹੋਂਗਵਈ ਸਬੰਧੀ ਅਧਿਕਾਰਕ ਜਾਣਕਾਰੀ ਮੰਗੀ ਹੈ। ਇੰਟਰਪੋਲ ਦੇ ਜਨਰਲ ਸਕੱਤਰ ਜੁਰਗੇਨ ਸਟਾਕ ਨੇ ਕਿਹਾ ਕਿ ਇੰਟਰਪੋਲ ਨੇ ਅਧਿਕਾਰਕ ਤੌਰ ‘ਤੇ ਕਾਨੂੰਨ ਵਿਵਸਥਾਪਕ ਸੰਸਥਾਵਾਂ ਰਾਹੀਂ ਚੀਨ ਪ੍ਰਸ਼ਾਸਨ ਤੋਂ ਇੰਟਰਪੋਲ ਦੇ ਮੁਖੀ ਮੇਂਗ ਹੋਂਗਵਈ ਸਬੰਧੀ ਜਾਣਕਾਰੀ ਦੀ ਮੰਗ ਕੀਤੀ ਹੈ। ਫਰਾਂਸ ਦੇ ਗ੍ਰਹਿ ਮੰਤਰਾਲੇ ਦੁਆਰਾ ਜਾਰੀ ਬਿਆਨ ਅਨੁਸਾਰ ਸ੍ਰੀ ਹੋਂਗਵਈ ਦੀ ਪਤਨੀ ਨੇ ਵੀਰਵਾਰ ਦੀ ਰਾਤ ਲਿਓਨ ਪੁਲਿਸ ਥਾਣੇ ‘ਚ ਉਹਨਾਂ ਦੇ ਗਾਇਬ ਹੋਣ ਦੀ ਰਿਪੋਰਟ ਲਿਖਵਾਈ ਸੀ। ਉਹਨਾ ਪੁਲਿਸ ਨੂੰ ਦੱਸਿਆ ਕਿ ਉਹਨਾਂ ਦੀ 10 ਦਿਨ ਪਹਿਲਾਂ ਸ੍ਰੀ ਹੋਂਗਵਈ ਨਾਲ ਗੱਲ ਹੋਈ ਸੀ ਅਤੇ ਹਾਲ ਹੀ ਵਿੱਚ ਸੋਸ਼ਲ ਮੀਡੀਆ ਅਤੇ ਫੋਨ ‘ਤੇ ਉਹਨਾਂ ਨੂੰ ਧਮਕੀਆਂ ਮਿਲੀਆਂ ਸਨ। ਜਿਕਰਯੋਗ ਹੈ ਕਿ ਚੀਨ ਦੀ ਸਰਕਾਰ ਨੇ ਅਜੇ ਤੱਕ ਜਨਤਕ ਤੌਰ ‘ਤੇ ਸ੍ਰੀ ਹੋਂਗਵਈ ਦੇ ਲਾਪਤਾ ਹੋਣ ‘ਤੇ ਕੋਈ ਜਾਣਕਾਰੀ ਨਹੀਂ ਦਿੱਤੀ ਹੈ ਪਰ ਚੀਨ ਦੀ ਸਥਾਨਕ ਮੀਡੀਆ ਰਿਪੋਰਟ ‘ਚ ਕਿਹਾ ਗਿਆ ਹੈ ਕਿ ਚੀਨ ਸਰਕਾਰ ਕਿਸੇ ਕਾਰਨਾਂ ਕਰਕੇ ਸ੍ਰੀ ਹੋਂਗਵਈ ਨੂੰ ਹਿਰਾਸਤ ‘ਚ ਲੈ ਕੇ ਜਾਂਚ ਪੜਤਾਲ ਕਰ ਰਹੀ ਹੈ।

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।