ਚੀਨ ਤੇ ਪਾਕਿਸਤਾਨ ਬੇਪਰਦ

ਚੀਨ ਤੇ ਪਾਕਿਸਤਾਨ ਬੇਪਰਦ

ਅਫਗਾਨਿਸਤਾਨ ਦੇ ਮਾਮਲੇ ’ਚ ਪਾਕਿਸਤਾਨ ਤੇ ਚੀਨ ਦਾ ਪਰਦਾਫਾਸ਼ ਹੋ ਗਿਆ ਹੈ ਦੋਵਾਂ ਮੁਲਕਾਂ ਨੇ ਅਫਗਾਨਿਸਤਾਨ ’ਚ ਤਾਲਿਬਾਨ ਸਰਕਾਰ ਨੂੰ?ਹਮਾਇਤ ਦੇ ਦਿੱਤੀ ਹੈ ਪਰ ਇਸ ਨਵੀਂ ਸਰਕਾਰ ’ਚ ਜਨਤਾ ਦਾ ਭਵਿੱਖ ਕੀ ਹੋਵੇਗਾ, ਇਸ ਬਾਰੇ ਇਹ ਦੋਵੇਂ ਮੁਲਕ ਚੁੱਪ ਹਨ ਇਹ ਹਮਾਇਤ ਕਿਸ ਵਿਚਾਰਧਾਰਾ ’ਤੇ ਆਧਾਰਿਤ ਹੈ ਇਸ ਦਾ ਵੀ ਕੋਈ ਜ਼ਿਕਰ ਨਹੀਂ ਇਸ ਘਟਨਾਚੱਕਰ ਨੇ ਸਾਬਤ ਕਰ ਦਿੱਤਾ ਹੈ ਕਿ ਚੀਨ ਤੇ ਪਾਕਿਸਤਾਨ ਦਾ ਇੱਕੋ-ਇੱਕ ਮਨੋਰਥ ਅਫਗਾਨਿਸਤਾਨ ’ਚੋਂ ਅਮਰੀਕਾ ਪੱਖੀ ਸਰਕਾਰ ਦਾ ਖਾਤਮਾ ਸੀ ਚੀਨ ਵੱਲੋਂ ਪਹਿਲਾਂ ਹੀ ਤਾਲਿਬਾਨਾਂ ਨਾਲ ਵਿਖਾਈ ਗਈ ਨੇੜਤਾ ਤੋਂ ਹੀ ਜ਼ਾਹਿਰ ਸੀ ਕਿ ਚੀਨ ਤਾਲਿਬਾਨ ਦੀ ਮਜ਼ਬੂਤੀ ਨੂੰ ਆਪਣੇ ਹਿੱਤਾਂ ’ਚ ਮੰਨ ਰਿਹਾ ਹੈ

ਦੂਸਰੇ ਪਾਸੇ ਪਾਕਿਸਤਾਨ ਵੀ ਭਾਰਤ ਸਬੰਧੀ ਆਪਣੀ ਨੀਤੀ ’ਚ ਤਾਲਿਬਾਨਾਂ ਦੀ ਵਾਪਸੀ ਨੂੰ ਫਾਇਦੇ ਵਜੋਂ ਵੇਖ ਰਿਹਾ ਸੀ ਤਾਲਿਬਾਨਾਂ ਦਾ ਭਾਰਤ ਪ੍ਰਤੀ ਕੀ ਰੁਖ ਰਹੇਗਾ, ਇਹ ਸਵਾਲ ਤਾਂ ਅਜੇ ਭਵਿੱਖ ਦੀ ਬੁੱਕਲ ’ਚ ਹੈ ਪਰ ਚੀਨ ਤੇ ਪਾਕਿਸਤਾਨ ਦੇ ਅਫਗਾਨ ਪ੍ਰਤੀ ਉਤਸ਼ਾਹ ਨੂੰ ਭਾਰਤ ਲਈ ਚੰਗਾ ਨਹੀਂ ਮੰਨਿਆ ਜਾ ਸਕਦਾ ਭਾਰਤ ਸਰਕਾਰ ਇਸ ਸਮੇਂ ਕੋਈ ਠੋਸ ਟਿੱਪਣੀ ਨਹੀਂ ਆਈ ਫਿਰ ਵੀ ਇਹ ਤਾਂ ਸਪੱਸ਼ਟ ਹੈ ਕਿ ਮਨੁੱਖੀ ਅਧਿਕਾਰਾਂ ਦੇ ਘਾਣ ਦੀ ਹਾਲਤ ’ਚ ਭਾਰਤ ਲਈ ਤਾਲਿਬਾਨਾਂ ਦੀ ਹਮਾਇਤ ਕਿਸੇ ਵੀ ਤਰ੍ਹਾਂ ਸੰਭਵ ਨਹੀਂ ਤਾਲਿਬਾਨਾਂ ਨੇ ਮੁਲਕ ’ਚ ਕੁੜੀਆਂ ਦੀ ਪੜ੍ਹਾਈ ’ਤੇ ਪਾਬੰਦੀ ਲਾ ਦਿੱਤੀ ਹੈ ਤੇ ਕੱਟੜ ਸ਼ਰੱਈ ਕਾਨੂੰਨ ਲਾਗੂ ਕਰ ਦਿੱਤੇ ਹਨ

ਅਜਿਹੇ ਹਾਲਾਤਾਂ ’ਚ ਸੰਯੁਕਤ ਰਾਸ਼ਟਰ ਤੇ ਅਮਰੀਕਾ ਵਰਗੇ ਮੁਲਕਾਂ ਲਈ ਵੀ ਚੁੱਪ ਬੈਠਣਾ ਕਾਫੀ ਔਖਾ ਹੋਵੇਗਾ ਇਸ ਵਕਤ ਸਭ ਤੋਂ ਵੱਡੀ ਜ਼ਰੂਰਤ ਬਾਹਰਲੇ ਮੁਲਕਾਂ ਦੇ ਨਾਗਰਿਕਾਂ ਦੀ ਸੁਰੱਖਿਅਤ ਵਾਪਸੀ ਹੈ ਭਾਰਤ ਸਮੇਤ ਬਹੁਤ ਸਾਰੇ ਮੁਲਕਾਂ ਦੇ ਨਾਗਰਿਕਾਂ ਨੂੰ ਵਾਪਸ ਭੇਜਣ ਲਈ ਪ੍ਰਬੰਧ ਹੋਣੇ ਚਾਹੀਦੇ ਹਨ ਅਫਗਾਨ ਦੇ ਘੱਟ-ਗਿਣਤੀ ਭਾਈਚਾਰੇ ਦੀ ਸੁਰੱਖਿਆ ਵੀ ਜ਼ਰੂਰੀ ਹੈ

ਜੋ ਉੱਥੇ ਸਦੀਆਂ ਤੋਂ ਰਹਿ ਰਹੇ ਹਨ ਤਾਲਿਬਾਨ ਸੰਗਠਨਾਂ ਨੂੰ ਵੀ ਚਾਹੀਦਾ ਹੈ ਕਿ ਉਹ ਸੱਤਾ ਦੀ ਇਸ ਲੜਾਈ ’ਚ ਆਮ ਜਨਤਾ ਦੀ ਸੁਰੱਖਿਆ ਬਾਰੇ ਸੋਚਣ ਜਨਤਾ ਨਾਲ ਕਿਸੇ ਵੀ ਹਕੂਮਤ ਦਾ ਵਿਰੋਧ ਨਹੀਂ ਹੋਣਾ ਚਾਹੀਦਾ ਕੋਈ ਰਾਜ ਪ੍ਰਬੰਧ ਜਨਤਾ ਦੇ ਦੁੱਖ-ਦਰਦਾਂ ਨੂੰ ਦਰਕਿਨਾਰ ਕਰਕੇ ਪ੍ਰਵਾਨ ਨਹੀਂ ਚੜ੍ਹ ਸਕਦਾ ਇਹ ਕਹਿਣਾ ਗਲਤ ਨਹੀਂ ਹੋਵੇਗਾ ਕਿ ਸਿਰਫ ਅਮਰੀਕਾ ਆਸਰੇ ਬੈਠੇ ਰਹੇ ਸਾਬਕਾ ਰਾਸ਼ਟਰਪਤੀ ਅਸ਼ਰਫ ਗਨੀ ਅੰਤਰਰਾਸ਼ਟਰੀ ਸਾਜਿਸ਼ਾਂ ਨੂੰ ਸਮਝਣ ’ਚ ਨਾਕਾਮ ਰਹੇ ਅੰਤ ਸਮੇਂ ਪੈਸਾ ਲੈ ਕੇ ਖਿਸਕਣ ਵਾਲੇ ਗਨੀ ਦੇ ਵਿਹਾਰ ਨੂੰ ਵੇਖ ਕੇ ਉਸ ਦੀ ਸਿਆਸੀ ਵਚਨਬੱਧਤਾ ਦੇ ਸਾਰੇ ਭੁਲੇਖੇ ਦੂਰ ਹੋ ਜਾਂਦੇ ਹਨ

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagramlinkedin , YouTube‘ਤੇ ਫਾਲੋ ਕਰੋ