ਗੈਂਗਸਟਰਾਂ ਤੇ ਲੁੱਟ-ਖੋਹਾਂ ਕਰਨ ਵਾਲਿਆਂ ਨੂੰ ਮੁੱਖ ਮੰਤਰੀ ਮਾਨ ਨੇ ਦਿੱਤੀ ਚਿਤਾਵਨੀ

Punjab Cabinet meeting

ਲੁੱਟ-ਖੋਹ ਕਰਨ ਵਾਲੇ ਹੋ ਸਕਦੇ ਹਨ ਗੋਲੀ ਦਾ ਸ਼ਿਕਾਰ, ਪਤਾ ਨਹੀਂ ਅਗਲੇ ਚੌਂਕ ਤੱਕ ਪੁੱਜਣਗੇ ਜਾਂ ਨਹੀਂ ! (CM Bhagwant Mann)

  • ਮੁੱਖ ਮੰਤਰੀ ਭਗਵੰਤ ਮਾਨ ਨੇ ਗੈਂਗਸਟਰਾਂ ਦੇ ਨਾਲ ਹੀ ਲੁੱਟ-ਖੋਹਾਂ ਕਰਨ ਵਾਲਿਆਂ ਨੂੰ ਵੀ ਦਿੱਤੀ ਚਿਤਾਵਨੀ
  • ਕਿਹਾ, ਪੁਲਿਸ ਨੂੰ ਆਪਣੀ ਸੁਰੱਖਿਆ ਕਰਨ ਦਾ ਪੂਰਾ ਅਧਿਕਾਰੀ, ਲੋੜ ਪੈਣ ’ਤੇ ਗੋਲੀ ਵੀ ਚੱਲਣਗੀਆਂ

(ਅਸ਼ਵਨੀ ਚਾਵਲਾ) ਚੰਡੀਗੜ। ਪੰਜਾਬ ਵਿੱਚ ਗੈਂਗਸਟਰਾਂ ਤੋਂ ਬਾਅਦ ਹੁਣ ਲੁੱਟ ਖ਼ੋਹ ਕਰਨ ਵਾਲੇ ਵੀ ਖ਼ਬਰਦਾਰ ਹੋ ਜਾਣ, ਕਿਉਂਕਿ ਹੁਣ ਤੋਂ ਬਾਅਦ ਗੋਲੀ ਸਿਰਫ਼ ਗੈਂਗਸਟਰਾਂ ‘ਤੇ ਹੀ ਨਹੀਂ ਸਗੋਂ ਲੁੱਟ ਖੋਹ ਕਰਨ ਵਾਲਿਆਂ ‘ਤੇ ਵੀ ਚੱਲੇਗੀ। ਜਿਹੜੇ ਚੌਂਕ ਵਿੱਚ ਇਹ ਲੁੱਟ-ਖੋਹ ਕਰਨ ਵਾਲੇ ਘਟਨਾ ਨੂੰ ਅੰਜਾਮ ਦੇਣਗੇ ਤਾਂ ਇਹ ਪਤਾ ਨਹੀਂ ਕਿ ਅਗਲੇ ਚੌਂਕ ਤੱਕ ਉਹ ਪੁੱਜ ਵੀ ਸਕੇਗਾ ਜਾ ਫਿਰ ਨਹੀਂ! ਇਹ ਸਿੱਧੀ ਚਿਤਾਵਨੀ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ (CM Bhagwant Mann) ਵੱਲੋਂ ਪੰਜਾਬ ਭਰ ਵਿੱਚ ਲੁੱਟ-ਖੋਹ ਕਰਨ ਵਾਲਿਆਂ ਨੂੰ ਦਿੱਤੀ ਹੈ।

ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਕਿ ਪੁਲਿਸ ਨੂੰ ਆਪਣੀ ਸੁਰੱਖਿਆ ਕਰਨ ਦਾ ਪੂਰਾ ਅਧਿਕਾਰ ਹੈ ਅਤੇ ਜਦੋਂ ਸਾਹਮਣੇ ਤੋਂ ਗੋਲੀ ਚੱਲੇਗੀ ਤਾਂ ਪੁਲਿਸ ਵੀ ਪਿੱਛੇ ਨਹੀਂ ਹਟੇਗੀ ਅਤੇ ਗੋਲੀ ਦਾ ਜੁਆਬ ਗੋਲੀ ਨਾਲ ਹੀ ਦਿੱਤਾ ਜਾਏਗਾ। ਉਨਾਂ ਕਿਹਾ ਕਿ ਗੈਂਗਸਟਰਾਂ ਨੂੰ ਕਾਫ਼ੀ ਵਾਰ ਕਿਹਾ ਜਾ ਚੁੱਕਿਆ ਹੈ ਕਿ ਇਹੋ ਜਿਹੇ ਕੰਮ ਵਿੱਚ ਕੁਝ ਵੀ ਨਹੀਂ ਪਿਆ ਹੈ ਪਰ ਉਹ ਫਿਰ ਵੀ ਘਟਨਾਵਾਂ ਨੂੰ ਅੰਜ਼ਾਮ ਦੇਣ ਦੀ ਕੋਸ਼ਿਸ਼ ਕਰ ਰਹੇ ਹਨ ਤਾਂ ਉਨਾਂ ਨੂੰ ਇਸ ਦਾ ਜੁਆਬ ਵੀ ਉਸੇ ਢੰਗ ਨਾਲ ਹੀ ਦਿੱਤਾ ਜਾਏਗਾ। ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਕਿ ਲੁੱਟ ਖੋਹ ਕਰਨ ਵਾਲਿਆਂ ਨੂੰ ਵੀ ਇਹ ਸਮਝ ਲੈਣਾ ਚਾਹੀਦਾ ਹੈ ਕਿ ਜਿਹੜੇ ਪਹਿਲੇ ਚੌਂਕ ’ਤੇ ਉਹ ਘਟਨਾ ਨੂੰ ਅੰਜਾਮ ਦੇ ਰਹੇ ਹਨ ਤਾਂ ਅਗਲੇ ਚੌਂਕ ਤੱਕ ਉਹ ਪੁੱਜ ਵੀ ਸਕਣਗੇ ਜਾਂ ਫਿਰ ਨਹੀਂ! ਕਿਉਂਕਿ ਪਹਿਲਾਂ ਤੋਂ ਹੀ ਉਨਾਂ ਦਾ ਇੰਤਜ਼ਾਰ ਪੁਲਿਸ ਕਰ ਰਹੀ ਹੋਏਗੀ।

ਇਹ ਵੀ ਪੜ੍ਹੋ : ਪੁਲਿਸ ਮੁਕਾਬਲਾ: ਆਈਜੀ ਹੈੱਡਕੁਆਰਟਰ ਵੱਲੋਂ ਡੀਸੀਪੀ ਦਿਹਾਤੀ ਦੀ ਅਗਵਾਈ ’ਚ ਜਾਂਚ ਟੀਮ ਗਠਿਤ

ਮੁੱਖ ਮੰਤਰੀ ਭਗਵੰਤ ਮਾਨ (CM Bhagwant Mann) ਦੀ ਚਿਤਾਵਨੀ ਨਾਲ ਸਾਫ਼ ਹੋ ਗਿਆ ਹੈ ਕਿ ਪੰਜਾਬ ਵਿੱਚ ਹੁਣ ਤੋਂ ਬਾਅਦ ਇਹੋ ਜਿਹੀ ਘਟਨਾਵਾਂ ਨੂੰ ਅੰਜਾਮ ਦੇਣ ਵਾਲਿਆਂ ਨੂੰ ਬਖ਼ਸ਼ਿਆ ਨਹੀਂ ਜਾਏਗਾ, ਸਗੋਂ ਉਨਾਂ ਦੀ ਜੁਬਾਨ ਵਿੱਚ ਹੀ ਉਨਾਂ ਨੂੰ ਜੁਆਬ ਦਿੱਤਾ ਜਾਏਗਾ। ਇਥੇ ਜਿਕਰ ਯੋਗ ਹੈ ਕਿ ਪਿਛਲੇ ਕੁਝ ਸਮੇਂ ਤੋਂ ਹਥਿਆਰ ਦੀ ਨੋਕ ’ਤੇ ਪੰਜਾਬ ਵਿੱਚ ਕਈ ਥਾਂਵਾਂ ’ਤੇ ਲੁੱਟ ਖੋਹ ਕਰਨ ਦੀ ਕੋਸ਼ਸ਼ ਕੀਤੀ ਗਈ ਹੈ ਅਤੇ ਕੁਝ ਥਾਂਵਾਂ ’ਤੇ ਲੁੱਟ ਖੋਹ ਕਰਨ ਵਾਲਿਆਂ ਵਲੋਂ ਹਥਿਆਰਾਂ ਦਾ ਇਸਤੇਮਾਲ ਵੀ ਕੀਤਾ ਗਿਆ ਹੈ। ਜਿਸ ਕਾਰਨ ਪੰਜਾਬ ਵਿੱਚ ਡਰ ਦਾ ਮਾਹੌਲ ਵੀ ਪੈਦਾ ਹੋ ਗਿਆ ਸੀ ਪਰ ਹੁਣ ਮੁੱਖ ਮੰਤਰੀ ਭਗਵੰਤ ਮਾਨ ਨੇ ਵੀ ਇਸ ਤਰਾਂ ਦੀ ਘਟਨਾਵਾਂ ਨੂੰ ਕਰਨ ਵਾਲਿਆਂ ਖ਼ਿਲਾਫ਼ ਇਸੇ ਤਰੀਕੇ ਨਾਲ ਜੁਆਬ ਦੇਣ ਦਾ ਐਲਾਨ ਕਰ ਦਿੱਤਾ ਹੈ।