ਮੁੱਖ ਮੰਤਰੀ ਭਗਵੰਤ ਮਾਨ ਪ੍ਰ੍ਰੈਸ ਕਾਨਫਰੰਸ ਦੌਰਾਨ ਕਰ ਰਹੇ ਹਨ ਵੱਡੇ ਐਲਾਨ 

Chief Minister Bhagwant Mann

(ਅਸ਼ਵਨੀ ਚਾਵਲਾ) ਚੰਡੀਗੜ੍ਹ। ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਪ੍ਰੈਸ ਕਾਨਫਰੰਸ ਕਰ ਰਹੇ ਹਨ। ਉਨਾਂ ਨਾਲ ਕੈਬਨਿਟ ਮੰਤਰੀ ਅਨਮੋਲ ਗਗਨ ਮਾਨ ਵੀ ਮੌਜ਼ੂਦ ਹਨ। ਮੁੱਖ ਮੰਤਰੀ ਨੇ ਪੰਜਾਬ ਦੇ ਨੌਜਵਾਨਾਂ ਲਈ ਵੱਡਾ ਐਲਾਨ ਕਰਦਿਆਂ ਕਿਹਾ ਕਿ 2 ਲੱਖ ਤੋਂ ਵੱਧ ਲੋਕਾਂ ਨੂੰ ਰੁਜ਼ਗਾਰ ਦਿੱਤਾ ਜਾਵੇਗਾ। ਇਸ ਤੋਂ ਇਲਾਵਾ ਉਨਾਂ ਦੱਸਿਆ ਕਿ ਸੂਬੇ ਲਈ 38,175 ਕਰੋੜ ਨਿਵੇਸ਼ ਆਇਆ ਹੈ ਜੋ ਸੂਬੇ ਦੇ ਵਿਕਾਸ ਲਈ ਖਰਚ ਹੋਵੇਗਾ। ਉਨਾਂ ਕਿਹਾ ਕਿ ਕਿਸੇ ਵੀ ਦਫਤਰ ’ਚ ਲੋਕਾਂ ਨੂੰ ਹੁਣ ਖੱਜਰ-ਖੁਆਰ ਨਹੀਂ ਹੋਣਾ ਪਵੇਗਾ ਤੇ ਉਨਾਂ ਨੂੰ ਇਹ ਸਾਰੀਆਂ ਸਹੂਲਤਾਂ ਆਨਲਾਈਨ ਮਿਲਣਗੀਆਂ। ਉਨਾਂ ਕਿਹਾ ਕਿ ਹੁਣ ਸੂਬੇ ਦੇ ਲੋਕਾਂ ਨੂੰ ਸਾਢੇ ਪੰਜ ਫੁੱਟ ਲੋਕਾਂ ਨੂੰ ਰੇਤ ਮਿਲ ਰਹੀ ਹੈ।

ਸੰਬੋਧਨ ਦੌਰਾਨ ਮੁੱਖ ਮੰਤਰੀ ਮਾਨ ਨੇ ਕਿਹਾ ਕਿ ਪਹਿਲੀਆਂ ਸਰਕਾਰਾਂ ਨੇ ਗੈਂਗਸਟ ਪੈਦਾ ਕਰ ਦਿੱਤੇ। ਅਸੀਂ ਕੋਈ ਗੈਂਗਸਟਰ ਪੈਦਾ ਨਹੀਂ ਹੋਣ ਦਿਆਂਗੇ। ਸਗੋਂ ਪੰਜਾਬ ਵਿੱਚ ਗੈਂਗਸਟਰ ਕਲਚਰ ਖ਼ਤਮ ਕਰ ਦਿਆਂਗੇ। ਉਨ੍ਹਾਂ ਕਿਹਾ ਕਿ ਸਾਡੇ ਰਾਜ ਵਿੱਚ 15-15 ਘੰਟੇ ਬਿਜਲੀ ਆਉਣੀ ਸ਼ੁਰੂ ਹੋ ਗਈ। ਕਿਸਾਨਾਂ ਨੇ ਦੱਸਿਆ ਹੈ ਕਿ ਇਸ ਵਾਰ ਅਸੀਂ ਝੋਨਾ ਵੀ ਮੋਟਰਾਂ ਬੰਦ ਕਰਕੇ ਲਾਇਆ ਹੈ। ਬਿਜਲੀ ਵਾਧੂ ਆਉਣ ਕਰਕੇ ਪਾਣੀ ਦੀ ਕੋਈ ਕਮੀ ਨਹੀਂ ਰਹੀ।

ਕਾਨਫੰਰਸ ਦੀਆਂ ਅਹਿਮ ਗੱਲਾਂ

  • ਪੰਜਾਬ ’ਚ 38175 ਕਰੋੜ ਦਾ ਨਿਵੇਸ਼ ਆਇਆ ਹੈ
  • 2 ਲੱਖ 43 ਲੱਖ 248 ਰੁਜ਼ਗਾਰ ਮਿਲੇਗਾ
  • ਲੋਕਾਂ ਨੂੰ ਦਫਰਤਾਂ ਦੇ ਨਹੀਂ ਖਾਣੇ ਪੈਣਗੇ ਧੱਕੇ, ਆਨਲਾਈਨ ਹੋਵੇਗਾ ਸਾਰਾ ਕੰਮ

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter, InstagramLinkedin , YouTube‘ਤੇ ਫਾਲੋ ਕਰੋ