ਭਾਵਨਾ ਸ਼ੁੱਧ ਬਣਾਉਣ ਲਈ ਰਾਮ ਨਾਮ ਜਪੋ : Saint Dr MSG

Saint Dr MSG

ਸਰਸਾ (ਸੱਚ ਕਹੂੰ ਨਿਊਜ਼) । ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਫ਼ਰਮਾਉਂਦੇ ਹਨ ਕਿ ਮਾਲਕ ਦਾ ਨਾਮ ਸੁੱਖਾਂ ਦੀ ਖਾਨ ਹੈ ਤੇ ਜਿਨ੍ਹਾਂ ਦੇ ਚੰਗੇ ਭਾਗ ਹਨ,ਉਹ ਓਮ, ਹਰੀ, ਅੱਲ੍ਹਾ, ਪਰਮਾਤਮਾ ਦਾ ਨਾਮ ਲੈਂਦੇ ਹਨ ਓਂਕਾਰ, ਅੱਲ੍ਹਾ-ਤਾਅਲਾ, ਵਾਹਿਗੁਰੂ, ਗੌਡ, ਸਭ ਇੱਕ ਹੀ ਮਾਲਕ ਦੇ ਨਾਮ ਹਨ ਜਿਵੇਂ ਪਾਣੀ ਨੂੰ ਜਲ, ਨੀਰ, ਵਾਟਰ, ਵਾਸ਼ਰ, ਆਬ ਕੋਈ ਵੀ ਨਾਂਅ ਦਿਓ, ਪਰ ਪਾਣੀ ਦਾ ਨਾਂਅ ਬਦਲਣ ਨਾਲ ਪਾਣੀ ਦਾ ਸਵਾਦ ਜਾਂ ਰੰਗ ਨਹੀਂ ਬਦਲਦਾ, ਉਸੇ ਤਰ੍ਹਾਂ ਮਾਲਕ ਦਾ ਨਾਂਅ ਬਦਲਣ ਨਾਲ ਮਾਲਕ ਦੀ ਤਾਕਤ ਨਹੀਂ ਬਦਲਦੀ ਤੇ ਮਾਲਕ ਨਹੀਂ ਬਦਲਦਾ। (Saint Dr MSG)

ਇਹ ਵੀ ਪੜ੍ਹੋ : ਆਮ ਆਦਮੀ ਪਾਰਟੀ ਨੂੰ ਵੱਡਾ ਝਟਕਾ, ਦੋ ਵੱਡੇ ਆਗੂ ਭਾਜਪਾ ’ਚ ਹੋਏ ਸ਼ਾਮਲ

ਆਪ ਜੀ ਫ਼ਰਮਾਉਂਦੇ ਹਨ ਕਿ ਸਾਰੇ ਧਰਮਾਂ ‘ਚ ਲਿਖਿਆ ਹੈ ਕਿ ਮਾਲਕ ਇੱਕ ਹੈ ਇਸ ਲਈ ਤੁਸੀਂ ਮਾਲਕ ਦਾ ਨਾਮ ਜਪਿਆ ਕਰੋ ਮਾਲਕ ਦਾ ਨਾਮ ਜਪਣ ਲਈ ਤੁਹਾਨੂੰ ਕੋਈ ਘਰ-ਪਰਿਵਾਰ, ਕੰਮ-ਧੰਦਾ ਛੱਡਣ ਦੀ ਲੋੜ ਨਹੀਂ, ਕੋਈ ਵੱਖਰੇ ਤਰ੍ਹਾਂ ਦੇ ਕੱਪੜੇ ਪਹਿਨਣ ਦੀ ਲੋੜ ਨਹੀਂ, ਕੋਈ ਚੜ੍ਹਾਵਾ, ਰੁਪਈਆ, ਪੈਸਾ ਦੇਣ ਦੀ ਲੋੜ ਨਹੀਂ ਕਿਉਂਕਿ ਸਾਰੇ ਧਰਮਾਂ ‘ਚ ਲਿਖਿਆ ਹੈ ਕਿ ਮਾਲਕ ਕਣ-ਕਣ ‘ਚ ਹੈ, ਕੋਈ ਜਗ੍ਹਾ ਉਸ ਤੋਂ ਖਾਲੀ  ਨਹੀਂ ਇਸ ਲਈ ਮਾਲਕ ਨੂੰ ਪਾਉਣ ਲਈ ਸਿਰਫ਼ ਤੁਹਾਡੀ ਭਾਵਨਾ ਸ਼ੁੱਧ ਹੋਣੀ ਚਾਹੀਦੀ ਹੈ ਇਸ ਲਈ ਤੁਸੀਂ ਜਿਵੇਂ ਕਿਤੇ ਪੈਦਲ ਜਾ ਰਹੇ ਹੋ, ਗੱਡੀ ਚਲਾ ਰਹੇ ਹੋ, ਤਾਂ ਜੀਭ, ਖ਼ਿਆਲਾਂ ਨਾਲ ਮਾਲਕ ਦਾ ਨਾਮ ਲੈਂਦੇ ਜਾਓ, ਤਾਂ ਤੁਸੀਂ ਜਿੱਥੇ ਜਾਣਾ ਚਾਹੁੰਦੇ ਹੋ, ਉਥੇ ਵੀ ਪੁੱਜ ਜਾਵੋਗੇ ਤੇ ਨਾਲ ਪਰਮਾਤਮਾ ਦੀ ਭਗਤੀ ਵੀ ਹੋ ਰਹੀ ਹੈ। (Saint Dr MSG)

ਇਹੀ ਸਾਡੇ ਧਰਮਾਂ ‘ਚ ਲਿਖਿਆ ਹੈ ਕਿ ਤੁਸੀਂ ਹੱਥਾਂ-ਪੈਰਾਂ ਨਾਲ ਕਰਮਯੋਗੀ ਤੇ ਜੀਭ-ਖ਼ਿਆਲਾਂ ਨਾਲ ਗਿਆਨਯੋਗੀ ਬਣੋ ਭਾਵ ਤੁਸੀਂ ਆਪਣਾ ਕੰਮ-ਧੰਦਾ ਕਰਦੇ ਰਹੋ ਤੇ ਨਾਲ ਮਾਲਕ ਦਾ ਨਾਮ ਜਪਦੇ ਰਹੋ, ਇਸ ਨਾਲ ਤੁਹਾਡੇ ਕੰਮ-ਧੰਦੇ ‘ਚ ਵੀ ਬਰਕਤ ਆਵੇਗੀ ਅਤੇ ਪਰਮਾਤਮਾ ਦੀਆਂ ਖੁਸ਼ੀਆਂ ਨਾਲ ਤੁਹਾਡੀਆਂ ਝੋਲੀਆਂ ਭਰ ਜਾਣਗੀਆਂ ਆਪ ਜੀ ਫ਼ਰਮਾਉਂਦੇ ਹਨ ਕਿ ਪਰਮਾਤਮਾ ਦਿੰਦਾ ਹੈ, ਲੈਂਦਾ ਨਹੀਂ ਜ਼ਰਾ ਸੋਚੋ, ਜਿਸ ਨੇ ਸਾਨੂੰ ਬਣਾਇਆ ਹੈ, ਕੀ ਸਾਡੇ ਬਣਾਏ ਕਾਗਜ਼ ਦੇ ਟੁਕੜਿਆਂ ਨੂੰ ਨਹੀਂ ਬਣਾ ਸਕਦਾ ? ਉਹ ਬਣਾ ਸਕਦਾ ਹੈ। (Saint Dr MSG)

ਅਰਵਿੰਦ ਕੇਜਰੀਵਾਲ ਦੀ ਗ੍ਰਿਫਤਾਰੀ-ਰਿਮਾਂਡ ‘ਤੇ ਹਾਈਕੋਰਟ 4 ਵਜੇ ਸੁਣਾਏਗਾ ਫੈਸਲਾ

ਪਰ ਉਹ ਪੈਸਿਆਂ ਦਾ ਭੁੱਖਾ ਨਹੀਂ ਜਿਸਦੀ ਸ਼ੁੱਧ, ਪਵਿੱਤਰ ਭਾਵਨਾ ਹੁੰਦੀ ਹੈ, ਪਰਮਾਤਮਾ ਉਸ ਨੂੰ ਦਰਸ਼ਨ ਦਿੰਦੇ ਹਨ, ਖੁਸ਼ੀਆਂ ਬਖਸ਼ਦੇ ਹਨ ਸ਼ੁੱਧ ਭਾਵਨਾ ਬਣਾਉਣ ਲਈ ਤੁਸੀਂ ਨਾਮ ਦਾ ਜਾਪ ਕਰਿਆ ਕਰੋ ਜਿਸ ਤਰ੍ਹਾਂ ਦੇਵ-ਮਹਾਂਦੇਵਾਂ ਦੇ ਮੂਲ ਮੰਤਰ ਹੁੰਦੇ ਹਨ। ਉਸੇ ਤਰ੍ਹਾਂ ਉਸ ਓਂਕਾਰ ਦਾ, ਜਿਸ ਨੇ ਬ੍ਰਹਮਾ, ਵਿਸ਼ਣੂੰ, ਮਹੇਸ਼ ਨੂੰ ਬਣਾਇਆ ਉਸ ਦਾ ਵੀ ਇੱਕ ਮੂਲ ਮੰਤਰ ਹੈ, ਜਿਸ ਦਾ ਜਾਪ ਕਰਨ ਨਾਲ ਤੁਸੀਂ ਗ਼ਮ, ਦੁੱਖ, ਦਰਦ, ਚਿੰਤਾ, ਪਰੇਸ਼ਾਨੀਆਂ ਤੋਂ ਮੁਕਤੀ ਪ੍ਰਾਪਤ ਕਰ ਸਕਦੇ ਹੋ ਤੇ ਦੇਹਾਂਤ ਉਪਰੰਤ ਆਵਾਗਮਨ ਤੋਂ ਮੁਕਤੀ ਮਿਲਦੀ ਹੈ। (Saint Dr MSG)