China : ਚੀਨ ਦਾ ਅੜੀਅਲ ਰਵੱਈਆ

China

ਦੱਖਣੀ ਚੀਨ ਸਾਗਰ ’ਚ ਚੀਨ ਦਾ ਰਵੱਈਆ ਦਾਬੇਮਾਰ ਹੀ ਹੈ ਭਾਰਤੀ ਵਿਦੇਸ਼ ਮੰਤਰੀ ਐਸ. ਜੈਸ਼ੰਕਰ ਨੇ ਫਿਲੀਪੀਂਸ ਦੇ ਆਪਣੇ ਦੌਰੇ ਦੌਰਾਨ ਫਿਲੀਪੀਂਸ ਦੀ ਖੁਦਮੁਖਤਿਆਰੀ ਦੀ ਹਮਾਇਤ ਕੀਤੀ ਹੈ ਚੀਨ ਨੇ ਇਸ ਦਾ ਤੱਟਫੱਟ ਜਵਾਬ ਦਿੱਤਾ ਹੈ ਤੇ ਕਿਹਾ ਹੈ ਕਿ ਚੀਨ ਦੇ ਮਾਮਲੇ ’ਚ ਕਿਸੇ ਹੋਰ ਦੇਸ਼ ਨੂੰ ਦਖਲ਼ ਦੇਣ ਦਾ ਕੋਈ ਅਧਿਕਾਰ ਨਹੀਂ ਹੈ। ਅਸਲ ’ਚ ਚੀਨ ਇਸ ਖੇਤਰ ’ਚ ਆਪਣਾ ਪ੍ਰਭਾਵ ਛੱਡਣ ਲਈ ਤਿਆਰ ਨਹੀਂ ਇਸ ਤੋਂ ਪਹਿਲਾਂ ਕੁਆਡ ਸੰਗਠਨ ਬਣ ਜਾਣ ਤੋਂ ਵੀ ਚੀਨ ਔਖਾ ਸੀ। ਇਹ ਚੰਗੀ ਗੱਲ ਹੈ ਕਿ ਭਾਰਤ ਨੇ ਚੀਨ ਨੂੰ ਘੇਰ ਕੇ ਕੌਮਾਂਤਰੀ ਪੱਧਰ ’ਤੇ ਆਪਣੀ ਖੁਦਮੁਖਤਿਆਰੀ ਦਾ ਸਬੂਤ ਦਿੱਤਾ ਹੈ। (China)

ਇਹ ਵੀ ਪੜ੍ਹੋ : ਭਾਵਨਾ ਸ਼ੁੱਧ ਬਣਾਉਣ ਲਈ ਰਾਮ ਨਾਮ ਜਪੋ : Saint Dr MSG

ਦਰਅਸਲ ਚੀਨ ਨੇ ਪਾਕਿਸਤਾਨ, ਮਾਲਦੀਵ ਤੇ ਨੇਪਾਲ ’ਚ ਆਪਣੀ ਮੌਜ਼ੂਦਗੀ ਰਾਹੀਂ ਭਾਰਤ ਵਾਸਤੇ ਚੁਣੌਤੀ ਪੈਦਾ ਕਰਨ ਦੀ ਕੋਸ਼ਿਸ਼ ਕੀਤੀ ਹੈ। ਇੰਨਾ ਹੀ ਨਹੀਂ ਚੀਨ ਅਰੁਣਾਚਲ ’ਤੇ ਵੀ ਲਗਾਤਾਰ ਦਾਅਵੇ ਕਰਕੇ ਭਾਰਤ ਦੀ ਖੁਦਮੁਖਤਿਆਰੀ ਤੇ ਅਖੰਡਤਾ ਨੂੰ ਚੁਣੌਤੀ ਦੇ ਰਿਹਾ ਸੀ। ਭਾਰਤ ਨੇ ਫਿਲੀਪੀਂਸ ਨਾਲ ਆਪਣੇ ਅਜ਼ਾਦ ਤੇ ਨਜ਼ਦੀਕੀ ਰਿਸ਼ਤੇ ਮਜ਼ਬੂਤ ਕਰਕੇ ਵਿਰੋਧੀ ਮੁਲਕਾਂ ਨੂੰ ਆਪਣੀ ਕੂਟਨੀਤਿਕ ਮੁਹਾਰਤ ਤੋਂ ਵਾਕਫ਼ ਕਰਵਾ ਦਿੱਤਾ ਹੈ। ਭਾਵੇਂ ਭਾਰਤ ਦੀ ਪ੍ਰਤੀਕਿਰਿਆ ਨਾਲ ਚੀਨ ਤਿਲਮਿਲਾਇਆ ਹੈ ਪਰ ਚੀਨ ਨੂੰ ਇਹ ਸਮਝ ਜ਼ਰੂਰ ਆਵੇਗੀ ਕਿ ਭਾਰਤ ਕੂਟਨੀਤੀ ਦੇ ਮੋਰਚੇ ’ਤੇ ਲਾਚਾਰ ਜਾਂ ਅਣਜਾਣ ਨਹੀਂ ਹੈ ਭਾਰਤ ਨੂੰ ਸਹੀ ਮੌਕੇ ਦੀ ਪਛਾਣ ਤੇ ਸਥਿਤੀਆਂ ਨੂੰ ਵਰਤਣ ਲਈ ਇਸੇ ਤਰ੍ਹਾਂ ਤਿਆਰ ਰਹਿਣਾ ਚਾਹੀਦਾ ਹੈ। (China)