ਅਰਵਿੰਦ ਕੇਜਰੀਵਾਲ ਦੀ ਗ੍ਰਿਫਤਾਰੀ-ਰਿਮਾਂਡ ‘ਤੇ ਹਾਈਕੋਰਟ 4 ਵਜੇ ਸੁਣਾਏਗਾ ਫੈਸਲਾ

Delhi News

(ਸੱਚ ਕਹੂੰ ਨਿਊਜ਼) ਨਵੀਂ ਦਿੱਲੀ। ਸ਼ਰਾਬ ਘਪਲੇ ਮਾਮਲੇ ’ਚ ਗ੍ਰਿਫਤਾਰ ਕੀਤੇ ਗਏ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਰਾਉਸ ਐਵੇਨਿਊ ਕੋਰਟ ਵੱਲੋਂ ਈਡੀ ਦੀ ਗ੍ਰਿਫਤਾਰੀ ਅਤੇ ਰਿਮਾਂਡ ਦੇ ਫੈਸਲੇ ਨੂੰ ਹਾਈ ਕੋਰਟ ਵਿੱਚ ਚੁਣੌਤੀ ਦਿੱਤੀ ਹੈ। ਕੇਜਰੀਵਾਲ ਵੱਲੋਂ ਸੀਨੀਅਰ ਵਕੀਲ ਅਭਿਸ਼ੇਕ ਮਨੂ ਸਿੰਘਵੀ ਇਸ ਮਾਮਲੇ ’ਚ ਬਹਿਸ ਕਰਨਗੇ। ਕੇਜਰੀਵਾਲ ’ਤੇ ਫੈਸਲਾ ਕੋਰਟ 4 ਵਜੇ ਸੁਣਾ ਸਕਦੀ ਹੈ।

ਇਹ ਵੀ ਪੜ੍ਹੋ: CBSE ਨੇ ਇਹ ਜਮਾਤਾਂ ਦੀਆਂ ਕਿਤਾਬਾਂ ਬਦਲੀਆਂ, ਹੁਣੇ ਵੇਖਣ ਵਿਦਿਆਰਥੀ

 ਜਿਕਰਯੋਗ ਹੈ ਕਿ ਕੇਜਰੀਵਾਲ ਨੂੰ ਸ਼ਰਾਬ ਨੀਤੀ ਘਪਲੇ ਦੇ ਮਾਮਲੇ ਵਿੱਚ 21 ਮਾਰਚ ਨੂੰ ਉਨ੍ਹਾਂ ਦੀ ਰਿਹਾਇਸ਼ ਤੋਂ ਗ੍ਰਿਫ਼ਤਾਰ ਕੀਤਾ ਗਿਆ ਸੀ। ਉਹ 28 ਮਾਰਚ ਤੱਕ ਈਡੀ ਦੀ ਹਿਰਾਸਤ ਵਿੱਚ ਹੈ। ਅਰਵਿੰਦ ਕੇਜਰੀਵਾਲ ਈਡੀ ਦੀ ਹਿਰਾਸਤ ਤੋਂ ਸਰਕਾਰ ਚਲਾ ਰਹੇ ਹਨ।