ਬਦਲਾ ਕਦੇ ਵੀ ਇਨਸਾਫ ਨਹੀਂ ਹੁੰਦਾ : ਸੀਜੇਆਈ

Change, Never, Fair, CJI

ਮਨੁੱਖੀ ਅਧਿਕਾਰ ਕਮਿਸ਼ਨ ਦੀ ਟੀਮ ਨੇ ਮੌਕੇ ‘ਤੇ ਪਹੁੰਚ ਕੇ ਕੀਤੀ ਜਾਂਚ

ਏਜੰਸੀ/ਜੋਧਪੁਰ/ਹੈਦਰਾਬਾਦ। ਹੈਦਰਾਬਾਦ ‘ਚ ਮਹਿਲਾ ਡਾਕਟਰ ਗੈਂਗਰੇਪ ਤੇ ਕਤਲ ਮਾਮਲੇ ‘ਚ ਭਾਰਤ ਦੇ ਚੀਫ਼ ਜਸਟਿਸ ਸ਼ਰਦ ਅਰਵਿੰਦ ਬੋਬੜੇ ਨੇ ਵੱਡੀ ਟਿੱਪਣੀ ਕੀਤੀ ਹੈ ਉਨ੍ਹਾਂ ਕਿਹਾ ਕਿ ਜੇਕਰ ਇਹ ਬਦਲੇ ਦੇ ਇਰਾਦੇ ਨਾਲ ਕੀਤਾ ਗਿਆ ਹੈ ਤਾਂ ਨਿਆਂ ਕਦੇ ਨਹੀਂ ਹੋ ਸਕਦਾ ਜੇਕਰ ਬਦਲੇ ਦੀ ਭਾਵਨਾ ਨਾਲ ਇਹ ਕੀਤਾ ਜਾਵੇ ਤਾਂ ਨਿਆਂ ਆਪਣਾ ਚਰਿੱਤਰ ਗੁਆ ਬੈਠਦਾ ਹੈ।

ਜੋਧਪੁਰ ‘ਚ ਰਾਜਸਥਾਨ ਹਾਈਕੋਰਟ ਦੀ ਨਵੀਂ ਇਮਾਰਤ ਦੇ ਉਦਘਾਟਨ ਸਮਾਰੋਹ ‘ਚ ਜਸਟਿਸ ਐਸ. ਏ. ਬੋਬੜੇ ਨੇ ਕਿਹਾ, ‘ਮੈਂ ਨਹੀਂ ਸਮਝਦਾ ਹਾਂ ਕਿ ਨਿਆਂ ਕਦੇ ਵੀ ਜਲਦਬਾਜ਼ੀ ‘ਚ ਕੀਤਾ ਜਾਣਾ ਚਾਹੀਦਾ ਹੈ ਮੈਂ ਸਮਝਦਾ ਹਾਂ ਕਿ ਜੇਕਰ ਨਿਆਂ ਬਦਲੇ ਦੀ ਭਾਵਨਾ ਨਾਲ ਕੀਤਾ ਜਾਵੇ ਤਾਂ ਇਹ ਆਪਣਾ ਮੂਲ ਰੂਪ ਗੁਆ ਦਿੰਦਾ ਹੈ ਉਨ੍ਹਾਂ ਕਿਹਾ ਕਿ ਨਿਆਂ ਨੂੰ ਕਦੇ ਵੀ ਬਦਲੇ ਦਾ ਰੂਪ ਨਾ ਮੰਨਿਆ ਜਾਵੇ।

ਇਸ ਮਾਮਲੇ ਸਬੰਧੀ ਕੌਮੀ ਮਨੁੱਖੀ ਅਧਿਕਾਰ ਕਮਿਸ਼ਨ ਵੀ ਸਰਗਰਮ ਹੋ ਗਿਆ ਹੈ ਅੱਜ ਕਮਿਸ਼ਨ ਦੀ ਟੀਮ ਨੇ ਹੈਦਰਾਬਾਦ ਪਹੁੰਚ ਕੇ ਜਾਂਚ ਕੀਤੀ ਅਧਿਕਾਰਿਕ ਸੂਤਰਾਂ ਨੇ ਦੱਸਿਆ ਕਿ ਐਨਐਚਆਰਸੀ ਦੀ ਟੀਮ ਨੇ ਮਹਿਬੂਬ ਨਗਰ ਦੇ ਸਰਕਾਰੀ ਹਸਪਤਾਲ ਦਾ ਵੀ ਦੌਰ ਕੀਤਾ, ਜਿੱਥੇ ਚਾਰੇ ਮੁਲਜ਼ਮਾਂ ਦੀਆਂ ਲਾਸ਼ਾਂ ਪੋਸਟਮਾਰਟਮ ਤੋਂ ਬਾਅਦ ਰੱਖੀਆਂ ਗਈਆਂ ਹਨ ਮਨੁੱਖ ਅਧਿਕਾਰ ਦੀ ਸਰਵਉੱਚ ਸੰਸਥਾ ਨੇ ਕਿਹਾ ਸੀ ਕਿ ਮੁਕਾਬਲਾ ਚਿੰਤਾ ਦਾ ਵਿਸ਼ਾ ਹੇ ਤੇ ਇਸ ਦੀ ਨਿਰੱਪਖ ਜਾਂਚ ਕੀਤੇ ਜਾਣ ਦੀ ਲੋੜ ਹੈ ਐਨਐਚਆਰਸੀ ਨੇ ਕਿਹਾ, ‘ਕਮਿਸ਼ਨ ਦੀ ਰਾਇ ਹੈ ਕਿ ਇਸ ਮਾਮਲੇ ਦੀ ਜਾਂਚ ਬੇਹੱਦ ਸਾਵਧਾਨੀਪੂਰਵਕ ਕੀਤੇ ਜਾਣ ਦੀ ਲੋੜ ਹੈ ਇਸ ਦੇ ਅਨੁਸਾਰ ਉਸਨੇ ਆਪਣੇ ਜਨਰਲ ਡਾਇਰੈਕਟਰ (ਅਨਵੇਸ਼ਣ) ਨੂੰ ਤੁਰੰਤ ਇੱਕ ਟੀਮ ਮਾਮਲੇ ਦੀ ਜਾਂਚ ਲਈ ਮੌਕੇ ‘ਤੇ ਭੇਜਣ ਲਈ ਕਿਹਾ ਹੈ।

ਨਿਰਪੱਖ ਜਾਂਚ ਏਜੰਸੀ ਤੋਂ ਕਰਵਾਈ ਜਾਵੇ

ਇਸ ਤੋਂ ਪਹਿਲਾਂ ਹੈਦਰਾਬਾਦ ਦੇ ਨਿਰਭੈਆ ਦੁਰਾਚਾਰ ਤੇ ਕਤਲ ਕਾਂਡ ਦੇ ਮੁਲਜ਼ਮਾਂ ਨੂੰ ਪੁਲਿਸ ਮੁਕਾਬਲੇ ‘ਚ ਮਾਰੇ ਜਾਣ ਦਾ ਮਾਮਲਾ ਅੱਜ ਸੁਪਰੀਮ ਕੋਰਟ ਪਹੁੰਚ ਗਿਆ ਤੇ ਇਸ ਦੀ ਨਿਰਪੱਖ ਜਾਂਚ ਸਬੰਧੀ ਦੋ ਪਟੀਸ਼ਨਾਂ ਦਾਖਲ ਕੀਤੀਆਂ ਗਈਆਂ ਇੱਕ ਪਟੀਸ਼ਨ ਦੋ ਵਕੀਲਾਂ-ਜੀ. ਐਸ. ਮਣੀ ਤੇ ਪ੍ਰਦੀਪ ਕੁਮਾਰ ਯਾਦਵ ਨੇ ਤੇ ਦੂਜੀ ਪਟੀਸ਼ਨ ਵਕੀਲ ਮਨੋਹਰ ਲਾਲ ਸ਼ਰਮਾ ਨੇ ਦਾਖਲ ਕੀਤੀ ਹੈ ਪਹਿਲੀ ਪਟੀਸ਼ਨ ‘ਚ ਮੰਗ ਕੀਤੀ ਗਈ ਹੈ ਕਿ ਪੁਲਿਸ ਟੀਮ ਦੇ ਮੁਖੀ ਸਮੇਤ ਮੁਕਾਬਲੇ ‘ਚ ਸ਼ਾਮਲ ਸਾਰੇ ਪੁਲਿਸ ਮੁਲਾਜ਼ਮਾਂ ਖਿਲਾਫ਼ ਐਫਆਈਆਰ ਦਰਜ ਕਰਕੇ ਜਾਂਚ ਕਰਵਾਈ ਜਾਣੀ ਚਾਹੀਦੀ ਹੈ ਇਸ ਪਟੀਸ਼ਨ ‘ਚ ਮੰਗ ਕੀਤੀ ਗਈ ਹੈ ਕਿ ਇਹ ਜਾਂਚ ਸੀਬੀਆਈ, ਐਸਆਈਟੀ, ਸੀਆਈਡੀ ਜਾਂ ਕਿਸੇ ਹੋਰ ਨਿਰਪੱਖ ਜਾਂਚ ਏਜੰਸੀ ਤੋਂ ਕਰਵਾਈ ਜਾਵੇ।

ਜੋ ਤੇਲੰਗਾਨਾ ਸ਼ਾਸਨ ਦੇ ਅਧੀਨ ਨਾ ਹੋਵੇ ਪਟੀਸ਼ਨਕਰਤਾਵਾਂ ਨੇ ਇਸ ਦੀ ਜਾਂਚ ਦੀ ਮੰਗ ਕੀਤੀ ਹੈ ਕਿ ਕੀ ਮੁਕਾਬਲੇ ਸਬੰਧੀ ਸੁਪਰੀਮ ਕੋਰਟ ਦੇ 2014 ਦੇ ਦਿਸ਼ਾਂ-ਨਿਰਦੇਸ਼ਾਂ ਦੀ ਪਾਲਣਾ ਕੀਤੀ ਗਈ ਜਾਂ ਨਹੀਂ ਸ਼ਰਮਾ ਨੇ ਅਦਾਲਤ ਦੀ ਨਿਗਰਾਨੀ ‘ਚ ਵਿਸ਼ੇਸ਼ ਜਾਂਚ ਟੀਮ ਤੋਂ ਜਾਂਚ ਦੇ ਨਾਲ-ਨਾਲ ਮੁਲਜ਼ਮਾਂ ਖਿਲਾਫ਼ ਟਿੱਪਣੀ ਕਰਨ ‘ਤੇ ਰਾਜ ਸਭਾ ਸਾਂਸਦ ਜਯ ਬੱਚਨ ਤੇ ਦਿੱਲੀ ਮਹਿਲਾ ਕਮਿਸ਼ਨ ਦੀ ਮੁਖੀ ਸਵਾਤੀ ਮਾਲੀਵਾਲ ਖਿਲਾਫ਼ ਕਾਰਵਾਈ ਦੀ ਮੰਗ ਕੀਤੀ ਹੈ ਅਜਿਹੇ ਮਾਮਲਿਆਂ ‘ਚ ਸ਼ਾਮਲ ਮੁਲਜ਼ਮਾਂ ਨੂੰ ਅਦਾਲਤ ਤੋਂ ਦੋਸ਼ੀ ਕਰਾਰ ਦਿੱਤੇ ਜਾਣ ਤੱਕ ਮੀਡੀਆ ‘ਚ ਬਹਿਸ ‘ਤੇ ਰੋਕ ਲਾਉਣ ਦੇ ਨਿਰਦੇਸ਼ ਦੇਣ ਦੀ ਮੰਗੀ।

ਜ਼ਿੰਦਗੀ ਦੀ ਜੰਗ ਹਾਰ ਗਈ ਉਨਾਵ ਦੀ ਨਿਰਭਿਆ

ਨਵੀਂ ਦਿੱਲੀ/ਉਨਾਵ ਕੌਮੀ ਰਾਜਧਾਨੀ ਦੇ ਸਫਦਰਜੰਗ ਹਸਪਤਾਲ ‘ਚ ਕਰੀਬ 90 ਫੀਸਦੀ ਝੁਲਸੀ ਉਨਾਵ ਦੁਰਾਚਾਰ ਪੀੜਤਾ ਨੇ ਅੱਜ ਦੇਰ ਰਾਤ ਅਖੀਰਲਾ ਸਾਹ ਲਿਆ ਸਫਦਰਜੰਗ ਹਸਪਤਾਲ ਦੇ ਬਰਨ ਐਂਡ ਪਲਾਸਟਿਕ ਸਰਜਰੀ ਦੇ ਮੁਖੀ ਡਾ. ਸ਼ਲਭ ਕੁਮਾਰ ਨੇ ਦੱਸਿਆ ਕਿ ਲੜਕੀ ਨੂੰ ਗੰਭੀਰ ਹਾਲਤ ‘ਚ ਵੀਰਵਾਰ ਨੂੰ ਹਸਪਤਾਲ ‘ਚ ਭਰਤੀ ਕਰਵਾਇਆ ਗਿਆ ਸੀ, ਪਰ ਰਾਤ ਕਰੀਬ ਸਾਢੇ ਅੱਠ ਵਜੇ ਉਸਦੀ ਸਿਹਤ ਤੇਜ਼ੀ ਨਾਲ ਵਿਗੜਨ ਲੱਗੀ ਡਾਕਟਰਾਂ ਨੇ ਦਵਾਈ ਦੀ ਡੋਜ ਵੀ ਵਧਾਈ ਪਰ ਕਰੀਬ 11:10 ‘ਤੇ ਉਸ ਨੂੰ ਦਿਲ ਦਾ ਦੌਰਾ ਪੈ ਗਿਆ ਤੇ 11:40 ‘ਤੇ ਅੰਤਿਮ ਸਾਹ ਲਈ ਉਨ੍ਹਾਂ ਕਿਹਾ ਕਿ ਡਾਕਟਰਾਂ ਦੀ ਵੱਡੀ ਕੋਸ਼ਿਸ਼ ਦੇ ਬਾਵਜ਼ੂਦ ਪੀੜਤਾ ਨੂੰ ਬਚਾਇਆ ਨਹੀਂ ਜਾ ਸਕਿਆ।

ਇਸ ਮਾਮਲੇ ‘ਚ ਮੁੱਖ ਮੰਤਰੀ ਦਫ਼ਤਰ ਨੇ ਜ਼ਿਲ੍ਹਾ ਪ੍ਰਸ਼ਾਸਨ ਤੋਂ ਰਿਪੋਰਟ ਤਲਬ ਕੀਤੀ ਹੈ ਇਸ ਮਾਮਲੇ ‘ਚ ਲਾਪਰਵਾਹੀ ਵਰਤਣ ਦੀ ਪੁਸ਼ਟੀ ਹੋਣ ‘ਤੇ ਪੁਲਿਸ ਅਧਿਕਾਰੀਆਂ ‘ਤੇ ਸਖ਼ਤ ਕਾਰਵਾਈ ਹੋ ਸਕਦੀ ਹੈ ਬੇਟੀ ਦੀ ਮੌਤ ਤੋਂ ਦੁਖੀ 65 ਸਾਲਾ ਪਿਤਾ ਨੇ ਅੱਜ ਕਿਹਾ, ਮੇਰੇ ਪਰਿਵਾਰ ਨੂੰ ਰੁਪਇਆ ਪੈਸਾ ਨਹੀਂ ਚਾਹੀਦਾ। ਮੇਰੀ ਬੇਟੀ ਨੂੰ ਇਨਸਾਫ ਚਾਹੀਦੈ ਮੌਤ ਦਾ ਬਦਲਾ ਸਿਰਫ਼ ਮੌਤ ਹੁੰਦਾ ਹੈ  ਬੇਟੀ ਦੀ ਮੌਤ ਦੇ ਗੁਨਾਹਗਾਰਾਂ ਨੂੰ ਬਗੈਰ ਦੇਰ ਕੀਤੇ ਫਾਂਸੀ ਮਿਲੇ ਜਾਂ ਉਨ੍ਹਾਂ ਨੂੰ ਭਜਾ ਕੇ ਗੋਲੀ ਮਾਰ ਦਿਓ।

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।