ਚੰਡੀਗੜ੍ਹ ਮੇਅਰ ਚੋਣ ਦੀ ਸੁਣਵਾਈ ਭਲਕੇ

Chandigarh Mayor

ਪ੍ਰਸ਼ਾਸਨ ਨੇ ਦਿੱਤਾ ਰੁੱਝੇ ਹੋਣ ਦਾ ਤਰਕ | Chandigarh Mayor Election

ਚੰਡੀਗੜ੍ਹ (ਅਸ਼ਵਨੀ ਚਾਵਲਾ)। ਚੰਡੀਗੜ੍ਹ ਮੇਅਰ ਚੋਣ ਨਾਲ ਜੁੜੀ ਇੱਕ ਵੱਡੀ ਖਬਰ ਸਾਹਮਣੇ ਆਈ ਹੈ। ਇਸ ਮਾਮਲੇ ’ਤੇ ਅੱਜ ਦੋ ਵਾਰ ਸੁਣਵਾਈ ਹੋਈ। ਪਹਿਲੇ ਪੜਾਅ ਦੀ ਹੋਈ ਸੁਣਵਾਈ ’ਚ ਪ੍ਰਸ਼ਾਸਨ ਨੇ ਹਾਈਕੋਰਟ ਤੋਂ ਸਮਾਂ ਮੰਗਿਆ ਸੀ। ਪਰ ਕੋਰਟ ਨੇ ਸਮਾਂ ਦੇਣ ਤੋਂ ਇਨਕਾਰ ਕਰ ਦਿੱਤਾ ਸੀ। ਮੁੜ ਫਿਰ ਹੋਈ ਸੁਣਵਾਈ ’ਚ ਪ੍ਰਸ਼ਾਸਨ ਨੇ ਕਿਹਾ ਕਿ 26 ਜਨਵਰੀ ਕਰਕੇ ਪ੍ਰਸ਼ਾਸਨ ਅਤੇ ਪੁਲਿਸ ਬਲ ਰੁੱਝਿਆ ਹੋਇਆ ਹੈ। ਉਨ੍ਹਾਂ ਕਿਹਾ ਕਿ ਅਸੀਂ ਇਸ ਤੋਂ ਬਾਅਦ ਹੀ ਦੱਸਾਂਗੇ। ਤਾਂ ਫਿਰ ਕੋਰਟ ਨੇ ਕਿਹਾ ਕਿ ਭਲਕੇ ਫਿਰ ਅਸੀਂ ਸੁਣਵਾਈ ਕਰਾਂਗੇ। ਭਲਕੇ ਕੋਈ ਤਰੀਕ ਲੈ ਕੇ ਆਓ। ਮਿਲੀ ਜਾਣਕਾਰੀ ਮੁਤਾਬਕ ਕੋਰਟ ਨੇ ਹੁਣ ਭਲਕ ਤੱਕ ਦਾ ਸਮਾਂ ਦਿੱਤਾ ਹੈ ਅਤੇ ਜੇਕਰ ਭਲਕੇ ਵੀ ਕੋਈ ਤਰੀਕ ਨਹੀਂ ਦਿੱਤੀ ਜਾਂਦੀ ਤਾਂ ਕੋਰਟ ਸਿੱਧੇ ਤੌਰ ’ਤੇ ਫੈਸਲਾ ਸੁਣਾ ਦੇਵੇਗੀ। (Chandigarh Mayor Election)

Mumbai News : ਭੜਕੀ ਹਿੰਸਾ ਮਾਮਲੇ ’ਚ ਹੁਣ ਤੱਕ 13 ਗ੍ਰਿਫ਼ਤਾਰੀਆਂ, ਹੋਰਾਂ ਦੀ ਪਛਾਣ ਜਾਰੀ

ਦੱਸੇ ਦੇਈਏ ਕਿ ਚੰਡੀਗੜ੍ਹ ਮੇਅਰ ਦੀ ਚੋਣ 18 ਜਨਵਰੀ ਨੂੰ ਹੋਣੀ ਸੀ। ਉਸ ਨੂੰ ਚੋਣ ਅਧਿਕਾਰੀ ਦੇ ਬਿਮਾਰ ਹੋਣ ਕਰਕੇ ਮੁਲਤਵੀ ਕਰ ਦਿੱਤਾ ਗਿਆ ਸੀ। ਚੰਡੀਗੜ੍ਹ ਨਗਰ ਨਿਗਮ ਦੀ ਚੋਣ ਨੂੰ ਲੈ ਕੇ ਮੁੱਖ ਮੁਕਾਬਲਾ ਆਪ ਦੇ ਉਮੀਦਵਾਰ ਕੁਲਦੀਪ ਟੀਟਾ ਅਤੇ ਭਾਜਪਾ ਦੇ ਉਮੀਦਵਾਰ ਮਨੋਜ ਸੋਨਕਰ ਵਿਚਕਾਰ ਹੈ। ਚੰਡੀਗੜ੍ਹ ਨਗਰ ਨਿਗਮ ’ਚ ਦੇਸ਼ ’ਚ ਪਹਿਲੀ ਵਾਰ ਵਿਰੋਧੀ ਪੱਖਾਂ ਦੇ ਗਠਬੰਧਨ ਅਤੇ ਭਾਜਪਾ ਵਿਚਕਾਰ ਇਹ ਸਿੱਧਾ ਮੁਕਾਬਲਾ ਹੋਣਾ ਸੀ। ਚੰਡੀਗੜ੍ਹ ਨਗਰ ਨਿਗਮ ’ਚ ਬਣੇ ਗਠਬੰਧਨ ’ਚ ਆਪ ਅਤੇ ਕਾਂਗਰਸ ਸ਼ਾਮਲ ਹੈ। ਦੱਸਿਆ ਜਾ ਰਿਹਾ ਹੈ ਕਿ ਆਪ ਨੇ ਚੋਣਾਂ ’ਚ ਗੜਬੜ ਨੂੰ ਵੇਖਦੇ ਹੋਏ ਵਰਕਰਾਂ ਤੋਂ ਨਿਗਮ ਦਫਤਰ ਪਹੁੰਚਣ ਦਾ ਸੱਦਾ ਦਿੱਤਾ ਸੀ। (Chandigarh Mayor Election)