ਫਾਜ਼ਿਲਕਾ ਜ਼ਿਲ੍ਹੇ ’ਚ 78 ਫੀਸਦੀ ਬਿਜਾਈ ਦਾ ਟੀਚਾ ਹੋਇਆ ਪੂਰਾ | Video

Canal

ਨਹਿਰਾਂ ਦੀਆਂ ਟੇਲਾਂ ਤੱਕ ਪੂਰਾ ਪਾਣੀ ਨਰਮਾ ਉਤਪਾਦਕ ਕਿਸਾਨਾਂ ਲਈ ਬਣਿਆ ਸੰਜੀਵਨੀ | Canal

ਫਾਜ਼ਿਲਕਾ (ਰਜਨੀਸ਼ ਰਵੀ)। ਪੰਜਾਬ ਸਰਕਾਰ ਵੱਲੋਂ ਕਿਸਾਨਾਂ ਨੂੰ ਨਹਿਰਾਂ ਦੀਆਂ ਟੇਲਾਂ ਤੱਕ ਸਿੰਚਾਈ ਲਈ ਸਮੇਂ ਸਿਰ ਅਤੇ ਪੂਰਾ ਪਾਣੀ ਮੁਹੱਈਆ ਕਰਵਾਉਣਾ ਨਰਮਾ ਉਤਪਾਦਕ ਕਿਸਾਨਾਂ ਲਈ ਹੋਇਆ ਫਾਇਦੇਮੰਦ ਸਾਬਿਤ ਹੋ ਰਿਹਾ ਹੈ। ਇਸੇ ਨਤੀਜੇ ਸਦਕਾ ਫਾਜ਼ਿਲਕਾ ਜ਼ਿਲ੍ਹੇ (Canal) ’ਚ 81725 ਹੈਕਟੇਅਰ ਰਕਬੇ ਵਿੱਚ ਨਰਮੇ ਦੀ ਬਿਜਾਈ ਪੂਰੀ ਹੋ ਚੁੱਕੀ ਹੈ, ਜੋ ਕਿ ਇਸ ਸਾਲ ਦੇ ਨਰਮੇ ਦੀ ਬਿਜਾਈ ਲਈ ਨਿਰਧਾਰਤ ਟੀਚੇ ਦਾ ਲਗਭਗ 78 ਫੀਸਦੀ ਬਣਦਾ ਹੈ।

ਪਿਛਲੇ ਕੁਝ ਸਾਲਾਂ ਤੋਂ ਨਰਮੇ ਦੀ ਫਸਲ ਨੂੰ ਵੱਖ-ਵੱਖ ਅਲਾਮਤਾਂ ਲੱਗ ਰਹੀਆਂ ਸਨ ਤੇ ਕਿਸਾਨਾਂ ਦੀ ਇਹ ਨਗਦੀ ਫਸਲ ਵੱਖ-ਵੱਖ ਕੀੜਿਆਂ ਦਾ ਸ਼ਿਕਾਰ ਹੋ ਕਿਸਾਨਾਂ ਲਈ ਘਾਟੇ ਦਾ ਸੌਦਾ ਸਿੱਧ ਹੋ ਰਹੀ ਸੀ।ਜੇ ਕਿਸਾਨਾਂ ਦੀ ਮੰਨੀਏ ਤਾਂ ਨਰਮੇ ਦੀ ਫਸਲ ਦੇ ਫੇਲ੍ਹ ਹੋਣ ਦਾ ਪਿਛਲੇ ਸਾਲਾਂ ਦੌਰਾਨ ਮੁੱਖ ਕਾਰਨ ਨਰਮੇ ਦੀ ਬਿਜਾਈ ਪੱਛੜ ਜਾਣਾ ਰਿਹਾ ਸੀ, ਪਰ ਇਸ ਵਾਰ ਨਰਮੇ ਦੇ ਭਾਗ ਖੁੱਲ੍ਹਣ ਦੀ ਆਸ ਜਾਗੀ ਹੈ ਅਤੇ ਪੰਜਾਬ ਦੀ ਇਹ ਰਵਾਇਤੀ ਫਸਲ ਇਸ ਸਾਲ ਮਲਵਈ ਕਿਸਾਨਾਂ ਦੀ ਤਿਜੌਰੀ ਭਰਨ ਲਈ ਪੁੰਗਰਨ ਲੱਗੀ ਹੈ।

ਖੇਤੀ ਮਾਹਿਰ ਆਖਦੇ ਹਨ ਕਿ ਜ਼ੇਕਰ ਨਰਮੇ ਦੀ ਬਿਜਾਈ ਅਗੇਤੀ ਹੋ ਜਾਵੇ ਤਾਂ ਸ਼ੁਰੂਆਤੀ ਅਵਸਥਾ ਵਿੱਚ ਫਸਲ ਚੰਗਾ ਵਾਧਾ ਕਰ ਲੈਂਦੀ ਹੈ ਤਾਂ ਇਹ ਸਿਹਤਮੰਦ ਪੌਦੇ ਫਿਰ ਕਿਸੇ ਵੀ ਕੀੜੇ ਜਾਂ ਬਿਮਾਰੀ ਦਾ ਟਾਕਰਾ ਸਹਿਜਤਾ ਨਾਲ ਕਰ ਲੈਂਦੇ ਹਨ ਅਤੇ ਦੂਜ਼ੇ ਪਾਸੇ ਜਕਰ ਬਿਜਾਈ ਪਿੱਛੜ ਜਾਵੇ ਤਾਂ ਹਾਲੇ ਪੌਦੇ ਆਪਣਾ ਮੁੱਢਲਾ ਵਿਕਾਸ ਵੀ ਕਰ ਨਹੀਂ ਪਾਏ ਹੁੰਦੇ ਕਿ ਚਿੱਟੀ ਮੱਖੀ ਦਾ ਹੱਲਾ ਫਸਲ ਨੂੰ ਨੱਪ ਲਂੈਦਾ ਹੈ। ਪਿੰਡ ਦਾਨੇਵਾਲਾ ਦਾ ਕਿਸਾਨ ਸੋਹਨ ਸਿੰਘ ਆਖਦਾ ਹੈ ਕਿ ਪਹਿਲੀ ਵਾਰ ਹੈ ਕਿ ਮੁੱਖ ਮੰਤਰੀ ਭਗਵੰਤ ਮਾਨ ਨੇ ਕਿਸਾਨਾਂ ਨਾਲ ਮਿਲਣੀ ਕਰਕੇ ਉਨ੍ਹਾਂ ਤੋਂ ਪੁੱਛਿਆ ਕਿ ਪਾਣੀ ਦੀ ਕਦੋਂ ਜ਼ਰੂਰਤ ਹੈ ਅਤੇ ਫਿਰ ਸਾਡੀ ਮੰਗ ’ਤੇ ਅਪਰੈਲ ਦੇ ਪਹਿਲੇ ਅੱਧ ਤੋਂ ਨਹਿਰਾਂ ਵਿਚ ਪਾਣੀ ਛੱਡ ਦਿੱਤਾ ਹੁਣ ਤੱਕ ਸਾਰੀਆਂ ਨਹਿਰਾਂ ਵਿਚ ਪੂਰਾ ਪਾਣੀ ਦਿੱਤਾ ਜਾ ਰਿਹਾ ਹੈ, ਜਿਸ ਨਾਲ ਕਿਸਾਨਾਂ ਨੂੰ ਇਸ ਇਲਾਕੇ ਦੇ ਕਿਨੂੰ ਬਾਗਾਂ ਲਈ ਵੀ ਪਾਣੀ ਮਿਲ ਸਕਿਆ ਤੇ ਨਾਲ ਦੀ ਨਾਲ ਕਿਸਾਨ ਨਰਮੇ ਦੀ ਬਿਜਾਈ ਵੀ ਸ਼ੁਰੂ ਕਰ ਸਕੇ।

ਇਹ ਵੀ ਪੜ੍ਹੋ : ਕੁੱਤੇ ਦੀ ਬੁਰੀ ਤਰ੍ਹਾਂ ਕੁੱਟਮਾਰ ਕਰਨ ਵਾਲੇ ਵਿਰੁੱਧ ਪੁਲਿਸ ਵੱਲੋਂ ਮਾਮਲਾ ਦਰਜ਼

ਇਸੇ ਪਿੰਡ ਦੇ ਨੌਜਵਾਨ ਕਿਸਾਨ ਗੁਰਜੀਤ ਸਿੰਘ ਤੇ ਗੁਰਭੇਜ ਸਿੰਘ ਆਖਦੇ ਹਨ ਕਿ ਅਗੇਤੀ ਬਿਜਾਈ ਨਾਲ ਨਰਮੇ ਦੀ ਭਰਪੂਰ ਫਸਲ ਹੋਣ ਦੀ ਆਸ ਆਮ ਹਾਲਾਤਾਂ ਨਾਲੋਂ ਦੁੱਗਣੀ ਹੋ ਜਾਂਦੀ ਹੈ ਅਤੇ ਅਗੇਤੀ ਬਿਜਾਈ ਲਈ ਪਾਣੀ ਮੁੱਖ ਲੋੜ ਸੀ। ਪਿੰਡ ਅੱਚਾੜਿਕੀ, ਜੋ ਕਿ ਮਲੂਕਪੁਰਾ ਨਹਿਰ ਦੀ ਬਿਲਕੁੱਲ ਟੇਲ ਤੇ ਰਾਜਸਥਾਨ ਦੀ ਹੱਦ ਨਾਲ ਲੱਗਦਾ ਫਾਜ਼ਿਲਕਾ ਜ਼ਿਲ੍ਹੇ ਦਾ ਪਿੰਡ ਹੈ। ਇਸ ਪਿੰਡ ਦੇ ਕਿਸਾਨ ਜਗਜੀਤ ਸਿੰਘ ਨੇ ਨਰਮੇ ਦੀ ਬਿਜਾਈ ਕਰ ਵੀ ਲਈ ਹੈ। ਉਹ ਆਖਦਾ ਹੈ ਕਿ ਚਿੱਟੀ ਮੱਖੀ ਦਾ ਹਮਲਾ ਅੱਧ ਜ਼ੂਨ ਜਾਂ ਜ਼ੁਲਾਈ ਵਿਚ ਜਾ ਕੇ ਸ਼ੁਰੂ ਹੁੰਦਾ ਹੈ ਅਤੇ ਤਦੋਂ ਤੱਕ ਹੁਣ ਦੀ ਬਿਜੀ ਫਸਲ ਗੋਡੇ-ਗੋਡੇ ਕੱਦ ਕਰ ਜਾਵੇਗੀ ਜੋ ਫਿਰ ਚਿੱਟੀ ਮੱਖੀ ਦਾ ਟਾਕਰਾ ਕਰਨ ਦੇ ਸਮਰੱਥ ਹੋਵੇਗੀ।

ਇਸ ਵਾਰ ਸਰਕਾਰ ਨੇ ਸਮੇਂ ਸਿਰ ਨਰਮੇ ਲਈ ਪਾਣੀ ਦਿੱਤਾ ਹੈ | Canal

ਪਿੰਡ ਧਰਾਂਗਵਾਲਾ ਦੇ ਨੌਜਵਾਨ ਤੇ ਪ੍ਰਗਤੀਸ਼ੀਲ ਕਿਸਾਨ ਮਨਜੀਤ ਸਿੰਘ, ਜੋ ਇਸ ਵਾਰ ਸਮੇਂ ਸਿਰ ਨਰਮੇ ਦੀ ਬਿਜਾਈ ਕਰ ਸਕਿਆ ਹੈ, ਨੇ ਕਿਹਾ ਕਿ ਫਸਲ ਦੀ ਅਗੇਤ ਦਾ ਤਾਂ ਹਮੇਸਾ ਹੀ ਲਾਭ ਰਹਿੰਦਾ ਹੈ। ਉਸਦੇ ਅਨੁਸਾਰ ਇਸ ਵਾਰ ਸਰਕਾਰ ਨੇ ਸਮੇਂ ਸਿਰ ਨਰਮੇ ਲਈ ਪਾਣੀ ਦਿੱਤਾ ਹੈ ਤਾਂ ਹੀ ਉਸਨੇ ਇਸ ਵਾਰ ਜ਼ਿਆਦਾ ਨਰਮਾ ਬੀਜਿਆ ਹੈ ਅਤੇ ਝੋਨੇ ਹੇਠ ਰਕਬਾ ਘਟਾਏਗਾ। ਪਿੰਡ ਦੌਲਤ ਪੁਰਾ ਦੇ ਕਿਸਾਨ ਜਗਦੇਵ ਸਿੰਘ ਦਾ ਕਹਿਣਾ ਹੈ ਕਿ ਅਗੇਤੇ ਪਾਣੀ ਦੀ ਸਪਲਾਈ ਹੋਣ ਨਾਲ ਕਿਨੂੰ ਦੇ ਬਾਗਾਂ ਨੂੰ ਬਹੁਤ ਲਾਭ ਹੋਇਆ ਹੈ ਕਿਉਂਕਿ ਪਿਛਲੇ ਸਾਲ ਗਰਮੀ ਅਤੇ ਪਾਣੀ ਦੀ ਘਾਟ ਕਾਰਨ ਬਾਗਾਂ ਦਾ ਬਹੁਤ ਨੁਕਸਾਨ ਹੋਇਆ ਸੀ ਅਤੇ ਇਸ ਵਾਰ ਕਿਸਾਨਾਂ ਨੇ ਬਾਗ ਨੂੰ ਵੀ ਪਾਣੀ ਦੇ ਲਿਆ ਤੇ ਨਾਲ ਦੀ ਨਾਲ ਨਰਮੇ ਦੀ ਬਿਜਾਈ ਵੀ ਸਮੇਂ ਸਿਰ ਹੋ ਗਈ।

Canal

ਪਿੰਡ ਡੰਗਰ ਖੇੜਾ ਦੇ ਕਿਸਾਨ ਖਜਾਨ ਚੰਦ ਅਨੁਸਾਰ 15 ਏਕੜ ਨਰਮੇ ਦੀ ਬਿਜਾਈ ਕਰ ਲਈ ਹੈ ਅਤੇ ਕਣਕ ਤੋਂ ਖੇਤ ਖਾਲੀ ਹੁੰਦੇ ਹੀ ਪਾਣੀ ਮਿਲ ਜਾਣ ਨਾਲ ਇਹ ਸੰਭਵ ਹੋਇਆ ਹੈ। ਉਮਰ ਦੇ ਤਜ਼ਰਬੇ ਸਾਂਝੇ ਕਰਦਿਆਂ ਉਨ੍ਹਾਂ ਕਿਹਾ ਕਿ ਅਗੇਤ ਨੂੰ ਪਛੇਤ ਕਦੇ ਨਹੀਂ ਰਲਦੀ ਅਤੇ ਸਮੇਂ ਸਿਰ ਬੀਜੀ ਫਸਲ ਨੂੰ ਭਰਪੂਰ ਟੀਂਡੇ ਲੱਗਣਗੇ।

ਨਰਮੇ ਦੀ ਬਿਜਾਈ ’ਚ ਫਾਜ਼ਿਲਕਾ ਜ਼ਿਲ੍ਹਾ ਮੋਹਰੀ | Fazilka

ਫਾਜ਼ਿਲਕਾ ਦੇ ਡਿਪਟੀ ਕਮਿਸ਼ਨਰ ਡਾ. ਸੇਨੂ ਦੁੱਗਲ ਨੇ ਦੱਸਿਆ ਕਿ ਪਿਛਲੇ ਸਾਲ 96 ਹਜ਼ਾਰ ਹੈਕਟੇਅਰ ਵਿਚ ਨਰਮੇ ਦੀ ਬਿਜਾਈ ਕੀਤੀ ਗਈ ਸੀ, ਜਦੋਂ ਕਿ ਇਸ ਸਾਲ 1 ਲੱਖ 5 ਹਜ਼ਾਰ ਹੈਕਟੇਅਰ ਵਿਚ ਨਰਮੇ ਦੀ ਬਿਜਾਈ ਦਾ ਟੀਚਾ ਹੈ। ਪਰ ਸਮੇਂ ਸਿਰ ਮਿਲੇ ਪਾਣੀ ਦਾ ਹੀ ਨਤੀਜਾ ਹੈ ਕਿ ਕਿਸਾਨ 78 ਫੀਸਦੀ ਹਿੱਸੇ ਵਿਚ ਬਿਜਾਈ ਪੂਰੀ ਕਰ ਚੁੱਕੇ ਹਨ ਅਤੇ ਆਉਣ ਵਾਲੇ ਕੁਝ ਦਿਨਾਂ ਵਿਚ ਹੀ ਟੀਚਾ ਪੂਰਾ ਹੋਣ ਦੀ ਆਸ ਹੈ। ਨਰਮੇ ਦੀ ਬਿਜਾਈ ਫਿਰ ਫਾਜ਼ਿਲਕਾ ਜ਼ਿਲ੍ਹਾ ਇਸ ਸਮੇਂ ਬਾਕੀ ਜ਼ਿਲ੍ਹਿਆਂ ਦੇ ਮੁਕਾਬਲੇ ਸਭ ਤੋਂ ਮੋਹਰੀ ਚੱਲ ਰਿਹਾ ਹੈ।

ਬਲਾਕ ਵਾਰ ਨਰਮੇ ਹੇਠ ਬਿਜਾਈ | Canal

  • ਬਲਾਕ ਅਬੋਹਰ 38704 ਹੈਕਟੇਅਰ
  • ਬਲਾਕ ਖੂਈਆਂ ਸਰਵਰ 29170 ਹੈਕਟੇਅਰ
  • ਬਲਾਕ ਫਾਜ਼ਿਲਕਾ 13112 ਹੈਕਟੇਅਰ
  • ਬਲਾਕ ਜਲਾਲਾਬਾਦ 748 ਹੈਕਟੇਅਰ

ਨਰਮੇ ਦੇ ਬੀਜ ’ਤੇ ਸਬਸਿਡੀ ਵੀ ਕਿਸਾਨਾਂ ਲਈ ਸਿੱਧ ਹੋਈ ਵਰਦਾਨ | Canal

ਕਣਕ ਝੋਨੇ ਤੋਂ ਬਦਲਵੀਆਂ ਫਸਲਾਂ ਨੂੰ ਉਤਸ਼ਾਹਿਤ ਕਰਨ ਲਈ ਅਪਨਾਈ ਜਾ ਰਹੀ ਨੀਤੀ ਤਹਿਤ ਸੂਬਾ ਸਰਕਾਰ ਨੇ ਨਰਮੇ ਦੇ ਬੀਟੀ ਬੀਜਾਂ ’ਤੇ 33 ਫੀਸਦੀ ਦੀ ਸਬਸਿਡੀ ਦਿੱਤੀ ਹੈ। ਪਿੰਡ ਸ਼ੇਰਗੜ੍ਹ ਦੇ ਟੀਕੂ ਰਾਮ ਅਨੁਸਾਰ ਬੀਟੀ ਬੀਜ ਬਹੁਤ ਮਹਿੰਗੇ ਸਨ ਅਤੇ ਨਰਮੇ ਦੀ ਫਸਲ ਦੀ ਲਾਗਤ ਦਾ ਇਕ ਮਹੱਤਵਪੂਰਨ ਹਿੱਸਾ ਬੀਜ ’ਤੇ ਹੀ ਖਰਚ ਹੋ ਜਾਂਦਾ ਸੀ। ਪਰ ਸਰਕਾਰ ਨੇ ਪਾਰਦਰਸ਼ੀ ਤਰੀਕੇ ਨਾਲ ਆਨਲਾਈਨ ਪੋਰਟਲ ’ਤੇ ਹੀ ਅਰਜ਼ੀਆਂ ਲੈ ਕੇ ਸਬਸਿਡੀ ਦੇਣ ਦੇ ਕੀਤੇ ਐਲਾਨ ਨਾਲ ਨਰਮਾ ਉਤਪਾਦਕਾਂ ਨੂੰ ਵੱਡੀ ਰਾਹਤ ਮਿਲੇਗੀ।

ਇਹ ਵੀ ਪੜ੍ਹੋ : ਸਿਧਾਰਮਈਆ ਨੇ ਕਰਨਾਟਕ ਦੇ ਮੁੱਖ ਮੰਤਰੀ ਵਜੋਂ ਸਹੁੰ ਚੁੱਕੀ