ਵਧ ਸਕਦੀਆਂ ਨੇ ਖੱਟੇ ਦੀਆਂ ਮੁਸ਼ਕਿਲਾਂ

Can, Grow, khatta, Difficulties

ਖੱਟੇ ਖਿਲਾਫ਼ ਹਾਈਕੋਰਟ ‘ਚ ਪਟੀਸ਼ਨ ਦਾਖਲ | Khatta

ਚੰਡੀਗੜ੍ਹ, (ਸੱਚ ਕਹੂੰ ਨਿਊਜ਼)। ਪੱਤਰਕਾਰ ਛੱਤਰਪਤੀ ਤੇ ਰਣਜੀਤ ਕਤਲ ਮਾਮਲੇ ‘ਚ ਨਾਮਜ਼ਦ ਤਿੰਨ ਵਿਅਕਤੀਆਂ ਨੇ ਹੁਣ ਹਾਈਕੋਰਟ ‘ਚ ਰਿਵਿਊ ਪਟੀਸ਼ਨ ਦਾਖਲ ਕਰਕੇ ਖੱਟੇ ਦੇ ਪਹਿਲੇ ਬਿਆਨ ਰਿਕਾਰਡ ਕਰਨ ਵਾਲੇ ਜਾਂਚ ਅਧਿਕਾਰੀ ਐੱਮ ਨਰਾਇਣਨ ਦੇ ਕਰਾਸ-ਐਗਜਾਮੀਨੇਸ਼ਨ ਦੀ ਮੰਗ ਕੀਤੀ ਹੈ ਜਸਟਿਸ ਦਇਆ ਚੌਧਰੀ ਨੇ ਪਟੀਸ਼ਨ ‘ਤੇ ਸੁਣਵਾਈ ਕਰਦਿਆਂ ਸੀਬੀਆਈ ਨੂੰ 18 ਜੁਲਾਈ ਲਈ ਨੋਟਿਸ ਜਾਰੀ ਕਰਕੇ ਜਵਾਬ ਮੰਗ ਲਿਆ ਹੈ ਮਾਮਲੇ ‘ਚ ਨਾਮਜ਼ਦ ਇੰਦਰਸੈਨ, ਕੁਲਦੀਪ ਸਿੰਘ ਤੇ ਨਿਰਮਲ ਸਿੰਘ ਨੇ ਸੀਨੀਅਰ ਐਡਵੋਕੇਟ ਜੇਐਸ ਬੇਦੀ ਰਾਹੀਂ ਦਾਖਲ ਪਟੀਸ਼ਨ ‘ਚ ਦੱਸਿਆ ਕਿ ਇਸ ਕਤਲ ਦੇ ਮਾਮਲੇ ‘ਚ ਖੱਟੇ ਨੇ 21 ਜੂਨ 2007 ਨੂੰ ਇਸ ਮਾਮਲੇ ਦੀ ਜਾਂਚ ਕਰ ਰਹੇ ਸੀਬੀਆਈ ਜਾਂਚ ਅਧਿਕਾਰੀ ਐਮ ਨਰਾਇਣਨ ਸਾਹਮਣੇ ਆਪਣੇ ਬਿਆਨ ਦਰਜ ਕਰਵਾਏ ਸਨ

ਉਸ ਤੋਂ ਬਾਅਦ ਫਰਵਰੀ ਤੇ ਮਾਰਚ 2012 ‘ਚ ਸੀਬੀਆਈ ਕੋਰਟ ‘ਚ ਵੀ ਉਸ ਨੇ ਮੁੱਦਈ ਧਿਰ ਖਿਲਾਫ਼ ਹੀ ਬਿਆਨ ਦਿੱਤੇ ਸਨ ਅਗਸਤ 2014 ਜਾਂਚ ਅਧਿਕਾਰੀ ਨੂੰ ਮੁੱਦਈ ਧਿਰ ਦੇ ਗਵਾਹ ਵਜੋਂ ਐਗਜ਼ਾਮੀਨ ਕੀਤਾ ਗਿਆ ਸੀ ਪਰ ਬੀਤੇ ਸਾਲ 25 ਅਗਸਤ 2017 ਤੋਂ ਬਾਅਦ ਛੱਤਰਪਤੀ ਤੇ ਰਣਜੀਤ ਕਤਲ ਮਾਮਲੇ ‘ਚ ਦੁਬਾਰਾ ਆਪਣੇ ਬਿਆਨ ਦਰਜ ਕੀਤੇ ਜਾਣ ਦੀ ਮੰਗ ਕੀਤੀ ਸੀ ਬਾਅਦ ‘ਚ ਹਾਈਕੋਰਟ ਦੇ ਆਦੇਸ਼ਾਂ ‘ਤੇ ਉਸ ਨੇ ਨਵੇਂ ਸਿਰੇ ਤੋਂ ਬਿਆਨ ਦਰਜ ਕੀਤੇ ਜਾਣ ਦੀ ਮੰਗ ਕੀਤੀ ਸੀ ਬਾਅਦ ‘ਚ ਹਾਈਕੋਰਟ ਦੇ ਆਦੇਸ਼ਾਂ ‘ਤੇ ਉਸ ਨੂੰ ਨਵੇਂ ਸਿਰੇ ਤੋਂ ਬਿਆਨ ਦਰਜ ਕਰਵਾਏ ਜਾਣ ਦੀ ਇਜ਼ਾਜਤ ਦਿੱਤੀ ਗਈ ਤੇ ਉਸ ਨੇ  ਇਸ ਸਾਲ 25 ਮਈ ਨੂੰ ਨਵੇਂ ਸਿਰੇ ਤੋਂ ਆਪਣੇ ਬਿਆਨ ਦਰਜ ਕਰਵਾ ਦਿੱਤੇ।

ਸੀਬੀਆਈ ਦੇ ਸਾਬਕਾ ਅਧਿਕਾਰੀ ਐਮ ਨਰਾਇਣਨ ਦੇ ਕਰਾਸ ਐਗਜਾਮੀਨੇਸ਼ਨ ਦੀ ਮੰਗ ਕੀਤੀ | Khatta

ਪਟੀਸ਼ਨਰਾਂ ਦਾ ਕਹਿਣਾ ਹੈ ਕਿ ਨਵੇਂ ਸਿਰੇ ਤੋਂ ਬਿਆਨ ਦਰਜ ਕਰਵਾਏ ਜਾਣ ਦੌਰਾਨ ਖੱਟੇ ਨੇ ਕਈ ਨਵੀਂਆਂ ਗੱਲਾਂ ਦੱਸੀਆਂ ਹਨ ਤੇ ਪਟੀਸ਼ਨਰਾਂ ਖਿਲਾਫ਼ ਨਵੇਂ ਬਿਆਨ ਦਿੱਤੇ ਹਨ ਇਸ ਤੋਂ ਪਹਿਲਾਂ ਵੀ ਪਟੀਸ਼ਨਰਾਂ ਨੇ ਸੀਬੀਆਈ ਕੋਰਟ ਤੋਂ ਮੰਗ ਕੀਤੀ ਸੀ ਕਿ ਜਿਸ ਜਾਂਚ ਅਧਿਕਾਰੀ ਨੇ ਪਹਿਲਾਂ ਖੱਟੇ ਦੇ ਬਿਆਨ ਦਰਜ ਕਰਵਾਏ ਸਨ ਉਸ ਜਾਂਚ ਅਧਿਕਾਰੀ ਦੇ ਕਰਾਸ ਐਗਜਾਮੀਨੇਸ਼ਨ ਦੀ ਆਗਿਆ ਦਿੱਤੀ ਜਾਵੇ ਜੋ ਕਿ ਇਸ ਮਾਮਲੇ ‘ਚ ਨਿਆਂ ਪ੍ਰਕਿਰਿਆ ਲਈ ਬੇਹੱਦ ਜ਼ਰੂਰੀ ਹਨ ਸੀਬੀਆਈ ਕੋਰਟ ਨੇ ਇਸ ਪਟੀਸ਼ਨ ਨੂੰ ਰੱਦ ਕਰ ਦਿੱਤਾ ਸੀ ਹੁਣ ਇਸ ਮੰਗ ਨੂੰ ਲੈ ਕੇ ਤਿੰਨੇ ਨਾਮਜ਼ਦ ਵਿਅਕਤੀਆਂ ਨੇ ਹਾਈਕੋਰਟ ‘ਚ ਪਟੀਸ਼ਨ ਦਾਖਲ ਕੀਤੀ ਹੈ, ਜਿਸ ‘ਤੇ ਅਦਾਲਤ ਨੇ ਸੁਣਵਾਈ ਕਰਦਿਆਂ ਸੀਬੀਆਈ ਨੂੰ ਨੋਟਿਸ ਜਾਰੀ ਕਰਕੇ ਜਵਾਬ ਮੰਗ ਲਿਆ ਹੈ।