ਕੈਲੀਫੋਰਨੀਆਂ ਦੇ ਜੰਗਲਾਂ ‘ਚ 17000 ਏਕੜ ਤੋਂ ਵੱਧ ਖੇਤਰ ‘ਚ ਲੱਗੀ ਅੱਗ

ਅੱਠ ਵਿਅਕਤੀਆਂ ਦੀ ਹੋਈ ਮੌਤ, ਅੱਗ ਬੁਝਾਊ ਗੱਡੀਆਂ ਅੱਗ ‘ਤੇ ਕਾਬੂ ਪਾਉਣ ‘ਚ ਜੁਟੀਆਂ
ਅੱਠ ਏਅਰ ਟੈਂਕਰ ਤੇ 10 ਤੋਂ ਵੱਧ ਹੈਲੀਕਾਪਟਰਾਂ ਰਾਹੀਂ ਬੁਝਾਈ ਜਾ ਰਹੀ ਹੈ ਅੱਗ

ਵਾਸ਼ਿੰਗਟਨ। ਅਮਰੀਕਾ ‘ਚ ਕੈਲੀਫੋਰਨੀਆ ਦੀ ਸੈਨ ਡਿਏਗੋ ਕਾਉਂਟੀ ਦੇ ਜੰਗਲਾਂ ‘ਚ ਲੱਗੀ ਅੱਗ 17000 ਏਕੜ ਤੋਂ ਵੱਧ ਖੇਤਰਫ਼ਲ ‘ਚ ਫੈਲ ਗਈ ਹੈ ਤੇ ਸਿਰਫ਼ ਤਿੰਨ ਫੀਸਦੀ ਖੇਤਰ ‘ਚ ਅੱਗ ‘ਤੇ ਕਾਬੂ ਪਾਇਆ ਜਾ ਸਕਿਆ ਹੈ।

California Wildfires

ਕੈਲੀਫੋਰਨੀਆ ਦੇ ਵਾਨਿਕੀ ਤੇ ਅੱਗ ਬੁਝਾਊ ਵਿਭਾਗ ਨੇ ਸੋਮਵਾਰ ਨੂੰ ਇਹ ਜਾਣਕਾਰੀ ਦਿੱਤੀ। ਵਿਭਾਗ ਨੇ ਟਵੀਟ ਕਰਕੇ ਕਿਹਾ, ‘ਜੰਗਲਾਂ ‘ਚ ਲੱਗੀ ਅੱਗ 17345 ਏਕੜ ਖੇਤਰਫ਼ਲ ‘ਚ ਫੈਲੀ ਚੁੱਕੀ ਹੈ ਤੇ ਸਿਰਫ਼ ਤਿੰਨ ਫੀਸਦੀ ਖੇਤਰ ਦੀ ਅੱਗ ਬੁਝਾਈ ਜਾ ਸਕੀ ਹੈ।’ ਵਿਭਾਗ ਅਨੁਸਾਰ ਅੱਗ ਦੇ ਕਾਰਨ ਅੱਠ ਵਿਅਕਤੀਆਂ ਦੀ ਮੌਤ ਹੋ ਚੁੱਕੀ ਹੈ ਤੇ 33 ਤੋਂ ਵੱਧ ਸੰਰਚਨਾਵਾਂ ਨਸ਼ਟ ਹੋ ਗਈਆਂ ਹਨ।

ਇਸ ਤੋਂ ਪਹਿਲਾਂ ਵਿਭਾਗ ਨੇ ਸੋਮਵਾਰ ਸਵੇਰੇ ਜਾਣਕਾਰੀ ਦਿੱਤੀ ਸੀ ਕਿ ਅੱਗ ਨੇ ਰਾਤ ਭਰ ‘ਚ ਤੇ 408 ਏਕੜ ਖੇਤਰ ਨੂੰ ਲਪੇਟ ‘ਚ ਲੈ ਲਿਆ ਹੈ ਤੇ ਹੁਣ ਇਹ ਕੁੱਲ 10258 ਏਕੜ ‘ਚ ਫੈਲ ਚੁੱਕੀ ਹੈ। ਅੱਗ ‘ਤੇ ਕਾਬੂ ਪਾਉਣ ਲਈ ਅੱਠ ਏਅਰ ਟੈਂਕਰ ਤੇ 10 ਤੋਂ ਵੱਧ ਹੈਲੀਕਾਪਟਰਾਂ ਨੂੰ ਲਾਇਆ ਗਿਆ ਹੈ। ਨਾਲ ਹੀ ਲਗਭਗ ਚਾਰ ਸੌ ਅੱਗ ਬੁਝਾਊ ਅੱਗ ਬੁਝਾਉਣ ‘ਚ ਜੁਟੀਆਂ ਹੋਈਆਂ ਹਨ। ਵਿਭਾਗ ਨੇ ਕਿਹਾ ਅੱਜ ਮੌਸਮ ਸਰਦ ਹੈ ਤੇ ਹਲਕੀ ਹਵਾ ਚੱਲਣ ਦੇ ਆਸਾਰ ਹਨ, ਇਸ ਲਈ ਅੱਗ ਦੇ ਫੈਲਣ ਦੀ ਰਫ਼ਤਾਰ ਥੋੜ੍ਹੀ ਘੱਟ ਹੋਣ ਦੀ ਸੰਭਾਵਨਾ ਹੈ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ.