ਮਿਮਿਟ ਵਿਖੇ ਟੇਲੈਂਟ ਸਰਚ-2022 ਦੇ ਪ੍ਰੋਗਰਾਮ ’ਚ ਪਹੁੰਚੇ ਕੈਬਨਿਟ ਮੰਤਰੀ ਡਾ. ਬਲਜੀਤ ਕੌਰ

ਲੰਬੀ ਦੇ ਵਿਧਾਇਕ ਗੁਰਮੀਤ ਸਿੰਘ ਖੁੱਡੀਆਂ ਨੇ ਵੀ ਕੀਤੀ ਸ਼ਿਰਕਤ

  • ਸੰਸਥਾ ਦੀ ਤਰੱਕੀ ਲਈ ਉਨ੍ਹਾ ਵੱਲੋਂ ਹਰ ਤਰ੍ਹਾਂ ਦਾ ਸਹਿਯੋਗ ਦਿੱਤਾ ਜਾਵੇਗਾ : ਕੈਬਨਿਟ ਮੰਤਰੀ

(ਮਨੋਜ) ਮਲੋਟ। ਮਲੋਟ ਇੰਸਟੀਚਿਊਟ ਆਫ਼ ਮੈਨੇਜਮੈਂਟ ਐਂਡ ਇਨਫਰਮੇਸ਼ਨ ਟੈਕਨਾਲੋਜੀ (ਮਿਮਿਟ) ਦੁਆਰਾ ਪ੍ਰਤਿਭਾ ਖੋਜ਼ (ਟੇਲੈਂਟ ਸਰਚ-2022) ਪ੍ਰੋਗਰਾਮ (Talent Search-2022 Program) ਦਾ ਆਯੋਜਨ ਕੀਤਾ ਗਿਆ ਜਿਸ ਦਾ ਆਗਾਜ਼ ਮੁੱਖ ਮਹਿਮਾਨ ਐਸ.ਡੀ.ਐਮ. ਮਲੋਟ ਕੰਵਰਜੀਤ ਸਿੰਘ ਮਾਨ, ਸੰਸਥਾ ਦੇ ਡਾਇਰੈਕਟਰ ਡਾ.ਜਸਕਰਨ ਸਿੰਘ ਭੁੱਲਰ, ਡੀਨ ਵਿਦਿਆਰਥੀ ਮਾਮਲੇ ਡਾ. ਇਕਬਾਲ ਸਿੰਘ ਬਰਾੜ ਅਤੇ ਕਲਚਰਲ ਕੁਆਰਡੀਨੇਟਰ ਡਾ. ਨਵਜੋਤ ਸਿੰਘ ਵੱਲੋਂ ਸ਼ਮਾਂ ਰੋਸ਼ਨ ਕਰਕੇ ਕੀਤਾ ਗਿਆ ।

ਉਪਰੰਤ ਵਿਦਿਆਰਥਣਾਂ ਵੱਲੋਂ ਸ਼ਬਦ ਗਾਇਨ ਕੀਤਾ ਗਿਆ। ਸੰਸਥਾ ਦੇ ਡਾਇਰੈਕਟਰ ਡਾ .ਜਸਕਰਨ ਸਿੰਘ ਭੁੱਲਰ ਨੇ ਮੁੱਖ ਮਹਿਮਾਨ ਨੂੰ ਜੀ ਆਇਆਂ ਕਿਹਾ। ਇਸ ਮੌਕੇ ਮੁੱਖ ਮਹਿਮਾਨ ਕੰਵਰਜੀਤ ਸਿੰਘ ਮਾਨ ਐਸ.ਡੀ.ਐਮ. ਨੇ ਵਿਦਿਆਰਥੀਆਂ ਨੂੰ ਸੰਬੋਧਨ ਕਰਦੇ ਹੋਏ ਕਿਹਾ ਕਿ ਪੜ੍ਹਾਈ ਦੇ ਨਾਲ-ਨਾਲ ਸੱਭਿਆਚਾਰ ਅਤੇ ਖੇਡਾ ਵਿੱਚ ਭਾਗ ਲੈਣ ਲਈ ਵਿਦਿਆਰਥੀਆਂ ਨੂੰ ਜ਼ਰੂਰ ਸਮਾਂ ਕੱਢਣਾ ਚਾਹੀਦਾ ਹੈ। ਡੀਨ ਵਿਦਿਆਰਥੀ ਮਾਮਲੇ ਡਾ. ਇਕਬਾਲ ਸਿੰਘ ਬਰਾੜ ਨੇ ਦੱਸਿਆ ਕਿ ਪੋ੍ਰਗਰਾਮ ਵਿੱਚ ਗੀਤ, ਲੋਕ ਗੀਤ, ਸਕਿੱਟ, ਲੋਕ ਨਾਚ, ਲਿਟਰੇਰੀ ਵੰਨਗੀਆਂ, ਫੋਟੋਗ੍ਰਾਫੀ ਆਦਿ ਦੇ ਮੁਕਾਬਲੇ ਕਰਵਾਏ ਗਏ।

ਇਹ ਵੀ ਪੜ੍ਹੋ : ਫਿਰ ਵਿੱਚ-ਵਿਚਾਲੇ ਲਟਕੇ ਕੱਚੇ ਮੁਲਾਜ਼ਮ, ਨਹੀਂ ਮਿਲਣਗੀਆਂ ਪੱਕੇ ਮੁਲਾਜ਼ਮ ਵਾਲੀਆਂ ਸਹੂਲਤਾਂ, ਤਰੱਕੀਆਂ ਵਿੱਚ ਆਵੇਗੀ ਪ੍ਰੇਸ਼ਾਨੀ

ਇਨਾਮ ਵੰਡ ਸਮਾਰੋਹ ਵਿੱਚ ਕੈਬਨਿਟ ਮੰਤਰੀ ਡਾ.ਬਲਜੀਤ ਕੌਰ ਅਤੇ ਹਲਕਾ ਲੰਬੀ ਦੇ ਵਿਧਾਇਕ ਗੁਰਮੀਤ ਸਿੰਘ ਖੁੱਡੀਆਂ ਨੇ ਵਿਸ਼ੇਸ਼ ਮਹਿਮਾਨ ਵਜੋਂ ਸ਼ਿਰਕਤ ਕੀਤੀ। ਇਸ ਤੋਂ ਇਲਾਵਾ ਡੀ.ਐਸ.ਪੀ. ਬਲਕਾਰ ਸਿੰਘ ਸੰਧੂ, ਆਪ ਦੇ ਜ਼ਿਲ੍ਹਾ ਪ੍ਰਧਾਨ ਜ਼ਸ਼ਨ ਬਰਾੜ, ਸਾਬਕਾ ਜ਼ਿਲ੍ਹਾ ਪ੍ਰਧਾਨ ਜਗਦੇਵ ਸਿੰਘ ਬਾਮ, ਬੀਬੀ ਮਨਜੀਤ ਮੰਡੇਰ, ਦਿਲਬਾਗ ਸਿੰਘ ਬਰਾੜ, ਕਰਮਜੀਤ ਸ਼ਰਮਾ, ਕੁਲਵਿੰਦਰ ਸਿੰਘ ਬਰਾੜ, ਪਰਵਿੰਦਰ ਸਿੰਘ ਲਵਲੀ, ਸਿਮਰਜੀਤ ਸਿੰਘ, ਸਤਿਗੁਰੂ ਦੇਵਰਾਜ ਗਰਗ (ਪੱਪੀ), ਗੁਰਪ੍ਰੀਤ ਸਿੰਘ ਸਰਾਂ ਉਚੇਚੇ ਤੌਰ ਤੇ ਹਾਜ਼ਰ ਰਹੇ ।

ਸੰਸਥਾ ਮੁਖੀ ਡਾ. ਜਸਰਕਰਨ ਸਿੰਘ ਭੁੱਲਰ ਵੱਲੋਂ ਮੁੱਖ ਮਹਿਮਾਨ ਦਾ ਕੀਤਾ ਸਵਾਗਤ

(Talent Search-2022 Program) ਸੰਸਥਾ ਮੁੱਖੀ ਡਾ. ਜਸਰਕਰਨ ਸਿੰਘ ਭੁੱਲਰ ਵੱਲੋਂ ਮੁੱਖ ਮਹਿਮਾਨ, ਵਿਸ਼ੇਸ਼ ਮਹਿਮਾਨ ਅਤੇ ਹੋਰ ਪਤਵੰਤਿਆਂ ਨੂੰ ਜੀ ਆਇਆਂ ਕਿਹਾ ਅਤੇ ਉਨ੍ਹਾਂ ਦਾ ਸੰਸਥਾ ਵਿੱਚ ਆਉਣ ਤੇ ਧੰਨਵਾਦ ਕੀਤਾ। ਗੀਤ ਮੁਕਾਬਲਿਆ ਦੀ ਜੱਜਮੈਟ ਪੰਜਾਬੀ ਲੋਕ ਗਾਇਕ ਗੁਰਵੀਰ ਸਿੱਧੂ, ਸੱਤਪਾਲ ਭੁੰਦੜ ਵੱਲੋਂ ਕੀਤੀ ਗਈ। ਫਾਈਨ ਆਰਟਸ ਦੇ ਮੁਕਾਬਲਿਆ ਦੀ ਜੱਜਮੈਟ ਦੀ ਭੂਮਿਕਾ ਗੁਰਪ੍ਰੀਤ ਸਿੰਘ ਅਤੇ ਤਰਸੇਮ ਰਾਹੀ ਨੇ ਨਿਭਾਈ।

ਇਸੇ ਤਰ੍ਹਾਂ ਲਿਟੇਰਰੀ ਵੰਨਗੀਆਂ ਦੀ ਜਜਮੈਂਟ ਮੈਡਮ ਰਿੰਪਾ ਅਤੇ ਰਿਸ਼ੀ ਹਿਰਦੇ ਪਾਲ, ਸਕਿੱਟ ਮੁਕਾਬਲਿਆਂ ਦੀ ਜਜਮੈਂਟ ਗੌਰਵ ਦੁੱਗਲ ਅਤੇ ਸੁਰਿੰਦਰ ਕੁਮਾਰ ਅਤੇ ਡਾਂਸ ਇਵੈਂਟ ਦੀ ਜੱਜਮੈਂਟ ਦੀ ਭੂਮਿਕਾ ਹਰਵਿੰਦਰ ਸਿੰਘ ਖਲਾਰਾ, ਡਿੰਪਲ ਅਤੇ ਦਿਲਪ੍ਰੀਤ ਸਿੰਘ ਵੱਲੋਂ ਬਾਖੂਬੀ ਨਿਭਾਈ। ਇਸ ਮੌਕੇ ਮੁੱਖ ਮਹਿਮਾਨ ਡਾ. ਬਲਜੀਤ ਕੌਰ ਨੇ ਕਿਹਾ ਕਿ ਕੁਝ ਵਿਦਿਆਰਥੀ ਪੜ੍ਹਾਈ ਕਰਨ ਲਈ ਵੱਡੇ ਸ਼ਹਿਰਾਂ ਵਿੱਚ ਭੱਜਦੇ ਹਨ ਜਦੋਂ ਕਿ ਛੋਟੇ ਸ਼ਹਿਰ ਵਿੱਚ ਵੀ ਚੰਗੀ ਪੜ੍ਹਾਈ ਕੀਤੀ ਜਾ ਸਕਦੀ ਹੈ।

ਵਿਦਿਆਰਥੀਆਂ ਮਾਪਿਆਂ ਅਤੇ ਸੰਸਥਾ ਦਾ ਨਾਂਅ ਰੋਸ਼ਨ ਕਰਨ : ਗੁਰਮੀਤ ਸਿੰਘ ਖੁੱਡੀਆਂ

ਉਨ੍ਹਾ ਕਿਹਾ ਕਿ ਸੰਸਥਾ ਦੀ ਤਰੱਕੀ ਲਈ ਉਨ੍ਹਾ ਵੱਲੋਂ ਹਰ ਤਰ੍ਹਾਂ ਦਾ ਸਹਿਯੋਗ ਦਿੱਤਾ ਜਾਵੇਗਾ। ਵਿਸ਼ੇਸ਼ ਮਹਿਮਾਨ ਗੁਰਮੀਤ ਸਿੰਘ ਖੁੱਡੀਆਂ ਨੇ ਕਿਹਾ ਕਿ ਮਿਮਿਟ ਵਰਗੀ ਵੱਡੀ ਸੰਸਥਾ ਦਾ ਹੋਣਾ ਸਾਰੇ ਇਲਾਕੇ ਲਈ ਮਾਣ ਵਾਲੀ ਗੱਲ ਹੈੈ। ਉਹਨਾਂ ਸੰਸਥਾ ਵਿੱਚ ਪੜ੍ਹ ਰਹੇ ਵਿਦਿਆਰਥੀਆਂ ਨੂੰ ਆਪਣੀ ਪੜ੍ਹਾਈ ਲਗਨ ਅਤੇ ਇਮਾਨਦਾਰੀ ਨਾਲ ਕਰਕੇ ਆਪਣੇ ਮਾਪਿਆਂ ਅਤੇ ਸੰਸਥਾ ਦਾ ਨਾਂਅ ਰੋਸ਼ਨ ਕਰਨ ਦੀ ਸਿੱਖਿਆ ਦਿੱਤੀ।

ਉਨ੍ਹਾਂ ਕਿਹਾ ਕਿ ਪੜ੍ਹਾਈ ਕਰਨ ਤੋਂ ਬਾਅਦ ਵਿਦਿਆਰਥੀਆਂ ਨੂੰ ਉਸੇ ਤਰ੍ਹਾਂ ਹੀ ਸਮਾਜ ਦੀ ਸੇਵਾ ਕਰਨੀ ਚਾਹੀਦੀ ਹੈ ਜਿਸ ਤਰ੍ਹਾਂ ਮੈਡਮ ਡਾ.ਬਲਜੀਤ ਕੌਰ ਨੇ ਆਪਣੀ ਨੌਕਰੀ ਦੌਰਾਨ ਬਤੌਰ ਡਾਕਟਰ ਅਤੇ ਹੁਣ ਇਲਾਕਾ ਦੇ ਐਮ.ਐਲ.ਏ ਬਣਕੇ ਲੋਕਾਂ ਦੀ ਸੇਵਾ ਕਰ ਰਹੇ ਹਨ। ਮੁੱਖ ਮਹਿਮਾਨ ਅਤੇ ਗੈਸਟ ਆਫ਼ ਆਨਰਜ਼ ਵੱਲੋਂ ਜੇਤੁ ਵਿਦਿਆਰਥੀਆਂ ਨੂੰ ਮੈਡਲ ਤਕਸੀਮ ਕੀਤੇ ਗਏ। ਇਸ ਮੌਕੇ ਮੈਡਮ ਬਲਜੀਤ ਕੌਰ ਦੇ ਪੀ.ਏ. ਅਰਸ਼ਦੀਪ ਸਿੰਘ ਅਤੇ ਗੁਰਮੀਤ ਸਿੰਘ ਖੁੱਡੀਆਂ ਦੇ ਪੀ.ਏ. ਗੁਰਬਾਜ ਸਿੰਘ ਅਤੇ ਟੋਨੀ ਵੀ ਹਾਜਰ ਸਨ। ਸੰਸਥਾ ਵੱਲੋਂ ਆਏ ਹੋਏ ਮਹਿਮਾਨਾਂ ਅਤੇ ਵਿਸੇਸ਼ ਮਹਿਮਾਨਾਂ ਨੂੰ ਸਨਮਾਨ ਚਿੰਨ ਦੇ ਕੇ ਸਨਮਾਨਿਤ ਕੀਤਾ ਗਿਆ । ਇਸ ਮੋਕੇ ਸੰਸਥਾ ਦੇ ਫੈਕਲਟੀ, ਸਟਾਫ ਅਤੇ ਵਿਦਿਆਰਥੀਆ ਨੇ ਇਸ ਪ੍ਰੋਗਰਾਮ ਦਾ ਖੂਬ ਆਨੰਦ ਮਾਣਿਆ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ