ਮਹਾਂਰਾਸ਼ਟਰ ’ਚ ਬੱਸ ਨੂੰ ਲੱਗੀ ਅੱਗ, 12 ਜਣੇ ਜਿੰਦੇ ਸੜੇ

(ਸੱਚ ਕਹੂੰ ਨਿਊਜ਼) ਨਾਸਿਕ। ਮਹਾਂਰਾਸ਼ਟਰ ਦੇ ਨਾਸਿਕ ‘ਚ ਇਕ ਵੱਡਾ ਹਾਦਸਾ ਵਪਾਰ ਗਿਆ। ਬੱਸ ਅਤੇ ਟਰੱਕ ਦੀ ਟੱਕਰ ਕਾਰਨ ਬੱਸ ਨੂੰ ਭਿਆਨਕ ਅੱਗ ਲੱਗ ਗਏ ਤੇ 12 ਲੋਕ ਜਿੰਦਾ ਸੜ ਗਏ। ਜਿਵੇਂ ਹੀ ਟਰੱਕ ਤੇ ਬੱਸ ਦੀ ਟੱਕਰ ਹੋਈ ਇਕਦਮ ਬੱਸ ਨੂੰ ਅੱਗ ਲੱਗ ਗਈ ਤੇ ਦੇਖਦੇ ਹੀ ਦੇਖਦੇ 20 ਮਿੰਟਾਂ ‘ਚ ਬੱਸ ਸੜ ਗਈ। ਇਸ ਹਾਦਸੇ ‘ਚ ਬੱਸ ‘ਚ ਸਵਾਰ 12 ਲੋਕ ਜ਼ਿੰਦਾ ਸੜ ਗਏ ਅਤੇ 38 ਵਿਅਕਤੀ ਜ਼ਖਮੀ ਹੋ ਗਏ ਹਨ। ਦੱਸਿਆ ਜਾ ਰਿਹਾ ਹੈ ਕਿ ਮਰਨ ਵਾਲਿਆਂ ਦੀ ਗਿਣਤੀ ਵਧ ਸਕਦੀ ਹੈ। ਜ਼ਿਆਦਾਤਰ ਲੋਕਾਂ ਨੇ ਬੱਸ ਤੋਂ ਛਾਲ ਮਾਰ ਕੇ ਆਪਣੀ ਜਾਨ ਬਚਾਈ।

ਇਹ ਵੀ ਪੜ੍ਹੋ :  ਬਟਾਲਾ ‘ਚ ਐਨਕਾਊਂਟਰ ਤੋਂ ਬਾਅਦ ਗੈਂਗਸਟਰ ਬਬਲੂ ਨੂੰ ਕੀਤਾ ਕਾਬੂ

ਇਹ ਹਾਦਸਾ ਨਾਸਿਕ-ਔਰੰਗਾਬਾਦ ਮਾਰਗ ‘ਤੇ ਨੰਦੂਰਨਾਕਾ ਨੇੜੇ ਵਾਪਰਿਆ। ਬੱਸ ਯਵਤਮਾਲ ਤੋਂ ਮੁੰਬਈ ਜਾ ਰਹੀ ਸੀ। ਚਿੰਤਾਮਣੀ ਟਰੈਵਲਜ਼ ਦੀ ਬੱਸ ਵਿੱਚ 50 ਤੋਂ ਵੱਧ ਲੋਕ ਸਵਾਰ ਸਨ। ਪੀਐਮ ਮੋਦੀ ਨੇ ਇਸ ਘਟਨਾ ‘ਤੇ ਦੁੱਖ ਪ੍ਰਗਟ ਕੀਤਾ ਹੈ। ਦੂਜੇ ਪਾਸੇ ਮਹਾਂਰਾਸ਼ਟਰ ਦੇ ਮੁੱਖ ਮੰਤਰੀ ਏਕਨਾਥ ਸ਼ਿੰਦੇ ਹਾਦਸੇ ’ਤੇ ਦੁੱਖ ਪ੍ਰਗਟ ਕਰਦਿਆਂ ਕਿਹਾ ਹੈ ਕਿ ਜ਼ਖਮੀਆਂ ਦੇ ਇਲਾਜ ਦਾ ਖਰਚਾ ਸਰਕਾਰ ਚੁੱਕੇਗੀ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ