ਬਟਾਲਾ ‘ਚ ਐਨਕਾਊਂਟਰ ਤੋਂ ਬਾਅਦ ਗੈਂਗਸਟਰ ਬਬਲੂ ਨੂੰ ਕੀਤਾ ਕਾਬੂ

4 ਘੰਟਿਆਂ ਤੱਕ ਚੱਲਿਆ ਮੁਕਾਬਲਾ,  ਗੰਨੇ ਦੇ ਖੇਤ ’ਚ ਲੁਕਿਆ ਸੀ ਬਬਲੂ

(ਸੱਚ ਕਹੂੰ ਨਿਊਜ਼) ਬਟਾਲਾ। ਗੈਂਗਸਟਰ ਰਣਜੋਧ ਬਬਲੂ ਨੂੰ ਫੜਨ ਲਈ ਪੰਜਾਬ ਦੇ ਗੁਰਦਾਸਪੁਰ ‘ਚ 4 ਘੰਟੇ ਮੁਕਾਬਲਾ ਹੋਇਆ। ਇਸ  ਤੋਂ ਬਾਅਦ ਪੁਲਿਸ ਨੇ ਗੈਂਗਸ਼ਟਰ ਨੂੰ ਹਥਿਆਰਾਂ ਸਮੇਤ ਕਾਬੂ ਕਰ ਲਿਆ। ਮੁਕਾਬਲੇ ਦੌਰਾਨ ਗੈਂਗਸ਼ਟਰ ਦੇ ਗੋਲੀ ਵੀ ਵੱਜੀ। ਪੁਲਿਸ ਨੇ ਘਰ ਤੋਂ ਹੀ ਉਸਦਾ ਪਿੱਛਾ ਕੀਤਾ ਸੀ। ਜਿਸ ਤੋਂ ਬਾਅਦ ਉਹ ਗੁਰਦਾਸਪੁਰ ਦੇ ਬਟਾਲਾ-ਜਲੰਧਰ ਰੋਡ ‘ਤੇ ਅੱਚਲ ਸਾਹਿਬ ਨੇੜੇ ਪਿੰਡ ਕੋਟਲਾ ਬੋਜਾ ਸਿੰਘ ‘ਚ ਗੰਨੇ ਦੇ ਖੇਤ ‘ਚ ਲੁਕ ਗਿਆ। ਉਥੇ ਤਲਾਸ਼ੀ ਮੁਹਿੰਮ ਤੋਂ ਬਾਅਦ ਪੁਲਸ ਨੇ ਉਸ ਨੂੰ ਫੜ ਲਿਆ। ਇਸ ਦੌਰਾਨ ਗੈਂਗਸਟਰ ਨੇ 30 ਅਤੇ ਪੁਲਿਸ ਨੇ 40 ਫਾਇਰ ਕੀਤੇ। ਫੜੇ ਗਏ ਗੈਂਗਸਟਰ ਬਬਲੂ ਕੋਲੋਂ ਦੋ ਹਥਿਆਰ ਵੀ ਬਰਾਮਦ ਹੋਏ ਹਨ।

ਬਟਾਲਾ ਦੇ ਐਸਐਸਪੀ ਸਤਿੰਦਰ ਸਿੰਘ ਨੇ ਦੱਸਿਆ ਕਿ ਪਿਛਲੇ 15 ਦਿਨਾਂ ਵਿੱਚ ਬਟਾਲਾ ਵਿੱਚ ਰਣਜੋਧ ਬਬਲੂ ਖ਼ਿਲਾਫ਼ ਕਾਤਲਾਨਾ ਹਮਲੇ ਦੇ ਦੋ ਕੇਸ ਦਰਜ ਕੀਤੇ ਗਏ ਹਨ। ਪੁਲਿਸ ਨੂੰ ਪਿੱਛਾ ਕਰਦੀ ਦੇਖ ਉਸ ਨੇ ਸਾਈਕਲ ਸੜਕ ’ਤੇ ਸੁੱਟ ਦਿੱਤਾ ਅਤੇ ਖੇਤਾਂ ਵਿੱਚ ਛੁਪ ਗਿਆ। ਉਨ੍ਹਾਂ ਕਿਹਾ ਕਿ ਗੈਂਗਸਟਰ ਸਾਰੇ ਇੱਕ ਦੂਜੇ ਦੀ ਮੱਦਦ ਕਰਦੇ ਹਨ। ਬਾਕੀਆਂ ਤੋਂ ਪੁੱਛਗਿੱਛ ਤੋਂ ਬਾਅਦ ਸਾਰਾ ਮਾਮਲਾ ਸਾਫ ਹੋ ਜਾਵੇਗਾ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ