ਭਗਵਾਨ ਵਾਲਮੀਕਿ ਜੀ ਦੇ ਸਮਾਗਮ ’ਚ ਪਹੁੰਚੇ ਕੇਂਦਰੀ ਮੰਤਰੀ ਸੋਮ ਪ੍ਰਕਾਸ਼

Union Minister Som Prakash
ਫ਼ਤਹਿਗੜ੍ਹ ਸਾਹਿਬ: ਸੈਂਟਰਲ ਵਾਲਮੀਕਿ ਸਭਾ ਇੰਡੀਆਂ ਵੱਲੋਂ ਗੇਜਾ ਰਾਮ ਦੀ ਅਗਵਾਈ ਵਿਚ ਕਰਵਾਏ ਸਮਾਗਮ ਦੇ ਦ੍ਰਿਸ਼। ਤਸਵੀਰ:ਅਨਿਲ ਲੁਟਾਵਾ

ਭਗਵਾਨ ਵਾਲਮੀਕਿ ਜੀ ਦੀ ਤਰ੍ਹਾਂ ਵਾਲਮੀਕਿ ਸਮਾਜ ਦੇ ਹੱਥਾਂ ’ਚ ਵੀ ਕਲਮ ਹੋਣੀ ਚਾਹੀਦੀ ਹੈ : ਸੋਮ ਪ੍ਰਕਾਸ਼

(ਅਨਿਲ ਲੁਟਾਵਾ) ਫ਼ਤਹਿਗੜ੍ਹ ਸਾਹਿਬ। ਭਗਵਾਨ ਸ਼੍ਰੀ ਵਾਲਮੀਕਿ ਜੀ (Bhagwan Valmiki ji) ਦੇ ਹੱਥਾਂ ਵਿਚ ਕਲਮ ਹੈ, ਜਦੋਂਕਿ ਵਾਲਮੀਕਿ ਸਮਾਜ ਦੇ ਹੱਥ ਵਿਚ ਝਾੜੂ ਹੈ, ਇਸ ਲਈ ਸਾਡਾ ਮੁੱਢਲਾ ਫਰਜ ਬਣਦਾ ਹੈ ਕਿ ਅਸੀਂ ਬੱਚਿਆ ਨੂੰ ਵੱਧ ਤੋਂ ਵੱਧ ਸਿੱਖਿਅਤ ਕਰੀਏ ਤਾਂ ਜੋ ਵਾਲਮੀਕਿ ਸਮਾਜ ਦੇ ਬੱਚਿਆਂ ਦੇ ਹੱਥਾਂ ਵਿਚ ਵੀ ਕਲਮ ਹੋਵੇ। ਇਹ ਪ੍ਗਟਾਵਾ ਕੇਂਦਰੀ ਮੰਤਰੀ ਸੋਮ ਪ੍ਰਕਾਸ਼ ਨੇ ਸੈਂਟਰਲ ਵਾਲਮੀਕਿ ਸਭਾ ਇੰਡੀਆਂ ਵੱਲੋਂ ਚੇਅਰਮੈਂਨ ਗੇਜਾ ਰਾਮ ਦੀ ਅਗਵਾਈ ਵਿਚ ਸਰਹਿੰਦ ਮੰਡੀ ਵਿਖੇ ਭਗਵਾਨ ਵਾਲਮੀਕਿ ਜੀ ਦੇ ਪ੍ਰਕਾਸ਼ ਦਿਹਾੜੇ ’ਤੇ ਆਯੋਜਿਤ ਸਮਾਗਮ ਦੌਰਾਨ ਭਾਰੀ ਇਕੱਠ ਨੂੰ ਸੰਬੋਧਨ ਕਰਦੇ ਹੋਏ ਕੀਤਾ। ਕੇਂਦਰੀ ਮੰਤਰੀ ਸੋਮ ਪ੍ਰਕਾਸ਼ ਨੇ ਕਿਹਾ ਕਿ ਭਗਵਾਨ ਵਾਲਮੀਕਿ ਜੀ ਦੇ ਦਰਸਾਏ ਰਸਤੇ ’ਤੇ ਚੱਲ ਕੇ ਸਾਨੂੰ ਆਪਣਾ ਜੀਵਨ ਸਫਲ ਕਰਨਾ ਚਾਹੀਦਾ ਹੈ।

ਇਹ ਵੀ ਪੜ੍ਹੋ : ਮਹਾਂਰਾਸ਼ਟਰ ’ਚ ਬੱਸ ਨੂੰ ਲੱਗੀ ਅੱਗ, 12 ਜਣੇ ਜਿੰਦੇ ਸੜੇ

ਇਸ ਮੌਕੇ ਅਸ਼ਵਨੀ ਸ਼ਰਮਾ ਪ੍ਰਧਾਨ ਪੰਜਾਬ ਭਾਜਪਾ ਅਤੇ ਜੀਵਨ ਗੁਪਤਾ ਜਰਨਲ ਸਕੱਤਰ ਪੰਜਾਬ ਭਾਜਪਾ ਨੇ ਕਿਹਾ ਪੰਜਾਬ ਵਿਚ ਹਰੇਕ ਵਰਗ ਦੇ ਲੋਕ ਸਰਕਾਰ ਤੋਂ ਦੁਖੀ ਹਨ, ਔਰਤਾਂ ਨੂੰ ਇਕ ਹਜ਼ਾਰ ਰੁਪਏ ਮਹੀਨਾ ਦੇਣਾ ਦਾ ਵਾਅਦਾ 6 ਮਹੀਨੇ ਬੀਤ ਜਾਣ ਤੋਂ ਬਾਅਦ ਵੀ ਪੂਰਾ ਨਹੀਂ ਕੀਤਾ, ਘਰ-ਘਰ ਨੌਕਰੀ ਦੇਣ ਦਾ ਵਾਅਦਾ ਵੀ ਪੂਰਾ ਨਹੀਂ ਕੀਤਾ, ਕੱਚੇ ਮੁਲਾਜ਼ਮਾਂ ਨੂੰ ਪੱਕਾ ਕਰਨ ਦਾ ਵਾਅਦਾ ਵੀ ਪੂਰਾ ਨਹੀਂ ਕੀਤਾ, ਸਿਹਤ ਅਤੇ ਸਿੱਖਿਆ ਸਹੂਲਤਾਂ ਦੇਣ ਦਾ ਵਾਅਦਾ ਵੀ ਪੂਰਾ ਨਹੀਂ ਕੀਤਾ, ਕਿਸਾਨਾ ਨਾਲ ਕੀਤੇ ਵਾਅਦੇ ਵੀ ਪੁੂਰੇ ਨਹੀਂ ਕੀਤੇ।

ਪੰਜਾਬ ਵਿਚ ਭਾਜਪਾ ਦਾ ਜਨ ਅਧਾਰ ਵੱਧ ਰਿਹਾ

ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਗੁਜਰਾਤ ਦੌਰੇ ’ਤੇ ਰਹਿੰਦੇ ਹਨ, ਜਦੋਂਕਿ ਪੰਜਾਬ ਬਾਰਡਰ ’ਤੇ ਵਸਿਆ ਹੈ, ਆਏ ਦਿਨ ਕਤਲ ਹੋ ਰਹੇ ਹਨ, ਗੈਂਗਸਟਰ ਸ਼ਰੇਆਮ ਫਿਰੋਤੀਆਂ ਮੰਗ ਰਹੇ ਹਨ। ਭਗਵੰਤ ਮਾਨ ਸਰਕਾਰ ਕੁੰਭਕਰਨੀ ਨੀਂਦ ਸੌਂ ਰਹੀ ਹੈ। ਭਾਜਪਾ ਤੇ ਵਿਧਾਇਕ ਖਰੀਦਣ ਦੇ ਦੋਸ਼ ਲਗਾ ਕੇ ਭਗਵੰਤ ਮਾਨ ਦੀ ਸਰਕਾਰ ਲੋਕਾਂ ਦਾ ਧਿਆਨ ਹੋਰ ਪਾਸੇ ਲਗਾਉਣਾ ਚਾਹੁੰਦੀ ਹੈ, ਪਰ ਪੰਜਾਬ ਦੇ ਲੋਕ ਜਾਗਰੂਕ ਹਨ ਅਤੇ ਰੋਜ਼ਾਨਾ ਪੰਜਾਬ ਵਿਚ ਭਾਜਪਾ ਦਾ ਜਨ ਅਧਾਰ ਵੱਧ ਰਿਹਾ ਹੈ। ਉਨ੍ਹਾ ਕਿਹਾ ਕਿ ਭਗਵਾਨ ਵਾਲਮੀਕਿ ਜੀ ਨੇ ਭਗਵਾਨ ਸ਼੍ਰੀ ਰਾਮ ਜੀ ਦੇ ਜੀਵਨ ’ਤੇ ਆਧਾਰਿਤ ਸ਼੍ਰੀ ਰਮਾਇਣ ਜੀ ਨੂੰ ਲਿਖਿਆ ਸੀ ਅਤੇ ਸਾਨੂੰ ਸੰਦੇਸ਼ ਦਿੱਤਾ ਸੀ ਕਿ ਹਮੇਸ਼ਾ ਹੱਕ-ਸੱਚ ਦੇ ਰਸਤੇ ’ਤੇ ਚੱਲੋ ਅਤੇ ਗਰੀਬ-ਜਰੂਰਤਮੰਦ ਲੋਕਾਂ ਦੀ ਮੱਦਦ ਕਰੋ।

Union Minister Som Prakash
ਫ਼ਤਹਿਗੜ੍ਹ ਸਾਹਿਬ: ਸੈਂਟਰਲ ਵਾਲਮੀਕਿ ਸਭਾ ਇੰਡੀਆਂ ਵੱਲੋਂ ਗੇਜਾ ਰਾਮ ਦੀ ਅਗਵਾਈ ਵਿਚ ਕਰਵਾਏ ਸਮਾਗਮ ਦੇ ਦ੍ਰਿਸ਼। ਤਸਵੀਰ:ਅਨਿਲ ਲੁਟਾਵਾ

ਇਸ ਮੌਕੇ ਗੇਜਾ ਰਾਮ ਚੇਅਰਮੈਂਨ ਸਫਾਈ ਕਮਿਸ਼ਨ ਪੰਜਾਬ ਨੂੰ ਸਨਮਾਨਿਤ ਕਰਦੇ ਹੋਏ ਉਨ੍ਹਾ ਦਾ ਧੰਨਵਾਦ ਕੀਤਾ। ਸਟੇਜ ਸਕੱਤਰ ਦਾ ਫਰਜ ਸੱਤਪਾਲ ਪੁਰੀ ਨੇ ਬਾਖੂਬੀ ਨਿਭਾਇਆ। ਮਸ਼ਹੂਰ ਗਾਇਕ ਕਲਾਕਾਰ ਪਵਨ ਦ੍ਰਾਵਿੜ, ਜਗਦੀਸ਼ ਰਾਹੀ ਅਤੇ ਸਰਤਾਜ ਬਿੱਟਾ ਕੈਨੇਡਾ ਵਾਲਿਆ ਨੇ ਭਗਵਾਨ ਸ਼੍ਰੀ ਵਾਲਮੀਕਿ ਜੀ ਦੇ ਭਜਨ ਗਾਕੇ ਸਰੋਤਿਆਂ ਨੂੰ ਝੂੰਮਣ ਲਾ ਦਿੱਤਾ। ਇਸ ਮੌਕੇ ਲੰਗਰ ਵੀ ਅਤੁੱਟ ਵਰਤਾਇਆ ਗਿਆ।

ਇਸ ਮੌਕੇ ਸਾਬਕਾ ਵਿਧਾਇਕ ਦੀਦਾਰ ਸਿੰਘ ਭੱਟੀ, ਸਾਬਕਾ ਮੰਤਰੀ ਡਾ. ਹਰਬੰਸ ਲਾਲ, ਪ੍ਰਦੀਪ ਗਰਗ ਜਿਲ੍ਹਾ ਭਾਜਪਾ ਪ੍ਰਧਾਨ, ਅਮਲੋਹ ਦੇ ਇੰਚਾਰਜ ਕੰਵਰਬੀਰ ਟੋਹੜਾ, ਡਾ. ਰਘਵੀਰ ਸੂਰੀ, ਡਾ. ਹਿਤੇਂਦਰ ਸੂਰੀ, ਰਵਿੰਦਰ ਪੁਰੀ, ਜਸਵੀਰ ਸਿੰਘ ਚੱਢਾ, ਸੰਜੀਵ ਉੱਪਲ, ਚਰਨਜੀਤ ਸਹਿਦੇਵ, ਸੰਜੀਵ ਸ਼ਰਮਾ, ਬਿੱਟੂ ਚਾਂਦੀ, ਵਿਨੈ ਗੁਪਤਾ, ਸ਼ਸ਼ੀ ਭੂਸ਼ਨ ਗੁਪਤਾ, ਮਨੀਸ਼ ਧੀਮਾਨ, ਨਿਤਿਨ ਸੂਦ, ਗੁਰਮੁੱਖ ਸਿੰਘ, ਅਜੈਬ ਜਖਵਾਲੀ, ਗੰਮੀ ਕਲਿਆਣ, ਹਰਵਿੰਦਰ ਵਾਲੀਆ, ਜਗਰੂਪ ਸਿੰਘ ਸਮਸਪੁਰ, ਜਤਿੰਦਰ ਚਣੋ, ਸਤੀਸ਼ ਸਲੋਤਰਾ, ਤਨੀ ਬਾਲੂ, ਦਰਸ਼ਨ ਸਿੰਘ ਮੈਣ ਸੂਬਾ ਪ੍ਰਧਾਨ, ਸੁਖਦੇਵ ਸੇਬੀ, ਮਹਿਲਾ ਪ੍ਰਧਾਨ ਪੰਜਾਬ ਸੀਤਾ ਦੇਵੀ ਖਮਾਣੋ, ਸੁਰਜੀਤ ਸਿੰਘ ਪੰਚ ਸੰਘੋਲ, ਕੇ. ਪੀ. ਰਾਣਾ ਜਿਲ੍ਹਾ ਪ੍ਰਧਾਨ ਲੁਧਿਆਣਾ, ਅਮਿਤ ਕਲਿਆਣ ਦਿਹਾਤੀ ਪ੍ਰਧਾਨ ਲੁਧਿਆਣਾ, ਅਮਰਜੀਤ ਉਸਕੀ, ਕੁਲਦੀਪ ਚਣੋ, ਰਾਮ ਲਾਲ ਗਿੱਲ, ਮਨੀਸ਼ ਵੈਦ ਧੂਰੀ, ਸਤੀਸ਼ ਖਨੋਰੀ, ਤੀਰਥ ਰਾਮ ਮੋਰਿੰਡਾ, ਹੈਪੀ ਸੋਨੀਮਨਜੀਤ ਸਿੰਘ ਗੁਰਦਾਸਪੁਰ, ਰਾਹੁਲ, ਅਮਰਜੀਤ ਗਿੱਲ ਅਮਲੋਹ, ਰੋਹਿਤਪਾਲ ਵਾਲਮੀਕਿ ਜਲੰਧਰ, ਬਲਵੰਤ ਬਿੱਟੂ ਸੈਦਖੇੜੀ, ਨਾਥ ਕੁਮਾਰ ਬੁਢਲਾਨ, ਪਰਕਾਸ਼ ਕੁਮਾਰ ਜੇਕੇ ਡੇਅਰੀ ਵਾਲੇ, ਰੋਹਿਤ ਵਾਲੀਆ ਅਤੇ ਹੋਰ ਹਾਜਰ ਸਨ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ