ਰੇਲਵੇ ਵਿਭਾਗ ਦਾ ਸਮਾਨ ਚੋਰੀ ਕਰਨ ਦੇ ਦੋਸ਼ ’ਚ 4 ਔਰਤਾਂ ’ਤੇ ਕੇਸ ਦਰਜ

Crime-News
ਰੇਲਵੇ ਵਿਭਾਗ ਦਾ ਸਮਾਨ ਚੋਰੀ ਕਰਨ ਦੇ ਦੋਸ਼ ’ਚ 4 ਔਰਤਾਂ ’ਤੇ ਕੇਸ ਦਰਜ

(ਗੁਰਪ੍ਰੀਤ ਸਿੰਘ) ਬਰਨਾਲਾ। ਸੀਨੀਅਰ ਡੀ.ਐਸ.ਈ. ਆਰ.ਪੀ.ਐਫ. ਅੰਬਾਲਾ ਅਰੁਣ ਤ੍ਰਿਪਾਠੀ ਦੇ ਦਿਸ਼ਾ-ਨਿਰਦੇਸ਼ਾਂ ਤਹਿਤ ਇੰਸਪੈਕਟਰ ਰਾਜੇਸ਼ ਕੁਮਾਰ ਆਰ.ਪੀ.ਐਫ. ਥਾਣਾ ਬਠਿੰਡਾ ਵੱਲੋਂ ਚੌਕੀ ਇੰਚਾਰਜ ਏ.ਐਸ.ਆਈ. ਹਰਮੰਦਰ ਸਿੰਘ ਦੀ ਅਗਵਾਈ ਹੇਠ ਗਠਿਤ ਕੀਤੀ ਟੀਮ ਵੱਲੋਂ ਰੇਲਵੇ ਵਿਭਾਗ ਦਾ ਸਮਾਨ ਚੋਰੀ ਕਰਨ ਵਾਲੇ ਇੱਕ ਗ੍ਰੋਹ ਨੂੰ ਫੜਨ ਵਿਚ ਸਫ਼ਲਤਾ ਹਾਸਲ ਕੀਤੀ ਹੈ। Crime News

ਇਸ ਸਬੰਧੀ ਜਾਣਕਾਰੀ ਦਿੰਦਿਆਂ ਆਰ.ਪੀ.ਐਫ. ਚੌਕੀ ਦੇ ਇੰਚਾਰਜ ਏ.ਐਸ.ਆਈ. ਹਰਮੰਦਰ ਸਿੰਘ ਨੇ ਦੱਸਿਆ ਕਿ ਰੇਲਵੇ ਵਿਭਾਗ ਦੇ ਉਚ ਅਧਿਕਾਰੀਆਂ ਦੀਆਂ ਹਦਾਇਤਾਂ ਤਹਿਤ ਰੇਲਵੇ ਸਮਾਨ ਦੀ ਚੋਰੀ ਰੋਕਣ ਲਈ ਵੱਖ-ਵੱਖ ਟੀਮਾਂ ਗਠਿਤ ਕੀਤੀਆਂ ਗਈਆਂ ਸਨ। ਜਿਸ ਤਹਿਤ ਚੈਂਕਿੰਗ ਦੌਰਾਨ ਆਰ.ਪੀ.ਐਫ਼. ਵੱਲੋਂ ਚੋਰੀ ਕਰਨ ਵਾਲੇ ਗਿਰੋਹ ਨੂੰ ਕਾਬੂ ਕਰਕੇ 1 ਲੱਖ 36 ਹਜ਼ਾਰ 200 ਰੁਪਏ ਦੀ ਰੇਲਵੇ ਵਿਭਾਗ ਦਾ ਚੋਰੀ ਕੀਤਾ ਸਮਾਨ ਬਰਾਮਦ ਕੀਤਾ ਹੈ।

ਇਹ ਵੀ ਪੜ੍ਹੋ: ਵੋਟਰਾਂ ਦੀ ਸੁਰੱਖਿਆ ਲਈ ਪੁਲਿਸ ਨੇ ਕੱਢਿਆ ਫਲੈਗ ਮਾਰਚ

ਚੋਰੀ ਕਰਨ ਵਾਲਾ ਗਿਰੋਹ ਵਿਚ ਸਪਨੀ ਪਤਨੀ ਅਸ਼ੋਕ ਕੁਮਾਰ, ਹੇਮਾ ਉਰਫ਼ ਗਾੜਾ ਪਤਨੀ ਰਵੀ ਕੁਮਾਰ, ਹੇਮਾ ਪਤਨੀ ਲਾਡੀ ਅਤੇ ਜੰਗਲੋ ਕੌਰ ਪਤਨੀ ਉਦਲ ਰਾਮ ਵਾਸੀ ਸਾਰੇ ਪੱਤੀ ਰੋਡ ਬਰਨਾਲਾ ਦੀਆਂ ਹਨ । ਚੌਕੀ ਇੰਚਾਰਜ ਹਰਮੰਦਰ ਸਿੰਘ ਨੇ ਦੱਸਿਆ ਕਿ ਉਕਤ ਮਹਿਲਾਵਾਂ ਖ਼ਿਲਾਫ ਰੇਲਵੇ ਐਕਟ ਤਹਿਤ ਮੁਕੱਦਮਾ ਦਰਜ ਕਰਦਿਆਂ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਇਸ ਮੌਕੇ ਏ.ਐਸ.ਆਈ. ਜੈਪ੍ਰਕਾਸ਼, ਹੌਲਦਾਰ ਰਾਕੇਸ਼ ਕੁਮਾਰ, ਹੌਲਦਾਰ ਮੁਕੇਸ਼ ਕੁਮਾਰ, ਕਾਂਸਟੇਬਲ ਰਜਿੰਦਰ, ਹੌਲਦਾਰ ਰਾਜੇਸ਼, ਮਹਿਲਾ ਕਾਂਸਟੇਬਲ ਸੰਤੋਸ਼ ਬਾਲਾ ਹਾਜ਼ਰ ਸਨ। Crime News

LEAVE A REPLY

Please enter your comment!
Please enter your name here