Andhra Pradesh Bus Fire: ਡੰਪਰ ਨਾਲ ਟਕਰਾਉਣ ਬਾਅਦ ਬੱਸ ’ਚ ਲੱਗੀ ਅੱਗ, 14 ਜ਼ਿੰਦਾ ਸੜੇ

Sach Kahoon Punjabi Desk Picture
Published On

3 ਘੰਟਿਆਂ ’ਚ ਪਾਇਆ ਅੱਗ ’ਤੇ ਕਾਬੂ | Andhra Pradesh Bus Fire

Andhra Pradesh Bus Fire: ਮਾਰਕਪੁਰਮ (ਏਜੰਸੀ)। ਆਂਧਰਾ ਪ੍ਰਦੇਸ਼ ਦੇ ਮਾਰਕਪੁਰਮ ਜ਼ਿਲ੍ਹੇ ਦੇ ਰਾਏਵਰਮ ਨੇੜੇ ਵੀਰਵਾਰ ਨੂੰ ਇੱਕ ਸੜਕ ਹਾਦਸਾ ਵਾਪਰਿਆ। ਇੱਕ ਨਿੱਜੀ ਯਾਤਰਾ ਬੱਸ ਇੱਕ ਡੰਪਰ ਨਾਲ ਟਕਰਾ ਗਈ। ਟੱਕਰ ਤੋਂ ਤੁਰੰਤ ਬਾਅਦ ਬੱਸ ਨੂੰ ਅੱਗ ਲੱਗ ਗਈ। ਬੱਸ ’ਚ ਸਵਾਰ 14 ਯਾਤਰੀ ਜ਼ਿੰਦਾ ਸੜ ਗਏ ਤੇ 23 ਹੋਰ ਜ਼ਖਮੀ ਹੋ ਗਏ। ਅਧਿਕਾਰੀਆਂ ਨੇ ਦੱਸਿਆ ਕਿ ਹਰੀਕ੍ਰਿਸ਼ਨ ਟ੍ਰੈਵਲਜ਼ ਦੀ ਬੱਸ ਤੇਲੰਗਾਨਾ ਦੇ ਨਿਰਮਲ ਤੋਂ ਨੇਲੋਰ ਜਾ ਰਹੀ ਸੀ।

ਇਹ ਹਾਦਸਾ ਸਵੇਰੇ 6:00 ਵਜੇ ਦੇ ਕਰੀਬ ਹੋਇਆ। ਅੱਗ ’ਤੇ ਲਗਭਗ ਤਿੰਨ ਘੰਟਿਆਂ ’ਚ ਕਾਬੂ ਪਾ ਲਿਆ ਗਿਆ। ਮਾਰਕਪੁਰਮ ਦੇ ਐਸਪੀ ਵੀ ਹਰਸ਼ਵਰਧਨ ਰਾਜੂ ਨੇ ਕਿਹਾ ਕਿ ਡੰਪਰ ਡਰਾਈਵਰ ਸਮੇਤ 23 ਜ਼ਖਮੀਆਂ ਨੂੰ ਹਸਪਤਾਲ ’ਚ ਦਾਖਲ ਕਰਵਾਇਆ ਗਿਆ ਹੈ। ਬੱਸ ’ਚ 35 ਤੋਂ ਵੱਧ ਯਾਤਰੀ ਸਨ। ਘਟਨਾ ਬਾਰੇ ਪੂਰੀ ਜਾਣਕਾਰੀ ਇਕੱਠੀ ਕਰਨ ਦੇ ਯਤਨ ਜਾਰੀ ਹਨ। ਮੁੱਖ ਮੰਤਰੀ ਐਨ ਚੰਦਰਬਾਬੂ ਨਾਇਡੂ ਨੇ ਜਾਨੀ ਨੁਕਸਾਨ ’ਤੇ ਦੁੱਖ ਪ੍ਰਗਟ ਕੀਤਾ।

ਇਹ ਖਬਰ ਵੀ ਪੜ੍ਹੋ : Lambi News: ਕਾਰ ਤੇ ਮੋਟਰਸਾਈਕਲ ਦੀ ਟੱਕਰ ‘ਚ 2 ਜਣਿਆਂ ਦੀ ਮੌਤ, ਇਕ ਗੰਭੀਰ ਜਖ਼ਮੀ

About The Author

Related Posts