Iran US Israel War: ਰਿਪੋਰਟ, ਈਰਾਨ ’ਚ ਜੰਗ ਲਈ 10 ਲੱਖ ਫੌਜੀ ਤਿਆਰ, ਫੌਜ ’ਚ ਨੌਜਵਾਨਾਂ ਦੀ ਭਰਤੀ ਤੇਜ਼

Sach Kahoon Punjabi Desk Picture
Published On

ਅਮਰੀਕਾ ਨਾਲ ਜ਼ਮੀਨੀ ਲੜਾਈ ਦੀ ਤਿਆਰੀ | Iran US Israel War

Iran US Israel War: ਤਹਿਰਾਨ (ਏਜੰਸੀ)। ਮੱਧ ਪੂਰਬ ’ਚ ਵਧਦੇ ਤਣਾਅ ਵਿਚਕਾਰ, ਈਰਾਨ ਨੇ 10 ਲੱਖ ਤੋਂ ਵੱਧ ਜ਼ਮੀਨੀ ਫੌਜਾਂ ਨੂੰ ਜੁਟਾਉਣ ਦਾ ਦਾਅਵਾ ਕੀਤਾ ਹੈ। ਈਰਾਨੀ ਮੀਡੀਆ ਰਿਪੋਰਟਾਂ ਤੋਂ ਪਤਾ ਚੱਲਦਾ ਹੈ ਕਿ ਅਮਰੀਕਾ ਜ਼ਮੀਨੀ ਹਮਲਾ ਕਰ ਸਕਦਾ ਹੈ। ਇਸ ਕਾਰਨ ਨੌਜਵਾਨਾਂ ’ਚ ਭਰਤੀ ’ਚ ਵਾਧਾ ਹੋਇਆ ਹੈ। ਰਿਪੋਰਟਾਂ ਤੋਂ ਪਤਾ ਚੱਲਦਾ ਹੈ ਕਿ ਹਾਲ ਹੀ ਦੇ ਦਿਨਾਂ ਵਿੱਚ, ਵੱਡੀ ਗਿਣਤੀ ’ਚ ਨੌਜਵਾਨ ਬਾਸੀਜ, ਰੈਵੋਲਿਊਸ਼ਨਰੀ ਗਾਰਡਜ਼ ਤੇ ਫੌਜ ’ਚ ਸ਼ਾਮਲ ਹੋਣ ਲਈ ਅਰਜ਼ੀ ਦੇ ਰਹੇ ਹਨ।

ਇਹ ਵੀ ਪੜ੍ਹੋ : Lockdown in India: ਭਾਰਤ ‘ਚ ਲੱਗੇਗਾ ਲੌਕਡਾਊਨ?, ਅਫ਼ਵਾਹਾਂ ‘ਤੇ ਸਰਕਾਰ ਨੇ ਸਥਿਤੀ ਕੀਤੀ ਸਾਫ਼

ਇਸ ਦੌਰਾਨ, ਅਮਰੀਕਾ ਮੱਧ ਪੂਰਬ ’ਚ ਲਗਭਗ 10,000 ਵਾਧੂ ਫੌਜੀਆਂ ਨੂੰ ਭੇਜਣ ’ਤੇ ਵਿਚਾਰ ਕਰ ਰਿਹਾ ਹੈ। ਵਾਲ ਸਟਰੀਟ ਜਰਨਲ ਦੀ ਇੱਕ ਰਿਪੋਰਟ ਅਨੁਸਾਰ, ਰੱਖਿਆ ਵਿਭਾਗ ਦੇ ਅਧਿਕਾਰੀਆਂ ਨੇ ਕਿਹਾ ਕਿ ਇਸ ਫੋਰਸ ’ਚ ਪੈਦਲ ਸੈਨਾ ਤੇ ਬਖਤਰਬੰਦ ਵਾਹਨ ਸ਼ਾਮਲ ਹੋ ਸਕਦੇ ਹਨ। ਇਹ ਵਾਧੂ ਫੌਜਾਂ ਮੱਧ ਪੂਰਬ ’ਚ ਪਹਿਲਾਂ ਹੀ ਤਾਇਨਾਤ 5,000 ਮਰੀਨ ਤੇ 2,000 ਪੈਰਾਟਰੂਪਰਾਂ ’ਚ ਸ਼ਾਮਲ ਕੀਤੀਆਂ ਜਾਣਗੀਆਂ। ਇਹ ਪੈਰਾਟਰੂਪਰ 82ਵੇਂ ਏਅਰਬੋਰਨ ਡਿਵੀਜ਼ਨ ਤੋਂ ਹਨ।

ਇਜ਼ਰਾਈਲ ਦਾ ਦਾਅਵਾ, ਈਰਾਨ ਦੇ ਮਿਜ਼ਾਇਲ ਤੇ ਮਾਈਨ ਫੈਕਟਰੀ ’ਤੇ ਹਮਲਾ

ਆਪਣੇ ਤਾਜ਼ਾ ਬਿਆਨ ’ਚ, ਇਜ਼ਰਾਈਲੀ ਫੌਜ ਨੇ ਕਿਹਾ ਕਿ ਉਸਨੇ ਈਰਾਨੀ ਸ਼ਹਿਰ ਯਜ਼ਦ ’ਚ ਮੁੱਖ ਮਿਜ਼ਾਈਲ ਤੇ ਸਮੁੰਦਰੀ ਮਾਈਨ ਉਤਪਾਦਨ ਸਹੂਲਤਾਂ ’ਤੇ ਹਵਾਈ ਹਮਲੇ ਕੀਤੇ ਹਨ। ਫੌਜ ਅਨੁਸਾਰ, ਇਹ ਸਥਾਨ ਈਰਾਨ ਦੇ ਉੱਨਤ ਮਿਜ਼ਾਈਲ ਪ੍ਰੋਗਰਾਮ ਲਈ ਬਹੁਤ ਮਹੱਤਵਪੂਰਨ ਸੀ, ਕਿਉਂਕਿ ਇਸ ’ਚ ਮਿਜ਼ਾਈਲਾਂ ਦੀ ਅਸੈਂਬਲੀ ਤੇ ਸਟੋਰੇਜ ਸੀ। ਇਜ਼ਰਾਈਲ ਦਾ ਦਾਅਵਾ ਹੈ ਕਿ ਉੱਥੇ ਤਿਆਰ ਕੀਤੀਆਂ ਗਈਆਂ ਮਿਜ਼ਾਈਲਾਂ ਨੂੰ ਕਰੂਜ਼ ਪਲੇਟਫਾਰਮਾਂ, ਪਣਡੁੱਬੀਆਂ ਤੇ ਹੈਲੀਕਾਪਟਰਾਂ ਤੋਂ ਲਾਂਚ ਕੀਤਾ ਜਾ ਸਕਦਾ ਹੈ।

About The Author

Related Posts