IND vs ZIM: ਸੁਪਰ ਅੱਠ ’ਚ ਅੱਜ ਭਾਰਤ ਦਾ ਸਾਹਮਣਾ ਜ਼ਿੰਬਾਬਵੇ ਨਾਲ, ਹਾਰਨ ਵਾਲੀ ਟੀਮ ਹੋਵੇਗੀ ਬਾਹਰ

Sach Kahoon Punjabi Desk Picture
Published On

IND vs ZIM ਭਾਰਤੀ ਟੀਮ ਨੂੰ ਵੈਸਟਇੰਡੀਜ਼ ਦੀ ਹਾਰ ਦੀ ਉਡੀਕ

ਸਪੋਰਟਸ ਡੈਸਕ। ਟੀ-20 ਵਿਸ਼ਵ ਕੱਪ ਦਾ ਅੱਠਵਾਂ ਸੁਪਰ 8 ਮੈਚ ਅੱਜ ਭਾਰਤ ਤੇ ਜ਼ਿੰਬਾਬਵੇ ਵਿਚਕਾਰ ਖੇਡਿਆ ਜਾਵੇਗਾ। ਇਹ ਮੈਚ ਚੇਨਈ ਦੇ ਐਮਏ ਚਿਦੰਬਰਮ ਸਟੇਡੀਅਮ ’ਚ ਸ਼ਾਮ 7 ਵਜੇ ਸ਼ੁਰੂ ਹੋਵੇਗਾ। ਟਾਸ ਸ਼ਾਮ 6:30 ਵਜੇ ਤੈਅ ਹੈ। ਇਹ ਦੋਵਾਂ ਟੀਮਾਂ ਲਈ ‘ਕਰੋ ਜਾਂ ਮਰੋ’ ਦਾ ਮੁਕਾਬਲਾ ਹੈ। ਹਾਰਨ ਵਾਲੀ ਟੀਮ ਸੈਮੀਫਾਈਨਲ ਦੀ ਦੌੜ ਤੋਂ ਬਾਹਰ ਹੋਵੇਗੀ। ਜਿੱਤਣ ਵਾਲੀ ਟੀਮ ਕੋਲ ਅਜੇ ਵੀ ਮੌਕਾ ਹੋਵੇਗਾ। ਜਿੱਤਣ ਵਾਲੀ ਟੀਮ ਵੈਸਟਇੰਡੀਜ ਦੀ ਹਾਰ ਦੀ ਵੀ ਉਡੀਕ ਕਰ ਰਹੀ ਹੈ। ਜੇਕਰ ਵੈਸਟਇੰਡੀਜ ਅੱਜ ਦਾ ਪਹਿਲਾ ਮੈਚ ਜਿੱਤ ਜਾਂਦਾ ਹੈ, ਤਾਂ ਰਾਤ ਵਾਲਾ ਮੈਚ ਜਿੱਤਣ ਵਾਲੀ ਟੀਮ ਦਾ ਰਸਤਾ ਮੁਸ਼ਕਲ ਹੋ ਜਾਵੇਗਾ। ਸੁਪਰ 8 ਪੜਾਅ ’ਚ ਦੋਵਾਂ ਟੀਮਾਂ ਦੀ ਸ਼ੁਰੂਆਤ ਮਾੜੀ ਰਹੀ। ਭਾਰਤ ਦੱਖਣੀ ਅਫਰੀਕਾ ਤੋਂ 76 ਦੌੜਾਂ ਨਾਲ ਹਾਰ ਗਿਆ, ਜਦੋਂ ਕਿ ਜ਼ਿੰਬਾਬਵੇ ਵੈਸਟਇੰਡੀਜ ਤੋਂ 107 ਦੌੜਾਂ ਨਾਲ ਹਾਰ ਗਿਆ।

ਇਹ ਖਬਰ ਵੀ ਪੜ੍ਹੋ : Census 2027: ਡਿਜੀਟਲ ਹੋਵੇਗੀ ਜਨਗਣਨਾ, ਮੋਬਾਇਲ ਤੇ ਜੀਓ-ਟੈਗਿੰਗ ਨਾਲ ਡਾਟਾ ਕੀਤਾ ਜਾਵੇਗਾ ਇਕੱਠਾ

ਸੂਰਿਆ ਕੁਮਾਰ ਯਾਦਵ ਇੰਡੀਆ ਦੇ ਟਾਪ ਸਕੋਰਰ | IND vs ZIM

ਕਪਤਾਨ ਸੂਰਿਆਕੁਮਾਰ ਯਾਦਵ ਨੇ ਟੂਰਨਾਮੈਂਟ ’ਚ ਭਾਰਤ ਲਈ ਸਭ ਤੋਂ ਵੱਧ ਦੌੜਾਂ 180 ਦੌੜਾਂ ਬਣਾਈਆਂ ਹਨ। ਈਸ਼ਾਨ ਕਿਸ਼ਨ ਵੀ ਟਾਪ ਸਕੋਰਰ ਹਨ। ਗੇਂਦਬਾਜੀ ਵਿਭਾਗ ’ਚ ਵਰੁਣ ਚੱਕਰਵਰਤੀ ਸਭ ਤੋਂ ਵੱਧ ਵਿਕਟ ਲੈਣ ਵਾਲਾ ਗੇਂਦਬਾਜ ਹਨ। ਉਸਨੂੰ ਜਸਪ੍ਰੀਤ ਬੁਮਰਾਹ ਤੇ ਅਰਸ਼ਦੀਪ ਸਿੰਘ ਨੇ ਸਮਰਥਨ ਦਿੱਤਾ।

ਰਿੰਕੂ ਆਪਣੇ ਪਿਤਾ ਦੀ ਸਿਹਤ ਵਿਗੜਨ ਤੋਂ ਬਾਅਦ ਨੋਇਡਾ ਵਾਪਸ ਪਰਤੇ ਸਨ

ਭਾਰਤੀ ਬੱਲੇਬਾਜ ਰਿੰਕੂ ਸਿੰਘ ਦੇ ਪਿਤਾ ਖਾਨਚੰਦ ਜਿਗਰ ਦੇ ਕੈਂਸਰ ਨਾਲ ਜੂਝ ਰਹੇ ਹਨ। ਉਹ ਪਿਛਲੇ ਕੁਝ ਦਿਨਾਂ ਤੋਂ ਨੋਇਡਾ ਦੇ ਹਸਪਤਾਲ ’ਚ ਭਰਤੀ ਹਨ। ਮੰਗਲਵਾਰ ਨੂੰ, ਰਿੰਕੂ ਨੇ ਵੀ ਆਪਣੇ ਪਿਤਾ ਦੀ ਸਿਹਤ ਵਿਗੜਨ ਤੋਂ ਬਾਅਦ ਚੇਨਈ ਤੋਂ ਨੋਇਡਾ ਦਾ ਸਫਰ ਕੀਤਾ। ਉਦੋਂ ਤੋਂ, ਜਿੰਬਾਬਵੇ ਵਿਰੁੱਧ ਮੈਚ ਲਈ ਉਸਦੀ ਉਪਲਬਧਤਾ ਬਾਰੇ ਕਿਆਸ ਲਾਏ ਜਾ ਰਹੇ ਹਨ। ਅੱਜ ਦੇ ਮੈਚ ਤੋਂ ਪਹਿਲਾਂ ਪ੍ਰੈਸ ਕਾਨਫਰੰਸ ਦੌਰਾਨ, ਟੀਮ ਦੇ ਬੱਲੇਬਾਜੀ ਕੋਚ ਸੀਤਾਂਸ਼ੂ ਕੋਟਕ ਨੇ ਕਿਹਾ ਕਿ ਰਿੰਕੂ ਮੈਚ ਤੋਂ ਪਹਿਲਾਂ ਟੀਮ ’ਚ ਸ਼ਾਮਲ ਹੋ ਸਕਦੇ ਹਨ।

ਬੇਨੇਟ ਜਿੰਬਾਬਵੇ ਦੇ ਟਾਪ ਸਕੋਰਰ | IND vs ZIM

ਬ੍ਰਾਇਨ ਬੇਨੇਟ ਨੇ ਟੂਰਨਾਮੈਂਟ ’ਚ ਜਿੰਬਾਬਵੇ ਲਈ ਸਭ ਤੋਂ ਵੱਧ 182 ਦੌੜਾਂ ਬਣਾਈਆਂ ਹਨ। ਉਸਨੇ ਅਸਟਰੇਲੀਆ ਤੇ ਸ਼੍ਰੀਲੰਕਾ ਵਿਰੁੱਧ ਜਿੱਤਾਂ ’ਚ ਮੁੱਖ ਭੂਮਿਕਾ ਨਿਭਾਈ। ਬਲੇਸਿੰਗ ਮੁਜਾਰਾਬਾਨੀ 11 ਵਿਕਟਾਂ ਨਾਲ ਟੀਮ ਦੇ ਸਭ ਤੋਂ ਵੱਧ ਵਿਕਟ ਲੈਣ ਵਾਲੇ ਗੇਂਦਬਾਜ ਬਣੇ ਹੋਏ ਹਨ। ਸਿਕੰਦਰ ਰਜਾ ਟੀ-20 ਅੰਤਰਰਾਸਟਰੀ ਮੈਚਾਂ ’ਚ 3,000 ਦੌੜਾਂ ਬਣਾਉਣ ਵਾਲੇ ਪਹਿਲੇ ਜਿੰਬਾਬਵੇ ਦੇ ਬੱਲੇਬਾਜ਼ ਬਣਨ ਤੋਂ 15 ਦੌੜਾਂ ਦੂਰ ਹੈ। ਜਦੋਂ ਕਿ ਰਿਆਨ ਬਰਲ 2000 ਦੌੜਾਂ ਬਣਾਉਣ ਤੋਂ 57 ਦੌੜਾਂ ਦੂਰ ਹੈ। ਜਿੰਬਾਬਵੇ ਨੇ ਭਾਰਤ ’ਚ ਕਦੇ ਵੀ ਭਾਰਤ ਵਿਰੁੱਧ ਟੀ-20 ਅੰਤਰਰਾਸ਼ਟਰੀ ਮੈਚ ਨਹੀਂ ਖੇਡਿਆ ਹੈ। ਟੀਮ ਨੇ ਭਾਰਤ ’ਚ 24 ਅੰਤਰਰਾਸਟਰੀ ਮੈਚ ਖੇਡੇ ਹਨ, ਜਿਸ ’ਚ 19 ਇੱਕ ਰੋਜਾ ਤੇ 5 ਟੈਸਟ ਮੈਚ ਸ਼ਾਮਲ ਹਨ।

ਪਿੱਚ ਰਿਪੋਰਟ ਤੇ ਰਿਕਾਰਡ | IND vs ZIM

ਚੇਪੌਕ ਦੀ ਪਿੱਚ ਆਮ ਤੌਰ ’ਤੇ ਹੌਲੀ ਤੇ ਸਪਿਨਰ-ਅਨੁਕੂਲ ਹੁੰਦੀ ਹੈ, ਪਰ ਇਸ ਵਾਰ ਇੱਕ ਨਵੀਂ ਪਿੱਚ ਤਿਆਰ ਕੀਤੀ ਗਈ ਹੈ। ਇਸ ਵਾਰ, ਚੰਗਾ ਉਛਾਲ ਹੈ। ਨਤੀਜੇ ਵਜੋਂ, ਇੱਥੇ ਦੌੜਾਂ ਬਣ ਰਹੀਆਂ ਹਨ। ਇਸ ਵਿਸ਼ਵ ਕੱਪ ’ਚ ਹੁਣ ਤੱਕ ਇੱਥੇ 6 ਮੈਚ ਖੇਡੇ ਗਏ ਹਨ, ਤੇ ਸਾਰੇ 170 ਤੋਂ ਜ਼ਿਆਦਾ ਦੇ ਸਕੋਰ ਬਣੇ ਹਨ। ਇੱਥੇ ਹੁਣ ਤੱਕ 9 ਟੀ-20 ਮੈਚ ਖੇਡੇ ਗਏ ਹਨ। ਪਹਿਲਾਂ ਬੱਲੇਬਾਜੀ ਕਰਨ ਵਾਲੀ ਟੀਮ ਨੇ 4 ਮੈਚ ਜਿੱਤੇ ਹਨ, ਤੇ ਪਿੱਛਾ ਕਰਨ ਵਾਲੀ ਟੀਮ ਨੇ 5 ਜਿੱਤੇ ਹਨ।

ਇੱਥੇ ਸਭ ਤੋਂ ਵੱਧ ਟੀਮ ਸਕੋਰ 200/4 ਹੈ, ਜੋ ਅਫਗਾਨਿਸਤਾਨ ਨੇ ਇਸ ਵਿਸ਼ਵ ਕੱਪ ’ਚ ਕੈਨੇਡਾ ਵਿਰੁੱਧ ਬਣਾਇਆ ਸੀ। ਇੱਥੇ ਪਹਿਲੀ ਪਾਰੀ ਦਾ ਔਸਤ ਸਕੋਰ 182 ਹੈ। ਭਾਰਤੀ ਟੀਮ ਨੇ ਹੁਣ ਤੱਕ ਇਸ ਮੈਦਾਨ ’ਤੇ ਤਿੰਨ ਟੀ-20 ਅੰਤਰਰਾਸ਼ਟਰੀ ਮੈਚ ਖੇਡੇ ਹਨ, ਦੋ ਜਿੱਤੇ ਹਨ ਤੇ ਇੱਕ ਨਿਊਜੀਲੈਂਡ ਵਿਰੁੱਧ ਹਾਰਿਆ ਹੈ। ਜਦਕਿ ਜਿੰਬਾਬਵੇ ਪਹਿਲੀ ਵਾਰ ਇਸ ਮੈਦਾਨ ’ਤੇ ਖੇਡੇਗੀ।

ਚੇਨਈ ’ਚ ਮੌਸਮ ਰਹੇਗਾ ਸੁਹਾਵਣਾ

ਵੀਰਵਾਰ ਨੂੰ ਚੇਨਈ ’ਚ ਮੌਸਮ ਸੁਹਾਵਣਾ ਰਹੇਗਾ। ਅਸਮਾਨ ਪੂਰੀ ਤਰ੍ਹਾਂ ਸਾਫ ਰਹੇਗਾ। ਜ਼ਿਆਦਾ ਤੋਂ ਜ਼ਿਆਦਾ ਤਾਪਮਾਨ 32 ਡਿਗਰੀ ਸੈਲਸੀਅਸ ਤੇ ਘੱਟੋ-ਘੱਟ ਤਾਪਮਾਨ 24 ਡਿਗਰੀ ਸੈਲਸੀਅਸ ਰਹਿਣ ਦੀ ਉਮੀਦ ਹੈ। ਮੀਂਹ ਨਹੀਂ ਪਵੇਗਾ।

ਦੋਵੇਂ ਟੀਮਾਂ ਦੀ ਸੰਭਾਵਿਤ ਪਲੇਇੰਗ-11

ਭਾਰਤ : ਈਸ਼ਾਨ ਕਿਸ਼ਨ (ਵਿਕਟਕੀਪਰ), ਅਭਿਸ਼ੇਕ ਸ਼ਰਮਾ, ਤਿਲਕ ਵਰਮਾ, ਸੂਰਿਆਕੁਮਾਰ ਯਾਦਵ (ਕਪਤਾਨ), ਰਿੰਕੂ ਸਿੰਘ, ਹਾਰਦਿਕ ਪੰਡਯਾ, ਸ਼ਿਵਮ ਦੂਬੇ, ਵਾਸ਼ਿੰਗਟਨ ਸੁੰਦਰ, ਵਰੁਣ ਚੱਕਰਵਰਤੀ, ਅਰਸ਼ਦੀਪ ਸਿੰਘ ਤੇ ਜਸਪ੍ਰੀਤ ਬੁਮਰਾਹ।

ਜਿੰਬਾਬਵੇ : ਬ੍ਰਾਇਨ ਬੇਨੇਟ, ਤਾਦੀਵਾਨਸੇ ਮਾਰੂਮਾਨੀ, ਸਿਕੰਦਰ ਰਜਾ (ਕਪਤਾਨ), ਰਿਆਨ ਬਰਲ, ਡੀਓਨ ਮਾਇਰਸ, ਤਾਸ਼ਿੰਗਾ ਮੁਸੇਕੀਵਾ, ਰਿਚਰਡ ਨਗਾਰਾਵਾ, ਬ੍ਰੈਡ ਇਵਾਨਸ, ਟੋਨੀ ਮੁਨਯੋਂਗਾ, ਗ੍ਰੀਮ ਕ੍ਰੀਮਰ, ਬਲੇਸਿੰਗ ਮੁਜਾਰਾਬਾਨੀ।

About The Author

Related Posts