Punjab

Mukh Mantri Sehat Bima Yojana: ਸਿਹਤ ਪੈਸਿਆਂ ਨਾਲ ਨਹੀਂ ਖਰੀਦੀ ਜਾ ਸਕਦੀ, ਪਰ ਸਿਹਤ ਕਾਰਡ ਰਾਹੀਂ ਇਸਨੂੰ ਸੁਰੱਖਿਅਤ ਜ਼ਰੂਰ ਕੀਤਾ ਜਾ ਸਕਦਾ ਹੈ: ‘ਮੁੱਖ ਮੰਤਰੀ ਸਿਹਤ ਯੋਜਨਾ’ ਨਾਲ ਜੁੜੀਆਂ ਸਾਰੀਆਂ ਗ਼ਲਤਫ਼ਹਿਮੀਆਂ ਦੂਰ
Punjab News: 70 ਸਾਲਾਂ ਬਾਅਦ ਹੁਸ਼ਿਆਰਪੁਰ ਦੇ ਕੰਢੀ ਖੇਤਰ 'ਚ ਸ਼ਾਨਦਾਰ ਸੜਕਾਂ ਬਣਾਈਆਂ ਜਾਣਗੀਆਂ, ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ 150 ਕਰੋੜ ਰੁਪਏ ਦੇ ਵਿਕਾਸ ਕਾਰਜਾਂ ਦਾ ਕੀਤਾ ਉਦਘਾਟਨ
BBMB ਦੀਆਂ ਅਸਾਮੀਆਂ ਖੋਲ੍ਹਣ ਦਾ ਕੇਂਦਰ ਦਾ ਕਦਮ ਪੰਜਾਬ ਦੇ ਦਰਿਆਈ ਪਾਣੀਆਂ 'ਤੇ ਕਬਜ਼ਾ ਕਰਨ ਦੀ ਕੋਸ਼ਿਸ਼ ਹੈ: ਬਲਤੇਜ ਪੰਨੂ
Health News: ਕਮਿਊਨਿਟੀ ਹੈਲਥ ਸੈਂਟਰ ਲਹਿਰਾਗਾਗਾ ਵਿਖੇ OPD ਅਤੇ IPD ਸੇਵਾਵਾਂ ਸ਼ੁਰੂ
Farmers Protest: ਕਣਕ ਨਾ ਵਿਕਣ ਕਾਰਨ ਕਿਸਾਨਾਂ ਨੇ ਖੋਲ੍ਹਿਆ ਮੋਰਚਾ, ਭਲਕੇ ਡੀਸੀ ਦਫਤਰ ਅੱਗੇ ਲਾਉਣਗੇ ਧਰਨਾ

ਇਮਰਾਨ ਦੇ ਚਹੇਤੇ ਸਾਬਕਾ ਆਈਸੀਸੀ ਮੁਖੀ ਅਹਸਾਨ ਮਨੀ ਬਣੇ ਪੀਸੀਬੀ ਮੁਖੀ

Sach Kahoon Punjabi Desk Picture
Published On

ਸਭ ਤੋਂ ਵੱਡੀ ਚੁਣੌਤੀ ਭਾਰਤ ਨਾਲ ਬੀਸੀਸੀਆਈ ਵੱਲੋਂ ਰੱਦ ਕੀਤੀ ਦੁਵੱਲੀ ਕ੍ਰਿਕਟ ਲੜੀ ਨੂੰ ਲੈ ਕੇ ਰਹੀ ਕਾਨੂਨੀ ਲੜਾਈ

ਲਾਹੌਰ, 4 ਸਤੰਬਰ

ਅੰਤਰਰਾਸ਼ਟਰੀ ਕ੍ਰਿਕਟ ਪਰੀਸ਼ਦ (ਆਈਸੀਸੀ) ਦੇ ਸਾਬਕਾ ਮੁਖੀ ਅਹਸਾਨ ਮਨੀ ਨੂੰ ਪਾਕਿਸਤਾਨ ਕ੍ਰਿਕਟ ਬੋਰਡ(ਪੀਸੀਬੀ) ਦਾ ਨਵਾਂ ਮੁਖੀ ਥਾਪਿਆ ਗਿਆ ਹੈ ਉਹਨਾਂ ਨੂੰ ਬਿਨਾ ਕਿਸੇ ਵਿਰੋਧ ਇਸ ਅਹੁਦੇ ‘ਤੇ ਅਗਲੇ ਤਿੰਨ ਸਾਲਾਂ ਦੇ ਲਈ ਚੁਣਿਆ ਗਿਆ ਹੈ ਪੀਸੀਬੀ ਮੁਖੀ ਅਹੁਦੇ ਦੀ ਚੋਣ ‘ਚ ਉਹਨਾਂ ਤੋਂ ਇਲਾਵਾ ਕਿਸੇ ਹੋਰ ਉਮੀਦਵਾਰ ਨੇ ਨਾਮਜ਼ਦਗੀ ਨਹੀਂ ਭਰੀ ਉਹ ਨਜ਼ਮ ਸੇਠੀ ਦੀ ਜਗ੍ਹਾ ਲੈਣਗੇ ਜਿੰਨ੍ਹਾਂ ਇਮਰਾਨ ਖਾਨ ਦੇ ਪ੍ਰਧਾਨਮੰਤਰੀ ਬਣਨ ਤੋਂ ਬਾਅਦ ਹੀ ਪਿਛਲੇ ਮਹੀਨੇ ਅਸਤੀਫ਼ਾ ਦੇ ਦਿੱਤਾ ਸੀ

ਪਾਕਿਸਤਾਨ ਦੇ ਨਵੇਂ ਪ੍ਰਧਾਨਮੰਤਰੀ ਅਤੇ ਸਾਬਕਾ ਕ੍ਰਿਕਟ ਕਪਤਾਨ ਇਮਰਾਨ ਨੇ ਅਹਸਾਨ ਨੂੰ ਇਸ ਅਹੁਦੇ ਲਈ ਨਾਮਜ਼ਦ ਕੀਤਾ ਸੀ ਜਿਸ ਤੋਂ ਬਾਅਦ ਉਹਨਾਂ ਦਾ ਮੁਖੀ ਬਣਨਾ ਸਿਰਫ਼ ਰਸਮੀ ਕਾਰਵਾਈ ਸੀ ਅਹਸਾਨ 1986 ਤੋਂ 1996 ਦਰਮਿਆਨ ਆਈਸੀਸੀ ‘ਚ ਪੀਸੀਬੀ ਦੀ ਅਗਵਾਈ ਕੀਤੀ ਸੀ ਅਤੇ 1996 ਤੋਂ 2002 ਦਰਮਿਆਨ ਆਈਸੀਸੀ ਦੀ ਵਿੱਤ ਅਤੇ ਵਪਾਰ ਕਮੇਟੀ ਦੇ ਪ੍ਰਬੰਧਕ ਰਹੇ ਇਸ ਤੋਂ ਬਾਅਦ ਉਹਨਾਂ ਨੂੰ 2003 ਤੋਂ 2006 ਤੱਕ ਵਿਸ਼ਵ ਪੱਧਰੀ ਸੰਸਥਾ ਦਾ ਮੁਖੀ ਵੀ ਚੁਣਿਆ ਗਿਆ

ਪਰ ਪੀਸੀਬੀ ਮੁਖੀ ਦੇ ਤੌਰ ‘ਤੇ ਉਹਨਾਂ ਸਾਹਮਣੇ ਸਭ ਤੋਂ ਵੱਡੀ ਚੁਣੌਤੀ ਭਾਰਤ ਦੇ ਨਾਲ ਬੀਸੀਸੀਆਈ ਵੱਲੋਂ ਰੱਦ ਕੀਤੀ ਗਈ ਦੁਵੱਲੀ ਕ੍ਰਿਕਟ ਲੜੀ ਨੂੰ ਲੈ ਕੇ ਦੋਵਾਂ ਬੋਰਡਾਂ ਦਰਮਿਆਨ ਚੱਲ ਰਹੀ ਕਾਨੂਨੀ ਲੜਾਈ ਦੀ ਸਮੀਖਿਆ ਹੋਵੇਗੀ ਦੋਵਾਂ ਬੋਰਡਾਂ ਦਰਮਿਆਨ ਇਸ ਮਾਮਲੇ ‘ਤੇ 1 ਅਕਤੂਬਰ ਨੂੰ ਆਈਸੀਸੀ ਦੇ ਵਿਵਾਦ ਦੇ ਨਿਪਟਾਰੇ ਪੱਖ ‘ਤੇ ਸੁਣਵਾਈ ਹੋਣੀ ਹੈ ਪੀਸੀਬੀ ਨੇ ਬੀਸੀਸੀਆਈ ‘ਤੇ ਪਾਕਿਸਤਾਨ ਨਾਲ ਲੜੀ ਰੱਦ ਕਰਨ ਲਈ 7 ਕਰੋੜ ਡਾਲਰ ਦੇ ਮੁਆਵਜ਼ੇ ਦੀ ਮੰਗ ਕੀਤੀ ਹੈ ਇਹ ਦੋ ਲੜੀਆਂ ਨਵੰਬਰ2014 ਅਤੇ ਦਸੰਬਰ 2015 ‘ਚ ਹੋਣੀਆਂ ਸਨ ਪਰ ਭਾਰਤ ਨੇ ਹਾਲਾਤਾਂ ਦੇ ਮੱਦੇਨਜ਼ਰ ਪਾਕਿਸਤਾਨ ਨਾਲ ਖੇਡਣ ਤੋਂ ਇਨਕਾਰ ਕਰ ਦਿੱਤਾ ਸੀ

PUNJABI NEWS ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ FACEBOOK ਅਤੇ TWITTER ‘ਤੇ ਫਾਲੋ ਕਰੋ

About The Author

Latest News

Related Posts