Punjab
Eye Care Tips: ਸਕ੍ਰੀਨ ਟਾਈਮ ਨਾਲ ਥੱਕੀਆਂ ਅੱਖਾਂ ਨੂੰ ਦਿਓ ਅਰਾਮ, ਜਾਣੋ ਤਰੀਕੇ
ਅੱਖਾਂ ਦੀਆਂ ਮਾਸਪੇਸ਼ੀਆਂ ਨੂੰ ਮਜ਼ਬੂਤ ਬਣਾਈ ਰੱਖਣ ਲਈ ਲਗਾਤਾਰ ਕਸਰਤ ਬਹੁਤ ਜ਼ਰੂਰੀ ਹੈ
ਤੇਜ਼ੀ ਨਾਲ ਬਦਲਦੀ ਜੀਵਨਸ਼ੈਲੀ ਤੇ ਵਧਦੇ ਸਕ੍ਰੀਨ ਟਾਈਮ ਨੇ ਅੱਖਾਂ ’ਤੇ ਦਬਾਅ ਪਹਿਲਾਂ ਨਾਲੋਂ ਕਿਤੇ ਵੱਧ ਵਧਾ ਦਿੱਤਾ ਹੈ। ਕੰਪਿਊਟਰ, ਮੋਬਾਇਲ ਤੇ ਟੀਵੀ ਦੀ ਲਗਾਤਾਰ ਰੌਸ਼ਨੀ ਵਿਚਾਲੇ ਸਾਡੀਆਂ ਅੱਖਾਂ ਬਿਨਾਂ ਆਰਾਮ ਤੋਂ ਕੰਮ ਕਰਦੀਆਂ ਰਹਿੰਦੀਆਂ ਹਨ, ਜਿਸ ਦਾ ਨਤੀਜਾ ਹੈ, ਥਕਾਵਟ, ਜਲਨ, ਪਾਣੀ ਆਉਣਾ, ਨਾਲ ਹੌਲੀ-ਹੌਲੀ ਕਮਜ਼ੋਰ ਹੋਈ ਨਜ਼ਰ। ਬਦਲਦੇ ਮੌਸਮ ਵਿਚ ਇਹ ਸਮੱਸਿਆ ਹੋਰ ਵੀ ਵਧ ਜਾਂਦੀ ਹੈ, ਜਦੋਂ ਅੱਖਾਂ ਵਿਚ ਚਿਪਚਿਪਾਪਣ ਤੇ ਸੁੱਕਾਪਣ ਆਮ ਹੋ ਜਾਂਦਾ ਹੈ।
ਅਜਿਹੀ ਸਥਿਤੀ ਵਿਚ ਲੋੜ ਹੈ ਕੁਝ ਸਰਲ, ਕੁਦਰਤੀ ਤੇ ਨਿਯਮਿਤ ਆਦਤਾਂ ਦੀ, ਜੋ ਅੱੱਖਾਂ ਨੂੰ ਅਰਾਮ ਦੇਣ ਦੇ ਨਾਲ-ਨਾਲ ਉਨ੍ਹਾਂ ਦੀ ਸਿਹਤ ਵੀ ਬਿਹਤਰ ਬਣਾ ਸਕਣ। ਅੱਖਾਂ ਦੀਆਂ ਮਾਸਪੇਸ਼ੀਆਂ ਨੂੰ ਮਜ਼ਬੂਤ ਬਣਾਈ ਰੱਖਣ ਲਈ ਲਗਾਤਾਰ ਕਸਰਤ ਬਹੁਤ ਜ਼ਰੂਰੀ ਹੈ। ਰੋਜ਼ਾਨਾ ਕੁਝ ਮਿੰਟਾਂ ਦਾ ਅਭਿਆਸ ਅੱਖਾਂ ਦੇ ਸਟਰੈੱਸ ਨੂੰ ਘਟਾ ਸਕਦਾ ਹੈ–
Read Also : Children And Technology: ਤਕਨੀਕੀ ਯੁੱਗ ’ਚ ਬੱਚਿਆਂ ਦਾ ਕਿਤਾਬਾਂ ਤੋਂ ਦੂਰ ਹੋਣਾ ਚਿੰਤਾਜਨਕ
- ਅੱਖਾਂ ਨੂੰ ਉੱਪਰ-ਹੇਠਾਂ, ਸੱਜੇ-ਖੱਬੇ ਤੇ ਗੋਲ-ਗੋਲ ਘੁਮਾਓ
- ਹਰ ਦਿਸ਼ਾ ’ਚ ਕੁਝ ਸੈਕਿੰਡ ਰੁਕ ਕੇ ਧਿਆਨ ਕੇਂਦਰਿਤ ਕਰੋ
- ਅਭਿਆਸ ਤੋਂ ਬਾਅਦ ਅੱਖਾਂ ਬੰਦ ਕਰਕੇ ਉਨ੍ਹਾਂ ਨੂੰ ਅਰਾਮ ਦਿਓ
- ਇਹ ਪ੍ਰਕਿਰਿਆ ਖੂਨ ਦਾ ਵਹਾਅ ਬਿਹਤਰ ਬਣਾਉਂਦੀ ਹੈ ਤੇ ਅੱਖਾਂ ਦੀ ਥਕਾਵਟ ਘਟਾਉਂਦੀ ਹੈ।
ਸਨਗੈਜ਼ਿੰਗ ਅਤੇ ਪਾਮਿੰਗ:
ਸਵੇਰੇ ਸੂਰਜ ਨਿੱਕਲਣ ਵੇਲੇ ਜਾਂ ਸ਼ਾਮ ਨੂੰ ਸੂਰਜ ਡੁੱਬਣ ਵੇਲੇ ਕੁਝ ਮਿੰਟਾਂ ਲਈ ਸੂਰਜ ਦੀ ਹਲਕੀ ਰੌਸ਼ਨੀ ਵੱਲ ਦੇਖਣਾ (ਸਨਗੈਜ਼ਿੰਗ) ਅੱਖਾਂ ਲਈ ਲਾਭਦਾਇਕ ਮੰਨਿਆ ਜਾਂਦਾ ਹੈ। ਇਸ ਤੋਂ ਬਾਅਦ ਹੱਥਾਂ ਦੀਆਂ ਤਲੀਆਂ ਨੂੰ ਰਗੜ ਕੇ ਅੱਖਾਂ ਉੱਤੇ ਰੱਖਣ ਦੀ ਪ੍ਰਕਿਰਿਆ (ਪਾਮਿੰਗ) ਅੱਖਾਂ ਨੂੰ ਡੂੰਘਾ ਅਰਾਮ ਦਿੰਦੀ ਹੈ। ਹਾਲਾਂਕਿ, ਇਹ ਅਭਿਆਸ ਸਾਵਧਾਨੀ ਨਾਲ ਅਤੇ ਸੀਮਤ ਸਮੇਂ ਲਈ ਹੀ ਕਰਨਾ ਚਾਹੀਦਾ ਹੈ, ਤਾਂ ਜੋ ਅੱਖਾਂ ’ਤੇ ਜ਼ਿਆਦਾ ਦਬਾਅ ਨਾ ਪਵੇ।
ਖੀਰਾ ਆਈ-ਪੈਕ:
ਗਰਮੀਆਂ ਵਿਚ ਅੱਖਾਂ ਦਾ ਰੁੱਖਾਪਣ ਤੇ ਸੋਜ ਵਧ ਜਾਂਦੀ ਹੈ। ਅਜਿਹੇ ਵਿਚ ਖੀਰਾ ਜਾਂ ਖੱਖੜੀ ਦਾ ਆਈ-ਪੈਕ ਬਹੁਤ ਅਸਰਦਾਰ ਘਰੇਲੂ ਉਪਾਅ ਹੈ ਖੀਰੇ ਦੀਆਂ ਠੰਢੀਆਂ ਸਲਾਈਸ ਅੱਖਾਂ ’ਤੇ ਰੱਖੋ ਅਤੇ 10-15 ਮਿੰਟ ਤੱਕ ਰਿਲੈਕਸ ਕਰੋ। ਇਸ ਨਾਲ ਅੱਖਾਂ ਨੂੰ ਠੰਢਕ ਮਿਲਦੀ ਹੈ, ਸੋਜ ਘਟਦੀ ਹੈ ਅਤੇ ਖੂਨ ਦਾ ਸਰਕੂਲੇਸ਼ਨ ਬਿਹਤਰ ਹੁੰਦਾ ਹੈ।
ਸਭ ਤੋਂ ਜ਼ਰੂਰੀ ਨਿਯਮ:
ਅੱਖਾਂ ਨੂੰ ਸਿਹਤਮੰਦ ਰੱਖਣ ਲਈ ਸਕ੍ਰੀਨ ਟਾਈਮ ਨੂੰ ਸੀਮਤ ਕਰਨਾ ਬਹੁਤ ਜ਼ਰੂਰੀ ਹੈ। ਖਾਸ ਕਰਕੇ ਰਾਤ ਦੇ ਸਮੇਂ ਰਾਤ 9 ਵਜੇ ਤੋਂ ਬਾਅਦ ਮੋਬਾਇਲ ਅਤੇ ਟੀਵੀ ਤੋਂ ਦੂਰੀ ਬਣਾਓ। ਹਰ 20-30 ਮਿੰਟ ਬਾਅਦ ਸਕ੍ਰੀਨ ਤੋਂ ਨਜ਼ਰ ਹਟਾ ਕੇ ਬ੍ਰੇਕ ਲਓ। ਇਸ ਨਾਲ ਅੱਖਾਂ ਦੀਆਂ ਮਾਸਪੇਸ਼ੀਆਂ ਨੂੰ ਅਰਾਮ ਮਿਲਦਾ ਹੈ ਅਤੇ ਸਿਰਦਰਦ ਵਰਗੀਆਂ ਸਮੱਸਿਆਵਾਂ ਵਿਚ ਵੀ ਕਮੀ ਆਉਂਦੀ ਹੈ।
ਤ੍ਰਾਟਕ ਕਿਰਿਆ:
ਤ੍ਰਾਟਕ ਕਿਰਿਆ ਇੱਕ ਪ੍ਰਾਚੀਨ ਯੋਗ ਅਭਿਆਸ ਹੈ, ਜਿਸ ਵਿਚ ਹਨ੍ਹੇਰੇ ਕਮਰੇ ਵਿਚ ਦੀਵੇ ਜਾਂ ਮੋਮਬੱਤੀ ਦੀ ਲੌਅ ਨੂੰ ਲਗਾਤਾਰ ਦੇਖਿਆ ਜਾਂਦਾ ਹੈ। ਇਸ ਅਭਿਆਸ ਨਾਲ ਅੱਖਾਂ ਦੀ ਸਫਾਈ ਹੁੰਦੀ ਹੈ, ਹੰਝੂ ਨਿੱਕਲਣ ਨਾਲ ਅੱਖਾਂ ਦੀ ਨੈਚੁਰਲ ਕਲੀਨਿੰਗ ਹੁੰਦੀ ਹੈ, ਇਕਾਗਰਤਾ ਅਤੇ ਮਾਨਸਿਕ ਸਥਿਰਤਾ ਵਧਦੀ ਹੈ। ਨਿਯਮਿਤ ਅਭਿਆਸ ਨਾਲ ਅੱਖਾਂ ਦੀ ਤਾਕਤ ਵਿਚ ਹੌਲੀ-ਹੌਲੀ ਸੁਧਾਰ ਦੇਖਣ ਨੂੰ ਮਿਲਦਾ ਹੈ।
About The Author