ਮੇਘਾਲਿਆ ‘ਚ ਕੋਰੋਨਾ ਪਾਜ਼ਿਟਵ ਡਾਕਟਰ ਦੀ ਮੌਤ

Sach Kahoon Punjabi Desk Picture
Published On

ਮੇਘਾਲਿਆ ‘ਚ ਕੋਰੋਨਾ ਪਾਜ਼ਿਟਵ ਡਾਕਟਰ ਦੀ ਮੌਤ

ਸ਼ਿਲਾਂਗ। ਮੇਘਾਲਿਆ ‘ਚ ਕੋਰੋਨਾ ਵਾਇਰਸ (ਕੋਵਿਡ -19) ਨਾਲ ਸੰਕਰਮਿਤ ਪਹਿਲੇ ਵਿਅਕਤੀ ਦੀ ਬੁੱਧਵਾਰ ਤੜਕੇ ਮੌਤ ਹੋ ਗਈ। ਉਹ 69 ਸਾਲਾਂ ਦੇ ਸਨ।

ਮੇਘਾਲਿਆ ਦੇ ਸਿਹਤ ਵਿਭਾਗ ਦੇ ਕਮਿਸ਼ਨਰ ਅਤੇ ਸਕੱਤਰ ਪੀ ਸੰਪਤ ਕੁਮਾਰ ਨੇ ਇਹ ਜਾਣਕਾਰੀ ਦਿੱਤੀ। ਡਾ. ਸਾਈਲੋ ਸ਼ਿਲਾਂਗ ਦੇ ਬੇਥਨੀ ਹਸਪਤਾਲ ਦੇ ਡਾਇਰੈਕਟਰ ਸਨ ਅਤੇ ਸੋਮਵਾਰ ਨੂੰ ਹੀ Àਨ੍ਹਾਂ ਦੀ ਕੋਰੋਨਾ ਟੈਸਟ ਦੀ ਰਿਪੋਰਟ ਸਕਾਰਾਤਮਕ ਆਈ। ਉੱਤਰ-ਪੂਰਬੀ ਭਾਰਤ ਵਿਚ ਕੋਰੋਨਾ ਤੋਂ ਹੋਈ ਮੌਤ ਦਾ ਇਹ ਦੂਜਾ ਮਾਮਲਾ ਹੈ। ਡਾਕਟਰ ਸਾਈਲੋ ਦੇ ਪਰਿਵਾਰ ਦੇ ਇਕ ਮੈਂਬਰ ਨੇ ਦੱਸਿਆ ਕਿ ਅਸੀਂ ਸਰਕਾਰ ਵੱਲੋਂ ਉਸ ਦੇ ਸਸਕਾਰ ਲਈ ਲਾਸ਼ ਮਿਲਣ ਦੀ ਉਡੀਕ  ਕਰ ਰਹ ਹਾਂ ।

ਡਾ. ਸਾਈਲੋ ਨੇ ਅੱਜ ਸਵੇਰੇ 2.55 ਵਜੇ ਬੈਥਨੀ ਹਸਪਤਾਲ ਵਿੱਚ ਅੰਤਮ ਸਾਹ ਲਏ। ਡਾ: ਸਾਈਲੋ ਵਿਦੇਸ਼ ਨਹੀਂ ਗਿਆ ਸੀ, ਪਰ ਏਅਰ ਇੰਡੀਆ ਵਿਚ ਉਸ ਦਾ ਜਵਾਈ ਪਾਇਲਟ ਲਗਭਗ ਇਕ ਮਹੀਨਾ ਪਹਿਲਾਂ ਨਿਊਯਾਰਕ ਤੋਂ ਭਾਰਤ ਆਇਆ ਸੀ। ਡਾ. ਸਾਈਲੋ ਦਾ ਜਵਾਈ 15 ਮਾਰਚ ਨੂੰ ਨਿਊਯਾਰਕ ਤੋਂ ਨਵੀਂ ਦਿੱਲੀ ਆਇਆ ਅਤੇ ਫਿਰ ਨਵੀਂ ਦਿੱਲੀ ਤੋਂ 17 ਮਾਰਚ ਨੂੰ ਮਨੀਪੁਰ ਦੀ ਰਾਜਧਾਨੀ ਇੰਫਾਲ ਆਇਆ।  ਉਹ 20 ਮਾਰਚ ਨੂੰ ਦਿੱਲੀ ਵਾਪਸ ਆਇਆ ਅਤੇ 24 ਮਾਰਚ ਨੂੰ ਦਿੱਲੀ ਤੋਂ ਸ਼ਿਲਾਂਗ ਚਲਾ ਗਿਆ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।

About The Author

Related Posts