ਪ੍ਰਦੂਸ਼ਣ ਰੋਕਣ ਲਈ ਸਰਕਾਰ ਅਤੇ ਸਮਾਜ ਦੋਵੇਂ ਹੋਣ ਸਰਗਰਮ

ਪ੍ਰਦੂਸ਼ਣ ਰੋਕਣ ਲਈ ਸਰਕਾਰ ਅਤੇ ਸਮਾਜ ਦੋਵੇਂ ਹੋਣ ਸਰਗਰਮ

ਦੀਵਾਲੀ ਦੀ ਰਾਤ ਇਨਸਾਨ ਨੂੰ ਬਿਹਤਰ ਆਬੋ-ਹਵਾ ਦੇਣ ਦੀਆਂ ਸੁਪਰੀਮ ਕੋਰਟ ਦੀਆਂ ਉਮੀਦਾਂ ਦਾ ਦੀਵਾ ਖੁਦ ਹੀ ਇਨਸਾਨ ਨੇ ਬੁਝਾ ਦਿੱਤਾ ਸ਼ਾਮ ਅੱਠ ਵਜੇ ਤੋਂ ਬਾਅਦ ਜਿਵੇਂ-ਜਿਵੇਂ ਰਾਤ ਹੋ ਰਹੀ ਸੀ, ਕੇਂਦਰ ਸਰਕਾਰ ਵੱਲੋਂ ਸੰਚਾਲਿਤ ਸਿਸਟਮ-ਏਅਰ ਕੁਆਲਿਟੀ ਐਂਡ ਵੈਦਰ ਫੋਰਕਾਸਟਿੰਗ ਐਂਡ ਰਿਸਰਚ ਅਰਥਾਤ ਸਫ਼ਰ ਦੇ ਐਪ ’ਤੇ ਦਿੱਲੀ-ਐਨਸੀਆਰ ਦਾ ਏਆਈਕਿਊ (ਏਅਰ ਕੁਆਲਿਟੀ ਇੰਡੈਕਸ) ਬਦਤਰ ਹੁੰਦਾ ਚਲਾ ਗਿਆ ਸਾਫ਼ ਹੋ ਗਿਆ ਹੈ ਕਿ ਬੀਤੇ ਸਾਲਾਂ ਦੀ ਤੁਲਨਾ ’ਚ ਇਸ ਵਾਰ ਦੀਵਾਲੀ ਦੀ ਰਾਤ ਦਾ ਜ਼ਹਿਰ ਕੁਝ ਘੱਟ ਨਹੀਂ ਹੋਇਆ,

ਕਾਨੂੰਨ ਦੇ ਡਰ, ਸਮਾਜਿਕ ਅਪੀਲ, ਸਾਰੇ ਕੁਝ ’ਤੇ ਸਰਕਾਰ ਨੇ ਖੂਬ ਖਰਚ ਕੀਤਾ, ਪਰ ਭਾਰੀ ਮੈਡੀਕਲ ਬਿੱਲ ਦੇਣ ਨੂੰ ਰਾਜ਼ੀ ਸਮਾਜ ਨੇ ਸੁਪਰੀਮ ਕੋਰਟ ਦੇ ਸਖ਼ਤ ਆਦੇਸ਼ ਤੋਂ ਬਾਅਦ ਵੀ ਸਮਾਂ, ਆਵਾਜ਼ ਦੀ ਕੋਈ ਵੀ ਸੀਮਾ ਨਹੀਂ ਮੰਨੀ ਮਾੜੀ ਕਿਸਮਤ ਇਹ ਹੈ ਕਿ ਜਦੋਂ ਪ੍ਰਧਾਨ ਮੰਤਰੀ ਜ਼ੀਰੋ ਕਾਰਬਨ ਨਿਕਾਸੀ ਵਰਗਾ ਵਾਅਦਾ ਅੰਤਰਰਾਸ਼ਟਰੀ ਭਾਈਚਾਰੇ ਸਾਹਮਣੇ ਕਰ ਰਹੇ ਹਨ, ਉਦੋਂ ਇੱਕ ਕੁਰੀਤੀ ਦੇ ਚੱਲਦਿਆਂ ਰਾਜਧਾਨੀ ਸਮੇਤ ਸਮੁੱਚੇ ਦੇਸ਼ ’ਚ ਉਹ ਸਭ ਕੁਝ ਹੋਇਆ,

ਜਿਸ ’ਤੇ ਪਾਬੰਦੀ ਹੈ, ਅਤੇ ਉਸ ’ਤੇ ਰੋਕ ਲਈ ਨਾ ਹੀ ਪੁਲਿਸ ਅਤੇ ਨਾ ਹੀ ਹੋਰ ਕੋਈ ਵਿਭਾਗ ਮੈਦਾਨ ’ਚ ਦਿਸਿਆ ਜੇਕਰ ਇਹ ਸਮਝਿਆ ਜਾ ਰਿਹਾ ਹੈ ਕਿ ਸਾਲ ’ਚ ਦੋ-ਚਾਰ ਦਿਨ ਹੋਰ ਖਾਸ ਕਰਕੇ ਦੀਵਾਲੀ ’ਤੇ ਪਟਾਕੇ ਚਲਾਉਣ ਨਾਲ ਪ੍ਰਦੂਸ਼ਣ ਗੰਭੀਰ ਰੂਪ ਲੈ ਲੈਂਦਾ ਹੈ, ਤਾਂ ਇਹ ਸਮੱਸਿਆ ਦਾ ਸਰਲੀਕਰਨ ਹੈ ਇਹ ਵਿਚਿੱਤਰ ਹੈ ਕਿ ਪਟਾਕਿਆਂ ਦੇ ਇਸਤੇਮਾਲ ਨੂੰ ਰੋਕਣ ’ਤੇ ਤਾਂ ਲੋੜ ਤੋਂ ਜ਼ਿਆਦਾ ਜੋਰ ਦਿੱਤਾ ਜਾ ਰਿਹਾ ਹੈ, ਪਰ ਪ੍ਰਦੂਸ਼ਣ ਫੈਲਾਉਣ ਵਾਲੇ ਹੋਰ ਕਾਰਨਾਂ, ਜਿਵੇਂ ਪਰਾਲੀ ਨੂੰ ਅੱਗ, ਵਾਹਨਾਂ-ਕਾਰਖਾਨਿਆਂ ਤੋਂ ਹੋਣ ਵਾਲੀ ਨਿਕਾਸੀ ਅਤੇ ਸੜਕਾਂ ਅਤੇ ਨਿਰਮਾਣ ਸਥਾਨਾਂ ਤੋਂ ਉੱਡਣ ਵਾਲੀ ਧੂੜ ਨੂੰ ਰੋਕਣ ਲਈ ਕੋਈ ਠੋਸ ਯਤਨ ਨਹੀਂ ਕੀਤੇ ਜਾ ਰਹੇ ਹਨ

ਮਾੜੀ ਕਿਸਮਤ ਨੂੰ ਇਹ ਇੱਕ ਮਾਹੌਲ ਬਣਾ ਦਿੱਤਾ ਗਿਆ ਹੈ ਕਿ ਪ੍ਰਦੂਸ਼ਣ ਲਈ ਪਟਾਕੇ ਹੀ ਸਭ ਤੋਂ ਜ਼ਿਆਦਾ ਜਿੰਮੇਵਾਰ ਹਨ ਇਸ ਦੇ ਚੱਲਦਿਆਂ ਅਦਾਲਤਾਂ ਤੋਂ ਲੈ ਕੇ ਸਰਕਾਰਾਂ ਤੱਕ ਪਟਾਕਿਆਂ ’ਤੇ ਪਾਬੰਦੀ ਸਬੰਧੀ ਮਨਮਰਜ਼ੀ ਦੇ ਆਦੇਸ਼ ਦੇ ਰਹੀਆਂ ਹਨ ਦੋਵਾਂ ਹੀ ਸਥਿਤੀਆਂ ਦਾ ਸਾਹਮਣਾ ਕਰਨ ਲਈ ਸਾਨੂੰ ਦੋ ਗੱਲਾਂ ਨੂੰ ਸਮਝਣਾ ਹੋਵੇਗਾ ਪਹਿਲੀ ਗੱਲ, ਉੱਤਰ ਭਾਰਤ ਦੇ ਮੈਦਾਨੀ ਇਲਾਕੇ ਦਾ ਭੂਗੋਲ ਅਜਿਹਾ ਹੈ ਕਿ ਇੱਕ ਕਟੋਰੇ ਦੇ ਥੱਲੇ ਵਾਂਗ ਹੈ ਜਿੱਥੇ ਹਵਾ ਘੱਟ ਘੱਟ ਚੱਲਦੀ ਹੈ ਇੱਕ ਪਾਸੇ, ਹਿਮਾਲਿਆ, ਪੱਛਮ ’ਚ ਮਾਰੂਥਲ ਅਤੇ ਦੱਖਣ ’ਚ ਉੱਚੇ ਪਠਾਰ ਅਤੇ ਵਿੰਧਿਆ ਪਰਬਤ ਹਨ

ਇਸ ਖੇਤਰ ’ਚ ਜ਼ਿਆਦਾ ਧੂੰਆਂ ਪੈਦਾ ਕਰਨ ਵਾਲੇ ਸਾਰੇ ਪ੍ਰਯੋਜਨਾਂ ਨੂੰ ਰੋਕਣਾ ਜ਼ਰੂਰੀ ਹੈ ਦੂਜੀ ਗੱਲ, ਸਾਨੂੰ ਵਾਤਾਵਰਨ ਦੀ ਗੱਲ ਆਪਣੇ ਸਮਾਜ ਦੇ ਸੁਭਾਅ ਅਤੇ ਸੰਸਕ੍ਰਿਤੀ ਦੇ ਅਨੁਸਾਰ ਕਰਨੀ ਹੋਵੇਗੀ ਭਾਵ ਲੋਕਾਂ ਨੂੰ ਇਹ ਜਤਾਉਣਾ ਹੋਵੇਗਾ ਕਿ ਸਾਡੇ ਤਿਉਹਾਰ ਹੀ ਨਹੀਂ, ਸਾਡਾ ਜੀਵਨ ਅਤੇ ਉਸ ਦਾ ਅਨੰਦ ਵੀ ਕੁਦਰਤ ਦੇ ਸੁਹੱਪਣ ਦਾ ਹਿੱਸਾ ਹੈ ਸਾਨੂੰ ਆਪਣੇ ਉਤਸਵਾਂ ’ਚ ਅਨੰਦ ਦੀ ਮਾਤਰਾ ਵਧਾਉਣੀ ਹੋਵੇਗੀ, ਜ਼ਹਿਰੀਲੇਪਣ ਨੂੰ ਘੱਟ ਕਰਨਾ ਹੋਵੇਗਾ ਅਜਿਹੇ ’ਚ ਦੀਵਾਲੀ ’ਤੇ ਪਟਾਕਿਆਂ ’ਤੇ ਰੋਕ ਸਬੰਧੀ ਕੁਝ ਜ਼ਿਆਦਾ ਹੀ ਸਖਤੀ ਵਰਤੀ ਜਾਣ ਲੱਗੀ ਹੈ, ਇਸ ਲਈ ਇਹ ਜ਼ਰੂਰੀ ਹੈ ਕਿ ਉਨ੍ਹਾਂ ਦੇ ਨਿਰਮਾਣ ਅਤੇ ਉਪਯੋਗ ਸਬੰਧੀ ਕੋਈ ਸਮੁੱਚੀ ਨੀਤੀ ਬਣਾਈ ਜਾਵੇ, ਤਾਂ ਕਿ ਉਤਸਵਾਂ ਦਾ ਅਨੰਦ ਵੀ ਬਣਿਆ ਰਹੇ ਅਤੇ ਪਟਾਕਾ ਉਦਯੋਗ ਵੀ ਚੌਪਟ ਨਾ ਹੋਵੇ

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ