ਸਾਲ ਭਰ ‘ਚ 562 ਕਰੋੜ ਦੀ ਬਲੈਕਮਨੀ ਜ਼ਬਤ : ਰਿਪੋਰਟ

BLack Money Siezed, Finance Ministry Report , GOVT, Revealing,

ਨਵੀਂ ਦਿੱਲੀ: ਇੱਕ ਸਾਲ ਵਿੱਚ ਦੇਸ਼ ਭਰ ਵਿੱਚ 562 ਕਰੋੜ ਦੀ ਬਲੈਕ ਮਨੀ (Black Money Seized) ਜ਼ਬਤ ਕੀਤੀ ਗਈ। ਸਰਕਾਰ ਦੀ ਫਾਈਨਾਂਸ਼ੀਅਲ ਇੰਟੈਲੀਜੈਂਸ ਯੂਨਿਟ (FIU) ਦੀ ਰਿਪੋਰਟ ਵਿੱਚ ਇਸ ਦਾ ਖੁਲਾਸਾ ਹੋਇਆ ਹੈ। ਇਸ ਦੇ ਮੁਤਾਬਕ, ਵਿੱਤੀ ਸਾਲ 2015-16 ਵਿੱਚ ਸ਼ੱਕੀ ਲੈਣ-ਦੇਣ, ਜਾਅਲੀ ਕਰੰਸੀ, ਅੱਤਵਾਦ ਫੰਡਿੰਗ ਅਤੇ ਵਿਦੇਸ਼ਾਂ ਤੋਂ ਗੈਰ ਕਾਨੂੰਨੀ ਫੰਡ ਟਰਾਂਸਫਰ ਦੇ 200 ਫੀਸਦੀ ਤੋਂ ਜ਼ਿਆਦਾ ਕੇਸ ਫੜੇ ਗਏ। ਜ਼ਿਕਰਯੋਗ ਹੈ ਕਿ ਆਈਸੀਯੂ ਫਾਈਨਾਂਸ ਮਨਿਸਟਰੀ ਦੀ ਟੈਕਨੀਲਕਲ ਇੰਟੈਲੀਜੈਂਸ ਵਿੰਗ ਹੈ। ਇਹ ਫਾਈਨਾਂਸ ਨਾਲ ਜੁੜੀਆਂ ਗੜਬੜੀਆਂ ‘ਤੇ ਨਜ਼ਰ ਰੱਖਦੀ ਹੈ।

ਸ਼ੱਕੀ ਲੈਣ-ਦੇਣ ਵੀ ਦੁੱਗਣਾ ਹੋਇਆ

  • ਪਿਛਲੇ ਵਿੱਤੀ ਸਾਲ ਦੇ ਮੁਕਾਬਲੇ 2015-16 ਵਿੱਚ ਕੈਸ਼ ਟਰਾਂਜੈਕਸ਼ਨ 80 ਲੱਖ ਤੋਂ ਵਧ ਦੇ 1.6 ਕਰੋੜ ਰੁਪਏ ਤੋਂ ਜ਼ਿਆਦਾ ਹੋ ਗਏ।
  • ਇਨ੍ਹਾਂ ਵਿੱਚ ਸ਼ੱਕੀ ਲੈਣ-ਦੇਣ ਦੀ ਗਿਣਤੀ ਵੀ 58,646 ਤੋਂ 1,05,973 ਕਰੋੜ ਹੋ ਗਈ।
  • ਜਾਅਲੀ ਨੋਟਾਂ ਨਾਲ ਜੁੜੇ ਅੰਕੜੇ ਵੀ 16 ਫੀਸਦੀ ਤੋਂ ਜ਼ਿਆਦਾ ਵਧੇ ਹਨ।
  • ਜਦੋਂਕਿ ਵਿਦੇਸ਼ਾਂ ਤੋਂ ਫੰਡ ਟਰਾਂਸਫਰ ਦੇ ਮਾਮਲਿਆਂ ਵਿੱਚ 850 ਫੀਸਦੀ ਦਾ ਵਾਧਾ ਸਾਹਮਣੇ ਆਇਆ ਹੈ।
  • ਬੈਂਕਾਂ ਅਤੇ ਹੋਰ ਵਿੱਤੀ ਕੰਪਨੀਆਂ ਵਿੱਚ ਮਨੀ ਲਾਂਡਰਿੰਗ ਐਕਟ ਨਾਲ ਜੁੜੇ 21 ਮਾਮਲੇ ਮਿਲੇ।

ਕਿਵੇਂ ਕੰਮ ਕਰਦੀ ਹੈ FIU ?

ਜ਼ਿਕਰਯੋਗ ਹੈ ਕਿ ਐਫ਼ਆਈਯੂ ਵਿੱਤ ਮੰਤਰਾਲੇ ਦਾ ਇੱਕ ਤਕਨੀਕੀ ਇੰਟੈਲੀਜੈਂਸ ਵਿੰਗ ਹੈ, ਜੋ ਫਾਈਨਾਂਸ ਨਾਲ ਜੁੜੀਆਂ ਗੜਬੜੀਆਂ ‘ਤੇ ਨਜ਼ਰ ਰੱਖਦਾ ਹੈ। ਇਸ ਨੂੰ 2004 ਵਿੱਚ ਬਣਾਇਆ ਗਿਆ। ਇਸ ਦਾ ਕੰਮ ਬੈਂਕ ਅਤੇ ਹੋਰ ਚੈਨਲਾਂ ਦੀ ਮੱਦਦ ਨਾਲ ਮਨੀ ਲਾਂਡਰਿੰਗ, ਅੱਤਵਾਦ ਫੰਡਿੰਗ ਅਤੇ ਜਾਅਲੀ ਨੋਟਾਂ ਨਾਲ ਜੁੜਿਆ ਅੰਕੜਾ ਇਕੱਠਾ ਕਰਨਾ ਹੈ। ਬਾਅਦ ਇਸ ਡਾਟਾ ਨੂੰ ਇਕੋਨਮੀ ਨਾਲ ਜੁੜੇ ਕ੍ਰਾਈਮ ‘ਤੇ ਐਕਸ਼ਨ ਲਈ ਜਾਂਚ ਏਜੰਸੀਆਂ ਨਾਲ ਸ਼ੇਅਰ ਕੀਤਾ ਜਾਂਦਾ ਹੈ।

ਤਕਨਾਲੋਜੀ ਅੰਕੜਿਆਂ ਵਿੱਚ ਵਾਧੇ ਦਾ ਕਾਰਨ

  • ਅੰਕੜਿਆਂ ਵਿੱਚ ਵਾਧੇ ਦਾ ਕਾਰਨ ਸ਼ੱਕੀ ਫੰਡ ਟਰਾਂਸਫ਼ਰ ‘ਤੇ ਨਜ਼ਰ ਰੱਖਣ ਲਈ ਟੈਕਨਾਲੋਜੀ ਦੀ ਮੱਦਦ ਲੈਣ ਅਤੇ ਅਫ਼ਸਰਾਂ ਦੀ ਜਾਗਰੂਕਤਾ ਹੈ।
  • ਬੈਂਕਾਂ ਦੀ ਮੱਦਦ ਨਾਲ ਦੇਸ਼ ਅਤੇ ਵਿਦੇਸ਼ਾਂ ਵਿੱਚ ਕਾਲੇ ਧਨ ‘ਤੇ ਸਖ਼ਤੀ ਨਾਲ ਨਜ਼ਰ ਰੱਖੀ ਜਾ ਰਹੀ ਹੈ।
  • ਬਲੈਕਮਨੀ ਦੇ ਨਾਲ ਟੈਕਸ ਚੋਰੀ ਅਤੇ ਮਨੀ ਲਾਂਡਰਿੰਗ ਨਾਲ ਜੁੜੇ ਕੂਨ ਦੇ ਹਿਸਾਬ ਨਾਲ ਕਾਰਵਾਈ ਚੱਲ ਰਹੀ ਹੈ। ਆਈਐਫ਼ਸੂ ਤੋਂ ਮਿਲੇ ਇਨਪੁੱਟ ‘ਤੇ ਸੀਬੀਡੀਟੀ ਨੇ 155 ਕਰੋੜ ਦੀ ਬੇਹਿਸਾਬ ਇਨਕਮ ‘ਤੇ ਕਾਰਵਾਈ ਕੀਤੀ।
  • ਕੁੱਲ 562 ਕਰੋੜ ਦਾ ਕਾਲਾ ਧਨ ਜ਼ਬਤ ਹੋਇਆ।