ਭਾਰੀ ਮੀਂਹ, ਹੜ੍ਹ ਅਤੇ ਲੈਂਡਸਲਾਈਡ, 9 ਦਿਨਾਂ ਵਿੱਚ 17 ਮੌਤਾਂ

Died,Flood and Heavy Rain, Indian Army, Landslide, Life Efect

ਨਵੀਂ ਦਿੱਲੀ: ਮੀਂਹ, ਹੜ੍ਹ ਅਤੇ ਜ਼ਮੀਨ ਖਿਸਕਣ ਕਾਰਨ ਦੇਸ਼ ਦੇ ਕਈ ਹਿੱਸਿਆਂ ਵਿੱਚ ਹਾਲਾਤ ਅਜੇ ਵੀ ਖਰਾਬ ਬਣੇ ਹੋਏ ਹਨ। ਰਾਜਸਥਾਨ ਵਿੱਚ ਬੀਤੇ 9 ਦਿਨਾਂ ਵਿੱਚ 17 ਜਣਿਆਂ ਦੀ ਮੌਤ ਹੋ ਚੁੱਕੀ ਹੈ। ਗੁਜਰਾਤ ਅਤੇ ਰਾਜਸਥਾਨ ਵਿੱਚ ਹੜ੍ਹ ਵਿੱਚ ਫਸੇ ਲੋਕਾਂ ਨੂੰ ਬਚਾਉਣ ਲਈ ਮੁਹਿੰਮ ਚਲਾਈ ਜਾ ਰਹੀ ਹੈ। ਹਵਾਈ ਫੌਜ ਨੇ ਗੁਜਰਾਤ ਵਿੱਚ ਪਾਟਨ ਦੇ ਬਿਸਮਿੱਲਾਗੜ੍ਹ ਪਿੰਡ ਵਿੱਚ ਹੜ੍ਹ ਵਿੱਚ ਫਸੇ ਇੱਕ ਲੜਕੇ ਨੂੰ ਹੈਲੀਕਾਪਟਰ ਰਾਹੀਂ ਬਚਾ ਲਿਆ। ਉਸ ਦੇ ਸਰੀਰ ਦੇ ਹੇਠਲੇ ਹਿੱਸੇ ਵਿੱਚ ਕਈ ਫਰੈਕਟਚਰਜ਼ ਹਨ। ਉੜੀਸਾ ਵਿੱਚ ਐਤਵਾਰ ਨੂੰ ਬਿਜਲੀ ਡਿੱਗਣ ਨਾਲ 11 ਲੋਕਾਂ ਦੀ ਮੌਤ ਹੋ ਗਈ।

ਕਿਤੇ ਧੁੱਪ, ਕਿਤੇ ਬੱਦਲ

  • ਮੱਧ ਪ੍ਰਦੇਸ਼ ਵਿੱਚ ਝਾਬੁਆ ਜ਼ਿਲ੍ਹੇ ਵਿੱਚ ਲਗਾਤਾਰ 20 ਦਿਨਾਂ ਤੋਂ ਕਦੇ ਹਲੀਕ ਅਤੇ ਕਦੀ ਮੋਹਲੇਧਾਰ ਬਾਰਸ਼ ਹੋ ਰਹੀ ਹੈ।
  • ਐਤਵਾਰ ਨੂੰ ਇੱਥੇ ਰਿਮਝਿਮ ਵਰਖਾ ਹੋਈ।
  • ਲਗਾਤਾਰ ਹੋ ਰਹੀ ਬਾਰਸ਼ ਨਾਲ ਇੱਥੇ ਆਮ ਜ਼ਿੰਦਗੀ ‘ਤੇ ਕਾਫ਼ੀ ਅਸਰ ਹੋਇਆ ਹੈ।
  • ਖੇਤਾਂ ਵਿੱਚ ਪਾਣੀ ਭਰਨ ਨਾਲ ਫਸਲਾਂ ਦਾ ਨੁਕਸਾਨ ਹੋਣ ਦਾ ਸ਼ੱਕ ਹੈ।
  • ਝਾਬੁਆ ਨੂੰ ਛੱਡ ਕੇ ਰਾਜ ਦੇ ਜ਼ਿਆਦਾਤਰ ਹਿੱਸਿਆਂ ਵਿੱਚ ਐਤਵਾਰ ਨੂੰ ਬਦਲ ਛਾਏ ਰਹੇ ਤਾਂ ਕਿਤੇ-ਕਿਤੇ ਧੁੱਪ ਨਿਕਲੀ।
  • ਮੌਸਮ ਵਿਪਾਗ ਮੁਤਾਬਕ, ਰਾਜ ਵਿੱਚ ਅਜੇ ਕਿਸੇ ਤਰ੍ਹਾਂ ਦਾ ਸਿਸਟਮ ਨਹੀਂ ਬਣਿਆ।
  • ਰਾਜ ਵਿੱਚ ਤਿੰਨ ਦਿਨਾਂ ਤੱਕ ਕੁਝ ਥਾਵਾਂ ‘ਤੇ ਛਿੱਟਪੁੱਟ ਮੀਂਹ ਪੈਣ ਦੇ ਆਸਾਰ ਹਨ।

ਮੀਂਹ ਕਾਰਨ ਜਨਜੀਵਨ ਪ੍ਰਭਾਵਿਤ

ਫੌਜ ਦੇ ਬੁਲਾਰੇ ਮੁਨੀਸ਼ ਓਝਾ ਨੇ ਦੱਸਿਆ ਕਿ ਫੌਜ ਦੀ ਟੁਕੜੀ ਨੇ ਜਾਲੌਰ ਦੇ ਸਾਂਚੌਰ ਤੋਂ 87 ਵਿਅਕਤੀਆਂ ਨੂੰ ਸਾਂਕੜ, ਸੁਰਵਾ, ਦੁਤਵਾ ਅਤੇ ਪਦਰਾਦੀ ਪਿੰਡਾਂ ‘ਚੋਂ ਸੁਰੱਖਿਅਤ ਥਾਵਾਂ ‘ਤੇ ਪਹੁੰਚਾਇਆ। ਉਨ੍ਹਾਂ ਦੱਸਿਆ ਕਿ ਸੁਰੱਖਿਅਤ ਥਾਵਾਂ ‘ਤੇ ਪਹੁੰਚਾਏ ਗਏ ਸੁਰਵਾ ਵਿੱਚ ਇੱਕ ਵਿਅਕਤੀ ਨੂੰ ਦਿਲ ਦਾ ਦੌਰਾ ਪੈਣ ਅਤੇ ਸਾਂਚੌਰ ਦੇ ਦੁਤਵਾ ਵਿੱਚ ਇੱਕ ਬਿਮਾਰੀ ਔਰਤ ਨੂੰ ਐਮਰਜੈਂਸੀ ਇਲਾਜ ਦੀ ਲੋੜ ਸੀ।
ਬਾੜਮੇਰ, ਪਾਲੀ, ਜਾਲੌਰ, ਸਿਰੌਹੀ ਜ਼ਿਲ੍ਹਿਆਂ ਵਿੱਚ ਪਿਛਲੇ ਇੱਕ ਹਫ਼ਤੇ ਦੌਰਾਨ ਭਾਰੀ ਮੀਂਹ ਕਾਰਨ ਆਮ ਜਨਜੀਵਨ ਪ੍ਰਭਾਵਿਤ ਹੋਇਆ ਹੈ। ਸਾਰੇ ਜ਼ਿਲ੍ਹਿਆਂ ਵਿੱਚ ਜ਼ਿਲ੍ਹਾ ਪ੍ਰਸ਼ਾਸਨ, ਫੌਜ, ਐਨਡੀਆਰਐਫ਼, ਐਸਡੀਆਰਐਫ਼ ਦੇ ਲੋਕ ਰਾਹਤ ਕਾਰਜਾਂ ਵਿੱਚ ਜੁਟੇ ਹਨ।

ਬਿਜਲੀ ਡਿੱਗਣ ਨਾਲ 11 ਮੌਤਾਂ

  • ਰਾਜ ਵਿੱਚ ਐਤਵਾਰ ਨੂੰ ਕੇਂਦਰਪਾੜਾ, ਭਦਰਕ, ਬਾਲਾਸਰ ਜ਼ਿਲ੍ਹਿਆਂ ਵਿੱਚ ਬਿਜਲੀ ਡਿੱਗਣ ਨਾਲ 11 ਵਿਅਕਤੀਆਂ ਦੀ ਮੌਤ ਹੋ ਗਈ।
  • ਸਰਕਾਰੀ ਸੂਤਰਾਂ ਮੁਤਾਬਕ, ਭਦਰਕ ਜ਼ਿਲ੍ਹੇ ਵਿੱਚ ਪੰਜ ਜਣਿਆਂ ਦੀ ਮੌਤ ਹੋਈ ਹੈ।
  • ਦੇਂਦਰਪਾੜਾ ਅਤੇ ਬਾਲਾਸਰ ਵਿੱਚ 3-3 ਵਿਅਕਤੀਆਂ ਦੀ ਮੌਤ ਹੋਈ।
  • ਅੱਠ ਲੋਕ ਜ਼ਖ਼ਮੀ ਹੋਏ ਹਨ।
  • ਇਸ ਤੋਂ  ਇਲਾਵਾ ਹੜ੍ਹ ਕਾਰਨ ਜਾਜਪੁਰ ਜ਼ਿਲ੍ਹੇ ਵਿੱਚ ਐਤਵਾਰ ਨੂੰ ਤਿੰਨ ਹੋਰ ਵਿਅਕਤੀਆਂਦ ਦੀ ਮੌਤ ਹੋ ਗਈ।
  • ਇਸ ਕਾਰਨ ਹੜ੍ਹ ਨਾਲ ਇੱਥੇ ਮਰਨ ਵਾਲਿਆਂ ਦਾ ਅੰਕੜਾ ਵਧ ਕੇ ਸੱਤ ਹੋ ਗਿਆ ਹੈ।

10 ਦਿਨਾਂ ਵਿੱਚ 34 ਮੌਤਾਂ

ਬੰਗਾਲ ਦੇ ਹਾਵੜਾ, ਹੁਗਲੀ ਅਤੇ ਵੈਸਟ ਮਿਦਨਾਪੁਰ ਜ਼ਿਲ੍ਹਿਆਂ ਵਿੱਚ ਹੜ੍ਹ ਤੋਂ ਕੁਝ ਰਾਹਤ ਮਿਲੀ ਹੈ। ਰਾਜ ਵਿੱਚ 21 ਜੁਲਾਈ ਤੋਂ ਲੈ ਕੇ ਹੁਣ ਤੱਕ ਭਾਵ ਰੀਬ 10 ਦਿਨਾਂ ਵਿੱਚ ਇੱਕੇ ਮੀਂਹ, ਹੜ੍ਹ ਨਾਲ ਵਾਪਰੇ ਹਾਦਸਿਆਂ ਵਿੱਚ 34 ਜਣਿਆਂ ਦੀ ਮੌਤ ਹੋ ਚੁੱਕੀ ਹੈ। ਡਿਜ਼ਾਸਟਰ ਮੈਨੇਜਮੈਂਟ ਦੇ ਇੱਕ ਸੀਨੀਅਰ ਸਰਕਾਰੀ ਬੁਲਾਰੇ ਮੁਤਾਬਕ, ਰਾਜ ਦੇ ਹੜ੍ਹ ਪ੍ਰਭਾਵਿਤ 11 ਜ਼ਿਲ੍ਹਿਆਂ ਦੇ 170 ਪਿੰਡਾਂ ਵਿੱਚ 25 ਲੱਖ ਲੋਕਾਂ ‘ਤੇ ਇਸ ਦਾ ਅਸਰ ਪਿਆ ਹੈ।