ਭਾਜਪਾ ਨੇ ਰਾਹੁਲ ਦੀ ਜੈਕੇਟ ਨੂੰ ਦੱਸਿਆ 70 ਹਜ਼ਾਰੀ

ਨਵੀਂ ਦਿੱਲੀ (ਏਜੰਸੀ) ਪ੍ਰਧਾਨ ਮੰਤਰੀ ਮੋਦੀ ‘ਤੇ ਸੂਟ-ਬੂਟ ਦੀ ਸਰਕਾਰ ਹੋਣ ਦਾ ਦੋਸ਼ ਲਾਉਣ ਵਾਲੇ ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਇਸ ਵਾਰ ਖੁਦ ਇਸ ਦੋਸ਼ ਦਾ ਸ਼ਿਕਾਰ ਹੋ ਰਹੇ ਹਨ ਰਾਹੁਲ ‘ਤੇ ਸ਼ਿਲਾਂਗ ‘ਚ ਇੱਕ ਪ੍ਰੋਗਰਾਮ ਦੌਰਾਨ 70 ਹਜ਼ਾਰ ਰੁਪਏ ਦੀ ਜੈਕੇਟ ਪਹਿਨਣ ਦਾ ਦੋਸ਼ ਲੱਗ ਰਿਹਾ ਹੈ ਮੇਘਾਲਿਆ ‘ਚ ਹੋਣ ਵਾਲੀਆਂ ਚੋਣਾਂ ਦੇ ਮੱਦੇਨਜ਼ਰ ਰਾਹੁਲ ਗਾਂਧੀ ‘ਤੇ ਭਾਜਪਾ ਦੀ ਮੇਘਾਲਿਆ ਯੂਨਿਟ ਨੇ ਇਹ ਹਮਲਾ ਕੀਤਾ ਹੈ ਦਰਅਸਲ ਮੇਘਾਲਿਆ ਦੇ ਵਰਕਰਾਂ ਨੇ 30 ਜਨਵਰੀ ਦੀ ਸ਼ਾਮ ਨੂੰ ਮਹਾਤਮਾ ਗਾਂਧੀ ਦੀ ਜੈਅੰਤੀ ‘ਤੇ ਸ਼ਿਲਾਂਗ ‘ਚ ‘ਸੈਲੀਬ੍ਰੇਸ਼ਨ ਆਫ ਪੀਸ ਪ੍ਰੋਗਰਾਮ’ ਕਰਵਾਇਆ ਗਿਆ।

ਸੀ ਭਾਜਪਾ ਦੀ ਮੇਘਾਲਿਆ ਇਕਾਈ ਨੇ ਦੋਸ਼ ਲਾਇਆ ਹੈ ਕਿ ਇਸ ਪ੍ਰੋਗਰਾਮ ‘ਚ ਰਾਹੁਲ ਜੋ ਜੈਕੈਟ ਪਾ ਕੇ ਗਏ ਸਨ ਉਹ ਲਗਭਗ 70,000 ਰੁਪਏ ਦੀ ਹੈ ਭਾਜਪਾ ਦੀ ਮੇਘਾਲਿਆ ਇਕਾਈ ਦੇ ਆਫਿਸ਼ੀਅਲ ਟਵਿੱਟਰ ਹੈਂਡਲ ਤੋਂ ਟਵੀਟ ਕੀਤਾ ਗਿਆ ‘ਤਾਂ ਰਾਹੁਲ ਗਾਂਧੀ ਜੀ ਵਿਆਪਕ ਭ੍ਰਿਸ਼ਟਾਚਾਰ ਦੁਆਰਾ ਮੇਘਾਲਿਆ ਦੇ ਸਰਕਾਰੀ ਖਜ਼ਾਨੇ ਨੂੰ ਰਗੜਨ ਤੋਂ ਬਾਅਦ ਬਲੈਕਮਨੀ ਨਾਲ ਸੂਟ-ਬੂਟ ਦੀ ਸਰਕਾਰ? ਸਾਡੇ ਦੁੱਖਾਂ ‘ਤੇ ਗਾਣਾ ਗਾਉਣ ਦੀ ਬਜਾਇ, ਤੁਸੀਂ ਮੇਘਾਲਿਆ ਦੀ ਨਕਾਰਾ ਸਰਕਾਰ ਦਾ ਰਿਪੋਰਟ ਕਾਰਡ ਦੇ ਸਕਦੇ ਸਨ ਤੁਹਾਡੀ ਨਰਾਜ਼ਗੀ ਸਾਡਾ ਮਜ਼ਾਕ ਉਡਾਉਂਦੀ ਹੈ’ ਇਸ ਟਵੀਟ ਤੋਂ ਬਾਅਦ ਰਾਹੁਲ ਗਾਂਧੀ ਟਵਿੱਟਰ ‘ਤੇ ਟ੍ਰੋਲ ਕੀਤੇ ਜਾਣ ਲੱਗੇ।