ਦੁਨੀਆ ਦਾ ਛੇਵਾਂ ਸਭ ਤੋਂ ਅਮੀਰ ਦੇਸ਼ ਭਾਰਤ, ਪਰ ਪੂਰੇ ਭਾਰਤ ਦੀ ਦੌਲਤ ਦਾ 58 ਫੀਸਦੀ ਸਿਰਫ 1 ਫੀਸਦੀ ਲੋਕਾਂ ਹੱਥ

30 ਕਰੋੜ ਵਿਅਕਤੀਆਂ ਨੂੰ ਦੋ ਡੰਗ ਦੀ ਰੋਟੀ ਦੀ ਵੀ ਚਿੰਤਾ, ਦੁਨੀਆ ਦੇ ਸਭ ਤੋਂ ਗਰੀਬ ਲੋਕ ਭਾਰਤ ‘ਚ

  • 51 ਫੀਸਦੀ ਔਰਤਾਂ ‘ਚ ਅਨੀਮੀਆ, 30-35 ਫੀਸਦੀ ਬੱਚੇ ਕੁਪੋਸ਼ਣ ਦੇ ਸ਼ਿਕਾਰ

ਨਵੀਂ ਦਿੱਲੀ (ਏਜੰਸੀ) ਕੁਝ ਸਮੇਂ ਪਹਿਲਾਂ ਦੇਵਾਸ ‘ਚ ਹੋਏ ਵਰਲਡ ਇਕੋਨਾਮਿਕ ਫੋਰਮ ਦੇ ਸਾਲਾਨਾ ਸੰਮੇਲਨ ਦੌਰਾਨ ਇਹ ਰਿਪੋਰਟ ਸਾਹਮਣੇ ਆਈ ਕਿ ਬੀਤੇ ਸਾਲ ਭਾਰਤ ਨੇ ਜਿੰਨੀ ਵੀ ਸਪੰਤੀ ਦਾ ਨਿਰਮਾਣ ਹੋਇਆ ਉਸਦਾ 73 ਫੀਸਦੀ ਸਿਰਫ 1 ਫੀਸਦੀ ਲੋਕਾਂ ਦੀ ਝੋਲੀ ‘ਚ ਗਿਆ ਉੱਥੇ ਬੀਤੇ ਦਿਨੀਂ ਜਾਰੀ ਹੋਈ ਨਿਊ ਵਰਲਡ ਵੈਲਥ ਰਿਪੋਰਟ ‘ਚ ਖੁਲਾਸਾ ਹੋਇਆ ਹੈ ਕਿ ਭਾਰਤ ਵਿਸ਼ਵ ਦਾ ਛੇਵਾਂ ਸਭ ਤੋਂ ਅਮੀਰ ਦੇਸ਼ ਬਣ ਗਿਆ ਹੈ ਦੇਸ਼ ਦੀ ਕੁੱਲ ਸੰਪੱਤੀ 8,230 ਅਰਬ ਡਾਲਰ ਹੈ ਇਹ ਅੰਕੜੇ ਹੈਰਾਨ ਕਰਨ ਵਾਲੇ ਹਨ ਧਨ ਦੀ ਘਾਟ ਨਹੀਂ ਪਰ ਫਿਰ ਵੀ ਦੇਸ਼ ‘ਚ 51 ਫੀਸਦੀ ਔਰਤਾਂ ਅਨੀਮੀਆ ਦੀ ਸ਼ਿਕਾਰ ਹਨ, 5 ਸਾਲ ਤੋਂ ਘੱਟ ਉਮਰ ਦੇ 59 ਫੀਸਦੀ ਬੱਚੇ ਕੁਪੋਸ਼ਣ ਦੇ ਸ਼ਿਕਾਰ ਹਨ।

ਸਭ ਤੋਂ ਚੰਗਾ ਪ੍ਰਦਰਸ਼ਨ ਕਰਨ ਵਾਲਾ ਭਾਰਤ ਦਾ ਬਜ਼ਾਰ

ਰਿਪੋਰਟ ‘ਚ ਭਾਰਤ ਨੂੰ 2017 ‘ਚ ਸਭ ਤੋਂ ਚੰਗਾ ਪ੍ਰਦਰਸ਼ਨ ਕਰਨ ਵਾਲਾ ਸੰਪੱਤੀ ਬਜ਼ਾਰ ਦੱਸਿਆ ਗਿਆ ਹੈ ਦੇਸ਼ ਦੀ ਕੁੱਲ ਸੰਪੱਤੀ 2016 ‘ਚ 6,584 ਅਰਬ ਡਾਲਰ ਤੋਂ ਵੱਧ ਕੇ 2017 ‘ਚ 8,230 ਅਰਬ ਡਾਲਰ ਹੋ ਗਈ ਹੈ, ਇਸ ‘ਚ 25 ਫੀਸਦੀ ਦਾ ਵਾਧਾ ਦਰਜ ਕੀਤਾ ਗਿਆ ਇਸ ‘ਚ ਕਿਹਾ ਗਿਆ ਹੈ ਕਿ ਪਿਛਲੇ ਦਹਾਕੇ (2007-2017) ‘ਚ ਦੇਸ਼ ਦੀ ਕੁੱਲ ਸੰਪੱਤੀ 2007 ‘ਚ 3,165 ਅਰਬ ਡਾਲਰ ਤੋਂ ਵੱਧ ਕੇ 2017 ‘ਚ 8,230 ਅਰਬ ਡਾਲਰ ਹੋ ਗਈ ਹੈ ਇਸ ‘ਚ 160 ਫੀਸਦੀ ਦਾ ਉਛਾਲ ਆਇਆ।

ਵਧੀਆ ਕੰਪਨੀ ਦੇ ਐਗਜੀਕਿਊਟਿਵ ਦੀ ਇੱਕ ਸਾਲ ਦੀ ਸੈਲਰੀ ਜਿੰਨਾ ਪੈਸਾ ਕਮਾਉਣ ‘ਚ ਕਿਸੇ ਭਾਰਤੀ ਮਜ਼ਦੂਰ ਨੂੰ ਲੱਗਣਗੇ 941 ਸਾਲ
ਪਿਛਲੇ ਸਾਲ ਦੇ ਸਰਵੇ ‘ਚ ਪਤਾ ਲੱਗਿਆ ਕਿ ਭਾਰਤ ਦੀ ਸਭ ਤੋਂ ਧਨੀ 1 ਫੀਸਦੀ ਅਬਾਦੀ ਕੋਲ ਦੇਸ਼ ਦੀ ਕੁੱਲ 58 ਫੀਸਦੀ ਸੰਪੱਤੀ ਹੈ ਇਹ ਕੌਮਾਂਤਰੀ ਪੱਧਰ ‘ਤੇ 50 ਫੀਸਦੀ ਦੇ ਅੰਕੜੇ ਤੋਂ ਜ਼ਿਆਦਾ ਹੈ ਇਸ ਸਾਲ ਦੇ ਸਰਵੇ ਤੋਂ ਵੀ ਪਤਾ ਲੱਗਦਾ ਹੈ ਕਿ 2017 ‘ਚ ਦੇਸ਼ ਦੀ ਸਭ ਤੋਂ ਧਨੀ 1 ਫੀਸਦੀ ਅਬਾਦੀ ਦੀ ਸੰਪੰਤੀ 20.9 ਫੀਸਦੀ ਵਧੀ ਇਹ ਰਾਸ਼ੀ ਵਿੱਤੀ ਸਾਲ 2017-18 ਲਈ ਭਾਰਤ ਸਰਕਾਰ ਦੀ ਬਜਟ ਰਾਸ਼ੀ ਦੇ ਬਰਾਬਰ ਹੈ।

ਅਰਬਪਤੀਆਂ ‘ਚ ਤੀਜਾ ਨੰਬਰ ਭਾਰਤ ਦਾ

ਕਰੋੜਪਤੀਆਂ ਦੀ ਗਿਣਤੀ ਦੇ ਲਿਹਾਜ ਨਾਲ ਭਾਰਤ ਦੁਨੀਆ ਦਾ ਸੱਤਵਾਂ ਸਭ ਤੋਂ ਵੱਡਾ ਦੇਸ਼ ਹੈ, ਇੱਥੇ 20,730 ਕਰੋੜਪਤੀ ਹਨ ਜਦੋਂਕਿ ਅਰਬਪਤੀਆਂ ਦੇ ਲਿਹਾਜ ਨਾਲ ਦੇਸ਼ ਦਾ ਸਥਾਨ ਅਮਰੀਕਾ ਅਤੇ ਚੀਨ ਤੋਂ ਬਾਅਦ ਵਿਸ਼ਵ ‘ਚ ਤੀਜਾ ਹੈ ਇੱਥੇ 119 ਅਰਬਪਤੀ ਹਨ ਉੱਥੇ ਦੇਸ਼ ਦੀ 30 ਕਰੋੜ ਜਨਤਾ ਗਰੀਬੀ ਰੇਖਾ ਤੋਂ ਹੇਠਾਂ ਹੈ, ਜਿਨ੍ਹਾਂ ਨੂੰ ਦੋ ਡੰਗ ਦੀ ਰੋਟੀ ਕਮਾਉਣ ਦੀ ਵੀ ਸਮੱਸਿਆ ਹੈ ਇਨ੍ਹਾਂ ‘ਚ 80 ਫੀਸਦੀ ਲੋਕ ਪੇਂਡੂ ਇਲਾਕਿਆਂ ਨਾਲ ਸਬੰਧਿਤ ਹਨ ਸ਼ਹਿਰਾਂ, ਵੱਡੇ ਸ਼ਹਿਰਾਂ ‘ਚ ਵੀ ਗਰੀਬੀ ਬਹੁਤ ਜ਼ਿਆਦਾ ਹੈ।