ਚੰਦਰਯਾਨ-3 ਲੈ ਕੇ ਆਈ ਵੱਡੀ ਅਪਡੇਟ

Chandrayaan 3

ਚੰਦਰਯਾਨ-3 ਦੇ ਰਾਕੇਟ ਦਾ ਕੁਝ ਹਿੱਸਾ ਕੰਟਰੋਲ ਤੋਂ ਬਾਹਰ (Chandrayaan-3)

  • ਧਰਤੀ ਦੇ ਵਾਯੂਮੰਡਲ ਵਿੱਚ ਵਾਪਸੀ, ਪ੍ਰਸ਼ਾਂਤ ਮਹਾਸਾਗਰ ਵਿੱਚ ਡਿੱਗਣ ਦੀ ਸੰਭਾਵਨਾ

(ਏਜੰਸੀ) ਬੈਂਗਲੁਰੂ। ਚੰਦਰਯਾਨ-3 ਦੇ ਲਾਂਚ ਵਾਹਨ ਐੱਲਵੀਐੱਮ3ਐੱਮ 4 ਦਾ ਇੱਕ ਹਿੱਸਾ ਕੰਟਰੋਲ ਤੋਂ ਬਾਹਰ ਹੋ ਗਿਆ। ਇਹ ਧਰਤੀ ਦੇ ਵਾਯੂਮੰਡਲ ਵਿੱਚ ਮੁੜ ਪ੍ਰਵੇਸ਼ ਕਰ ਗਿਆ ਹੈ। ਇਹ ਜਾਣਕਾਰੀ ਭਾਰਤੀ ਪੁਲਾੜ ਖੋਜ ਸੰਗਠਨ (ਇਸਰੋ) ਨੇ ਦਿੱਤੀ। ਉਹ ਹਿੱਸਾ ਜੋ ਕੰਟਰੋਲ ਤੋਂ ਬਾਹਰ ਆ ਗਿਆ ਸੀ, ਉਹ ਲਾਂਚ ਵਾਹਨ ਦਾ ਕ੍ਰਾਇਓਜੇਨਿਕ ਉਪਰਲਾ ਪੜਾਅ ਸੀ, ਜਿਸ ਨੇ ਚੰਦਰਯਾਨ-3 ਨੂੰ 14 ਜੁਲਾਈ ਨੂੰ ਆਪਣੇ ਨਿਯਤ ਔਰਬਿਟ ਵਿੱਚ ਰੱਖਿਆ ਸੀ। ਇਸਰੋ ਨੇ ਕਿਹਾ ਕਿ ਇਹ ਹਿੱਸਾ 15 ਨਵੰਬਰ ਨੂੰ ਦੁਪਹਿਰ 2:42 ਵਜੇ ਧਰਤੀ ਦੇ ਵਾਯੂਮੰਡਲ ਵਿੱਚ ਦਾਖਲ ਹੋਇਆ। ਇਸ ਦੇ ਕਾਬੂ ਤੋਂ ਬਾਹਰ ਜਾਣ ਦਾ ਕਾਰਨ ਅਜੇ ਸਪੱਸ਼ਟ ਨਹੀਂ ਹੋ ਸਕਿਆ ਹੈ। ਇਸ ਦੇ ਉੱਤਰੀ ਪ੍ਰਸ਼ਾਂਤ ਮਹਾਸਾਗਰ ਵਿੱਚ ਡਿੱਗਣ ਦੀ ਸੰਭਾਵਨਾ ਹੈ। ਇਸ ਦਾ ਆਖ਼ਰੀ ਜ਼ਮੀਨੀ ਮਾਰਗ ਭਾਰਤ ਵਿੱਚੋਂ ਨਹੀਂ ਲੰਘਿਆ। (Chandrayaan-3)

ਇਹ ਵੀ ਪੜ੍ਹੋ : AUS Vs SA : ਰੋਮਾਂਚਕ ਮੈਚ ’ਚ ਜਿੱਤਿਆ ਅਸਟਰੇਲੀਆ, ਫਾਈਨਲ ’ਚ ਭਾਰਤ ਨਾਲ ਹੋਵੇਗੀ ਟੱਕਰ

ਇਸਰੋ ਦੇ ਬਿਆਨ ਅਨੁਸਾਰ ਐੱਨਓਆਰਏਡੀ ਆਈਡੀ 57321 ਨਾਮਕ ਇਹ ਰਾਕੇਟ ਬਾਡੀ ਚੰਦਰਯਾਨ-3 ਦੇ ਲਾਂਚ ਦੇ 124 ਦਿਨਾਂ ਬਾਅਦ ਧਰਤੀ ’ਤੇ ਦੁਬਾਰਾ ਦਾਖਲ ਹੋਇਆ। ਚੰਦਰਯਾਨ-3 ਆਰਬਿਟ ਵਿੱਚ ਸਥਾਪਿਤ ਹੋਣ ਤੋਂ ਬਾਅਦ ਉਪਰਲਾ ਪੜਾਅ ਵੀ ਪਾਸੀਵੇਸ਼ਨ ਦੀ ਪ੍ਰਕਿਰਿਆ ਵਿੱਚੋਂ ਲੰਘਿਆ। (Chandrayaan-3)

ਪੈਸੀਵੇਸ਼ਨ ਵਿੱਚ, ਰਾਕੇਟ ਵਿੱਚ ਮੌਜ਼ੂਦ ਪ੍ਰੋਪੇਲੈਂਟ ਅਤੇ ਊਰਜਾ ਸਰੋਤ ਨੂੰ ਹਟਾ ਦਿੱਤਾ ਗਿਆ ਸੀ, ਤਾਂ ਜੋ ਪੁਲਾੜ ਵਿੱਚ ਧਮਾਕੇ ਦੇ ਖ਼ਤਰੇ ਨੂੰ ਘੱਟ ਕੀਤਾ ਜਾ ਸਕੇ। ਇਹ ਪ੍ਰਕਿਰਿਆ ਇੰਟਰ-ਏਜੰਸੀ ਸਪੇਸ ਡੈਬਰਿਸ ਕੋਆਰਡੀਨੇਸ਼ਨ ਏਜੰਸੀ (ਆਈਏਡੀਸੀ) ਅਤੇ ਸੰਯੁਕਤ ਰਾਸ਼ਟਰ ਦੇ ਦਿਸ਼ਾ-ਨਿਰਦੇਸ਼ਾਂ ਦੇ ਅਧੀਨ ਵੀ ਆਉਂਦੀ ਹੈ। ਦੱਸ ਦਈਏ ਕਿ ਚੰਦਰਯਾਨ-3 ਆਪਣੇ ਲਾਂਚ ਦੇ 41ਵੇਂ ਦਿਨ 23 ਅਗਸਤ ਨੂੰ ਚੰਦਰਮਾ ’ਤੇ ਉਤਰਿਆ ਸੀ। ਇਸ ਨਾਲ ਭਾਰਤ ਚੰਨ ਦੇ ਦੱਖਣੀ ਧਰੁਵ ’ਤੇ ਉਤਰਨ ਵਾਲਾ ਪਹਿਲਾ ਦੇਸ਼ ਬਣ ਗਿਆ ਸੀ। (Chandrayaan-3)