Madhya Pradesh Election : ਸੀਐਮ ਸ਼ਿਵਰਾਜ ਨੇ ਆਪਣੇ ਪਰਿਵਾਰ ਨਾਲ ਪਾਈ ਵੋਟ

Madhya Pradesh Election
ਸੀਐਮ ਸ਼ਿਵਰਾਜ ਨੇ ਆਪਣੇ ਪਰਿਵਾਰ ਨਾਲ ਪਾਈ ਵੋਟ

ਜੈਤ (ਸੱਚ ਕਹੂੰ ਨਿਊਜ਼)। Madhya  : ਮੱਧ ਪ੍ਰਦੇਸ਼ ਦੇ ਮੁੱਖ ਮੰਤਰੀ ਸ਼ਿਵਰਾਜ ਸਿੰਘ ਚੌਹਾਨ ਨੇ ਅੱਜ ਆਪਣੇ ਪਰਿਵਾਰ ਨਾਲ ਮੱਧ ਪ੍ਰਦੇਸ਼ ਦੇ ਸਿਹੋਰ ਜ਼ਿਲ੍ਹੇ ਦੇ ਆਪਣੇ ਜੱਦੀ ਪਿੰਡ ਜੈਤ ਵਿੱਚ ਆਪਣੀ ਵੋਟ ਪਾਈ। ਚੌਹਾਨ ਨੇ ਵਿਧਾਨ ਸਭਾ ਚੋਣਾਂ ਲਈ ਸੀਹੋਰ ਜ਼ਿਲ੍ਹੇ ਦੇ ਪੋਲਿੰਗ ਕੇਂਦਰ ਪਿੰਡ ਜੈਤ ਦੇ ਸਰਕਾਰੀ ਸੈਕੰਡਰੀ ਸਕੂਲ ਦੀ ਇਮਾਰਤ ਵਿੱਚ ਆਪਣੇ ਵੋਟ ਦਾ ਇਸਤੇਮਾਲ ਕੀਤਾ। ਚੌਹਾਨ ਦੀ ਪਤਨੀ ਸ਼੍ਰੀਮਤੀ ਸਾਧਨਾ ਸਿੰਘ, ਪੁੱਤਰ ਕਾਰਤੀਕੇਯ ਚੌਹਾਨ ਅਤੇ ਕੁਨਾਲ ਚੌਹਾਨ ਨੇ ਵੀ ਵੋਟ ਪਾਈ। (Madhya Pradesh Election )

ਇਹ ਵੀ ਪੜ੍ਹੋ : ਚੰਦਰਯਾਨ-3 ਲੈ ਕੇ ਆਈ ਵੱਡੀ ਅਪਡੇਟ

ਵੋਟ ਪਾਉਣ ਤੋਂ ਬਾਅਦ ਉਨ੍ਹਾਂ ਪੱਤਰਕਾਰਾਂ ਨੂੰ ਕਿਹਾ ਕਿ ਅੱਜ ਲੋਕਤੰਤਰ ਦਾ ਮਹਾਨ ਤਿਉਹਾਰ ਹੈ। ਵੋਟਰਾਂ ਨੂੰ ਪਹਿਲੀ ਅਪੀਲ ਹੈ ਕਿ ਉਹ ਆਪਣੀ ਵੋਟ ਦਾ ਇਸਤੇਮਾਲ ਕਰਨ। ਪਿਛਲੇ 18 ਸਾਲਾਂ ਵਿੱਚ ਸੂਬੇ ਦੇ ਵਿਕਾਸ ਲਈ ਬੇਮਿਸਾਲ ਕੰਮ ਕੀਤੇ ਗਏ ਹਨ। ਬਿਮਾਰੂ ਸੂਬੇ ਨੂੰ ਵਿਕਸਿਤ ਬਣਾਇਆ ਹੈ ਅਤੇ ਹੁਣ ਇਸ ਨੂੰ ਸਰਵੋਤਮ ਰਾਜ ਬਣਾਉਣਾ ਚਾਹੁੰਦੇ ਹਨ। ਸੂਬਾ ਸਰਕਾਰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਹੇਠ ਕੰਮ ਕਰ ਰਹੀ ਹੈ। ਉਨ੍ਹਾਂ ਸੂਬਾ ਸਰਕਾਰ ਦੀਆਂ ਪ੍ਰਾਪਤੀਆਂ ਗਿਣਾਉਂਦਿਆਂ ਕਿਹਾ ਕਿ ਇਨ੍ਹਾਂ ਕੰਮਾਂ ਨੂੰ ਜਾਰੀ ਰੱਖਣ ਲਈ ਉਨ੍ਹਾਂ ਲੋਕਾਂ ਨੂੰ ਭਾਜਪਾ ਨੂੰ ਵੋਟਾਂ ਪਾਉਣ ਦੀ ਅਪੀਲ ਕੀਤੀ। ਉਨ੍ਹਾਂ ਕਿਹਾ ਕਿ ਹੁਣ ਅਗਲਾ ਕੰਮ ਭੈਣਾਂ ਨੂੰ ਕਰੋੜਪਤੀ ਬਣਾਉਣਾ ਅਤੇ ਸਿੱਖਿਆ ਤੇ ਸਿਹਤ ਵਿੱਚ ਕ੍ਰਾਂਤੀ ਲਿਆਉਣਾ ਹੋਵੇਗਾ।  (Madhya Pradesh Election )