AUS Vs SA : ਰੋਮਾਂਚਕ ਮੈਚ ’ਚ ਜਿੱਤਿਆ ਅਸਟਰੇਲੀਆ, ਫਾਈਨਲ ’ਚ ਭਾਰਤ ਨਾਲ ਹੋਵੇਗੀ ਟੱਕਰ

AUS Vs SA

ਸਾਊਥ ਅਫੀਰਕਾ ਨੂੰ 3 ਵਿਕਟਾਂ ਨਾਲ ਹਰਾਇਆ

  • ਆਸਟਰੇਲੀਆ ਨੇ ਟੀਚਾ 7 ਵਿਕਟਾਂ ਗੁਆ ਕੀਤਾ ਹਾਸਲ

ਕੋਲਕਾਤਾ।  ਵਿਸ਼ਵ ਕੱਪ 2023 ’ਚ ਦੂਜਾ ਸੈਮੀਫਾਈਨਲ ਮੈਚ ਰੋਮਾਂਚਕ ਹੋ ਨਿਬਡ਼ਿਆ। ਰੋਮਾਂਚਕ ਮੈਚ ’ਚ ਆਸਟ੍ਰੇਲੀਆ ਨੇ ਦ੍ੱਖਣੀ ਅਫੀਰਕਾ ਨੂੰ ਤਿੰਨ ਵਿਕਟਾਂ ਨਾਲ ਹਰਾ ਦਿੱਤਾ। ਇਸ ਦੇ ਨਾਲ ਹੀ ਆਸਟਰੇਲੀਆ ਫਾਈਨਲ ’ਚ ਪਹੁੰਚ ਗਿਆ। ਹੁਣ ਆਸਟਰੈਲੀਆ ਦਾ ਮੁਕਾਬਲਾ ਫਾਈਨਲ ’ਚ ਭਾਰਤ ਨਾਲ ਹੋਵੇਗਾ। ਦੱਖਣੀ ਅਫਰੀਕਾ ਦੇ 213 ਦੌੜਾਂ ਦੇ ਟੀੇਚੇ ਦਾ ਪਿੱਛਾ ਕਰਦਿਆਂ ਅਟਰੇਲੀਆ ਨੂੰ ਜਿੱਤ ਲਈ ਕਾਫੀ ਸੰਘਰਸ਼ ਕਰਨਾ ਪਿਆ। ਮੈਚ ਦੌਰਾਨ ਕਾਫੀ ਰੋਮਾਂਚ ਵੇਖਣ ਨੂੰ ਮਿਲਿਆ ਕਈ ਵਾਰੀ ਮੈਚ ’ਚ ਆਸਟਰਲੀਆ ਦਾ ਪੱਲਡ਼ਾ ਭਾਰੀ ਪੈ ਜਾਂਦਾ ਤੇ ਕਈ ਵਾਰੀ ਸਾਊਥ ਅਫਰੀਕਾ ਦਾ। ਆਖਰ ਆਸਟਰੇਲੀਆ ਨੇ ਬਾਜੀ ਮਾਰਦਿਆਂ ਰੋਮਾਂਚਕ ਮੈਚ ਜਿੱਤ ਕੇ ਫਾਈਨਲ ਦੀ ਟਿਕਟ ਕਟਵਾ ਲਈ।

ਆਸਟੇਲੀਆ ਦੀ 213 ਦੌੜਾਂ ਦੇ ਟੀਚਾ ਪਿੱਛਾ ਕਰਦਿਆਂ ਸ਼ੁਰੂਆਤ ਚੰਗੀ ਰਹੀ। ਆਸਟ੍ਰੇਲੀਆ ਨੇ ਪਾਵਰਪਲੇ ਦੇ ਪਹਿਲੇ 6 ਓਵਰਾਂ ‘ਚ ਸ਼ਾਨਦਾਰ ਸ਼ੁਰੂਆਤ ਕੀਤੀ। ਟ੍ਰੈਵਿਸ ਹੈੱਡ ਅਤੇ ਡੇਵਿਡ ਵਾਰਨਰ ਨੇ 6 ਓਵਰਾਂ ਵਿੱਚ 60 ਦੌੜਾਂ ਬਣਾ ਦਿੱਤੀਆਂ ਸਨ। ਡੇਵਿਡ ਵਾਰਨਰ 29 ਦੇ ਆਊੰਟ ਹੁੰਦੇ ਹੀ ਹੈਡ (69) ਵੀ ਨਾਲ ਦੀ ਨਾਲ ਚੱਲਦੇ ਬਣੇ । ਇਸ ਤੋਂ ਬਾਅਦ ਅਸਟਰੇਲੀਆ ਦੀ ਪਾਰੀ ਪੂਰੀ ਤਰ੍ਹਾਂ ਲਡ਼ਖੜਾ ਗਈ। ਸਟੀਵਨ ਸਮਿਥ ਨੇ ਥੋਡ਼ਾ ਸ਼ੰਘਰਸ ਜਰੂਰ ਕੀਤਾ ਤੇ ਉਹ 30 ਦੌੜਾਂ ਬਣਾ ਕੇ ਆਊਟ ਹੋ ਗਏ ਤੇ ਉਸਦੀਆਂ ਲਗਾਤਾਰ ਵਿਕਟਾਂ ਡਿੱਗਦੀਆਂ ਗਈੱਆਂ। ਆਸਟਰੇਲੀਆ ਨੇ 213 ਦੌੜਾਂ ਦਾ ਟੀਚਾ 47.2 ਓਵਰਾਂ ’ਚ 7 ਵਿਕਟਾਂ ਗੁਆ ਕੇ ਹਾਸਲ ਕੀਤਾ।

ਦੱਖਣੀ ਅਫਰੀਕਾ ਨੇ ਅਸਟਰੇਲੀਆ ਨੂੰ ਦਿੱਤੀ ਸੀ 213 ਦੌੜਾਂ ਦਾ ਟੀਚਾ

ਅਤੇ ਦੱਖਣੀ ਅਫਰੀਕਾ ਵਿਚਾਲੇ ਖੇਡਿਆ ਜਾ ਰਿਹਾ ਹੈ। ਦੱਖਣੀ ਅਫਰੀਕਾ ਨੇ ਅਸਟਰੇਲੀਆ ਨੂੰ 213 ਦੌੜਾਂ ਦਾ ਟੀਚਾ ਦਿੱਤਾ ਹੈ। ਦੱਖਣੀ ਅਫਰੀਕਾ ਨੇ ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਦਾ ਫੈਸਲਾ ਕੀਤਾ। ਦੱਖਣੀ ਅਫੀਰਕਾ ਦੀ ਪੂਰੀ ਟੀਮ 49.4 ਓਵਰਾਂ 212 ਦੌੜਾਂ ’ਤੇ ਆਲਆਊਟ ਹੋ ਗਈ। ਦੱਖਣੀ ਅਫਰੀਕਾ ਵੱਲੋਂ ਡੇਵਿਡ ਮਿਲਰ ਨੇ ਸੈਂਕਡ਼ਾ ਲਾਇਆ ਉਸ ਨੇ 116 ਗੇਂਦਾਂ ’ਤੇ 101 ਦੌੜਾਂ ਦੀ ਸ਼ਾਨਦਾਰੀ ਪਾਰੀ ਖੇਡੀ ਅਤੇ ਹੇਨਰਿਕ ਕਲਾਸੇਨ ਨੇ 47 ਦੌਡ਼ਾਂ ਦੀ ਪਾਰੀ ਖੇਡੀ। ਇਨਾਂ ਤੋਂ ਇਲਾਵਾ ਦੱਖਣੀ ਅਫੀਰਕਾ ਦਾ ਕੋਈ ਵੀ ਬੱਲੇਬਾਜ਼ ਵੱਡੀ ਪਾਰੀ ਨਹੀਂ ਖੇਡ ਸਕਿਆ। AUS Vs SA

AUS Vs SA

ਦੱਖਣੀ ਅਫਰੀਕਾ ਵੱਲੋਂ ਏਡਨ ਮਾਰਕਰਮ (10 ਦੌੜਾਂ) ,ਕਪਤਾਨ ਟੇਂਬਾ ਬਾਵੁਮਾ (0 ਦੌੜਾਂ) ,ਕਵਿੰਟਨ ਡੀ ਕਾਕ (3 ਦੌੜਾਂ), ਗੇਰਾਲਡ ਕੂਟੇਜ਼ੀ (19 ਦੌੜਾਂ), ਮਾਰਕੋ ਜੈਨਸਨ (0 ਦੌੜਾਂ), ਰਾਸੀ ਵਾਨ ਡਰ ਡਸਨ (6 ਦੌੜਾਂ), ਕੇਸ਼ਵ ਮਹਾਰਾਜ 4 ਦੌੜਾਂ ਬਣਾ ਕੇ ਆਊਟ ਹੋਏ। ਆਸਟਰੇਲੀਆ ਵੱਲੋਂ ਸਭ ਤੋਂ ਵੱਧ ਵਿਕਟਾਂ ਮਿਜੇਸ ਸਟਾਰਕ 3 ਅਤੇ ਪੈਟ ਕਮਿੰਸ ਨੇ 3 ਵਿਕਟਾਂ ਲਈਆਂ। ਜੋਸ਼ ਹੇਜ਼ਲਵੁੱਡ ਟ੍ਰੈਵਿਸ ਹੈੱਡ ਨੇ 2-2 ਵਿਕਟਾਂ ਹਾਸਲ ਕੀਤੀਆਂ।

ਦੱਖਣੀ ਅਫਰੀਕੀ ਟੀਮ ਦੀ ਸ਼ੁਰੂਆਤ ਰਹੀ ਖਰਾਬ AUS Vs SA

ਟਾਸ ਜਿੱਤ ਕੇ ਬੱਲੇਬਾਜ਼ੀ ਕਰਨ ਆਈ ਦੱਖਣੀ ਅਫਰੀਕੀ ਟੀਮ ਦੀ ਸ਼ੁਰੂਆਤ ਖਰਾਬ ਰਹੀ। ਟੀਮ ਨੇ ਇੱਕ ਦੇ ਸਕੋਰ ‘ਤੇ ਕਪਤਾਨ ਤੇਂਬਾ ਬਾਵੁਮਾ ਦਾ ਵਿਕਟ ਗੁਆ ਦਿੱਤਾ। ਉਸ ਨੂੰ ਪਹਿਲੇ ਹੀ ਓਵਰ ਵਿੱਚ ਮਿਸ਼ੇਲ ਸਟਾਰਕ ਨੇ ਆਊਟ ਕੀਤਾ। ਬਾਵੁਮਾ ਖਾਤਾ ਵੀ ਨਹੀਂ ਖੋਲ੍ਹ ਸਕਿਆ। 10 ਦੌੜਾਂ ਦੇ ਅੰਦਰ ਅਫਰੀਕੀ ਟੀਮ ਨੇ ਦੂਜੇ ਸਲਾਮੀ ਬੱਲੇਬਾਜ਼ ਕਵਿੰਟਨ ਡੀ ਕਾਕ (3 ਦੌੜਾਂ) ਦਾ ਵਿਕਟ ਗੁਆ ਦਿੱਤਾ। ਡੀ ਕਾਕ ਨੂੰ ਜੋਸ਼ ਹੇਜ਼ਲਵੁੱਡ ਨੇ ਆਊਟ ਕੀਤਾ। ਪਹਿਲੇ 10 ਓਵਰਾਂ ‘ਚ ਦੱਖਣੀ ਅਫਰੀਕਾ ਨੇ 18 ਦੌੜਾਂ ਬਣਾ ਕੇ ਦੋ ਵਿਕਟਾਂ ਗੁਆ ਦਿੱਤੀਆਂ ਸਨ।  ਇਸ ਤੋਂ ਬਾਅਦ ਦੱਖਣੀ ਅਫਰੀਕਾ ਦੇ ਬੱਲੇਬਾਜ਼ ਦਬਾਅ ‘ਚ ਨਜ਼ਰ ਆਏ।

AUS-Vs-SA

12ਵੇਂ ਓਵਰ ‘ਚ 24 ਦੌੜਾਂ ‘ਤੇ ਚੌਥੀ ਵਿਕਟ ਗੁਆਉਣ ਤੋਂ ਬਾਅਦ ਹੇਨਰਿਕ ਕਲਾਸੇਨ ਅਤੇ ਡੇਵਿਡ ਮਿਲਰ ਨੇ ਪਾਰੀ ਨੂੰ ਅੱਗੇ ਵਧਾਇਆ। ਦੋਵਾਂ ਨੇ 31ਵੇਂ ਓਵਰ ਤੱਕ ਬੱਲੇਬਾਜ਼ੀ ਕੀਤੀ। ਇਸ ਦੌਰਾਨ ਕਲਾਸਨ ਅਤੇ ਮਿਲਰ ਦੀ ਜੋੜੀ ਨੇ 95 ਦੌੜਾਂ ਦੀ ਸਾਂਝੇਦਾਰੀ ਕਰਕੇ ਅਫਰੀਕੀ ਪਾਰੀ ਨੂੰ ਅੱਗੇ ਵਧਾਇਆ। ਇਕ ਸਮੇਂ ਇੰਜ ਲੱਗ ਰਿਹਾ ਸੀ ਟੀਮ ਚੰਗੇ ਸਕੋਰ ਵੱਲ ਵਧ ਰਹੀ ਹੈ ਪਰ 31ਵੇਂ ਓਵਰ ‘ਚ ਆਏ ਟੇਵਿਸ ਹੈੱਡ ਨੇ ਲਗਾਤਾਰ ਦੋ ਵਿਕਟਾਂ ਲੈ ਕੇ ਫਿਰ ਦਬਾਅ ਬਣਾਇਆ। ਉਸ ਨੇ ਕਲੌਸੇਨ ਨੂੰ ਆਊਟ ਕਰਕੇ 95 ਦੌੜਾਂ ਦੀ ਸਾਂਝੇਦਾਰੀ ਨੂੰ ਤੋੜਿਆ ਅਤੇ ਫਿਰ ਮਾਰਕੋ ਜੈਨਸਨ ਨੂੰ ਜ਼ੀਰੋ ‘ਤੇ ਪੈਵੇਲੀਅਨ ਦਾ ਰਸਤਾ ਦਿਖਾਇਆ। AUS Vs SA