ਸੰਤਾਂ ਦੇ ਬਚਨਾਂ ਨੂੰ ਮੰਨੋ, ਦਿਖਾਵਾ ਨਾ ਕਰੋ : ਪੂਜਨੀਕ ਗੁਰੂ ਜੀ 

Believe, Words, Saints,

ਸਰਸਾ (ਸੱਚ ਕਹੂੰ ਨਿਊਜ਼) ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਫ਼ਰਮਾਉਂਦੇ ਹਨ ਕਿ ਭਗਵਾਨ, ਅੱਲ੍ਹਾ, ਪਰਮਾਤਮਾ ਕਣ-ਕਣ, ਜ਼ਰੇ-ਜ਼ਰੇ ਵਿਚ ਮੌਜ਼ੂਦ ਹੈ ਅਤੇ ਉਸ ਦੇ ਨਾਮ ਵਿਚ ਅਜਿਹਾ ਨਸ਼ਾ ਹੈ, ਜਿਸ ਦਾ ਸ਼ਬਦਾਂ ਵਿਚ ਵਰਣਨ ਨਹੀਂ ਕੀਤਾ ਜਾ ਸਕਦਾ ਅੱਜ ਦਾ ਇਨਸਾਨ ਰੁਪਏ-ਪੈਸੇ, ਜ਼ਮੀਨ-ਜਾਇਦਾਦ ਲਈ ਪਾਗ਼ਲ ਹੋਇਆ ਫਿਰਦਾ ਹੈ ਜੇਕਰ ਮਾਂ-ਬਾਪ ਬੱਚੇ ਨੂੰ ਸ਼ੁਰੂ ਤੋਂ ਹੀ ਚੰਗੇ ਸੰਸਕਾਰ ਦਿੰਦੇ ਹਨ, ਸੰਤ, ਪੀਰ-ਫ਼ਕੀਰਾਂ ਦੀ ਬਾਣੀ ਸੁਣਾਉਂਦੇ ਹਨ ਤਾਂ ਬਚਪਨ ਤੋਂ ਹੀ ਉਸ ਬੱਚੇ ‘ਤੇ ਇਨ੍ਹਾਂ ਸਭ ਦਾ ਅਸਰ ਹੋ ਜਾਂਦਾ ਹੈ ਅਤੇ ਉਹ ਪਿਆਰ, ਮੁਹੱਬਤ ਦਾ ਪੁਜਾਰੀ ਬਣ ਜਾਂਦਾ ਹੈ ਪਰ ਇਸ ਕਲਿਯੁਗ ਦੇ ਸਮੇਂ ਵਿਚ ਲੋਕ ਸ਼ੈਤਾਨ ਜ਼ਿਆਦਾ ਬਣ ਰਹੇ ਹਨ ਜਿੱਥੇ ਵੀ ਨਜ਼ਰ ਦੌੜਾਈ ਜਾਵੇ, ਸ਼ੈਤਾਨੀਅਤ ਦਾ ਨੰਗਾ ਨਾਚ ਹੀ ਚਲਦਾ ਹੋਇਆ ਦਿਖਾਈ ਦਿੰਦਾ ਹੈ ਬੁਰਾਈ ਵਿਚ ਫਸੇ ਲੋਕ ਮਾਲਕ ਦੀ ਚਰਚਾ ਤੋਂ ਦੂਰ ਰਹਿੰਦੇ ਹਨ ਪੂਜਨੀਕ ਗੁਰੂ ਜੀ ਫ਼ਰਮਾਉਂਦੇ ਹਨ ਕਿ ਮਾਲਕ ਦੀਆਂ ਗੱਲਾਂ ਕਰਦੇ ਰਹਿਣਾ ਸੌਖਾ ਹੈ ਪਰ ਜਦੋਂ ਓਮ, ਹਰੀ, ਅੱਲ੍ਹਾ ਦੇ ਰਸਤੇ ‘ਤੇ ਚਲਦੇ ਹੋਏ ਇਨਸਾਨ ਨੂੰ ਆਪਣੇ ਗੰਦੇ ਵਿਚਾਰਾਂ ਦੀ ਕੁਰਬਾਨੀ ਦੇਣੀ ਪੈਂਦੀ ਹੈ, ਮਨ ਨਾਲ ਲੜਨਾ ਪੈਂਦਾ ਹੈ, ਉਦੋਂ ਪਤਾ ਲੱਗਦਾ ਹੈ ਕਿ ਉਹ ਮਾਲਕ ਨਾਲ ਕਿੰਨਾ ਪਿਆਰ ਕਰਦਾ ਹੈ ਇਨਸਾਨ ਦਾ ਮਨ ਬੜਾ ਹੀ ਜ਼ਾਲਮ ਹੈ ਉਹ ਸੰਤਾਂ ਦੇ ਬਚਨਾਂ ਨੂੰ ਮੰਨਣ ਨਹੀਂ ਦਿੰਦਾ ਪਰ ਸੰਤ, ਪੀਰ-ਫ਼ਕੀਰ ਹਮੇਸ਼ਾ ਸਭ ਦੇ ਭਲੇ ਦੀ ਗੱਲ ਕਰਦੇ ਹਨ ਉਹ ਕਦੇ ਕਿਸੇ ਦਾ ਬੁਰਾ ਨਹੀਂ ਚਾਹੁੰਦੇ ਉਹ ਇਨਸਾਨ ਨੂੰ ਸਿੱਖਿਆ ਦਿੰਦੇ ਹਨ ਕਿ ਹੇ ਇਨਸਾਨ, ਪਿਆਰ-ਮੁਹੱਬਤ ਦੇ ਰਸਤੇ ‘ਤੇ ਚਲਦੇ ਹੋਏ ਆਪਣੇ ਅੰਦਰ ਦੇ ਅੰਮ੍ਰਿਤ, ਆਬੋ ਹਯਾਤ, ਹਰੀਰਸ ਨੂੰ ਪ੍ਰਾਪਤ ਕਰ ਲੈ ਜਿਸ ਨਾਲ ਬੇਇੰਤਹਾ ਲੱਜ਼ਤ, ਖੁਸ਼ੀਆਂ ਹਾਸਲ ਹੋਣਗੀਆਂ ਪੂਜਨੀਕ ਗੁਰੂ ਜੀ ਫ਼ਰਮਾਉਂਦੇ ਹਨ ਕਿ ਇਨਸਾਨ ਦੁਨਿਆਵੀ ਕੰਮ-ਧੰਦਿਆਂ ਵਿਚ ਐਨਾ ਗੁਆਚ ਗਿਆ ਹੈ ਕਿ ਸੰਤਾਂ ਦੇ ਬਚਨ ਉਸ ਲਈ ਕੋਈ ਮਾਇਨੇ ਨਹੀਂ ਰੱਖਦੇ ਇਨਸਾਨ ਗਰਜ਼ੀ ਸੰਸਾਰ ਵਿਚ ਆਪਣੀ ਗਰਜ਼ ਵਿਚ ਗੁਆਚ ਜਾਂਦਾ ਹੈ ਅਤੇ ਮਾਲਕ ਵੱਲ ਬਿਲਕੁਲ ਵੀ ਧਿਆਨ ਨਹੀਂ ਦਿੰਦਾ ਆਦਮੀ ਜਿਸ ਤਰ੍ਹਾਂ ਰਾਤ ਨੂੰ ਸੌਂ ਜਾਂਦਾ ਹੈ ਉਸੇ ਤਰ੍ਹਾਂ ਮਾਲਕ ਵੱਲੋਂ ਇਨਸਾਨ ਦਿਨ-ਰਾਤ ਸੁੱਤਾ ਹੋਇਆ ਹੈ ਉਹ ਮਾਲਕ ਨੂੰ ਉਸ ਸਮੇਂ ਯਾਦ ਕਰਦਾ ਹੈ ਜਦੋਂ ਮਾਲਕ ਤੋਂ ਉਸਨੇ ਕੋਈ ਕੰਮ ਲੈਣਾ ਹੁੰਦਾ ਹੈ ਜੇਕਰ ਉਸਦਾ ਉਹ ਕੰਮ ਪੂਰਾ ਨਹੀਂ ਹੁੰਦਾ ਤਾਂ ਫਿਰ ਉਹ ਸੋਚਦਾ  ਹੈ ਕਿ ਅੱਲ੍ਹਾ, ਵਾਹਿਗੁਰੂ, ਰਾਮ, ਮਾਲਕ ਹੈ ਹੀ ਨਹੀਂ ਪਰ ਉਹ ਇਹ ਨਹੀਂ ਸੋਚਦਾ ਕਿ ਸਿਰਫ਼ 5-7 ਦਿਨ ਦੀ ਭਗਤੀ ਨਾਲ ਕੁਝ ਹਾਸਲ ਨਹੀਂ ਹੁੰਦਾ ਮਾਲਕ ਦੀ ਦਇਆ-ਮਿਹਰ ਦੇ ਕਾਬਲ ਬਣਨ ਲਈ ਇੱਕ ਮਨ, ਚਿੱਤ ਹੋ ਕੇ ਸੱਚੀ ਲਗਨ ਨਾਲ ਤਪੱਸਿਆ ਕਰਨੀ ਹੋਵੇਗੀ ਕੌਣ, ਕੀ ਕਰ ਰਿਹਾ ਹੈ, ਇਸਦਾ ਖ਼ਿਆਲ ਛੱਡ ਕੇ ਦ੍ਰਿੜ੍ਹ ਸੰਕਲਪ ਦੇ ਨਾਲ ਅੱਗੇ ਵਧਦੇ ਰਹਿਣਾ ਹੋਵੇਗਾ ਇਨਸਾਨ ਮਾਲਕ ਦੀ ਯਾਦ ਵਿਚ ਸਮਾਂ ਲਗਾਏਗਾ, ਉਸਦੀ ਬਣਾਈ ਸ੍ਰਿਸ਼ਟੀ ਨਾਲ ਬੇਗਰਜ਼, ਨਿਹਸਵਾਰਥ ਭਾਵਨਾ ਨਾਲ ਪਿਆਰ ਕਰੇਗਾ, ਸੇਵਾ-ਸਿਮਰਨ ਵਿਚ ਸਮਾਂ ਲਗਾਏਗਾ ਤਾਂ ਇੱਕ ਦਿਨ ਉਹ ਪਰਮ ਪਿਤਾ, ਪਰਮਾਤਮਾ ਤੁਹਾਨੂੰ ਆਪਣੀ ਦਇਆ-ਮਿਹਰ ਨਾਲ ਜ਼ਰੂਰ ਨਿਵਾਜੇਗਾ

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।