ਰਾਏ ਦੇ ਸੈਂਕੜੇ ਨਾਲ ਇੰਗਲੈਂਡ ਨੇ ਬਣਾਇਆ ਦੌੜਾਂ ਦਾ ਪਹਾੜ

England, Century, Scored

ਬੰਗਲਾਦੇਸ਼ ਸਾਹਮਣੇ 387 ਦੌੜਾਂ ਦਾ ਟੀਚਾ ਰੱਖਿਆ

ਕਾਰਡਿਫ | ਸਲਾਮੀ ਬੱਲੇਬਾਜ਼ ਜੈਸਨ ਰਾਏ (153) ਦੇ ਬਿਹਤਰੀਨ ਸੈਂਕੜੇ ਅਤੇ ਜਾਨੀ ਬੇਅਰਸਟੋ (51) ਅਤੇ ਜੋਸ ਬਟਲਰ (64) ਦੇ ਅਰਧ ਸੈਂਕੜਿਆਂ ਨਾਲ ਮੇਜ਼ਬਾਨ ਇੰਗਲੈਂਡ ਨੇ ਬੰਗਲਾਦੇਸ਼ ਖਿਲਾਫ ਆਈਸੀਸੀ ਵਿਸ਼ਵ ਕੱਪ ਮੁਕਾਬਲੇ ‘ਚ ਸ਼ਨਿੱਚਰਵਾਰ ਨੂੰ 50 ਓਵਰਾਂ ‘ਚ 6 ਵਿਕਟਾਂ ਦੇ ਨੁਕਸਾਨ ‘ਤੇ 386 ਦੌੜਾਂ ਦਾ ਪਹਾੜ ਜਿਹਾ ਸਕੋਰ ਬਣਾ ਦਿੱਤਾ ਬੰਗਲਾਦੇਸ਼ ਨੇ ਟਾਸ ਜਿੱਤ ਕੇ ਪਹਿਲਾਂ ਫਿਲਡਿੰਗ ਕਰਨ ਦਾ ਫੈਸਲਾ ਕੀਤਾ ਜੋ ਗਲਤ ਸਾਬਤ ਹੋਇਆ ਆਪਣੇ ਪਿਛਲੇ ਮੁਕਾਬਲੇ ‘ਚ ਪਾਕਿਸਤਾਨ ਤੋਂ ਹਾਰ ਦਾ ਸਾਹਮਣਾ ਕਰਨ ਵਾਲੀ ਵਿਸ਼ਵ ਦੀ ਨੰਬਰ ਇੱਕ ਟੀਮ ਇੰਗਲੈਂਡ ਨੇ ਜੰਮ ਕੇ ਬੱਲੇਬਾਜ਼ੀ ਕੀਤੀ ਅਤੇ ਬੰਗਲਾਦੇਸ਼ ਦੇ ਤਮਾਮ ਗੇਂਦਬਾਜ਼ਾਂ ਦੀ  ਜੰਮ ਕੇ ਕਲਾਸ ਲਾਈ ਰਾਏ ਨੇ ਜਬਰਦਸਤ ਬੱਲੇਬਾਜ਼ੀ ਕੀਤੀ ਅਤੇ 9ਵਾਂ ਸੈਂਕੜਾ ਠੋਕ ਦਿੱਤਾ ਓਪਨਿੰਗ ਸਾਂਝੇਦਾਰੀ ‘ਚ ਰਾਏ ਅਤੇ ਬੇਅਰਸਟੋ ਨੇ 19.1 ਓਵਰਾਂ ‘ਚ 128 ਦੌੜਾਂ ਜੋੜੀਆਂ ਰਾਏ ਨੇ ਫਿਰ ਜੋ ਰੂਟ (21) ਨਾਲ ਦੂਜੀ ਵਿਕਟ ਲਈ 77 ਦੌੜਾਂ ਅਤੇ ਬਟਲਰ (64) ਨਾਲ ਤੀਜੀ ਵਿਕਟ ਲਈ 30 ਦੌੜਾਂ ਜੋੜੀਆਂ ਬਟਲਰ ਨੇ ਕਪਤਾਨ ਇਆਨ ਮੋਰਗਨ (35) ਨਾਲ ਚੌਥੀ ਵਿਕਟ ਲਈ 95 ਦੌੜਾਂ ਦੀ ਸ਼ਾਨਦਾਰ ਸਾਂਝੇਦਾਰੀ ਕੀਤੀ ਬੇਅਰਸਟੋ ਨੇ 50 ਗੇਂਦਾਂ ‘ਚ 51 ਦੌੜਾਂ ‘ਚ ਛੇ ਚੌਕੇ ਅਤੇ ਬਟਲਰ ਨੇ 44 ਗੇਂਦਾਂ ‘ਚ 64 ਦੌੜਾਂ ‘ਚ ਦੋ ਚੌਕੇ ਅਤੇ ਚਾਰ ਛੱਕੇ ਲਾਏ ਰੂਟ ਨੇ 29 ਗੇਂਦਾਂ ‘ਚ 21 ਦੌੜਾਂ ਅਤੇ ਮੋਰਗਨ ਨੇ 33 ਗੇਂਦਾਂ ‘ਚ 35 ਦੌੜਾਂ ਬਣਾਈਆਂ ਮੋਰਗਨ ਨੇ ਆਪਣੀ ਪਾਰੀ ‘ਚ ਇੱਕ ਚੌਕਾ ਅਤੇ ਦੋ ਛੱਕੇ ਲਾਏ ਹੇਠਲੇ ਕ੍ਰਮ ‘ਚ ਕ੍ਰਿਸ ਵੋਕਸ ਅਤੇ ਲਿਆਮ ਪੰਲੇਂਕਟ ਨੇ ਵੀ ਜੰਮ ਕੇ ਦੌੜਾਂ ਬਣਾਈਆਂ ਇੰਗਲੈਂਡ ਦੀ ਪਾਰੀ ਦੇ 48ਵੇਂ ਓਵਰ ‘ਚ 14 ਦੌੜਾਂ, 49ਵੇਂ ਓਵਰ ‘ਚ 18 ਦੌੜਾਂ ਅਤੇ ਆਖਰੀ ਓਵਰ ‘ਚ 13 ਦੌੜਾਂ ਬਣੀਆਂ ਪੰਲੇਂਕਟ ਨੇ 9 ਗੇਂਦਾਂ ‘ਚ ਚਾਰ ਚੌਕਿਆਂ ਅਤੇ ਇੱਕ ਛੱਕੇ ਦੀ ਮੱਦਦ ਨਾਲ 27 ਅਤੇ ਕ੍ਰਿਸ ਵੋਕਸ ਨੇ ਅੱਠ ਗੇਂਦਾਂ ‘ਚ ਦੋ ਛੱਕਿਆਂ ਦੇ ਸਹਾਰੇ 18 ਦੌੜਾਂ ਬਣਾ ਕੇ ਨਾਬਾਦ ਪਵੇਲੀਅਨ ਪਰਤੇ ਇੰਗਲੈਂਡ ਨੇ ਆਖਰੀ 5 ਓਵਰਾਂ ‘ਚ 62 ਦੌੜਾਂ ਬਣਾਈਆਂ ਬੰਗਲਾਦੇਸ਼ ਦਾ ਕੋਈ ਵੀ ਗੇਂਦਬਾਜ਼ ਆਪਣੇ ਕਪਤਾਨ ਮਸ਼ਰਫੇ ਮੁਰਤਜਾ ਦੇ ਟਾਸ ਜਿੱਤ ਕੇ ਪਹਿਲਾਂ ਫਿਲਡਿੰਗ ਕਰਨ ਦੇ ਫੈਸਲੇ ਨੂੰ ਸਹੀ ਸਾਬਤ ਨਾ ਕਰ ਸਕਿਆ ਬੰਗਲਾਦੇਸ਼ ਦੇ ਹਰੇਕ ਗੇਂਦਬਾਜ਼ ਨੂੰ ਇੰਗਲਿਸ਼ ਬੱਲੇਬਾਜ਼ਾਂ ਹੱਥੋਂ ਪਿਟਾਈ ਦਾ ਸਾਹਮਣਾ ਕਰਨਾ ਪਿਆ ਖੁਦ ਮੁਰਤਜਾ ਨੇ 10 ਓਵਰਾਂ ‘ਚ 68 ਦੌੜਾਂ ਦੇ ਕੇ 1 ਵਿਕਟ ਹਾਸਲ ਕੀਤੀ ਮੁਹੰਮਦ ਸੈਫੁਦੀਨ ਨੂੰ 78 ਦੌੜਾਂ ‘ਤੇ 2 ਵਿਕਟਾਂ, ਮੇਹਦੀ ਹਸਨ ਨੂੰ 67 ਦੌੜਾਂ ‘ਤੇ ਦੋ ਵਿਕਟਾਂ ਅਤੇ ਮੁਸਤਾਫਿਜੁਰ ਰਹਿਮਾਨ ਨੂੰ 75 ਦੌੜਾਂ ‘ਤੇ ਇੱਕ ਵਿਕਟ ਮਿਲੀ ਦੁਨੀਆ ਦੇ ਨੰਬਰ ਵੰਨ ਆਲਰਾਊਂਡਰ ਸਾਕਿਬ ਅਲ ਹਸਨ 10 ਓਵਰਾਂ ‘ਚ 71 ਦੌੜਾਂ ਦੇ ਕੇ ਕੋਈ ਵਿਕਟ ਹਾਸਲ ਨਹੀਂ ਕਰ ਸਕੇ

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।