ਜ਼ਿੰਦਗੀ ਦੀ ਜੰਗ ਹਾਰਿਆ ਧਰੁਵ, ਜੱਜ ਪਿਤਾ ਨੇ ਕੀਤੇ ਪੁੱਤਰ ਦੇ ਅੰਗ ਦਾਨ

Battle Life, Dhruv, Judge Donated, Organs, Father

ਬੀਤੇ ਦਿਨਾਂ ਤੋਂ ਜੀਵਨ ਰੱਖਿਆ ਪ੍ਰਣਾਲੀ ‘ਤੇ ਸੀ ਧਰੁਵ

ਸੱਚ ਕਹੂੰ ਨਿਊਜ਼, ਗੁਰੂਗ੍ਰਾਮ

ਬੀਤੇ 10 ਦਿਨਾਂ ਤੋਂ ਜ਼ਿੰਦਗੀ ਤੇ ਮੌਤ ਨਾਲ ਜੂਝਦਿਆਂ ਆਖਰਕਾਰ ਏਡੀਜੇ ਕ੍ਰਿਸ਼ਨਕਾਂਤ ਦਾ ਪੁੱਤਰ ਵੀ ਜ਼ਿੰਦਗੀ ਦੀ ਜੰਗ ਹਾਰ ਗਿਆ 13 ਅਕਤੂਬਰ ਨੂੰ ਉਨ੍ਹਾਂ ਦੇ ਗਨਮੈਨ ਵੱਲੋਂ ਏਡੀਜੇ ਦੀ ਪਤਨੀ ਤੇ ਪੁੱਤਰ ਨੂੰ ਬਜ਼ਾਰ ‘ਚ ਗੋਲੀ ਮਾਰ ਦਿੱਤੀ ਗਈ ਸੀ ਇਸ ‘ਚ ਏਡੀਜੇ ਦੀ ਪਤਨੀ ਰਿਤੂ ਦੀ ਤਾਂ ਉਸੇ ਦਿਨ ਮੌਤ ਹੋ ਗਈ ਸੀ, ਜਦੋਂਕਿ ਪੁੱਤਰ ਹਸਪਤਾਲ ‘ਚ ਇਲਾਜ ਅਧੀਨ ਸੀ

ਜੱਜ ਕ੍ਰਿਸ਼ਨਕਾਂਤ ਨੇ ਇੱਕ ਵੱਡਾ ਫੈਸਲਾ ਕੀਤਾ ਤੇ ਪੁੱਤਰ ਦੇ ਅੰਗਦਾਨ ਕਰ ਦਿੱਤੇ ਜ਼ਿਲ੍ਹਾ ਤੇ ਸੈਸ਼ਨ ਜੱਜ ਕ੍ਰਿਸ਼ਨਕਾਂਤ ਦੇ ਪਰਿਵਾਰ ‘ਤੇ 13 ਅਕਤੂਬਰ ਤੀ ਤਾਰੀਕ ਕਹਿਰ ਬਣ ਕੇ ਟੁੱਟੀ ਉਨ੍ਹਾਂ ਦੇ ਗੰਨਮੈਨ ਵੱਲੋਂ ਥੋੜ੍ਹੀ ਜਿਹੀ ਤੂੰ-ਤੂੰ, ਮੈਂ-ਮੈਂ ‘ਤੇ ਉਨ੍ਹਾਂ ਦੀ ਪਤਨੀ ਰਿਤੂ ਤੇ ਪੁੱਤਰ ਧਰੁਵ ਨੂੰ ਗੋਲੀ ਮਾਰ ਦਿੱਤੀ ਗਈ ਪਤਨੀ ਦੀ ਉਸੇ ਦਿਨ ਸ਼ਾਮ ਨੂੰ ਮੌਤ ਹੋ ਚੁੱਕੀ ਸੀ ਤੇ ਪੁੱਤਰ ਜਿੰਦਗੀ ਦੀ ਜੰਗ ਲੜ ਰਿਹਾ ਸੀ ਉਹ ਜੀਵਨ ਰੱਖਿਆ ਪ੍ਰਣਾਲੀ ਵੈਂਟੀਲੇਟਰ ‘ਤੇ ਰੱਖਿਆ ਗਿਆ ਸੀ

ਦਸ ਦਿਨਾਂ ਤੱਕ ਜ਼ਿੰਦਗੀ ਦੀ ਜੰਗ ਲੜਨ ਨਾਲ ਪੁੱਤਰ ਧਰੁਵ ਨੇ ਮੰਗਲਵਾਰ ਦੀ ਸਵੇਰੇ ਚਾਰ ਵਜੇ ਆਖਰੀ ਸਾਹ ਲਿਆ ਤੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਕਰ ਦਿੱਤਾ ਹਾਲਾਂਕਿ ਇਸ ਤੋਂ ਪਹਿਲਾਂ ਡਾਕਟਰਾਂ ਨੇ ਉਸ ਦਾ ਬ੍ਰੇਨ ਡੈਡ ਐਲਾਨ ਕਰ ਦਿੱਤਾ ਸੀ ਜ਼ਿਕਰਯੋਗ ਹੈ ਕਿ ਬੀਤੀ 13 ਅਕਤੂਬਰ ਨੂੰ ਇੱਥੇ ਸੈਕਟਰ 49 ਦੀ ਆਰਕੇਡੀਆ ਮਾਰਕਿਟ ‘ਚ ਏਡੀਜੇ ਕ੍ਰਿਸ਼ਨਕਾਂਤ ਦੇ ਗੰਨਮੈਨ ਨੇ ਉਨ੍ਹਾਂ ਦੀ ਪਤਨੀ ਰਿਤੂ ਤੇ ਪੁੱਤਰ ਧੁਰੁਵ ਨੂੰ ਮਾਮਲੀ ਤਕਰਾਰ ‘ਤੇ ਗੋਲੀ ਮਾਰ ਦਿੱਤੀ ਸੀ

ਗੋਲੀ ਰਿਤੂ ਦੇ ਪੇਟ ‘ਚ ਲੱਗੀ ਸੀ ਤੇ ਧਰੁਵ ਦੇ ਸਿਰ ‘ਚ ਲੱਗੀ ਸੀ ਗੋਲੀ ਮਾਰਨ ਤੋਂ ਬਾਅਦ ਗੰਨਮੈਨ ਮਹੀਪਾਲ ਨੇ ਧਰੁਵ ਨੂੰ ਕਾਰ ‘ਚ ਪਾਉਣ ਦੀ ਕੋਸ਼ਿਸ਼ ਕੀਤੀ ਪਰ ਅਸਫ਼ਲ ਰਹਿਣ ‘ਤੇ ਉਸ ਉਸ ਨੂੰ ਗੰਭੀਰ ਹਾਲਤ  ‘ਚ ਛੱਡ ਕੇ ਉੱਥੋਂ ਉਨ੍ਹਾਂ ਦੀ ਗੱਡੀ ਲੈ ਕੇ ਫਰਾਰ ਹੋ ਗਿਆ ਬਾਅਦ ‘ਚ ਉਸਨੂੰ ਫਰੀਦਾਬਾਦ ਰੋਡ ਤੋਂ ਪੁਲਿਸ ਨੇ ਗ੍ਰਿਫ਼ਤਾਰ ਕਰ ਲਿਆ ਮੁਲਜ਼ਮ ਮਹੀਪਾਲ ਤੋਂ ਪੁੱਛਗਿੱਛ ਤੋਂ ਬਾਅਦ ਪੁਲਿਸ ਇੰਨਾ ਹੀ ਪਤਾ ਕਰ ਸਕੀ ਕਿ ਮਹੀਪਾਲ ਨੇ ਝਗੜਾ ਹੋਣ ‘ਤੇ ਇਸ ਘਟਨਾ ਨੂੰ ਅੰਜ਼ਾਮ ਦਿੱਤਾ ਸੀ

ਜੱਜ ਕ੍ਰਿਸ਼ਨਕਾਂਤ ਨੇ ਧਰੁਵ ਦੇ ਅੰਗ ਕੀਤੇ ਦਾਨ

ਪੁੱਤਰ ਦੀ ਮੌਤ ਤੋਂ ਬਾਅਦ ਉਸ ਦੇ ਜੱਜ ਪਿਤਾ ਕ੍ਰਿਸ਼ਨਕਾਂਤ ਨੇ ਸਮਾਜਿਕ ਫਰਜ਼ ਨਿਭਾਉਂਦਿਆਂ ਵੱਡਾ ਦਿਲ ਦਿਖਾਇਆ ਤੇ ਪੁੱਤਰ ਦੇ ਅੰਗਦਾਨ ਕਰਨ ਦਾ ਫੈਸਲਾ ਕੀਤਾ ਉਨ੍ਹਾਂ ਧਰੁਵ ਦਾ ਲੀਵਰ ਤੇ ਇੱਕ ਕਿਡਨੀ ਦਾਨ ਕੀਤੀ ਹੈ ਬਾਕੀ ਦੇ ਅੰਗ ਇਫੈਕਟੀਡ ਪਾਏ ਗਏ, ਜਿਨ੍ਹਾਂ ਨੂੰ ਨਹੀਂ ਲਿਆ ਗਿਆ

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।