ਬਟਾਲਾ ਧਮਾਕਾ : ਦੀਵਾਲੀ ਲਈ ਬਣਾਏ ਜਾ ਰਹੇ ਪਟਾਕਿਆਂ ਨੇ 19 ਘਰਾਂ ’ਚ ਵਿਛਾ ਦਿੱਤੇ ਸੱਥਰ

Batala Explosion, Fireworks, Diwali, 19 Houses

ਦੀਵਾਲੀ ਵਾਸਤੇ ਵੀ ਤਿਆਰ ਕੀਤੇ ਜਾ ਰਹੇ ਸਨ ਪਟਾਕੇ | Batala Blast

  • ਸ਼ਾਮ 4 ਵਜੇ ਵਾਪਰਿਆ ਹਾਦਸਾ | Batala Blast
  • ਤਿੰਨ ਸਾਲ ਪਹਿਲਾਂ ਵੀ ਹੋਇਆ ਸੀ ਫੈਕਟਰੀ ’ਚ ਧਮਾਕਾ | Batala Blast

ਬਟਾਲਾ (ਸੱਚ ਕਹੂੰ ਨਿਊਜ਼)। ਬਟਾਲਾ ਦੇ ਜਲੰਧਰ ਰੋਡ ’ਤੇ ਹੰਸਲੀ ਨਾਲੇ ਦੇ ਨਜ਼ਦੀਕ ਸਥਿਤ ਪਟਾਕੇ ਬਣਾਉਣ ਵਾਲੀ ਇੱਕ ਫੈਕਟਰੀ ’ਚ ਅੱਗ ਲੱਗ ਜਾਣ ਤੋਂ ਬਾਅਦ ਹੋਏ ਧਮਾਕੇ ’ਚ ਹੁਣ ਤੱਕ 19 ਵਿਅਕਤੀਆਂ ਦੀ ਮੌਤ ਹੋ ਗਈ ਹੈ ਤੇ ਲਗਭਗ 27 ਵਿਅਕਤੀ ਜ਼ਖਮੀ ਹੋ ਗਏ ਹਨ, ਜਿਹਨਾਂ ’ਚ 7 ਦੀ ਹਾਲਤ ਗੰਭੀਰ ਹੋਣ ਕਾਰਨ ਉਨ੍ਹਾਂ ਨੂੰ ਅੰਮ੍ਰਿਤਸਰ ਰੈਫਰ ਕਰ ਦਿੱਤਾ ਗਿਆ ਹੈ ਹਾਲੇ ਵੀ ਮਲਬੇ ’ਚ ਕੁਝ ਵਿਅਕਤੀ ਫਸੇ ਹੋਏ ਹਨ, ਜਿਹਨਾਂ ਨੂੰ ਰੇਸਕਿਊ ਟੀਮ ਮਲਬੇ ’ਚ ਕੱਢਣ ਦੀ ਕੋਸ਼ਿਸ਼ ਕਰ ਰਹੀ ਹੈ ਧਮਾਕੇ ਦੀ ਸੂਚਨਾ ਮਿਲਣ ਤੋਂ ਬਾਅਦ ਆਸ-ਪਾਸ ਦੇ ਖੇਤਰ ’ਚ ਭਾਜੜ ਮੱਚ ਗਈ ਇਹ ਘਟਨਾ ਤਕਰੀਬਨ ਸ਼ਾਮ ਨੂੰ 4 ਵਜੇ ਵਾਪਰੀ ਭਿਆਨਕ ਧਮਾਕੇ ਤੋਂ ਬਾਅਦ ਜ਼ਿਲ੍ਹੇ ਦੇ ਸੀਨੀਅਰ ਪੁਲਿਸ ਅਧਿਕਾਰੀ ਘਟਨਾ ਸਥਾਨ ’ਤੇ ਪਹੁੰਚ ਕੇ ਸਥਿਤੀ ’ਤੇ ਨਜ਼ਰ ਰੱਖ ਰਹੇ ਹਨ।

ਇਹ ਵੀ ਪੜ੍ਹੋ : Ind Vs Aus ODI Series : ਪਹਿਲਾ ਮੁਕਾਬਲਾ ਅੱਜ IS ਬਿੰਦਰਾ ਸਟੇਡੀਅਮ ਮੋਹਾਲੀ ’ਚ

ਜਾਣਕਾਰੀ ਅਨੁਸਾਰ ਦੀਵਾਲੀ ਦੇ ਸੀਜਨ ਨੂੰ?ਲੈਕੇ ਫੈਕਟਰੀ ’ਚ ਪਟਾਖੇ ਤਿਆਰ ਕੀਤੇ ਜਾ ਰਹੇ ਸਨ ਕਿ ਫੈਕਟਰੀ ’ਚ ਅੱਗ ਲੱਗ ਗਈ, ਜਿਸ ਕਰਕੇ ਫੈਕਟਰੀ ’ਚ ਜ਼ੋਰਦਾਰ ਧਮਾਕਾ ਹੋਇਆ ਧਮਾਕੇ ਇੰਨੇ ਜ਼ੋਰਦਾਰ ਸਨ ਕਿ ਫੈਕਟਰੀ ਦੀ ਬਿਲਡਿੰਗ ਤੇ ਆਸਪਾਸ ਦੀਆਂ?10 ਇਮਾਰਤਾਂ ਮਲਬੇ ’ਚ ਤਬਦੀਲ ਹੋ ਗਈਆਂ ਇਸ ਧਮਾਕੇ ਕਾਰਨ ਫੈਕਟਰੀ ਦੇ ਅੰਦਰ ਕੰਮ ਕਰਨ ਵਾਲੇ ਕਈ ਮਜ਼ਦੂਰਾਂ ਦੇ ਚਿੱਥੜੇ ਤੱਕ ਉੱਡ ਗਏ ਅਤੇ ਕਈਆਂ ਦੀਆਂ ਲਾਸ਼ਾਂ ਫੈਕਟਰੀ ਤੋਂ ਬਾਹਰ ਆ ਡਿੱਗੀਆਂਅੱਗ ਨਾਲ ਬੁਰੀ ਤਰ੍ਹਾਂ ਝੁਲਸੇ ਕਈ ਮਜ਼ਦੂਰ ਸੜਕ ’ਤੇ ਤੜਫ ਰਹੇ ਸਨ ਅਤੇ ਆਪਣਿਆਂ ਨੂੰ ਲੱਭ ਰਹੇ ਪਰਿਵਾਰ ਫੈਕਟਰੀ ਦੇ ਬਾਹਰ ਵਿਲਕ ਕਰ ਰਹੇ ਸਨ।

ਅੱਗ ਲੱਗਣ ਤੋਂ ਬਾਅਦ ਲੋਕਾਂ ਨੇ ਫਾਇਰ ਬ੍ਰਿਗੇਡ ਵਿਭਾਗ ਨੂੰ ਇਸ ਘਟਨਾ ਦੀ ਜਾਣਕਾਰੀ ਦਿੱਤੀ, ਜਿਸ ਤੋਂ ਬਾਅਦ ਫਾਇਰ ਬ੍ਰਿਗੇਡ ਦੀਆਂ ਟੀਮਾਂ ਮੌਕੇ ’ਤੇ ਪਹੁੰਚੀਆਂ ਫਾਇਰ ਬ੍ਰਿਗੇਡ ਦੀਆਂ ਟੀਮਾਂ ਲਗਾਤਾਰ ਅੱਗ ’ਤੇ ਕਾਬੂ ਪਾਉਣ ਦੀਆਂ ਕੋਸ਼ਿਸ਼ਾਂ ’ਚ ਜੁਟੀ ਹੋਈਆਂ ਹਨ ਸਥਾਨਕ ਲੋਕਾਂ ਅਨੁਸਾਰ ਆਸ-ਪਾਸ ਧੂੰਆਂ ਹੋਣ ਦੀ ਵਜ੍ਹਾ ਨਾਲ ਬਚਾਅ ਕਾਰਜ ’ਚ ਟੀਮ ਨੂੰ ਕਾਫ਼ੀ ਮੁਸ਼ੱਕਤ ਕਰਨੀ ਪੈ ਰਹੀ ਹੈ ਖਬਰ ਲਿਖੇ ਜਾਣ ਤੱਕ 19 ਵਿਆਹ ਲਈ ਬਣਾਏ ਲਾਸ਼ਾਂ ਬਾਹਰ ਕੱਢ ਲਈਆਂ ਗਈਆਂ ਸਨ, ਜਦਕਿ 27 ਵਿਅਕਤੀ ਗੰਭੀਰ ਜ਼ਖਮੀ ਸਨ ਜਿਨ੍ਹਾਂ ਵਿੱਚੋਂ 7 ਅਤਿ ਗੰਭੀਰ ਵਿਅਕਤੀਆਂ ਨੂੰ ਅੰਮ੍ਰਿਤਸਰ ਰੈਫਰ ਕਰ ਦਿੱਤਾ ਗਿਆ।

ਇਹ ਵੀ ਪੜ੍ਹੋ : ਮੀਲ ਦਾ ਪੱਥਰ ਸਾਬਿਤ ਹੋਵੇਗਾ ਮਹਿਲਾ ਰਾਖਵਾਂਕਰਨ ਬਿੱਲ

ਇਸ ਹਾਦਸੇ ’ਤੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਅਤੇ ਗੁਰਦਾਸਪੁਰ ਤੋਂ ਮੈਂਬਰ ਪਾਰਲੀਮੈਂਟ ਸੰਨੀ ਦਿਓਲ ਨੇ ਦੁੱਖ ਪ੍ਰਗਟਾਇਆ ਹੈ, ਉਥੇ ਹੀ ਅਕਾਲੀ ਦਲ ਦੇ ਸੀਨੀਅਰ ਆਗੂ ਬਿਕਰਮ ਸਿੰਘ ਮਜੀਠੀਆ ਨੇ ਫੈਕਟਰੀ ਚਲਾਉਣ ਵਾਲਿਆਂ ਖਿਲਾਫ ਕਾਰਵਾਈ ਦੀ ਮੰਗ ਕੀਤੀ ਹੈ
ਰਾਸ਼ਟਰਪਤੀ ਰਾਮਨਾਥ ਕੋਵਿੰਦ ਨੇ ਇਸ ਹਾਦਸੇ ’ਤੇ ਦੁੱਖ ਪ੍ਰਗਟਾਇਆ ਹੈ ਤੇ ਮ੍ਰਿਤਕਾਂ ਦੇ ਪਰਿਵਾਰਾਂ ਪ੍ਰਤੀ ਡੂੰਘੀ ਹਮਦਰਦੀ ਪ੍ਰਗਟ ਕੀਤੀ ਹੈ
ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਟਵੀਟ ਕਰਕੇ ਬਟਾਲਾ ਵਿਖੇ ਪਟਾਖਾ ਫੈਕਟਰੀ ਹਾਦਸੇ ’ਤੇ ਦੁੱਖ ਦਾ ਪ੍ਰਗਟਾਵਾ ਕਰਦਿਆਂ ਕਿਹਾ ਕਿ ਫੈਕਟਰੀ ’ਚ ਧਮਾਕੇ ਦੀ ਖ਼ਬਰ ਸੁਣ ਕੇ ਮਨ ਉਦਾਸ ਹੋ ਗਿਆ, ਪੰਜਾਬ ਸਰਕਾਰ ਇਸ ਧਮਾਕੇ ’ਚ ਜਾਨ ਗੁਆਉਣ ਵਾਲੇ ਲੋਕਾਂ ਦੇ ਪਰਿਵਾਰਾਂ ਨਾਲ ਹੈ ਡੀ.ਸੀ ਤੇ ਐੱਸ.ਐੱਸ.ਪੀ ਨਾਲ ਬਚਾਅ ਅਭਿਆਨ ਜਾਰੀ ਹੈ ਤੇ ਸਾਰੇ ਪਹਿਲੂਆਂ ਦੀ ਜਾਂਚ ਕੀਤੀ ਜਾ ਰਹੀ ਹੈ।

ਮੁੱਖ ਮੰਤਰੀ ਵੱਲੋਂ ਘਟਨਾ ਦੇ ਮੈਜਿਸਟ੍ਰੇਟੀ ਜਾਂਚ ਦੇ ਹੁਕਮਰਾਸ਼ਟਰਪਤੀ ਰਾਮਨਾਥ ਕੋਵਿੰਦ ਨੇ ਇਸ ਹਾਦਸੇ ’ਤੇ ਦੁੱਖ ਪ੍ਰਗਟਾਇਆ ਹੈ ਤੇ ਮ੍ਰਿਤਕਾਂ ਦੇ ਪਰਿਵਾਰਾਂ ਪ੍ਰਤੀ ਡੂੰਘੀ ਹਮਦਰਦੀ ਪ੍ਰਗਟ ਕੀਤੀ ਹੈ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਟਵੀਟ ਕਰਕੇ ਬਟਾਲਾ ਵਿਖੇ ਪਟਾਖਾ ਫੈਕਟਰੀ ਹਾਦਸੇ ’ਤੇ ਦੁੱਖ ਦਾ ਪ੍ਰਗਟਾਵਾ ਕਰਦਿਆਂ ਕਿਹਾ ਕਿ ਫੈਕਟਰੀ ’ਚ ਧਮਾਕੇ ਦੀ ਖ਼ਬਰ ਸੁਣ ਕੇ ਮਨ ਉਦਾਸ ਹੋ ਗਿਆ, ਪੰਜਾਬ ਸਰਕਾਰ ਇਸ ਧਮਾਕੇ ’ਚ ਜਾਨ ਗੁਆਉਣ ਵਾਲੇ ਲੋਕਾਂ ਦੇ ਪਰਿਵਾਰਾਂ ਨਾਲ ਹੈ ਡੀ.ਸੀ ਤੇ ਐੱਸ.ਐੱਸ.ਪੀ ਨਾਲ ਬਚਾਅ ਅਭਿਆਨ ਜਾਰੀ ਹੈ ਤੇ ਸਾਰੇ ਪਹਿਲੂਆਂ ਦੀ ਜਾਂਚ ਕੀਤੀ ਜਾ ਰਹੀ ਹੈ।